fbpx
Breaking News

ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਨਜ਼ਰ ਰੱਖੀ ਜਾਵੇ- ਜ਼ਿਲ੍ਹਾ ਚੋਣ ਅਧਿਕਾਰੀ  

 ਹੁਣ ਤੱਕ ਟੀਮਾਂ ਨੇ 42 ਹਜ਼ਾਰ ਲਿਟਰ ਤੋਂ ਵੱਧ ਲਾਹਣ ਤੇ ਸ਼ਰਾਬ ਜ਼ਬਤ ਕੀਤੀ

ਸਪਿਰਟ ਅਤੇ ਸ਼ਰਾਬ ਦੇ ਭੰਡਾਰ ਦੀ ਵੀ ਲਗਾਤਾਰ ਹੋਵੇ ਜਾਂਚ

ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਨਜ਼ਰ ਰੱਖੀ ਜਾਵੇ- ਜ਼ਿਲ੍ਹਾ ਚੋਣ ਅਧਿਕਾਰੀ  

 ਹੁਣ ਤੱਕ ਟੀਮਾਂ ਨੇ 42 ਹਜ਼ਾਰ ਲਿਟਰ ਤੋਂ ਵੱਧ ਲਾਹਣ ਤੇ ਸ਼ਰਾਬ ਜ਼ਬਤ ਕੀਤੀ

ਸਪਿਰਟ ਅਤੇ ਸ਼ਰਾਬ ਦੇ ਭੰਡਾਰ ਦੀ ਵੀ ਲਗਾਤਾਰ ਹੋਵੇ ਜਾਂਚ

AMRIK SINGH

ਅੰਮ੍ਰਿਤਸਰ, 26 ਮਾਰਚ 

ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਕਾਰੋਬਾਰੀਆਂ ਉਤੇ ਲਗਾਤਾਰ ਨਜ਼ਰ ਰੱਖਣ ਦੀ ਹਦਾਇਤ ਕਰਦੇ ਕਿਹਾ ਕਿ ਚੋਣਾਂ ਮੌਕੇ ਨਾਜਾਇਜ਼ ਅਤੇ ਨਕਲੀ ਸ਼ਰਾਬ ਦੀ ਵਿਕਰੀ ਦੀ ਸੰਭਾਵਨਾ ਬਣੀ ਰਹਿੰਦੀ ਹੈ, ਇਸ ਲਈ ਜਰੂਰੀ ਹੈ ਕਿ ਸ਼ਰਾਬ ਅਤੇ ਸਪਿਰਟ ਦੇ ਵਪਾਰ ਉਤੇ ਐਕਸਾਈਜ਼ ਵਿਭਾਗ ਲਗਾਤਾਰ ਜਾਂਚ ਕਰਦਾ ਰਹੇ। ਉਨਾਂ ਦੱਸਿਆ ਕਿ ਬੀਤੇ ਦਿਨ ਪੁਲਿਸ ਵੱਲੋਂ 67 ਥਾਵਾਂ ਉਤੇ ਮਾਰੇ ਗਏ ਛਾਪਿਆਂ ਦੌਰਾਨ 41870 ਲਿਟਰ ਲਾਹਨ ਅਤੇ 145 ਲਿਟਰ ਨਾਜਾਇਜ਼ ਸ਼ਰਾਬ ਜ਼ਬਤ ਕੀਤੀ ਗਈ ਹੈ। ਉਨਾਂ ਹਦਾਇਤ ਕੀਤੀ ਕਿ ਲਗਾਤਾਰ ਛਾਪਿਆਂ ਦੇ ਨਾਲ-ਨਾਲ ਨਾਕੇ ਅਤੇ ਫਲਾਇੰਗ ਟੀਮਾਂ ਵੀ ਸ਼ਰਾਬ ਦੀ ਵਿਕਰੀ ਉਤੇ ਨਿਗ੍ਹਾ ਰੱਖਣ, ਤਾਂ ਕਿ ਗਲਤ ਅਨਸਰਾਂ ਨੂੰ ਰੋਕਿਆ ਜਾ ਸਕੇ। ਉਨਾਂ ਹਦਾਇਤ ਕੀਤੀ ਕਿ ਮਾਰਚ ਦੇ ਮਹੀਨੇ ਸ਼ਰਾਬ ਦੇ ਠੇਕਿਆਂ ਦੀ ਬੋਲੀ ਕਾਰਨ ਅਕਸਰ ਸ਼ਰਾਬ ਦੀ ਸਟੋਰੇਜ਼ ਠੇਕੇਦਾਰ ਕਰਦੇ ਹਨ ਅਤੇ ਸਾਡੇ ਲਈ ਜਰੂਰੀ ਹੈ ਕਿ ਅਸੀਂ ਇੰਨਾ ਸ਼ਰਾਬ ਭੰਡਾਰਾਂ ਉਤੇ ਨਿਗ੍ਹਾ ਰੱਖੀਏ, ਤਾਂ ਜੋ ਚੋਣਾਂ ਮੌਕੇ ਸ਼ਰਾਬ ਵੰਡਣ ਵਰਗੇ ਮੌਕਿਆਂ ਨੂੰ ਠੱਲ ਪਾਈ ਜਾ ਸਕੇ। 

          ਸ੍ਰੀ ਥੋਰੀ ਨੇ ਕਿਹਾ ਕਿ ਅਕਸਰ ਸ਼ਰਾਬ ਦੇ ਬਦਲ ਵਜੋਂ ਕੁੱਝ ਲੋਕ ਸਪਿਰਟ ਨੂੰ ਸ਼ਰਾਬ ਵਜੋਂ ਵੇਚਣ ਦਾ ਕਾਰੋਬਾਰ ਵੀ ਕਰਦੇ ਹਨ, ਜੋ ਕਿ ਬਹੁਤ ਹਾਨੀਕਾਰਕ ਹੁੰਦੀ ਹੈ। ਉਨਾਂ ਕਿਹਾ ਕਿ ਅਜਿਹੀ ਨਕਲੀ ਸ਼ਰਾਬ ਹੀ ਮੌਤਾਂ ਦਾ ਕਾਰਨ ਬਣਦੀ ਹੈ, ਜਿਸ ਨੂੰ ਰੋਕਣ ਲਈ ਸਪਿਰਟ ਦੀਆਂ ਦੁਕਾਨਾਂ, ਸਪਲਾਇਰਾਂ ਦੀ ਲਗਾਤਾਰ ਜਾਂਚ ਕੀਤੀ ਜਾਵੇ ਅਤੇ ਜਿੱਥੇ ਕਿਧਰੇ ਵੀ ਲਾਪਰਵਾਹੀ ਹੋਵੇ, ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸੇ ਨੂੰ ਵੀ ਨਾਜਾਇਜ਼ ਜਾਂ ਨਕਲੀ ਸ਼ਰਾਬ ਦੀ ਵਿਕਰੀ ਕਰਨ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਸਤਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਨਾਜਾਇਜ਼ ਧੰਦੇ ਨੂੰ ਰੋਕਣ ਲਈ ਐਕਸਾਇਜ ਅਤੇ ਪੁਲਿਸ ਵਿਭਾਗ ਮਿਲਕੇ ਕੰਮ ਕਰਨ। ਉਨਾਂ ਕਿਹਾ ਕਿ ਸ਼ਰਾਬ ਦੇ ਕੇਸਾਂ ਵਿਚ ਸ਼ਾਮਿਲ ਰਹੇ ਦੋਸ਼ੀਆਂ ਜਾਂ ਇੰਨਾ ਕੇਸਾਂ ਦਾ ਸਾਹਮਣਾ ਕਰ ਰਹੇ ਕਥਿਤ ਦੋਸ਼ੀਆਂ ਉਤੇ ਨਿਗਰਾਨੀ ਰੱਖੀ ਜਾਵੇ। ਉਨਾਂ ਮੰਡ ਇਲਾਕੇ ਵਿਚ ਸਪੈਸ਼ਲ ਪੜਤਾਲ ਦੇ ਹੁੱਕਮ  ਵੀ ਕੀਤੇ। ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਇਸ ਕੰਮ ਲਈ ਪੱਕੇ ਪੁਲਿਸ ਨਾਕਿਆਂ ਦੇ ਨਾਲ-ਨਾਲ ਮੋਬਾਈਲ ਨਾਕੇ ਵੀ ਵੱਧ ਤੋਂ ਵੱਧ ਲਗਾਏ ਜਾਣ ਤੇ ਚੋਣਾਂ ਮੌਕੇ ਕੰਮ ਕਰ ਰਹੀਆਂ ਫਲਾਇੰਗ ਟੀਮਾਂ ਨਾਲ ਇਸ ਬਾਬਤ ਲਗਾਤਾਰ ਰਾਬਤਾ ਰੱਖਿਆ ਜਾਵੇ।

 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਕਾਸ ਕੁਮਾਰ, ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਐਸ ਡੀ ਐਮ ਮਨਕੰਵਲ ਸਿੰਘ ਚਾਹਲ, ਡਾ ਹਰਨੂਰ ਕੌਰ ਢਿਲੋਂ ਐਸ ਡੀ ਐਮ ਮਜੀਠਾ, ਸ. ਅਰਵਿੰਦਰ ਸਿੰਘ ਐਸ ਡੀ ਐਮ ਅਜਨਾਲਾ, ਰਵਿੰਦਰ ਸਿੰਘ ਅਰੋੜਾ ਐਸ ਡੀ ਐਮ ਬਾਬਾ ਬਕਾਲਾ ਸਾਹਿਬ,  ਆਰ ਟੀ ਏ ਸ. ਅਰਸ਼ਦੀਪ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ, ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਸ਼ਾਮਿਲ ਸਨ।

About Gursharan Singh Sandhu

Check Also

ਭਾਜਪਾ ਵੱਲੋਂ ਕਿਸਾਨਾਂ ਤੇ ਸਿੱਖ ਕੌਮ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰੀ ਹੋਣ ਦੀ ਕੀਤੀ ਨਿਖੇਧੀ

Amritsar Crime Latest News National Politics Punjab Uncategorized World ਭਾਜਪਾ ਵੱਲੋਂ ਕਿਸਾਨਾਂ ਤੇ ਸਿੱਖ ਕੌਮ …

Translate »