fbpx
Breaking News

ਭਾਜਪਾ ਵੱਲੋਂ ਕਿਸਾਨਾਂ ਤੇ ਸਿੱਖ ਕੌਮ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰੀ ਹੋਣ ਦੀ ਕੀਤੀ ਨਿਖੇਧੀ

ਭਾਜਪਾ ਵੱਲੋਂ ਕਿਸਾਨਾਂ ਤੇ ਸਿੱਖ ਕੌਮ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਇਨਕਾਰੀ ਹੋਣ ਦੀ ਕੀਤੀ ਨਿਖੇਧੀ

ਅਮਰੀਕ    ਸਿੰਘ 

ਬਠਿੰਡਾ, 28 ਅਪ੍ਰੈਲ:

 ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਆਉਂਦੀਆਂ ਪਾਰਲੀਮਾਨੀ ਚੋਣਾਂ ਵਿਚ ਅਕਾਲੀ ਦਲ ਨੂੰ ਵੋਟਾਂ ਪਾਉਣ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਗਠਜੋੜ ਨੂੰ ਨਕਾਰ ਦੇਣ ਜੋ ਹਮੇਸ਼ਾ ਵਾਂਗੂ ਉਹਨਾਂ ਨੂੰ ਧੋਖਾ ਦੇਣਗੇ।

ਬਠਿੰਡਾ ਦੇ ਐਮ ਪੀ, ਜੋ ਇਥੇ ਸ਼ਹਿਰ ਵਿਚ ਚੋਣ ਪ੍ਰਚਾਰ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਨੇ ਭਾਜਪਾ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਤੋਂ ਭੱਜ ਗਈ ਅਤੇ ਇਸਨੇ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਤੇ ਨਾ ਹੀ ਸਿੱਖ ਕੌਮ ਨਾਲ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਕੀਤਾ ਵਾਅਦਾ ਹੀ ਪੂਰਾ ਕੀਤਾ। ਉਹਨਾਂ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ  ਉਹਨਾਂ ਨੇ ਹਲਕੇ ਵਾਸਤੇ ਆਪਣੀ ਬੇਹਤਰੀਨ ਕਾਰਗੁਜ਼ਾਰੀ ਵਿਖਾਈ ਹੈ ਤੇ ਉਹਨਾਂ ਦੇ ਕੰਮ ਬੋਲਦੇ ਹਨ। ਉਹਨਾਂ ਕਿਹਾ ਕਿ ਜੋ ਭਾਜਪਾ ਵੱਲੋਂ ਇਸ ਹਲਕੇ ਵਿਚ ਬੋਲ ਰਹੇ ਹਨ ਅਤੇ ਦਾਅਵੇ ਕਰ ਰਹੇ ਹਨ ਕਿ ਮੈਂ ਬਠਿੰਡਾ ਜਾਂ ਪੰਜਾਬ ਲਈ ਕੁਝ ਨਹੀਂ ਕੀਤਾ, ਉਹ ਇਹ ਦੱਸਣ ਕਿ ਭਾਜਪਾ ਨਾਲ ਅਕਾਲੀ ਦਲ ਦਾ ਗਠਜੋੜ ਟੁੱਟਣ ਤੋਂ ਬਾਅਦ ਲਗਾਤਾਰ ਪੇਸ਼ ਹੋਏ ਬਜਟਾਂ ਵਿਚ ਪੰਜਾਬ ਨੂੰ ਕੀ ਮਿਲਿਆ ਹੈ ?

ਆਪ ਤੇ ਕਾਂਗਰਸ ਵੱਲੋਂ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਨਿਖੇਧੀ ਕਰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੋਵਾਂ ਪਾਰਟੀਆਂ ਦਾ ਕੌਮੀ ਪੱਧਰ ’ਤੇ ਗਠਜੋੜ ਹੈ ਅਤੇ ਦੋਵੇਂ ਇਕ ਦੂਜੇ ਨਾਲ ਸਟੇਜ ਵੀ ਸਾਂਝੀ ਕਰਦੀਆਂ ਹਨ ਤੇ ਸਾਂਝੀਆਂ ਚੋਣ ਮੁਹਿੰਮਾਂ ਵੀ ਚਲਾਉਂਦੀਆਂ ਹਨ। ਪਰ ਪੰਜਾਬ ਵਿਚ ਉਹ ਵੋਟਾਂ ਆਪਸ ਵਿਚ ਵੰਡਣ ਦੀ ਝਾਕ ਵਿਚ ਵੱਖੋ-ਵੱਖ ਲੜ ਰਹੇ ਹਨ।

ਪੰਜਾਬੀਆਂ ਨੂੰ ਆਪ ਸਰਕਾਰ ਦੇ ਝੂਠ ਤੋਂ ਚੌਕਸ ਰਹਿਣ ਅਤੇ ਇਸਨੂੰ ਕਾਰਗੁਜ਼ਾਰੀ ਦੇ ਆਧਾਰ ’ਤੇ ਲੈਣ ਦੀ ਅਪੀਲ ਕਰਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਇਸ ਭ੍ਰਿਸ਼ਟ ਅਤੇ ਅੰਸਵੇਦਨਸ਼ੀਲ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਸਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਨੂੰ ਹਰ ਫਸਲ ’ਤੇ ਐਮ ਐਸ ਪੀ ਦੇਣ ਤੋਂ ਇਨਕਾਰ ਕਰ ਕੇ ਧੋਖਾ ਕੀਤਾ ਹੈ। ਇਸਨੇ ਕਿਸਾਨਾਂ ਨੂੰ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ, ਨਾ ਹੀ ਇਸਨੇ ਨੌਜਵਾਨ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਉਦਯੋਗਪਤੀ ਵੀ ਫਿਰੌਤੀਬਾਜ਼ਾਂ ਤੋਂ ਪੀੜਤ ਹਨ ਜਿਸ ਕਾਰਨ ਸੂਬੇ ਵਿਚੋਂ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਬਾਹਰ ਚਲਾ ਗਿਆ ਹੈ। ਉਹਨਾਂਕਿਹਾ  ਕਿ ਸੈਂਕੜੇ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ ਤੇ ਆਪ ਦੇ ਵਿਧਾਇਕ ਨਸ਼ਾ ਕਾਰੋਬਾਰ ਦੀ ਪੁਸ਼ਤ ਪਨਾਹੀ ਕਰ ਰਹੇ ਹਨ ਅਤੇ ਕਾਨੂੰਨ ਵਿਵਸਥਾ ਵੀ ਢਹਿ ਢੇਰੀ ਹੋਈ ਪਈ ਹੈ।

ਸਰਦਾਰਨੀ ਬਾਦਲ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਸੂਬੇ ਵਿਚ ਨਾਗਰਿਕ ਸਹੂਲਤਾਂ ਦਾ ਵੀ ਬੁਰਾ ਹਾਲ ਹੈ ਤੇ ਪਿਛਲੇ ਸੱਤ ਸਾਲਾਂ ਵਿਚ ਕਾਂਗਰਸ ਤੇ ਆਪ ਦੇ ਰਾਜ ਵਿਚ ਇਹਨਾਂ ਨੂੰ ਦਰੁੱਸਤ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਪਿੰਡਾਂ ਤੋਂ ਚਲਾਉਣ ਦੇ ਮੁੱਖ ਮੰਤਰੀ ਦੇ ਵਾਅਦੇ ਤੋਂ ਭੁਲਟ ਸਰਕਾਰ ਦਿੱਲੀ ਤੋਂ ਚਲ ਰਹੀ ਹੈ ਤੇ ਪੰਜਾਬ ਦੇ ਫੰਡਾਂ ਦੀ ਦੁਰਵਰਤੋਂ ਆਪ ਦੇ ਦੇਸ਼ ਭਰ ਵਿਚ ਪਸਾਰ ਵਾਸਤੇ ਕੀਤੀ ਜਾ ਰਹੀ ਹੈ।

ਬਠਿੰਡਾ ਦੇ ਐਮ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਸਲ ਬਦਲਾਅ ਲਿਆਉਣ ਤੇ ਕਾਂਗਰਸ ਤੇ ਆਪ ਨੂੰ ਠੁਕਰਾ ਕੇ ਅਕਾਲੀ ਦਲ ਨੂੰ ਵੋਟਾਂ ਪਾਉਣ। ਉਹਨਾਂ ਕਿਹਾਕਿ  ਇਸ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵਾਂਗੂ ਵਿਕਾਸ ਦੇ ਦੌਰ ਦੀ ਮੁੜ ਸ਼ੁਰੂਆਤ ਹੋਵੇਗੀ ਤੇ ਲੋਕਾਂ ਨੂੰ ਸਹੂਲਤਾਂ ਉਹਨਾਂ ਦੇ ਦਰਾਂ ’ਤੇ ਮਿਲਣਗੀਆਂ।

About Gursharan Singh Sandhu

Check Also

ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਅਕਾਲੀ ਦਲ ਦਾ ਪਟਿਆਲਾ ਉਮੀਦਵਾਰ ਜ਼ਮੀਨ ਨਾਲ ਜੁੜਿਆ ਜਿਸਦਾ ਸਮਾਜ ਸੇਵਾ ’ਚ ਵੱਡਾ …

Translate »