Breaking News

ਭਾਈ ਗੁਰਦਾਸ ਲਾਇਬ੍ਰੇਰੀ ਵਿਚ ਉੱਘੇ ਨਾਵਲਕਾਰ ਨਾਨਕ ਸਿੰਘ ਸੈਂਟਰ ਹੁਣ ਸਾਹਿਤ ਪ੍ਰੇਮੀਆਂ ਲਈ ਖਿਚ ਦਾ ਕੇਂਦਰ, ਅੱਜ ਹੋਇਆ ਉਦਘਾਟਨ
ਦੁਰਲੱਭ ਪੁਸਤਕਾਂ, ਹੱਥ ਲਿਖਤਾਂ, ਸਮੁੱਚਾ ਸਾਹਿਤ, ਸਨਮਾਨ, ਪੈੱਨ/ਤਖ਼ਤੀ, ਸਰਵਰਕ ਮੌਲਿਕ ਚਿੱਤਰ ਆਦਿ ਪ੍ਰਦਰਸ਼ਤ

ਭਾਈ ਗੁਰਦਾਸ ਲਾਇਬ੍ਰੇਰੀ ਵਿਚ ਉੱਘੇ ਨਾਵਲਕਾਰ ਨਾਨਕ ਸਿੰਘ ਸੈਂਟਰ ਹੁਣ ਸਾਹਿਤ ਪ੍ਰੇਮੀਆਂ ਲਈ ਖਿਚ ਦਾ ਕੇਂਦਰ, ਅੱਜ ਹੋਇਆ ਉਦਘਾਟਨਦੁਰਲੱਭ ਪੁਸਤਕਾਂ, ਹੱਥ ਲਿਖਤਾਂ, ਸਮੁੱਚਾ ਸਾਹਿਤ, ਸਨਮਾਨ, ਪੈੱਨ/ਤਖ਼ਤੀ, ਸਰਵਰਕ ਮੌਲਿਕ ਚਿੱਤਰ ਆਦਿ ਪ੍ਰਦਰਸ਼ਤ ਅਮਰੀਕ ਸਿੰਘ ਅੰਮ੍ਰਿਤਸਰ, 06 ਅਕਤੂਬਰ– ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬਰੇਰੀ ਦੀ ਤੀਜੀ ਮੰਜ਼ਿਲ `ਤੇ ਸਥਾਪਤ ਪੰਜਾਬੀ ਦੇ ਉੱਘੇ ਸਾਹਿਤਕਾਰ ਨਾਨਕ ਸਿੰਘ ਸੈਂਟਰ ਦਾ ਉਦਘਾਟਨ ਉੱਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਕਰ ਦਿੱਤਾ ਗਿਆ ਹੈ ਜਿਸ ਦੇ ਵਿਚ ਸ. ਨਾਨਕ ਸਿੰਘ ਦੀਆਂ ਦੁਰਲੱਭ ਪੁਸਤਕਾਂ ਦੇ ਮੁੱਢਲੇ ਐਡੀਸ਼ਨ, ਹੱਥ ਲਿਖਤਾਂ, ਸਮੁੱਚਾ ਸਾਹਿਤ, ਉਨ੍ਹਾਂ ਨੂੰ ਮਿਲੇ ਵੱਖ ਵੱਖ ਸਨਮਾਨ, ਉਹਨਾਂ ਦਾ ਪੈੱਨ ਤੇ ਤਖ਼ਤੀ, ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਸਾਰੀਆਂ ਚੀਜ਼ਾਂ-ਵਸਤਾਂ, ਕਿਤਾਬਾਂ ਦੇ ਸਰਵਰਕਾਂ ਵਜੋਂ ਚਿੱਤਰਕਾਰ ਸੋਭਾ ਸਿੰਘ ਵੱਲੋਂ ਬਣਾਏ ਗਏ ਮੌਲਿਕ ਚਿੱਤਰ, ਉਨ੍ਹਾਂ ਦੀਆਂ ਤਸਵੀਰਾਂ, ਜੀਵਨ ਦਰਸ਼ਨ ਅਤੇ ਵੱਡੀ ਦੀਵਾਰ ਉੱਪਰ ਲਿਖੀ ਗਈ ਉਨ੍ਹਾਂ ਦੀ ਲਾਈਫ਼ ਲਾਈਨ ਆਦਿ ਸਾਰਾ ਕੁਝ ਸੁਰੱਖਿਅਤ ਰੱਖ ਦਿੱਤਾ ਗਿਆ ਹੈ ਜਿਸ ਨੂੰ ਹੁਣ ਕੋਈ ਵੀ ਆਣ ਕੇ ਇਥੇ ਵੇਖ ਸਕਦਾ ਹੈ ਅਤੇ ਨਾਵਲਕਾਰ ਨਾਨਕ ਸਿੰਘ ਬਾਰੇ ਹੋਰ ਜੋ ਕੋਈ ਵੀ ਸਾਹਿਤਕ ਕੰਮ ਹੈ, ਕਰ ਸਕਦਾ ਹੈ।ਪਰਿਵਾਰ ਦੇ ਮੈਂਬਰ ਦੀ ਹਾਜ਼ਰ `ਚ ਉਨ੍ਹਾਂ ਵੱਲੋਂ ਸਕਾਲਰਸ਼ਿਪ ਦੇਣ, ਵਰਚੁਅਲ ਸੈਂਟਰ ਬਣਾਉਣ ਅਤੇ ਉਨ੍ਹਾਂ ਦੇ ਪਿੰਡ ਪ੍ਰੀਤ ਨਗਰ `ਚ ਨਾਨਕ ਸਿੰਘ ਨਿਵਾਸ ਨੂੰ ਵੀ ਯਾਦਗਾਰੀ ਬਣਾਉਣ ਦਾ ਐਲ਼ਾਨ ਕੀਤਾ ਹੈ ਜਿਸ ਦੇ ਲਈ ਲਿਟਰੇਰੀ ਫਾਊਂਡੇਸ਼ਨ ਵੱਲੋਂ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਐਲਾਨ ਸ. ਨਾਨਕ ਸਿੰਘ ਦੇ ਪੋਤਰੇ ਨਵਦੀਪ ਸਿੰਘ ਸੂਰੀ ਵੱਲੋਂ ਇਸ ਦਾ ਉਦਘਾਟਨ ਕਰਨ ਤੋਂ ਪਹਿਲਾਂ ਸੈਨੇਟ ਹਾਲ ਵਿਚ ਰੱਖੇ ਉਦਘਾਟਨੀ ਸਮਾਰੋਹ ਸਮੇਂ ਸੰਬੋਧਨ ਕਰਦਿਆਂ ਕੀਤਾ ਗਿਆ ਹੈ। ਸੀਨੀਅਰ ਆਈ ਐਫ਼ ਐਸ ਅਧਿਕਾਰੀ ਨਵਦੀਪ ਸਿੰਘ ਸੂਰੀ ਨੇ ਨਾਨਕ ਸਿੰਘ ਸੈਂਟਰ ਦੇ ਉਦੇਸ਼ਾਂ ਨੂੰ ਸਾਂਝਿਆਂ ਕਰਦਿਆਂ ਕਿਹਾ ਕਿ ਇਸ ਸੈਂਟਰ ਦਾ ਮਨੋਰਥ ਨਾਨਕ ਸਿੰਘ ਦੀਆਂ ਸਾਹਿਤਕ ਕਿਰਤਾਂ ਨੂੰ ਸਾਂਭਣ ਅਤੇ ਇਸ ਪ੍ਤੀ ਖੋਜ-ਕਾਰਜਾਂ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਹੈ ਤਾਂ ਜੋ ਇਹ ਸਾਰਾ ਖ਼ਜ਼ਾਨਾਂ  ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕੇ। ਉਪਰੰਤ ਮਨੀ ਸੂਰੀ ਨੇ ਵੀਡੀਓਗ੍ਰਾਫੀ ਰਾਹੀਂ ਨਾਨਕ ਸਿੰਘ ਸੈਂਟਰ ਦੀ ਰੂਪ-ਰੇਖਾ ਤੋਂ ਜਾਣੂ ਕਰਵਾਇਆ।ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਉੱਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨਾਨਕ ਸਿੰਘ ਸੈਂਟਰ ਦੀ ਸਥਾਪਨਾ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਣ ਵਿੱਚ  ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਰਾਹੀਂ ਨਾਨਕ ਸਿੰਘ ਦੇ ਸਮੁੱਚੇ ਸਾਹਿਤਕ ਕਾਰਜ ਨੂੰ ਵਿਦਿਆਰਥੀਆਂ ਲਈ ਸੁਰੱਖਿਅਤ ਅਤੇ ਪ੍ਰਦਰਸ਼ਿਤ ਕੀਤਾ ਗਿਆ ਹੈ। ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਇਸ ਸਮਾਰੋਹ ਦੇ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਮੌਕੇ ਉਨ੍ਹਾਂ ਨੇ ਨਾਨਕ ਸਿੰਘ ਦੀ ਤੁਲਨਾ ਟਾਲਸਟਾਏ ਅਤੇ ਮੁਨਸ਼ੀ ਪ੍ਰੇਮਚੰਦ ਨਾਲ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀਆਂ ਭੂਗੋਲਿਕ ਹੱਦਾਂ ਤੋਂ ਪਾਰ ਫੈਲ ਕੇ ਹੋਂਦ ਸਥਾਪਿਤ ਕਰਨ ਵਾਲਾ ਸਾਹਿਤਕਾਰ ਮੰਨਿਆ।ਇਸ ਮੌਕੇ ਨਾਨਕ ਸਿੰਘ ਦੇ ਸਪੁੱਤਰ ਕੁਲਬੀਰ ਸਿੰਘ ਸੂਰੀ ਨੇ ਉਨ੍ਹਾਂ ਨਾਲ ਬਿਤਾਏ ਜੀਵਨ ਅਨੁਭਵਾਂ ਬਾਰੇ ਗੱਲਬਾਤ ਕਰਦਿਆਂ ਨਾਨਕ ਸਿੰਘ ਨੂੰ ਸਾਦਗੀ ਕੇਂਦਰਤ ਸ਼ਖ਼ਸੀਅਤ ਮੰਨਿਆ। ਉਪਰੰਤ ਸ ਨਾਨਕ ਸਿੰਘ ਲਿਟਰੇਰੀ ਫਾਊਂਂਡੇਸ਼ਨ ਦੇ ਉਪ-ਚੇਅਰਮੈਨ ਜਤਿੰਦਰ ਬਰਾੜ ਨੇ ਨਾਨਕ ਸਿੰਘ ਦੀ ਸਿਰਜਣ ਪ੍ਕਿਰਿਆ ਬਾਰੇ ਬੋਲਦਿਆਂ ਨਾਨਕ ਸਿੰਘ ਨੂੰ ਉੱਚ ਮਾਨਵੀ ਆਦਰਸ਼ਾਂ ਨੂੰ ਸਥਾਪਿਤ ਕਰਨ ਵਾਲਾ ਲੇਖਕ ਮੰਨਿਆ। ਨਾਨਕ ਸਿੰਘ ਦੇ ਵੱਡੇ ਸਪੁੱਤਰ ਕੰਵਲਜੀਤ ਸਿੰਘ ਸੂਰੀ ਨੇ ਨਾਨਕ ਸਿੰਘ ਦੀ ਸੰਗੀਤਕ ਰੁਚੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਰਚਨਾ `ਦੂਰ ਕਿਨਾਰਾ` ਵਿੱਚੋਂ ਗੀਤ ਪੇਸ਼ ਕੀਤਾ। ਇਸ ਤੋਂ ਬਾਅਦ ਗਾਇਕ ਹਰਿੰਦਰ ਸੋਹਲ ਨੇ ਨਾਨਕ ਸਿੰਘ ਦੁਆਰਾ ਰਚਿਤ ਗੀਤ “ਅੱਲ੍ਹਾ ਹੀ ਅੱਲ੍ਹਾ” ਕਰਿਆ ਕਰ ਪੇਸ਼ ਕੀਤਾ। ਉਪਰੰਤ ਡਾ. ਗੁਰਉਪਦੇਸ਼ ਸਿੰਘ ਨੇ ਨਵਦੀਪ ਸਿੰਘ ਸੂਰੀ ਦੁਆਰਾ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦਿਤ ਨਾਨਕ ਸਿੰਘ ਦੀਆਂ ਰਚਨਾਵਾਂ “ਖ਼ੂਨ ਦੇ ਸੋਹਿਲੇ”, “ਖ਼ੂਨੀ ਵਿਸਾਖੀ” ਅਤੇ “ਅੱਗ ਦੀ ਖੇਡ” ਬਾਰੇ ਵਿਚਾਰ ਚਰਚਾ ਕੀਤੀ। ਸਮਾਰੋਹ ਦੇ ਅਖ਼ੀਰ ਵਿਚ ਪ੍ਰੋ ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਸਮੂਹ ਵਿਦਵਾਨਾਂ , ਅਧਿਆਪਕਾਂ ਤੇ ਵਿਦਿਆਰਥੀਆ ਦਾ ਇਸ ਸਮਾਗਮ  ਵਿੱਚ  ਸ਼ਿਰਕਤ  ਕਰਨ ਲਈ ਧੰਨਵਾਦ  ਕੀਤਾ।ਇਸ ਉਦਘਾਟਨੀ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸਮੂਹ ਵਿਦਵਾਨਾਂ, ਅਦੀਬਾਂ, ਸ਼ਹਿਰ ਦੇ ਪਤਵੰਤੇ ਸੱਜਣਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।     Amritsar Crime Latest News National Politics Punjab Uncategorized World

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਯੁਵਕ ਮੇਲਿਆਂ ਦਾ  ਆਰੰਭ
ਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਯੁਵਕ ਮੇਲਿਆਂ ਦਾ  ਆਰੰਭਐਜੂਕੇਸ਼ਨ ਕਾਲਜਾਂ ਦਾ ਜ਼ੋਨਲ ਯੁਵਕ ਮੇਲਾ ਸ਼ੁਰੂਅਮਰੀਕ ਸਿੰਘ ਅੰਮ੍ਰਿਤਸਰ, 06 ਅਕਤੂਬਰ, – ਵਿਦਿਆਰਥੀਆਂ ਦੇ ਦਿਲਾਂ ਦੀ ਧੜਕਨ ਯੁਵਕ ਮੇਲਿਆਂ ਦੀ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸ਼ੁਰੂਆਤ ਹੋ ਗਈ ਜੋ 21 ਨਵੰਬਰ ਤਕ ਚਲਣਗੇ। ਇਸ ਵਿਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ ਆਦਿ ਦੇ ਕਾਲਜਾਂ ਦੇ ਕਲਾਕਾਰ ਵਿਦਿਆਰਥੀਆਂ ਦੀ ਕਲਾ ਸਿਰ ਚੜ੍ਹ ਕੇ ਬੋਲੇਗੀ। ਵਿਦਿਆਰਥੀ ਜੀਵਨ ਵਿਚ ਕਲਾ ਦਾ ਰੰਗ ਭਰਨ ਵਾਲੇ ਯੁਵਕ ਮੇਲੇ ਦਾ ਅੱਜ ਦੇ ਪਹਿਲੇ ਦਿਨ ਦਾ ਨਜ਼ਾਰਾ ਵੀ ਵੇਖਣ ਵਾਲਾ ਸੀ ਜਦੋਂ ਵਿਦਿਆਰਥੀ ਮੁਟਿਆਰਾਂ ਨੇ ਸਟੇਜ `ਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਤਾਂ ਦਸਮੇਸ਼ ਆਡੀਟੋਰੀਅਮ ਦੇ ਖਚਾਖਚ ਭਰੇ ਹਾਲ ਵਿਚ ਵਿਦਿਆਰਥੀ ਝੂਮਰ ਪਾ ਰਹੇ ਸਨ। ਚਿਰਾਂ ਤੋਂ ਉਡੇਕੇ ਜਾ ਰਹੇ ਇਸ ਯੁਵਕ ਮੇਲੇ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦੇ ਡੀਨ ਅਤੇ ਯੁਵਕ ਮਾਮਲਿਆਂ ਦੇ ਇੰਚਾਰਜ ਪ੍ਰੋ. ਅਨੀਸ਼ ਦੂਆ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ।ਐਜੂਕੇਸ਼ਨ ਕਾਲਜਾਂ ਦੇ ਜ਼ੋਨਲ ਯੁਵਕ ਮੇਲੇ ਦੇ ਉਦਘਾਟਨ ਮੌਕੇ ਯੁਵਕ ਮੇਲਿਆਂ ਦੀ ਵਿਦਿਆਰਥੀਆਂ ਦੇ ਜੀਵਨ ਵਿਚ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਪ੍ਰੋ. ਅਨੀਸ਼ ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਵਿਚਰਦਿਆਂ ਅਤੇ ਇਸ ਦੇ ਖੋਜ, ਸਿਖਿਆ ਅਤੇ ਕਲਾ ਭਰਪੂਰ ਵਾਤਾਵਰਣ ਦਾ ਆਨੰਦ ਮਾਣਦਿਆਂ ਭਾਵੇਂ ਸਾਨੂੰ ਅੱਜ ਬਹੁਤ ਕੁੱਝ ਪਤਾ ਨਾ ਲੱਗੇ ਪਰ ਜਦੋਂ ਅਸੀਂ ਇਸ ਮਾਹੌਲ ਨੂੰ ਛੱਡ ਕਿਸੇ ਹੋਰ ਅਦਾਰੇ ਜਾਂ ਹੋਰ ਵਾਤਾਵਰਣ ਵਿਚ ਜਾਵਾਂਗੇ ਤਾਂ ਸਾਨੂੰ ਯੂਨੀਵਰਸਿਟੀ ਦੇ ਦਿਨ ਜ਼ਿੰਦਗੀ ਸੋਹਣੀ ਅਤੇ ਭਰਪੂਰਤਾ ਭਰੀ ਹੋਣ ਦਾ ਅਹਿਸਾਸ ਦਿਵਾਉਣਗੇ।ਇਸ ਤੋਂ ਪਹਿਲਾਂ ਇਥੇ ਪੁੱਜਣ `ਤੇ ਯੁਵਕ ਮੇਲੇ ਦੇ ਕਨਵੀਨਰ, ਡਾ. ਤੇਜਵੰਤ ਸਿੰਘ ਕੰਗ ਨੇ ਪ੍ਰੋ. ਅਨੀਸ਼ ਦੂਆ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਪ੍ਰੋ. ਦੂਆ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ ਵੱਖ ਖੇਤਰਾਂ ਵਿਚ ਪ੍ਰਾਪਤ ਕੀਤੀਆਂ ਗਈਆਂ ਉਪਲਬਧੀਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੁਚੀਆਂ ਤੋਂ ਇਲਾਵਾ ਪੜ੍ਹਾਈ ਦੇ ਲਈ ਕੈੈਂਪਸ ਵਿਚ ਇਕ ਚੰਗਾ ਮਾਹੌਲ ਬਣਾ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਹੈ ਇਸ ਦੇ ਬਾਵਜੂਦ ਵੀ ਵਿਦਿਆਰਥੀਆਂ ਦਾ ਵੱਡੀ ਗਿਣਤੀ ਵਿਚ ਦਸਮੇਸ਼ ਆਡੀਟੋਰੀਅਮ ਵਿਚ ਪੁੱਜ ਕੇ ਯੁਵਕ ਮੇਲੇ ਦੇ ਆਨੰਦ ਲੈਣਾ ਵਿਦਿਆਰਥੀਆਂ ਦੀ ਕਲਾ ਅਤੇ ਉਸਾਰੀ ਗਤੀਵਿਧੀਆਂ ਨਾਲ ਜੁੜੇ ਹੋਣ ਦੀ ਗਵਾਹੀ ਭਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੋ ਮਹੀਨੇ ਚੱਲਣ ਵਾਲੇ ਇਨ੍ਹਾਂ ਯੁਵਕ ਮੇਲਿਆਂ ਦਾ ਭਰਪੂਰ ਆਨੰਦ ਲੈਣ।  ਇਸ ਮੌਕੇ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ, ਬਾਕੀ ਅਧਿਆਪਕ ਸਾਹਿਬਾਨ, ਵਿਦਿਆਰਥੀ ਇੰਚਾਰਜ, ਕੋਚ ਅਤੇ ਹੋਰ ਅਮਲਾ ਮੌਜੂਦ ਸੀ।ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਯੁਵਕ ਮੇਲੇ ਦੀ ਸ਼ੁਰੂਆਤ ਪੁਰਾਤਨ ਸਿੱਖ ਸਾਜ਼ ਜੋੜੀ ਦੀ ਗੰਭੀਰ ਤਾਲਆਤਮਕ ਲੈਅ ਵਿਚ ਸ਼ੁਰੂ ਹੋਏ ਸਮੂਹ ਸ਼ਬਦ/ਭਜਨ ਗਾਇਨ ਨਾਲ ਹੋਈ। ਜਿਸ ਤੋਂ ਬਾਅਦ ਸਮੂਹ ਗੀਤ (ਭਾਰਤੀ) ਅਤੇ ਗਿੱਧੇ ਦੇ ਮੁਕਾਬਲੇ ਹੋਏ। ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਗੀਤ/ਗਜ਼ਲ ਤੇ ਲੋਕ ਗੀਤ ਅਤੇ ਆਰਕੀਟੈਕਚਰ ਸਟੇਜ `ਤੇ ਪੇਂਟਿੰਗ ਆਨ ਦੀ ਸਪਾਟ, ਕਾਰਟੂਨਿੰਗ, ਕੋਲਾਜ਼, ਸਕੈਚਿੰਗ, ਪੋਸਟਰ ਮੇਕਿੰਗ, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ, ਪੇਂਟਿੰਗ ਸਟਿਲ ਲਾਈਫ ਅਤੇ ਕਾਨਫਰੰਸ ਹਾਲ ਵਿਚ ਕੁਇਜ਼ ਦੇ ਮੁਕਾਬਲੇ ਕਰਵਾਏ ਗਏ।ਭਲਕੇ 7 ਅਕਤੂਬਰ ਨੂੰ ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ ਰੰਗੋਲੀ, ਫੁਲਕਾਰੀ, ਮਹਿੰਦੀ ਅਤੇ ਕਾਨਫਰੰਸ ਵਿਚ ਪੋਇਟੀਕਲ ਸਿੰਪੋਜ਼ੀਅਮ ਇਲੋਕਿਊਸ਼ਨ ਅਤੇ ਡੀਬੇਟ ਦੇ ਮੁਕਾਬਲੇ ਹੋਣਗੇ।  Amritsar Crime Latest News National Politics Punjab Uncategorized World

Read More »

ਆਰ ਐਸ ਐਸ ਤੇ ਕੇਦਰ ਸਰਕਾਰ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਨਾ ਦੇਵੇ —         ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ* 

ਆਰ ਐਸ ਐਸ ਤੇ ਕੇਦਰ ਸਰਕਾਰ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਨਾ ਦੇਵੇ —         ਜਥੇਦਾਰ ਕਰਨੈਲ ਸਿੰਘ ਪੀਰਮੁਹੰਮਦ* ਅਮਰੀਕ ਸਿੰਘ ਅੰਮ੍ਰਿਤਸਰ  ਅਕਤੂਬਰ 6 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ  ਕਿਹਾ ਕਿ ਕੇਦਰ ਸਰਕਾਰ ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਨਹੀ ਦੇਣਾ ਚਾਹੀਦਾ …

Read More »

ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀ
ਪੰਚਰਤਨ ਕਿਸ਼ਨਾ ਮੰਦਿਰ ਨਰਾਇਣਗੜ੍ਹ ਛੇਹਰਟਾ,
ਦੁਰਗਿਆਣਾ ਮੰਦਰ ਕਮੇਟੀ  ,ਅਤੇ ਰਾਮ ਨਗਰ ਕੋਲਣੀ ਹਰੀਪੁਰਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ

ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀਪੰਚਰਤਨ ਕਿਸ਼ਨਾ ਮੰਦਿਰ ਨਰਾਇਣਗੜ੍ਹ ਛੇਹਰਟਾ,ਦੁਰਗਿਆਣਾ ਮੰਦਰ ਕਮੇਟੀ  ,ਅਤੇ ਰਾਮ ਨਗਰ ਕੋਲਣੀ ਹਰੀਪੁਰਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆਅਮਰੀਕ ਸਿੰਘ ਅੰਮ੍ਰਿਤਸਰ, 05 ਅਕਤੂਬਰ           ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਚ ਰਤਨ ਸ਼੍ਰੀ ਕਿਸ਼ਨਾ ਮੰਦਿਰ ਵਲੋਂ ਪਿੱਛਲੇ 35 ਸਾਲਾਂ ਤੋਂ  ਮੰਦਰ ਕਮੇਟੀ ਵੱਲੋਂ ਦੁਸਿਹਰੇ …

Read More »

ਸ਼ਰਨਾ ਭਰਾ ਬਾਦਲਾਂ ਨਾਲ਼ ਹੱਥ ਮਿਲਾਕੇ ਸਿਆਸੀ ਆਤਮ ਹੱਤਿਆਂ ਕਰ ਰਹੇ ਹਨ  : ਭੋਮਾ 

ਸ਼ਰਨਾ ਭਰਾ ਬਾਦਲਾਂ ਨਾਲ਼ ਹੱਥ ਮਿਲਾਕੇ ਸਿਆਸੀ ਆਤਮ ਹੱਤਿਆਂ ਕਰ ਰਹੇ ਹਨ  : ਭੋਮਾ  Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਸ਼ਰਨਾ ਭਰਾ ਬਾਦਲਾਂ ਨਾਲ਼ ਹੱਥ ਮਿਲਾਕੇ ਸਿਆਸੀ ਆਤਮ ਹੱਤਿਆਂ ਕਰ ਰਹੇ ਹਨ  : ਭੋਮਾ ਅਮਰੀਕ ਸਿੰਘ ਅੰਮ੍ਰਿਤਸਰ ਅਕਤੂਬਰ 5 ਦਿੱਲੀ ਸਿੱਖ …

Read More »

ਗਿੱਧੇ ਦੀ ਧਮਾਲ ਨਾਲ ਸ਼ੁਰੂ ਹੋਵੇਗਾ ਕੱਲ੍ਹ ਤੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲ

ਗਿੱਧੇ ਦੀ ਧਮਾਲ ਨਾਲ ਸ਼ੁਰੂ ਹੋਵੇਗਾ ਕੱਲ੍ਹ ਤੋਂ  ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲਅਮਰੀਕ ਸਿੰਘ    ਅੰਮ੍ਰਿਤਸਰ , 5 ਅਕਤੂਬਰ -ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਯੂਥ ਫੈਸਟੀਵਲ ਵੀਰਵਾਰ ਤੋਂ ਪੂਰੇ ਜੋਸ਼ ਖਰੋਸ਼ ਅਤੇ ਧੂਮ ਧੜੱਕੇ ਨਾਲ ਸ਼ੁਰੂ ਹੋਣ ਜਾ ਰਿਹਾ ਹੈ  ।ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਇਕ ਮਹੀਨਾ ਚੱਲਣ ਵਾਲੇ ਯੂਥ ਫੈਸਟੀਵਲ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ  । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੇ ਵੱਖ ਵੱਖ ਜ਼ੋਨਾਂ ਦਾ ਸ਼ੁਰੂ ਹੋਣ ਵਾਲਾ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਜੀਵਨ ਦਾ ਇਕ ਅਟੁੱਟ ਅੰਗ ਹੁੰਦਾ ਹੈ ਜਿਸ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ  ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਇਸ ਨਾ ਯੂਥ ਫੈਸਟੀਵਲ ਦੇ ਦਿਨਾਂ ਵਿੱਚ ਆਪਣੀਆਂ ਯਾਦਾਂ ਨੂੰ ਸੁਚੱਜਤਾ ਨਾਲ   ਸਾਂਭਣ ਯੋਗ ਬਣਾਇਆ ਜਾ ਸਕੇ । ਛੇ ਜੂਨ ਨੂੰ ਐਜੂਕੇਸ਼ਨ ਕਾਲਜਾਂ ਦੇ ਵਿੱਚ ਮੁਕਾਬਲੇ ਸ਼ੁਰੂ ਹੋਣਗੇ ਜਿਸ ਦੀ ਸ਼ੁਰੂਆਤ ਪੰਜਾਬ ਦੇ ਲੋਕ ਨਾਚ ਗਿੱਧੇ ਨਾਲ  ਹੋਵੇਗੀ ਅਤੇ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਰਹਿਣਗੀਆਂ  । ਯੁਵਕ ਭਲਾਈ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਡਾ ਆਨਿੁਸ਼ ਦੂਆ ਨੇ ਦੱਸਿਆ ਹੈ ਕਿ ਜ਼ੋਨਲ ਯੂਥ ਫੈਸਟੀਵਲ “ਸਿੱਖਿਆ ਕਾਲਜ” ਜ਼ੋਨ ਦੇ ਦੋ ਦਿਨਾਂ ( 06-07 ਅਕਤੂਬਰ, 2022) ਯੂਥ ਫੈਸਟੀਵਲ ਵਿੱਚ ਡੀਏਵੀ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ, ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਅੰਮ੍ਰਿਤਸਰ ,ਆਨੰਦ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਜੇਠੂਵਾਲ,ਖਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵੀਨਿਊ ਅੰਮ੍ਰਿਤਸਰ , ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ, ਖਾਨਕੋਟ ਅੰਮ੍ਰਿਤਸਰ, ਸੰਤ ਬਾਬਾ ਹਜ਼ਾਰਾ ਸਿੰਘ,ਕਾਲਜ ਆਫ਼ ਐਜੂਕੇਸ਼ਨ ਨੌਸ਼ਹਿਰਾ ਮੱਝਾ ਸਿੰਘ ਗੁਰਦਾਸਪੁਰ, ਬਟਾਲਾ ਕਾਲਜ ਆਫ਼ ਐਜੂਕੇਸ਼ਨ, ਵਿ. ਬੁੱਲੋਵਾਲ, ਗਰਦਾਸਪੁਰ, ਐਮਜੀਐਨ ਕਾਲਜ ਆਫ਼ ਐਜੂਕੇਸ਼ਨ,ਜਲੰਧਰ, ਸਰਕਾਰ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਸੀਟੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾਵੇਗਾ ।ਡਾ ਦੂਆ ਨੇ ਦਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਛੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਯੂਥ ਫੈਸਟੀਵਲ ਦੀ ਸ਼ੁਰੂਆਤ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਧਮਾਲ ਨਾਲ ਬਾਅਦ ਦੁਪਹਿਰ 12 :00 ਵਜੇ ਦਸ਼ਮੇਸ਼ ਆਡੀਟੋਰੀਅਮ ਵਿੱਚ  ਹੋਵੇਗੀ। ਇਸ ਦੇ ਬਾਅਦ ਏਸੇ ਹੀ ਆਡੀਟੋਰੀਅਮ ਵਿੱਚ ਗਰੁੱਪ ਸ਼ਬਦ /ਭਜਨ , ਸਮੂਹ ਗੀਤ (ਭਾਰਤੀ) ਦੇ ਮੁਕਾਬਲੇ ਵੀ ਇੱਥੇ ਹੀ ਹੋਣਗੇ  ਜਦੋਂ ਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਚ ਲੱਗਣ ਵਾਲੀ ਦੂਜੀ ਸਟੇਜ ‘ਤੇ ਗੀਤ/ ਗਜ਼ਲ ਲੋਕਗੀਤ ਦੇ ਮੁਕਾਬਲੇ ਹੋਣਗੇ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੀ ਆਰਚੀਟੈਕਚਰ ਵਿਭਾਗ ਵਿਚ  ਕਲਾ ਦਾ ਅਖਾੜਾ ਲੱਗੇਗਾ ਜਿਸ ਵੱਖ ਵੱਖ ਕਾਲਜਾਂ ਦੇ ਕਲਾਕਾਰ ਵਿਦਿਆਰਥੀ ਪੇਂਟਿੰਗ ਆਨ ਦਾ ਸਪਾਟ ,ਕਾਰਟੂਨਿੰਗ, ਕੋਲਾਜ, ਸਕੈਚਿੰਗ, ਪੋਸਟਰ ਮੇਕਿੰਗ ,ਕਲੇਅ ਮਾਡਲਿੰਗ ,ਸਲੋਗਨ ਰਾਈਟਿੰਗ, ਪੇਂਟਿੰਗਜ਼ ਸਟਿੱਲ ਲਾਈਫ ਦੇ ਮੁਕਾਬਲਿਆਂ ਵਿੱਚ  ਹਿੱਸਾ  ਲੈਣਗੇ   । ਮੁੱਢਲੇ ਕੁਇਜ਼ ਮੁਕਾਬਲੇ ਬਾਅਦ ਦੁਪਹਿਰ 12 :30 ਵਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿਚ ਹੋਣਗੇ ।ਇਸੇ ਤਰ੍ਹਾਂ ਡਾ ਦੂਆ ਨੇ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦੇ ਦੂਜੇ ਦਿਨ ਦੇ ਮੁਕਾਬਲੇ 7 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਦੇ ਵਿੱਚ ਹੀ ਕਾਸਟਿਊਮ  ਪਰੇਡ ,ਸਕਿਟ ਮਿਮੀਕਰੀ  ਅਤੇ ਮਹਿੰਦੀ ਦੇ ਮੁਕਾਬਲੇ ਹੋਣਗੇ  । ਰੰਗੋਲੀ ਅਤੇ ਫੁਲਕਾਰੀ ਦੇ ਮੁਕਾਬਲੇ ਆਰਕੀਟੈਕਟ ਵਿਭਾਗ ਵਿਚ ਅਤੇ ਕਾਨਫ਼ਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ ਐਲੋਕਿਊਸ਼ਨ ਅਤੇ ਡਿਬੇਟ ਦੇ ਮੁਕਾਬਲੇ ਹੋਣਗੇ । ਡਾ ਦੂਆ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਕਾਲਜ ਯੁਵਕ ਮੇਲੇ 06 ਅਕਤੂਬਰ ਤੋਂ 21ਨਵੰਬਰ ਤੱਕ  ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੱਲਣਗੇ ।  ਅੰਤਰ-ਕਾਲਜ ਵੱਖ ਵੱਖ  ਸਭਿਆਚਾਰਕ ਮੁਕਾਬਲਿਆਂ ਦਾ ਇਹ  ਇੱਕ  `ਯੁਵਕ ਮੇਲਾ’ ਹੋ ਨਿਬੜੇਗਾ ।ਆਰੰਭ ਹੋਣ ਜਾ ਰਹੇ ਹਨ।  ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਤੋਂ ਇਲਾਵਾ ਇਹ ਮੁਕਾਬਲੇ ਗੁਰੂ ਨਾਨਕ ਭਵਨ ਆਡੀਟੋਰੀਅਮ, ਕਾਨਫਰੰਸ ਹਾਲ, ਆਰਕੀਟੈਕਚਰ ਵਿਭਾਗ ਵਿਚ ਵੀ ਆਯੋਜਿਤ ਕੀਤੇ ਜਾਣਗੇ।ਯੁਵਕ ਭਲਾਈ ਵਿਭਾਗ ਦੇ ਇੰਚਾਰਜ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ 06 ਤੋਂ 08 ਅਕਤੂਬਰ, 2022 ਤਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਫਗਵਾੜਾ ਜ਼ਿਲ੍ਹਿਆਂ ਦੇ ਕਾਲਜਾਂ ਦਾ `ਡੀ` ਜ਼ੋਨ ਯੁਵਕ ਮੇਲਾ 14 ਤੋਂ 17 ਅਕਤੂਬਰ ਅਤੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟਾਂ ਦਾ ਯੁਵਕ ਮੇਲਾ 19 ਤੋਂ 22 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦਾ `ਬੀ` ਜ਼ੋਨ ਯੁਵਕ ਮੇਲਾ 26 ਤੋਂ 29 ਅਕਤੂਬਰ, ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦਾ `ਏ` ਜ਼ੋਨ` ਯੁਵਕ ਮੇਲਾ 01 ਤੋਂ 04 ਨਵੰਬਰ ਅਤੇ ਜਲੰਧਰ ਜ਼ਿਲੇ ਦੇ ਕਾਲਜਾਂ ਦਾ `ਸੀ` ਜ਼ੋਨ ਯੁਵਕ ਮੇਲਾ 14 ਤੋਂ 17 ਨਵੰਬਰ ਤਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੰਟਰ-ਕਾਲਜ ਫਾਈਨਲ ਯੁਵਕ ਮੇਲਾ 18 ਤੋਂ 21 ਨਵੰਬਰ 2022 ਨੂੰ  ਕਰਵਾਇਆ ਜਾ ਰਿਹਾ ਹੈ।    Amritsar Crime Latest News National Politics Punjab Uncategorized World

Read More »

ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਤੇਜ਼
ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਦੇ ਨਿਪਟਾਰੇ ਦਾ ਇੱਕ ਹੋਰ ਹੱਲ ਕਿਸਾਨਾਂ ਅੱਗੇ ਰੱਖਿਆ

ਬਿਨ੍ਹਾਂ ਕੋਈ ਖਰਚਾ ਲਏ ਬੇਲਰ ਦੀ ਮਦਦ ਨਾਲ ਖੇਤਾਂ ’ਚੋਂ ਪਰਾਲੀ ਨੂੰ ਚੁੱਕੇਗਾ ਨੌਜਵਾਨ ਦਾ ਸਮੂਹ Amritsar Crime Latest News National Politics Punjab Uncategorized World ਝੋਨੇ ਦੀ ਪਰਾਲੀ ਦੀ ਅੱਗ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਤੇਜ਼ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਦੇ ਨਿਪਟਾਰੇ ਦਾ ਇੱਕ ਹੋਰ ਹੱਲ ਕਿਸਾਨਾਂ ਅੱਗੇ ਰੱਖਿਆਬਿਨ੍ਹਾਂ …

Read More »

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਮੰਡੀਆਂ ਵਿੱਚ ਕਿਸਾਨ ਸੇਵਾ ਕੇਂਦਰ ਸਥਾਪਤ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੰਟਰੋਲ ਰੂਮ ਵੀ ਸਥਾਪਤ ਕੀਤਾ

ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਸਹਾਇਤਾ ਲਈ ਮੰਡੀਆਂ ਵਿੱਚ ਕਿਸਾਨ ਸੇਵਾ ਕੇਂਦਰ ਸਥਾਪਤਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖਰੀਦ ਸਬੰਧੀ ਕੰਟਰੋਲ ਰੂਮ ਵੀ ਸਥਾਪਤ ਕੀਤਾਅਮਰੀਕ ਸਿੰਘ ਗੁਰਦਾਸਪੁਰ, 5 ਅਕਤੂਬਰ ਝੋਨੇ ਦੀ ਫਸਲ ਵੇਚਣ ਸਮੇਂ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਜ਼ਿਲੇ ਦੀਆਂ …

Read More »

ਮੁੱਖ ਮੰਤਰੀ ਦੱਸਣ ਕਿ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ : ਸੁਖਬੀਰ ਸਿੰਘ ਬਾਦਲ

ਮੁੱਖ ਮੰਤਰੀ ਦੱਸਣ ਕਿ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਰਬਾਜ਼ੀ ’ਤੇ ਪੰਜਾਬ ਦੇ ਕਰੋੜਾਂ ਰੁਪਏ ਕਿਉਂ ਖਰਚੇ ਜਾ ਰਹੇ ਹਨ : ਸੁਖਬੀਰ ਸਿੰਘ ਬਾਦਲਕਿਹਾ ਕਿ ਮੁੱਖ ਮੰਤਰੀ ਨੇ ਫੇਲ੍ਹ ਦਿੱਲੀ ਮਾਡਲ ਦੀ ਗੁਜਰਾਤ ਵਿਚ ਇਸ਼ਤਿਹਾਬਾਜ਼ੀ ਲਈ ਪੰਜਾਬ ਦੇ ਪੈਸੇ ਖਰਚ ਕੇ ਪੰਜਾਬੀਆਂ ਮਾਣ ਸਨਮਾਨ ਨੂੰ ਸੱਟ ਮਾਰੀ ਜਦੋਂ ਕਿ …

Read More »

ਪੀ:ਜੀ:ਆਈ ਦੀ ਤਰਜ ’ਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਕਰਾਂਗੇ ਵਿਕਾਸ-ਸਿਹਤ ਮੰਤਰੀਮੈਡੀਕਲ ਕਾਲਜ ਦੀ ਥਾਂ ਤੇ ਨਜਾਇਜ ਹੋਏ ਕਬਜਿਆਂ ਦੀ ਕੀਤੀ ਜਾਵੇਗੀ ਜਾਂਚ

ਪੀ:ਜੀ:ਆਈ ਦੀ ਤਰਜ ’ਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਕਰਾਂਗੇ ਵਿਕਾਸ-ਸਿਹਤ ਮੰਤਰੀਮੈਡੀਕਲ ਕਾਲਜ ਦੀ ਥਾਂ ਤੇ ਨਜਾਇਜ ਹੋਏ ਕਬਜਿਆਂ ਦੀ ਕੀਤੀ ਜਾਵੇਗੀ ਜਾਂਚਬੇਬੇ ਨਾਨਕੀ ਵਾਰਡ ਤੇ ਐਮਰਜੈਂਸੀ ਵਾਰਡ ਦਾ ਕੀਤਾ ਦੌਰਾਅਮਰੀਕ  ਸਿੰਘ ਅੰਮ੍ਰਿਤਸਰ, 4 ਅਕਤੂਬਰ: —-ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾ ਪੀ:ਜੀ:ਆਈ ਤਰਜ ਤੇ ਵਿਕਾਸ ਕੀਤਾ ਜਾਵੇਗਾ ਅਤੇ ਸਾਰੀਆਂ ਆਧੁਨਿਕ ਮਸ਼ੀਨਾਂ …

Read More »