Breaking News

GND ਯੂਨੀਵਰਸਿਟੀ ਵੱਲੋਂ ਲਾਅ ਅਤੇ ਬੀ.ਐਡ. ਸਮੈਸਟਰ ਲਈ ਮਿਤੀ ਸਾਰਣੀ ਜਾਰੀ

GND ਯੂਨੀਵਰਸਿਟੀ ਵੱਲੋਂ ਲਾਅ ਅਤੇ ਬੀ.ਐਡ. ਸਮੈਸਟਰ ਲਈ ਮਿਤੀ ਸਾਰਣੀ ਜਾਰੀ

ਅਮਰੀਕ  ਸਿੰਘ 
ਅੰਮ੍ਰਿਤਸਰ, 20 ਫਰਵਰੀ, 

– ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਸ਼ਨ ਮਈ 2024 ਲਾਅ (ਤਿੰਨ ਸਾਲਾ), (ਪੰਜ ਸਾਲਾ) ਸਮੈਸਟਰ ਦੂਜਾ ਅਤੇ ਬੀ.ਐਡ. ਸਮੈਸਟਰ ਦੂਜਾ ਦੇ ਰੈਗੂਲਰ ਅਤੇ ਪ੍ਰਾਈਵੇਟ ਵਿਿਦਆਰਥੀਆਂ ਦੇ ਪ੍ਰੀਖਿਆ ਫਾਰਮ ਆਨਲਾਈਨ ਪੋਰਟਲ (ਾਾਾ.ਚੋਲਲੲਗੲੳਦਮਸਿਸੋਿਨਸ.ਗਨਦੁ.ੳਚ.ਨਿ/ਲੋਗਨਿਂੲਾ.ੳਸਪਣ) ‘ਤੇ ਭਰਨ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ।
ਪ੍ਰੋਫੈੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਰੈਗੂਲਰ ਵਿਿਦਆਰਥੀਆਂ ਦੇ ਕਾਲਜਾਂ ਵੱਲੋਂ ਪੋਰਟਲ ਉਤੇ ਵਿਸ਼ੇ ਦੀ ਚੋਣ ਕਰਨ ਅਤੇ ਚਲਾਨ ਪਿੰ੍ਰਟ ਕਰਨ ਦੀ ਆਖਰੀ ਮਿਤੀ 04 ਮਾਰਚ ਬਿਨਾ ਲੇਟ ਫੀਸ ਤੋਂ ਹੈ। ਉਨ੍ਹਾਂ ਦੱਸਿਆ ਕਿ ਢਾਈ ਸੌ ਲੇਟ ਫੀਸ ਨਾਲ 11 ਮਾਰਚ; ਪੰਜ ਸੌ ਲੇਟ ਫੀਸ ਨਾਲ 14 ਮਾਰਚ; ਇਕ ਹਜ਼ਾਰ ਲੇਟ ਫੀਸ ਨਾਲ 21 ਮਾਰਚ ਅਤੇ ਦੋ ਹਜ਼ਾਰ ਲੇਟ ਫੀਸ ਨਾਲ 26 ਮਾਰਚ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰੈਗੂਲਰ ਵਿਿਦਆਰਥੀਆਂ ਦੀ ਕਾਲਜਾਂ ਵੱਲੋਂ ਡਰਾਫਟ ਰਾਹੀਂ ਯੂਨੀਵਰਸਿਟੀ ਕੈਸ਼ ਕਾਊਂਟਰ ਜਾਂ ਬੈਂਕ ਵਿਚ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਮਾਰਚ ਬਿਨਾ ਲੇਟ ਫੀਸ ਤੋਂ ਹੈ। ਉਨ੍ਹਾਂ ਦੱਸਿਆ ਕਿ ਢਾਈ ਸੌ ਲੇਟ ਫੀਸ ਨਾਲ 14 ਮਾਰਚ; ਪੰਜ ਸੌ ਲੇਟ ਫੀਸ ਨਾਲ 21 ਮਾਰਚ; ਇਕ ਹਜ਼ਾਰ ਲੇਟ ਫੀਸ ਨਾਲ 26 ਮਾਰਚ ਅਤੇ ਦੋ ਹਜ਼ਾਰ ਲੇਟ ਫੀਸ ਨਾਲ 29 ਮਾਰਚ ਹੈ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਰੁਪਏ ਪ੍ਰਤੀ ਦਿਨ (ਵੱਧ ਤੋਂ ਵੱਧ ਤੀਹ ਹਜ਼ਾਰ) ਨਾਲ ਪ੍ਰੀਖਿਆ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਤੀਆਂ ਵਿਚ ਤਿੰਨ ਕੰਮ ਵਾਲੇ ਦਿਨ, ਗਰੇਸ ਵਜੋਂ ਸ਼ਾਮਲ ਕਰ ਦਿੱਤੇ ਗਏ ਹਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …