fbpx
Breaking News

2027 ਨੂੰ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਘਰੇਲੂ ਕ੍ਰਿਕਟ ਪ੍ਰਤੀਯੋਗਤਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਕਰਾਈ ਜਾਵੇਗੀ – ਤਰਨਜੀਤ ਸਿੰਘ ਸੰਧੂ ਸਮੁੰਦਰੀ

2027 ਨੂੰ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਘਰੇਲੂ ਕ੍ਰਿਕਟ ਪ੍ਰਤੀਯੋਗਤਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਕਰਾਈ ਜਾਵੇਗੀ – ਤਰਨਜੀਤ ਸਿੰਘ ਸੰਧੂ ਸਮੁੰਦਰੀ

ਅਮਰੀਕ   ਸਿੰਘ 
ਅੰਮ੍ਰਿਤਸਰ 27 ਅਪ੍ਰੈਲ

 ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ 2027 ਵਿਚ ਅੰਮ੍ਰਿਤਸਰ ਸਾਹਿਬ ਦੇ ਗਾਂਧੀ ਗਰਾਊਂਡ ਵਿਖੇ ਘਰੇਲੂ ਕ੍ਰਿਕਟ ਪ੍ਰਤੀਯੋਗਤਾ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਕਰਾਈ ਜਾਵੇਗੀ। ਜਿਸ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਾਮਜ਼ਦ ਟੀਮਾਂ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਖੇਡਾਂ ਵਿਚ ਨੰਬਰ ਵਨ ਸੀ, ਜੋ ਹੁਣ ਨਹੀਂ ਰਿਹਾ ਹੈ। ਜਦੋਂ ਕਿ ਮੈਨੂੰ ਯਾਦ ਹੈ ਕਿ ਮੈਂ ਬਚਪਨ ਵਿਚ ਇਸੇ ਗਾਂਧੀ ਗਰਾਊਂਡ ਵਿਚ ਵੱਡੇ ਵੱਡੇ ਕ੍ਰਿਕਟ ਪਲੇਅਰਾਂ ਨੂੰ ਕ੍ਰਿਕਟ ਖੇਡ ਦਿਆਂ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਖੇਡਾਂ ਦੇ ਖੇਤਰ ਵਿਚ ਇਸ ਦਾ ਪਹਿਲੇ ਵਾਲਾ ਮੁਕਾਮ ਮੁੜ ਦਿਵਾਇਆ ਜਾਵੇਗਾ।
ਸੰਧੂ ਸਮੁੰਦਰੀ ਸੀਨੀਅਰ ਭਾਜਪਾ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਦੀ ਪ੍ਰੇਰਣਾ ਸਕਦਾ ਅਕਾਲੀ ਦਲ ਦਾ ਪੱਲਾ ਛੱਡ ਕੇ ਭਾਜਪਾ ਪਰਿਵਾਰ ਵਿਚ ਸ਼ਾਮਿਲ ਹੋਏ ਸਵਰਨ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਗੁਰਦੇਵ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ ਦਾ ਸਵਾਗਤ ਕਰ ਰਹੇ ਸਨ । ਨਵੇਂ ਆਏ ‌ਵਿਅਕਤੀਆਂ ਨੇ ਭਾਜਪਾ ਦੀਆਂ ਨੀਤੀਆਂ ਪ੍ਰਤੀ ਆਪਣੀ ਸਹਿਮਤੀ ਜਤਾਈ। ਸੰਧੂ ਨੇ ਆਏ ਹੋਏ ਸੱਜਣਾਂ ਨੂੰ ਭਰੋਸਾ ਦਿਤਾ ਕਿ ਮੋਦੀ ਪਰਿਵਾਰ ਵਿੱਚ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਹਮੇਸ਼ਾ ਦਿੱਤਾ ਜਾਵੇਗਾ।
ਸੰਧੂ ਨੇ ਇਸ ਮੌਕੇ ਕਿਹਾ ਕਿ ਗੁਰੂ ਨਗਰੀ ਤੋਂ ਜਿੱਤੇ ਕਿਸੇ ਵੀ ਲੋਕ ਪ੍ਰਤੀਨਿਧ ਨੇ ਖੇਡਾਂ ਨੂੰ ਉਤਸ਼ਾਹ ਕਰਨ ਵਲ ਧਿਆਨ ਨਹੀਂ ਦਿੱਤਾ,ਨਾ ਹੀ ਆਪ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਉਪਰਾਲਾ ਹੁਣ ਤਕ ਕੀਤਾ ਹੈ।  ਉਨ੍ਹਾਂ ਕਿਹਾ ਕਿ  ਜਿੱਥੇ ਗੁਰੂ ਅੰਗਦ ਦੇਵ ਜੀ ਆਪਣੇ ਸਿੱਖਾਂ ਦੀ ਨਰੋਈ ਸਿਹਤ ਵੱਲ ਖ਼ਾਸ ਧਿਆਨ ਦਿੰਦੇ ਹੋਏ ਅਖਾੜੇ ਬਣਾਏ ਅਤੇ ਸਿੱਖਾਂ ਨੂੰ ਕੁਸ਼ਤੀ ਅਤੇ ਖੇਡਾਂ ਵੱਲ ਪ੍ਰੇਰਿਆ। ਉੱਥੇ ਹੀ  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਾਂ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਉਪਰੰਤ ਅੰਮ੍ਰਿਤਸਰ ’ਚ ਸਿੱਖਾਂ ਵਿਚ ਸੈਨਿਕ ਬਿਰਤੀ ਦਾ ਸੰਚਾਰ ਕਰਨ ਲਈ ਨਾ ਕੇਵਲ ਅਖਾੜੇ ਲਵਾਏ ਸਗੋਂ ਸ਼ਸਤਰ ਵੀ ਦੀਆਂ ਦਿੱਤੀ।
 ਉਨ੍ਹਾਂ ਕਿਹਾ ਕਿ ਮੈਨੂੰ ਇਹ ਗੱਲ ਬੜੇ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਸਾਡੀ ਨੌਜਵਾਨ ਪੀੜੀ ਅਮੀਰ ਵਿਰਸੇ ਨੂੰ ਭੁੱਲ ਕੇ ਨਸ਼ਿਆਂ ਵਿਚ ਫਸਦੀ ਜਾ ਰਹੀ ਹੈ। ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਅਤੇ ਨੌਜਵਾਨਾਂ ਵਿਚ ਆਤਮਵਿਸ਼ਵਾਸ ਨੂੰ ਜਗਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ। ਅਜਿਹੇ ਸਮੇਂ ਖੇਡ ਕਲੱਬਾਂ ਦਾ ਰੋਲ ਅਹਿਮ ਬਣ ਜਾ ਦਾ ਹੈ।

 ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਇਕ ਵਧੀਆ ਸਾਧਨ ਹਨ।  ਸੰਧੂ ਸਮੁੰਦਰੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਅੰਦਰ ਮੁਕਾਬਲੇਬਾਜ਼ੀ ਨੂੰ ਜਗਾਉਂਦੀਆਂ ਹਨ। ਇਨਸਾਨ ਨੂੰ ਜ਼ਿੰਦਗੀ ਵਿਚ ਉੱਚਾ ਉੱਠਣ ਲਈ ਟੀਚਾ ਮਿਥਣਾ ਪੈਂਦਾ ਹੈ ਤੇ ਟੀਚੇ ਨੂੰ ਹਾਸਲ ਕਰਨ ਲਈ ਮਿਹਨਤ ਕਰਨੀ ਪੈਂਦੀ ਹੈ। ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਕਾਮਯਾਬ ਖਿਡਾਰੀ ਕਿਸੇ ਤਪੱਸਵੀ ਤੋਂ ਘੱਟ ਨਹੀਂ। ਇਕ ਚੰਗਾ ਮਨ ਚੰਗੇ ਸਰੀਰ ਅੰਦਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਉਸ ਨੂੰ ਮੌਕਾ ਦਿੰਦੇ ਹਨ ਤਾਂ ਅੰਮ੍ਰਿਤਸਰ ਵਿਚ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਖੇਡਾਂ ਰਾਹੀਂ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਹਰ ਤਰਾਂ ਦੀ ਸਹੂਲਤ ਪ੍ਰਦਾਨ ਕਰਾਂਗੇ।  ਅੰਮ੍ਰਿਤਸਰ ਵਿਚ ਖੇਡ ਇੰਸਟੀਚਿਊਟ ਅਤੇ ਵਿਸ਼ਵ ਪੱਧਰੀ ਆਧੁਨਿਕ ਖੇਲ੍ਹ ਸਟੇਡੀਅਮ ਬਣਾਏ ਜਾਣਗੇ। ਪੇਡੂ ਖੇਤਰਾਂ ਵਿਚ ਵੀ ਅਜਿਹਾ ਹੀ ਕੰਮ ਕੀਤਾ  ਜਾਵੇਗਾ। ਹਰੇਕ ਖੇਡ ਕਲੱਬ ਨੂੰ ਖੇਡਾਂ ਦਾ ਸਮਾਨ ਅਤੇ ਗ੍ਰਾਂਟ ਦਿੱਤੀ ਜਾਵੇਗੀ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਨੌਜਵਾਨ ਖੇਡਾਂ ਨੂੰ ਕੈਰੀਅਰ ਦੇ ਤੌਰ ’ਤੇ ਅਪਣਾਉਣ।

About Gursharan Singh Sandhu

Check Also

ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਅਕਾਲੀ ਦਲ ਦਾ ਪਟਿਆਲਾ ਉਮੀਦਵਾਰ ਜ਼ਮੀਨ ਨਾਲ ਜੁੜਿਆ ਜਿਸਦਾ ਸਮਾਜ ਸੇਵਾ ’ਚ ਵੱਡਾ …

Translate »