Breaking News

CJM ਏਕਤਾ ਉੱਪਲ ਵੱਲੋਂ ਵਨ ਸਟਾਪ (ਸਖੀ) ਸੈਂਟਰ ਦਾ ਦੌਰਾ

ਪ੍ਰੈਸ

ਸੀ.ਜੇ.ਐੱਮ. ਏਕਤਾ ਉੱਪਲ ਵੱਲੋਂ ਵਨ ਸਟਾਪ (ਸਖੀ) ਸੈਂਟਰ ਦਾ ਦੌਰਾ

ਫਿਰੋਜ਼ਪੁਰ ( ) 17 ਮਈ 2022 – ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੀ ਰਹਿਨੁਮਾਈ ਹੇਠ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.ਜੇ.ਐੱਮ. ਮਿਸ ਏਕਤਾ ਉੱਪਲ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਵਨ ਸਟਾਪ ਸਖੀ ਸੈਂਟਰ ਦਾ ਦੌਰਾ ਕੀਤਾ ਗਿਆ ।

ਇਸ ਦੌਰਾਨ ਸੀ.ਜੇ.ਐੱਮ ਏਕਤਾ ਉੱਪਲ ਨੇ ਸਖੀ ਸੈਂਟਰ ਵਿੱਚ ਸ਼ੈਲਟਰ ਰੂਮ, ਕਾਊਸਲਿੰਗ ਰੂਮ, ਲੀਗਲ ਏਡ ਕਲੀਨਿਕ ਦੀ ਚੈਕਿੰਗ ਅਤੇ ਘਰੇਲੂ ਹਿੰਸਾ ਦੇ ਵਿਸ਼ੇ ਵਿੱਚ ਪੇਸ਼ ਹੋਈਆਂ ਪਾਰਟੀਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਇਸ ਸਖੀ ਸੈਂਟਰ ਦੇ ਮੁੱਖ ਅਫਸਰ ਮਿਸ ਰਿਤੂ ਪਲਟਾ ਅਤੇ ਲੀਗਲ ਅਡਵਾਈਜ਼ਰ ਮਿਸ ਮਨਜਿੰਦਰ ਕੌਰ ਦੇ ਨਾਲ ਸੈਂਟਰ ਦਾ ਸਟਾਫ ਵੀ ਮੌਜੂਦ ਸਨ ।

ਇਸ ਮੌਕੇ ਇੱਕ ਘਰੇਲੂ ਹਿੰਸਾ ਦਾ ਕੇਸ ਵੀ ਲੱਗਿਆ ਹੋਇਆ ਸੀ । ਜਿਸ ਵਿੱਚ ਰਮਨਦੀਪ ਬਬਲੀ ਗੁਰਪ੍ਰੀਤ ਸਿੰਘ ਕੇਸ ਵਿੱਚ ਲੜਕੇ ਵਾਲੇ ਲੜਕੀ ਨਾਲ ਕੁੱਟਮਾਰ ਕਰਦੇ ਸਨ ਅਤੇ ਉਸ ਨੂੰ ਘਰ ਰੱਖਣ ਤੋਂ ਮਨ੍ਹਾ ਕਰ ਰਹੇ ਸਨ । ਇਸ ਮੌਕੇ ਜੱਜ ਸਾਹਿਬ ਨੇ ਆਪ ਇਸ ਕੇਸ ਦੀ ਕਾਊਸਲਿੰਗ ਕਰਵਾ ਕੇ ਇੱਥੋਂ ਹੀ ਲੜਕੀ ਨੂੰ ਆਪਣੇ ਪਤੀ ਦੇ ਨਾਲ ਭੇਜਿਆ ਅਤੇ ਇਸ ਕੇਸ ਦਾ ਨਿਪਟਾਰਾ ਕਰਵਾਇਆ । ਇਹ ਪਾਰਟੀ ਨਵਾਂ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਸੀ । ਇਸ ਤੋਂ ਇਲਾਵਾ ਸੀ.ਜੇ.ਐੱਮ. ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਇਸ ਦੌਰਾਨ ਜੱਜ ਸਾਹਿਬ ਨੇ ਆਮ ਜਨਤਾ ਨੂੰ ਮਾਸਕ ਪਹਿਨਣ ਦੇ ਆਦੇਸ਼ ਵੀ ਦਿੱਤੇ ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *