fbpx
Breaking News

_ਤਰਨਜੀਤ ਸਿੰਘ ਸੰਧੂ ਦੀ ਮੌਜੂਦਗੀ ’ਚ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿਕੀ ਚਵਿੰਡਾ ਦੇਵੀ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ।

_ਤਰਨਜੀਤ ਸਿੰਘ ਸੰਧੂ ਦੀ ਮੌਜੂਦਗੀ ’ਚ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿਕੀ ਚਵਿੰਡਾ ਦੇਵੀ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ।


ਅਮਰੀਕ   ਸਿੰਘ 
ਚੰਵਿੰਡਾ ਦੇਵੀ / ਕੱਥੂਨੰਗਲ / ਅੰਮ੍ਰਿਤਸਰ 28 ਅਪ੍ਰੈਲ 
 ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿਖੇ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿਕੀ ਚਵਿੰਡਾ ਦੇਵੀ ਵੱਲੋਂ ਆਯੋਜਿਤ ਇਕ ਚੋਣ ਰੈਲੀ ਦੌਰਾਨ ਪੇਂਡੂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲੀ ਪਿੰਡਾਂ ਦੇ ਸ਼ੇਰ ਤੁਸੀਂ ਹੋ। ਬੇਸ਼ੱਕ ਕੁਝ ਲੋਕ ਆਪਣੇ ਆਪ ਨੂੰ ਸ਼ੇਰ ਦਿਖਾਉਂਦੇ ਫਿਰਦੇ ਹਨ, ਉਨ੍ਹਾਂ ਦੇ ਭਰਮ ਭੁਲੇਖੇ ਜਲਦੀ ਦੂਰ ਕਰਦਿਆਂ ਗਿੱਦੜ ਬਣਾ ਦਿੱਤੇ ਜਾਣਗੇ। ਮੈਂ ਤੁਹਾਡੇ ਨਾਲ ਹਰ ਸਮਾਂ ਖੜ੍ਹਾ ਹਾਂ। ਕਿਸੇ ਤੋਂ ਡਰਨ ਦੀ ਲੋੜ ਨਹੀਂ। ਸਿਆਸੀ ਬਦਮਾਸ਼ੀ ਕਰਨ ਵਾਲਿਆਂ ਨੂੰ ਮੋਦੀ ਸਰਕਾਰ ਪੁੱਠਾ ਟੰਕਣ ’ਚ ਦੇਰ ਨਹੀਂ ਲਾਵੇਗੀ।
 ਇਸ ਮੌਕੇ ਵਾਲਮੀਕੀ ਸਮਾਜ ਦੇ ਨੌਜਵਾਨ ਆਗੂ ਵਿਕੀ ਚਵਿੰਡਾ ਦੇਵੀ ਅਤੇ ਸਾਥੀਆਂ ਨੇ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ।  ਸੰਧੂ ਨੇ ਵਿਕੀ ਚਵਿੰਡਾ ਦੇਵੀ ਨੂੰ ਸਨਮਾਨਿਤ ਕੀਤਾ ਅਤੇ ਪਾਰਟੀ ਵਿਚ ਸਵਾਗਤ ਕੀਤਾ ਅਤੇ ਬਣਦਾ ਮਾਣ ਸਨਮਾਨ ਦੇਣ ਦੀ ਗਲ ਕਹੀ। ਵਿਕੀ ਚਵਿੰਡਾ ਦੇਵੀ ਨੇ ਕਿਹਾ ਕਿ ਉਹ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਨੂੰ ਜੁਆਇਨ ਕਰ ਰਹੇ ਹਨ। ਉਹ ਅਤੇ ਉਸ ਦੇ ਸਾਥੀ ਤਨ ਮਨ ਧਨ ਨਾਲ ਪਾਰਟੀ ਦੀ ਸੇਵਾ ਕਰਨਗੇ।
ਸੰਧੂ ਸਮੁੰਦਰੀ ਨੇ ਵਾਲਮੀਕੀ ਸਮਾਜ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ  ਅੰਮ੍ਰਿਤਸਰ ਜਿੱਥੇ ਭਗਵਾਨ ਵਾਲਮੀਕੀ ਜੀ ਦੀ ਕਰਮ ਭੂਮੀ ਹੈ। ਜਿਨ੍ਹਾਂ ਨੇ ਸਿੱਖਿਆ ਦੀ ਨੀਂਹ ਰੱਖੀ, ਇਕ ਖ਼ਾਸ ਦਾ ਮਾਡਲ ਦਿੱਤਾ, ਜਿਸ ਤੋਂ ਸਿੱਖਿਆ ਲੈ ਕੇ ਸ੍ਰੀ ਰਾਮ ਦੇ ਪੁੱਤਰ ਸ਼ਕਤੀਸ਼ਾਲੀ ਬਣੇ। ਅੱਜ ਫਿਰ ਇਸ ਧਰਤੀ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰਲੀਆਂ ਕਤਾਰਾਂ ਵਿਚ ਲਿਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ ਅਤੇ ਚਵਿੰਡਾ ਦੇਵੀ ਵਿਖੇ ਖੇਡ ਸਟੇਡੀਅਮ ਅਤੇ ਹੋਰ ਵਿਕਾਸ ਕਾਰਜ ਕਰਾਏ ਜਾਣਗੇ।  ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਅਤੇ ਮਜੀਠਾ ਵਿਚ ਅਮਨ ਕਾਨੂੰਨ ਦੀ ਸਥਿਤੀ ਦਿਨ ਬ ਦਿਨ ਖ਼ਰਾਬ ਹੋ ਰਹੀ ਹੈ। ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਅਮਨ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ। ਧੀਆਂ ਭੈਣਾਂ ਸੜਕ ’ਤੇ ਦੇਰ ਰਾਤ ਤਕ ਵੀ ਸੁਰੱਖਿਅਤ ਹਨ। ਪਰ ਇਥੇ ਗੈਂਗਵਾਰ, ਲੁੱਟਾਂ ਖੋਹਾਂ ਅਤੇ ਕਤਲ ਦੇ ਕਿਸੇ ਆਮ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। 7 ਸਾਲ ਤੋਂ ਮੈਂਬਰ ਪਾਰਲੀਮੈਂਟ ਨੇ ਵਿਕਾਸ ਵਲ ਧਿਆਨ ਨਹੀਂ ਦਿੱਤਾ। ਭਾਰਤ ਦੇ ਸ਼ਹਿਰ ਕਿਥੋਂ ਦੇ ਕਿਥੇ  ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਇਥੇ ਨਾ ਚੰਗੀਆਂ ਨੌਕਰੀਆਂ ਹਨ, ਨਾ ਰੁਜ਼ਗਾਰ ਦੇ ਮੌਕੇ ਹਨ। ਭਾਰਤ ’ਚ ਨੌਕਰੀਆਂ ਆ ਰਹੀਆਂ ਹਨ। ਪਰ ਸਾਡੇ ਬਚਿਆਂ ਨੂੰ ਨਹੀਂ ਮਿਲ ਰਹੀਆਂ ਹਨ। ਅੰਮ੍ਰਿਤਸਰ ਵਿਚ ਕੋਈ ਵੀ ਵੱਡੀ ਫ਼ੈਕਟਰੀ ਨਹੀਂ ਲਗ ਰਹੀ ਹੈ। ਪਿੰਡਾਂ ਦਾ ਵਿਕਾਸ ਨਹੀਂ ਹੋ ਰਿਹਾ। ਪੀਣ ਲਈ ਪਾਣੀ ਨੂੰ ਲੋਕ ਤਰਸ ਰਹੇ ਹਨ ਤਾਂ ਸੀਵਰੇਜ ਦਾ ਪਾਣੀ ਉੱਛਲ ਰਿਹਾ ਹੈ।  ਬਚੇ ਨਸ਼ਿਆਂ ਨਾਲ ਖ਼ਤਮ ਹੋ ਰਹੇ ਹਨ। ਸੰਧੂ ਸਮੁੰਦਰੀ  ਨੇ ਕਿਹਾ  ਕਿ ਚੰਗੀ ਸਿੱਖਿਆ, ਸਿਹਤ ਸਹੂਲਤਾਂ, ਗ਼ਰੀਬ ਅਤੇ ਲੋੜਵੰਦਾਂ ਲਈ ਸਹੂਲਤਾਂ ਦਿਵਾਉਣ ਲਈ ਭਾਜਪਾ ਨੂੰ ਵੋਟ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀਆਂ ਨਲਾਇਕੀਆਂ ਕਾਰਨ  ਕੇਂਦਰੀ ਸਕੀਮਾਂ ਲੋਕਾਂ ਤਕ  ਨਹੀਂ ਪਹੁੰਚ ਰਹੀਆਂ। ਪਰ ਹੁਣ ਕੇਂਦਰੀ ਸਕੀਮਾਂ ਦਾ ਲਾਭ ਸਿਧਾ ਤੁਹਾਡੇ ਖਾਤੇ ਵਿਚ ਪਹੁੰਚਣਗੀਆਂ। ਇੱਥੋਂ ਦੇ ਨੌਜਵਾਨਾਂ ਨੂੰ ਨੀਮ ਫ਼ੌਜੀ ਦਲਾਂ ਵਿਚ ਭਰਤੀ ਕਰਾਏ ਜਾਣਗੇ।  ਉਨ੍ਹਾਂ ਕਿਹਾ ਕਿ  ਹਾਲੇ ਬਹੁਤ ਦੇਰੀ ਨਹੀਂ ਹੋਈ ਹੈ। ਭਾਜਪਾ ਇਹ ਸਭ ਕਰ ਸਕਦੀ ਹੈ। ਪ੍ਰੈੱਸ ਨਾਲ ਗਲ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੀ ਮੁਸ਼ਕਲਾਂ ਤੁਸੀਂ ਆਪ ਹੀ ਦੇਖ ਸਕਦੇ ਹੋ, ਲੋਕਾਂ ਨੂੰ ਕੇਂਦਰ ਵੱਲੋਂ ਜਿਹੜੇ ਲਾਭ ਦਿੱਤੇ ਜਾ ਰਹੇ ਹਨ,  ਉਹਨਾਂ ਤਕ ਨਹੀਂ ਪਹੁੰਚਦੇ। ਐਦਕਾਂ ਲੋਕ ਸਭਾ ਦੀਆਂ ਇਲੈਕਸ਼ਨਾਂ ’ਚ ਇਹ ਕਾਫ਼ੀ ਕਲੀਅਰ ਲੱਗਦਾ ਆ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਲਈ ਲੋਕ ਭਾਜਪਾ ਨੂੰ ਵੋਟ ਪਾਉਣਗੇ।


module: photo;hw-remosaic: false;touch: (-1.0, -1.0);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 50;

About Gursharan Singh Sandhu

Check Also

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਸੰਪੰਨ ਕੀਤੀ ਪੰਜਾਬ ਬਚਾਓ ਯਾਤਰਾ ਅਤੇ ਸਰਬੱਤ ਦੇ ਭਲੇ ਦੇ ਸਿਧਾਂਤ ਅਨੁਸਾਰ ਪੰਜਾਬੀਆਂ ਦੇ ਹਾਲਾਤ ਸੁਧਾਰਣ ਲਈ ਤਾਕਤ ਦੇਣ ਵਾਸਤੇ ਕੀਤੀ ਅਰਦਾਸ

Amritsar Crime Latest News National Politics Punjab Uncategorized World ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ …

Translate »