fbpx
Breaking News

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ

ਖ਼ਾਲਸਾ ਕਾਲਜ ਵੈਟਰਨਰੀ ਵਿਖੇ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ

ਅਮਰੀਕ  ਸਿੰਘ 

ਅੰਮ੍ਰਿਤਸਰ, 29 ਅਪ੍ਰੈਲ 

-ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ‘ਬਡਿੰਗ ਵੈਟਸ ਐਜ਼ ਹੈਲਥ, ਸੋਸ਼ਲ ਐਂਡ ਵੈਲਫੇਅਰ ਵਰਕਰ’ ਵਿਸ਼ੇ ’ਤੇ ਐਨ. ਐਸ. ਐਸ. ਦਾ ਵਿਸ਼ੇਸ਼ ਸਮਰ ਕੈਂਪ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਐਚ. ਕੇ. ਵਰਮਾ ਨੇ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਉਪਰੰਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ।

ਇਸ ਮੌਕੇ ਪ੍ਰਿੰ: ਡਾ. ਵਰਮਾ ਨੇ ਬੀ. ਵੀ. ਐਸ. ਸੀ. ਅਤੇ ਏ. ਐਚ. (ਤੀਜੇ ਪ੍ਰੋਫੈਸ਼ਨਲ) ਦੇ ਐਨ. ਐਸ. ਐਸ. ਵਲੰਟੀਅਰਾਂ ਨੂੰ ਉਤਸ਼ਾਹਿਤ ਕਰਦਿਆਂ ਸਿਹਤ ਮਨੁੱਖੀ ਜੀਵਨ ਦਾ ਇਕ ਅਹਿਮ ਪਹਿਲੂ ਹੋਣ ਸਬੰਧੀ ਵਿਚਾਰ-ਚਰਚਾ ਕੀਤੀ। ਉਨ੍ਹਾਂ ਲੋਕ ਸਮਾਜ ਭਲਾਈ ਦੇ ਕਾਰਜ ਕਰਨ ਵਾਲੇ ਇਨਸਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਨਤਕ ਸਿੱਖਿਆ ’ਚ ਸੁਧਾਰ ਕਰਨ ਦੇ ਮਕਸਦ ਤਹਿਤ ਐਨ. ਐਸ. ਐਸ. ਵਲੰਟੀਅਰ ਨੇ ਪਿੰਡ ਮੱਤੇਵਾਲ ਇਲਾਕੇ ਦਾ ਦੌਰਾ ਵੀ ਕੀਤਾ। ਜਿਸ ’ਚ ਡਾ: ਮਨਰਾਜਦੀਪ ਸਿੰਘ ਨੇ ਡੇਅਰੀ ਉੱਦਮ ਤੋਂ ਕਿਵੇਂ ਲਾਭ ਉਠਾਇਆ ਜਾ ਸਕਦਾ ਹੈ ਅਤੇ ਰਿਕਾਰਡ ਰੱਖਣ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟਿੱਕ ਕੰਟਰੋਲ ਅਤੇ ਟਿੱਕ ਬੋਰਨ ਬਿਮਾਰੀ ਸਬੰਧੀ ਵੀ ਚਰਚਾ ਕੀਤੀ। 

ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਨਵਦੀਪ ਸਿੰਘ ਸੇਖੋਂ ਅਤੇ ਮੱਤੇਵਾਲ ਤੋਂ ਵੀ. ਓ. ਡਾ. ਰਾਹੁਲਜੀਤ ਸਿੰਘ ਹੁੰਦਲ ਨੇ ਵੈਟਰਨਰੀ ਅਫ਼ਸਰ ਦੇ ਕੰਮ ਕਰਨ ਬਾਰੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਐਂਟੀਰੇਬੀਜ਼ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ, ਜਿਸ ਨਾਲ ਐਨ. ਐਸ. ਐਸ. ਵਲੰਟੀਅਰਾਂ ਨੂੰ ਆਪਣੇ ਗਿਆਨ ’ਚ ਵਾਧਾ ਕਰਨ ਦਾ ਮੌਕਾ ਪ੍ਰਦਾਨ ਹੋਇਆ, ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨਾਲ ਵਿਆਪਕ ਖੇਤੀ ਬਾਰੇ ਵੀ ਚਰਚਾ ਕੀਤੀ। 

ਇਸ ਮੌਕੇ ਡਾ. ਪੰਨੂ ਨੇ ਕਿਸਾਨਾਂ ਅਤੇ ਐਨ. ਐਸ. ਐਸ. ਵਲੰਟੀਅਰਾਂ ਨਾਲ ਡੇਅਰੀ ਪਸ਼ੂਆਂ ਦੇ ਪੋਸ਼ਣ ਪ੍ਰਬੰਧਨ ਸਬੰਧੀ ਗੱਲਬਾਤ ਕਰਦਿਆਂ ਸਿਲੇਜ ਬਣਾਉਣ, ਪਰਾਗ ਬਣਾਉਣ ਦੀ ਪ੍ਰਕਿਰਿਆ ’ਤੇ ਜ਼ੋਰ ਦਿੱਤਾ। ਕੈਂਪ ਦੌਰਾਨ ਕਿਸਾਨਾਂ ਨੂੰ ਪ੍ਰਸ਼ੰਸਾ ਚਿੰਨ੍ਹ ਵਜੋਂ ਖਣਿਜ ਮਿਸ਼ਰਣ ਤਕਸੀਮ ਕੀਤਾ ਗਿਆ। ਇਸ ਮੌਕੇ ਡਾ. ਗਨਈ, ਰਥ, ਵਰਸ਼ਨੀਆ, ਸੰਬਿਆਲ, ਮਨਰਾਜਦੀਪ ਸਿੰਘ, ਉਜ਼ਮਾ, ਹਰਨੀਤ ਕੌਰ, ਸਿਮਰਨਜੋਤ, ਪਲਪ੍ਰੀਤ ਸਿੰਘ, ਸਾਕਸ਼ੀ ਸ਼ਰਮਾ, ਮਨਿੰਦਰ ਆਦਿ ਨੇ ਭਾਗ ਲਿਆ।

About Gursharan Singh Sandhu

Check Also

ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ    ਸਮਝਣ ਪੰਜਾਬੀ: ਸੁਖਬੀਰ ਸਿੰਘ ਬਾਦਲ

Amritsar Crime Latest News National Politics Punjab Uncategorized World ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ …

Translate »