v10 ਦਿਨ ਤੋਂ ਲਾਪਤਾ ਨੌਜਵਾਨ ਦਾ ਮਾਮਲਾ ਪੁੱਜਾ ਕਮਿਸ਼ਨ ਕੋਲਪਰਿਵਾਰ ਵੱਲੋਂ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 24 ਫਰਵਰੀਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਡਾ. ਸੁਭਾਸ਼ ਮਸੀਹ ਥੋਬਾ ਨੂੰ ਅੱਜ ਸਾਰੇ ਮਸਲੇ ਬਾਰੇ ਮਿਲ ਕੇ ਜਾਣੂ ਕਰਵਾਉਦੇ ਹੋਏ ਲੜਕੇ ਦੇ ਪਿਤਾ ਬਲਵਿੰਦਰ ਸਹੋਤਾ ਵਾਸੀ ਛੇਹਰਟਾ ਅੰਮ੍ਰਿਤਸਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿਛਲੇ 10 ਦਿਨਾਂ ਤੋ ਲਾਪਤਾ ਹੈ। ਉਨ੍ਹਾਂ ਦਾ ਬੇਟਾ ਰਣਜੀਤ ਐਵੀਨਿਊ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿਚ ਨੋਕਰੀ ਕਰਦਾ ਸੀ ਅਤੇ 15 ਫਰਵਰੀ 23 ਨੂੰ ਸ਼ਾਮ ਨੂੰ ਫੋਨ ਕਰਕੇ ਦੱਸਿਆ ਕਿ ਉਹ ਦਫਤਰ ਦੇ ਕੰਮ ਚੰਡੀਗੜ ਜਾ ਰਿਹਾ ਹੈ ਜਦ ਅਸੀ ਅਗਲੇ ਦਿਨ ਸਵੇਰੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ, ਜਿਸ ਦਾ ਅੱਜ ਤੱਕ ਸਾਨੂੰ ਪਤਾ ਨਹੀ ਲੱਗਾ। ਇਸ ਸਬੰਧ ਵਿਚ ਥਾਣਾ ਰਣਜੀਤ ਐਵੀਨਿਊ ਵਿਖੇ ਆਪਣੀ ਦਰਖਾਸਤ 17 ਫਰਵਰੀ ਨੂੰ ਦੇ ਦਿੱਤੀ ਸੀ। ਜਿਸ ਦਾ ਡਾਇਰੀ ਨੰ; 11 ਦਰਜ਼ ਹੈ, ਪਰ ਪੁਲਸ ਵਲੋ ਅੱਜ ਤੱਕ ਕੋਈ ਵੀ ਕਾਰਵਾਈ ਨਹੀ ਕੀਤੀ ਗਈ ਅਤੇ ਇਸ ਸਬੰਧ ਵਿਚ ਪਰਿਵਾਰਿਕ ਮੈਬਰਾਂ ਵਲੋ ਥਾਣਾ ਖਰੜ ਵਿਖੇ ਵੀ 19 ਫਰਵਰੀ ਨੂੰ ਲਿਖਤੀ ਰੂਪ ਵਿਚ ਦਿੱਤਾ ਹੈ। ਜਿਸ ਦਾ ਡਾਇਰੀ ਨੰ: 401550 ਹੈ। ਪਰ ਪਰਿਵਾਰ ਨੂੰ ਅੱਜ ਤੱਕ ਆਪਣੇ ਬੇਟੇ ਬਾਰੇ ਕੁਝ ਵੀ ਪਤਾ ਨਹੀ ਹੈ।ਇਸ ਬਾਬਤ ਮੈਬਰ ਘੱਟ ਗਿਣਤੀ ਕਮਿਸ਼ਨਰ ਪੰਜਾਬ ਵਲੋ ਪਰਿਵਾਰ ਨੂੰ ਵਿਸ਼ਵਾਸ ਦਵਾਇਆ ਹੈ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੁਲਸ ਕਮਿਸ਼ਨਰ ਅੰਮ੍ਰਿਤਸਰ ਅਤੇ ਮੋਹਾਲੀ ਪੁਲਿਸ ਤੋ ਵੀ ਇਸ ਸਬੰਧ ਵਿਚ ਜ਼ਲਦੀ ਕਾਰਵਾਈ ਕਰਨ ਲਈ ਕਹਿਣਗੇ ਤਾਂ ਜੋ ਪਰਿਵਾਰ ਦਾ ਲੜਕਾ ਮਿਲ ਸਕੇ।