ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਦੀ ਪਾਲਿਸੀ ਜਾਰੀ : ਮੁੱਖ ਖੇਤੀਬਾੜੀ ਅਫ਼ਸਰਕਿਸਾਨ ਵੀਰ ਆਪਣੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿੱਚ 26 ਅਕਤੂਬਰ 2022 ਤੱਕ ਜਮ੍ਹਾ ਕਰਵਾਉਣਅਮਰੀਕ ਸਿੰਘ ਗੁਰਦਾਸਪੁਰ, 17 ਅਕਤੂਬਰ ਪੰਜਾਬ ਸਰਕਾਰ ਵੱਲੋਂ ਪਨਸੀਡ ਰਾਜ ਬੀਜ ਨੋਡਲ ਏਜੰਸੀ ਘੋਸ਼ਤ ਕੀਤੀ ਗਈ ਹੈ ਅਤੇ ਕਣਕ ਦੇ ਬੀਜ ਦੀ ਸਬਸਿਡੀ …
Read More »ਹਾੜ੍ਹੀ 2022-23 ਲਈ ਕਣਕ ਦੇ ਬੀਜ ਦੀ ਸਬਸਿਡੀ ਦੀ ਪਾਲਿਸੀ ਜਾਰੀ : ਮੁੱਖ ਖੇਤੀਬਾੜੀ ਅਫ਼ਸਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦਾ ਫੁੱਟਬਾਲ ਚੈਂਪੀਅਨਸ਼ਿਪ `ਤੇ ਕਬਜਾ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਦਾ ਫੁੱਟਬਾਲ ਚੈਂਪੀਅਨਸ਼ਿਪ `ਤੇ ਕਬਜਾਅਮਰੀਕ ਸਿੰਘ ਅੰਮ੍ਰਿਤਸਰ, 17 ਅਕਤੂਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਨੇ ਆਪਣਾ ਲੋਹਾ ਮਨਵਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਲੜਕੀਆਂ ਤੇ ਲੜਕਿਆਂ ਦੀਆਂ ਅੰਤਰਵਿਭਾਗੀ ਫੁੱਟਬਾਲ ਦੋਵਾਂ ਚੈਂਪੀਅਨਸ਼ਿਪ `ਤੇ ਕਬਜਾ ਜਮਾਇਆ ਹੈ। ਮਿਤੀ 12 ਅਕਤੂਬਰ ਤੋਂ ਸ਼ੁਰੂ ਹੋਈਆਂ …
Read More »
ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤੀ ਇਕੱਤਰਤਾ
ਸ਼ਤਾਬਦੀ ਦੇ ਸਮਾਗਮ ਭਾਰਤ ਅਤੇ ਪਾਕਿਸਤਾਨ ਅੰਦਰ ਕੀਤੇ ਜਾਣੇ ਹਨ। ਸ੍ਰੀ ਅੰਮ੍ਰਿਤਸਰ ਵਿਖੇ 26 ਅਤੇ 27 ਅਕਤੂਬਰ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਹੋਣਗੇ, ਜਦਕਿ 30 ਅਕਤੂਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ।
ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਕੀਤੀ ਇਕੱਤਰਤਾ ਸ਼ਤਾਬਦੀ ਦੇ ਸਮਾਗਮ ਭਾਰਤ ਅਤੇ ਪਾਕਿਸਤਾਨ ਅੰਦਰ ਕੀਤੇ ਜਾਣੇ ਹਨ। ਸ੍ਰੀ ਅੰਮ੍ਰਿਤਸਰ ਵਿਖੇ 26 ਅਤੇ 27 ਅਕਤੂਬਰ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸ਼ਤਾਬਦੀ ਸਮਾਗਮ ਹੋਣਗੇ, ਜਦਕਿ 30 ਅਕਤੂਬਰ ਨੂੰ ਪਾਕਿਸਤਾਨ ਸਥਿਤ ਗੁਰਦੁਆਰਾ …
Read More »ਪ੍ਰੋਗਰਾਮ ਦੀ ਸੁਰੂਆਤ ਕਾਲਜ ਪਿ੍ਰੰਸੀਪਲ ਪ੍ਰੋ: ਡਾ: ਦਲਜੀਤ ਕੌਰ ਨੇ ਸਮ੍ਹਾਂ ਰੌਸਨ ਕਰਕੇ ਕੀਤੀ
ਪ੍ਰੋਗਰਾਮ ਦੀ ਸੁਰੂਆਤ ਕਾਲਜ ਪਿ੍ਰੰਸੀਪਲ ਪ੍ਰੋ: ਡਾ: ਦਲਜੀਤ ਕੌਰ ਨੇ ਸਮ੍ਹਾਂ ਰੌਸਨ ਕਰਕੇ ਕੀਤੀਅਮਰੀਕ ਸਿੰਘ ਅੰਮ੍ਰਿਤਸਰ 16 ਅਕਤੂਬਰ ਜਿਲ੍ਹਾ ਪੱਧਰੀ ਯੁਵਕ ਮੇਲਾ ਯੁਵਾ ਸੰਵਾਦ -ਇੰਡੀਆ ‘ 2047 ਪ੍ਰੋਗਰਾਮ ਦੀ ਸੁਰੂਆਤ ਵਿੱਚ ਜਿਲ੍ਹਾ ਯੁਵਾ ਅਫਸਰ ਅਕਾਂਕਸਾ ਨੇ ਮੁੱਖ ਮਹਿਮਾਨ ਅਤੇ ਜਿਊਰੀ ਦੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਸੰਗਠਨ ਦਾ ਉਦੇਸ ਨੌਜਵਾਨਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਇਸ ਸਾਲ ਤੋਂ ਹੀ ਯੁਵਕ ਮੇਲਾ ਪ੍ਰੋਗਰਾਮ ਸੁਰੂ ਕੀਤਾ ਗਿਆ ਹੈ, ਹਰ ਜਿਲ੍ਹੇ ਵਿੱਚ ਜਿਲ੍ਹਾ ਪੱਧਰ ‘ਤੇ ਯੁਵਕ ਮੇਲੇ ਦੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਇਨ੍ਹਾਂ ਜਿਲ੍ਹਾ ਪੱਧਰੀ ਯੁਵਕ ਮੇਲਿਆਂ ਦੇ ਪ੍ਰੋਗਰਾਮਾਂ ਵਿੱਚ 6 ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ: ਪੇਂਟਿੰਗ ਮੁਕਾਬਲਾ, ਕਵਿਤਾ ਲੇਖਣ ਮੁਕਾਬਲਾ, ਮੋਬਾਈਲ। ਫੋਟੋਗ੍ਰਾਫੀ ਮੁਕਾਬਲਾ, ਭਾਸਣ ਮੁਕਾਬਲਾ, ਨੌਜਵਾਨ ਸੰਵਾਦ ਪ੍ਰੋਗਰਾਮ ਅਤੇ ਸੱਭਿਆਚਾਰਕ ਪ੍ਰੋਗਰਾਮ। ਇਸ ਤੋਂ ਬਾਅਦ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਸਾਰੇ ਪ੍ਰਤੀਯੋਗੀਆਂ ਨੂੰ ਮੁਕਾਬਲਿਆਂ ਦੇ ਨਿਯਮ ਅਤੇ ਹਦਾਇਤਾਂ ਪ੍ਰਦਾਨ ਕੀਤੀਆਂ।ਪ੍ਰੋਗਰਾਮ ਵਿੱਚ ਨੌਜਵਾਨ ਪ੍ਰਤੀਯੋਗੀਆਂ ਨੇ ਉਤਸਾਹ ਨਾਲ ਭਾਗ ਲਿਆ, ਪ੍ਰੋਗਰਾਮ ਦੇ ਹੋਰ ਮਹਿਮਾਨਾਂ ਵਿੱਚ ਸ੍ਰੀ ਤਜਿੰਦਰ ਸਿੰਘ ਰਾਜਾ ਸਕੱਤਰ ਰੈੱਡ ਕਰਾਸ, ਸ੍ਰੀ ਸਿਆਮ ਸੁੰਦਰ ਕਸਯਪ ਸੇਵਾਮੁਕਤ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਸ੍ਰੀ ਐਲਵਨ ਮਸੀਹ ਸੇਵਾਮੁਕਤ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ, ਸ੍ਰੀ ਖੁਸਪਾਲ ਸਿੰਘ ਰਿਟਾਇਰਡ ਮੈਨੇਜਰ, ਪੰਜਾਬ ਨੈਸਨਲ ਬੈਂਕ ਨੇ ਮੁਕਾਬਲੇ ਲਈ ਭਾਗ ਲੈਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਵਧਾਈ ਦਿੱਤੀ।ਨਹਿਰੂ ਯੁਵਾ ਕੇਂਦਰ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੇ ਜਿਊਰੀ ਦੇ ਮੈਂਬਰ ਡਾ: ਨਿਰਮਲ ਸਿੰਘ , ਸ੍ਰੀਮਤੀ ਜਸਜੀਤ ਕੌਰ , ਸ੍ਰੀ ਜਤਿੰਦਰ ਸਿੰਘ , ਸ੍ਰੀਮਤੀ ਈਸਾ ਸੋਨੀ , ਭਾਸਣ ਮੁਕਾਬਲੇ ਅਤੇ ਨੌਜਵਾਨ ਲੇਖਕ ਮੁਕਾਬਲੇ ਲਈ ਡਾ. ਕਿਰਨ ਖੰਨਾ, ਸ੍ਰੀ ਸਤਨਾਮ ਸਿੰਘ ਗਿੱਲ, ਸ੍ਰੀਮਤੀ ਖੁਸਪਾਲ ਸੰਧੂ , ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਜਗਦੀਪ ਕੌਰ, ਪੇਂਟਿੰਗ ਮੁਕਾਬਲੇ ਲਈ ਸ੍ਰੀ ਜਸਪਾਲ ਸਿੰਘ, ਸੱਭਿਆਚਾਰਕ ਪ੍ਰੋਗਰਾਮ ਲਈ ਡਾ ਰਸਮੀ ਨੰਦਾ ਜੀ, ਸ੍ਰੀ ਐਨ ਐਸ ਕੋਮਲ। ਸ੍ਰੀ ਹਰਮਨਿੰਦਰ ਸਿੰਘ, ਸ੍ਰੀ ਸਿਵਮ ਜੀ ਫੋਟੋਗ੍ਰਾਫੀ ਮੁਕਾਬਲੇ ਲਈ। ਸ੍ਰੀ ਲਵਪ੍ਰੀਤ ਸਿੰਘ , ਸ੍ਰੀ ਚੰਦਰਮੋਹਨ ਅਰੋੜਾ।ਪ੍ਰੋਗਰਾਮ ਦੇ ਮੁੱਖ ਮਹਿਮਾਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੱਭਿਆਚਾਰਕ ਮੁਕਾਬਲੇ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ, ਉਪਰੰਤ ਉਨ੍ਹਾਂ ਨੌਜਵਾਨ ਜੇਤੂਆਂ ਨੂੰ ਟਰਾਫੀਆਂ ਭੇਂਟ ਕਰਨ ਦੇ ਨਾਲ-ਨਾਲ ਜਿਊਰੀ ਦੇ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਦੇ ਕਵਿਤਾ ਲੇਖਣ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਕ੍ਰਮਵਾਰ ਗੁਰਪਿੰਦਰ ਕੌਰ, ਪਿ੍ਰਆ ਅਤੇ ਖੁਸਪ੍ਰੀਤ ਕੌਰ ਸਨ। ਪ੍ਰੋਗਰਾਮ ਦੇ ਭਾਸਣ ਮੁਕਾਬਲੇ ਦੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਜੇਤੂ ਰਹੇ- ਸਮਰਿਧੀ, ਲੋਹਿਤਾ ਸਰਮਾ, ਚੰਨਪ੍ਰੀਤ ਕੌਰ। ਪ੍ਰੋਗਰਾਮ ਦੇ ਪੇਂਟਿੰਗ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਦੇ ਵਿਜੇਤਾ ਕ੍ਰਮਵਾਰ ਸੁਮੇਧਾ ਜੈਨ, ਕਿਰਨ, ਦਿਵੰਸੀ ਰਹੇ। ਪ੍ਰੋਗਰਾਮ ਦੇ ਫੋਟੋਗ੍ਰਾਫੀ ਮੁਕਾਬਲੇ ਦੇ ਪਹਿਲੇ, ਦੂਜੇ, ਤੀਜੇ ਸਥਾਨ ‘ਤੇ ਕ੍ਰਮਵਾਰ ਹਿਮਾਂਗੀ ਚੰਡੋਕ, ਹਰਮਿਲਨ ਸਿੰਘ, ਸਿਮਰਨ ਕੌਰ ਰਹੇ। ਨੌਜਵਾਨ ਵਾਰਤਾਲਾਪ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਚਾਹਤ, ਮੇਘਪ੍ਰੀਤ ਕੌਰ, ਜਪਜੀਤ ਕੌਰ ਰਿਆੜ ਅਤੇ ਸੁਬਨੀਤ ਕੌਰ ਸਨ, ਸੱਭਿਆਚਾਰਕ ਪ੍ਰੋਗਰਾਮ ਵਿੱਚ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਖਾਲਸਾ ਕਾਲਜ ਪੁਰਸਾਂ ਦੀ ਟੀਮ ਝੂੰਮਰ, ਖਾਲਸਾ ਕਾਲਜ ਮਹਿਲਾ ਟੀਮ ਗਿੱਧਾ, ਅਤੇ ਗੌਰਮਿੰਟ ਇੰਸਟੀਚਿਊਟ ਆਫ ਗਾਰਮੈਂਟ ਟੈਕਨਾਲੋਜੀ, ਹਾਲ ਗੇਟ ਮਹਿਲਾ ਟੀਮ ਗਿੱਧਾ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਨੌਜਵਾਨਾਂ ਦੇ ਵਿਕਾਸ ਅਤੇ ਪ੍ਰਤਿਭਾ ਦੇ ਪਸਾਰ ਲਈ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਸਲਾਘਾ ਕੀਤੀ ਅਤੇ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਦੇਸ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।ਪ੍ਰੋਗਰਾਮ ਦੀ ਸਮਾਪਤੀ ਰਾਸਟਰੀ ਗੀਤ ਦੇ ਨਾਲ ਹੋਈ ਅਤੇ ਰੋਹਿਲ ਕੁਮਾਰ ਕੱਟਾ ਸਮੇਤ ਸਮੂਹ ਮਹਿਮਾਨਾਂ, ਜਿਊਰੀ ਦੇ ਮੈਂਬਰਾਂ, ਸਰੂਪ ਰਾਣੀ ਕਾਲਜ ਦੇ ਸਮੁੱਚੇ ਸਟਾਫ ਅਤੇ ਵਿਸੇਸ ਤੌਰ ‘ਤੇ ਪ੍ਰੋ: ਮਨਜੀਤ ਕੌਰ ਅਤੇ ਪ੍ਰੋਫੈਸਰ ਵੰਦਨਾ ਬਜਾਜ ਅਤੇ ਸਮੂਹ ਪ੍ਰਤੀਯੋਗੀਆਂ ਨੇ ਹਾਜਰੀ ਲਗਵਾਈ। Amritsar Crime Latest News National Politics Punjab Uncategorized World Amritsar Crime Latest News National Politics Punjab Uncategorized World
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਡੀ’ ਜ਼ੋਨ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਡੀ’ ਜ਼ੋਨ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ ਅਮਰੀਕ ਸਿੰਘ ਅੰਮ੍ਰਿਤਸਰ, 16 ਅਕਤੂਬਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ‘ਡੀ’ ਜ਼ੋਨ (ਨਵਾਸ਼ਹਿਰ, ਕਪੂਰਥਲਾ, ਫਗਵਾੜਾ) ਦੇ ਕਾਲਜਾਂ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ ਜਿਸ ਦੇ ‘ਏ’ ਅਤੇ ‘ਬੀ’ ਡਿਵੀਜਨ ਵਿਚ ਕ੍ਰਮਵਾਰ ਸਿੱਖ ਨੈਸ਼ਨਲ ਕਾਲਜ ਬੰਗਾ ਅਤੇ ਹਿੰਦੂ …
Read More »
ਬੀਤੀ ਸ਼ਾਮ ਤੱਕ 138042 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ
280 ਕਰੋੜ ਰੁਪਏ ਦੀ ਅਦਾਇਗੀ ਹੋਈ
ਬੀਤੀ ਸ਼ਾਮ ਤੱਕ 138042 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ280 ਕਰੋੜ ਰੁਪਏ ਦੀ ਅਦਾਇਗੀ ਹੋਈਅਮਰੀਕ ਸਿੰਘ ਗੁਰਦਾਸਪੁਰ, 16 ਅਕਤੂਬਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਮੰਡੀਆਂ ’ਚ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ। ਬੀਤੀ ਸ਼ਾਮ ਤੱਕ ਵੱਖ-ਵੱੱਖ ਖਰੀਦ ਏਜੰਸੀਆਂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ 138042 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ …
Read More »ਗੁ: ਦਮਦਮਾ ਸਾਹਿਬ ਪਾ:ਛੇਵੀਂ ਕਿਲਾ ਰਾਏਪੁਰ ਵਿਖੇ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਣਗੇ
ਗੁ: ਦਮਦਮਾ ਸਾਹਿਬ ਪਾ:ਛੇਵੀਂ ਕਿਲਾ ਰਾਏਪੁਰ ਵਿਖੇ ਬੰਦੀ ਛੋੜ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਹੋਣਗੇਅਮਰੀਕ ਸਿੰਘ ਲੁਧਿਆਣਾ 16 ਅਕਤੂਬਰ ਬੁੱਢਾ ਦਲ ਵਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਦੂਸਰੀ ਸ਼ਹੀਦੀ ਸ਼ਤਾਬਦੀ 14 ਮਾਰਚ 2023 ਵਿੱਚ ਆ ਰਹੀ ਹੈ ਸਮੁੱਚੇ ਖਾਲਸਾ ਪੰਥ ਵਲੋਂ ਚੜਦੀ ਕਲਾ ਨਾਲ ਮਨਾਈ ਜਾਵੇਗੀ, ਇਸ ਸਮੇਂ ਬੁੱਢਾ …
Read More »ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਨੂੰ ਮੁੱਖ ਰਖਦਿਆਂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਟਾਖ਼ੇ ਵੇਚਣ ਲਈ ਥਾਵਾਂ ਨਿਰਧਾਰਿਤ— ਲਾਇਸੰਸ ਧਾਰਕ ਸਵੇਰੇ 10:00 ਵਜੇ ਤੋਂ ਸ਼ਾਮ 7:30 ਵਜੇ ਤੱਕ ਪਟਾਕੇ ਵੇਚ ਸਕਣਗੇਅਮਰੀਕ ਸਿੰਘ ਫਿਰੋਜ਼ਪੁਰ 15 ਅਕਤੂਬਰ :ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਜਾਰੀ ਹੁਕਮ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਮੈਡਮ ਅਮ੍ਰਿਤ ਸਿੰਘ ਨੇ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਮਿਤੀ 24-10-2022 ਨੂੰ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਰਾਤ 8:00 ਤੋਂ 10:00 ਵਜੇ ਤੱਕ ਅਤੇ ਮਿਤੀ 8-11-2022 ਨੂੰ ਗੁਰਪੁਰਬ ਦੇ ਮੌਕੇ `ਤੇ ਸਵੇਰੇ 4 ਵਜੇ ਤੋਂ 5 ਵਜੇ (ਇੱਕ ਘੰਟਾ) ਰਾਤ 9 ਵਜੇ ਤੋਂ ਰਾਤ 10 ਵਜੇ ਤੱਕ (ਇਕ ਘੰਟਾ)ਅਤੇ ਮਿਤੀ 25-12-2022 ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਰਾਤ 11.55 ਤੋਂ 12.30 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਛੋਟੇ ਪਟਾਖਿਆਂ ਦੀ ਵੇਚ/ਖਰੀਦ ਲਈ ਦੀਵਾਲੀ ਦੇ ਅਵਸਰ ਨੂੰ ਮੁੱਖ ਰੱਖ ਕੇ ਜਿਲੇ ਵਿਚ ਥਾਵਾਂ ਨਿਰਧਾਰਿਤ ਕੀਤੀਆ ਹਨ। ਪਟਾਖਾ ਵਿਕਰੇਤਾਵਾਂ ਫਿਰੋਜ਼ਪੁਰ ਸ਼ਹਿਰ ਵਿਚ ਨੇੜੇ ਬਾਬਾ ਨਾਮਦੇਵ ਚੌਂਕ ਦੇ ਪਾਸ ਬਣੀ ਪੁੱਡਾ ਪਾਰਕਿੰਗ ਦੀ ਗਰਾਉਂਡ (ਬੈਕ ਸਾਇਡ ਸੈਂਟਰਲ ਜੇਲ) , ਫਿਰੋਜ਼ਪੁਰ ਕੈਂਟ ਵਿਚ ਓਪਨ ਗਰਾਂਉਂਡ ਮਨੋਹਰ ਲਾਲ ਸੀਨੀਅਰ ਸੰਕੈਡਰੀ ਸਕੂਲ , ਮਮਦੋਟ ਵਿਚ ਨੇੜੇ ਸਟੇਸ਼ਨ ਬੀ.ਐਸ.ਐਫ ਗਰਾਉਂਡ ਮਮਦੋਟ , ਮੱਲਾਂਵਾਲਾ ਵਿਚ ਓਪਨ ਗਰਾਉਂਡ ਸ਼੍ਰੀ ਸੁਖਵਿੰਦਰ ਸਿੰਘ, ਸੀਨੀਅਰ ਸੰਕੈਡਰੀ ਸਕੂਲ , ਮੱਖੂ ਵਿਚ ਪੁਰਾਣਾ ਬੱਸ ਅੱਡਾ ਨੇੜੇ ਪੁਲਿਸ ਸਟੇਸ਼ਨ , ਤਲਵੰਡੀ ਭਾਈ ਵਿਚ ਓਪਨ ਗਰਾਉਂਡ ਸੀਨੀਅਰ ਸੰਕੈਡਰੀ ਸਕੂਲ (ਲੜਕੇ) , ਗੁਰੂਹਰਸਹਾਏ ਵਿਚ ਨੇੜੇ ਦੁਸਹਿਰਾ ਗਰਾਉਂਡ ਮਾਲ ਗੁਦਾਮ ਰੋਡ ਗੁਰੂਹਰਸਹਾਏ, ਜ਼ੀਰਾ ਵਿਖੇ 1) ਓਪਨ ਗਰਾਊਂਡ ਆਫ ਸ੍ਰੀ ਗੁਰਦਾਸ ਰਾਮ ਮੈਮੋਰੀਅਲ ਸੀਨੀਅਰ ਸੰਕੈਡਰੀ ਸਕੂਲ, ਜ਼ੀਰਾ ਅਤੇ ਓਪਨ ਗਰਾਊਂਡ ਆਫ ਸ਼੍ਰੀ ਜੀਵਨ ਮੱਲ ਸੀਨੀਅਰ ਸੰਕੈਡਰੀ ਸਕੂਲ ਜੀਰਾ ਵਿਚ ਪਟਾਕੇ ਵੇਚੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਿਕਰੀ ਸਿਰਫ ਉਸ ਲਾਇਸੰਸ ਸ਼ੁਦਾ ਵਿਕਰੇਤਾ ਵੱਲੋਂ ਹੀ ਕੀਤੀ ਜਾ ਸਕਦੀ ਹੈ ਜਿਸ ਨੂੰ ਦਫਤਰ ਜਿਲ੍ਹਾ ਮੈਜਿਸਟਰੇਟ, ਫਿਰੋਜ਼ਪੁਰ ਵੱਲੋਂ ਆਰਜ਼ੀ ਲਾਇਸੰਸ ਜਾਰੀ ਕੀਤਾ ਗਿਆ ਹੋਵੇ। ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਵਿੱਚ ਆਰਜੀ ਲਾਇਸੰਸ ਪ੍ਰਾਪਤ ਕਰਨ ਲਈ ਪ੍ਰੈਸ ਨੋਟ ਰਾਹੀਂ ਚਾਹਵਾਨ ਬਿਨੈਕਾਰ (18 ਸਾਲ ਤੋਂ ਵੱਧ ਉਮਰ ਵਾਲੇ) ਦੀਆਂ ਦਰਖਾਸਤਾਂ ਮਿਤੀ 9.10.2022 ਤੋਂ ਮਿਤੀ 11.10.2022 ਤੱਕ ਸੇਵਾ ਕੇਂਦਰ ਰਾਹੀਂ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰ ਦਫਤਰ ਵੱਲੋਂ ਪ੍ਰੈਸ ਨੋਟ ਦਿੱਤਾ ਗਿਆ ਸੀ। ਉਕਤ ਸਮਾਂ ਸੀਮਾਂ ਦੌਰਾਨ ਵੱਖ ਵੱਖ ਬਿਨੈਕਾਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਜਿੰਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਉਪਰੰਤ ਜਿਲ੍ਹਾ ਫਿਰੋਜ਼ਪੁਰ ਵਿੱਚ ਕੁੱਲ 28 ਆਰਜ਼ੀ ਲਾਇਸੰਸ ਜਾਰੀ ਕੀਤੇ ਗਏ ਹਨ। ਜਾਰੀ ਲਾਈਸੰਸਾਂ ਵਿਚ ਫਿਰੋਜ਼ਪੁਰ ਸ਼ਹਿਰ 08, ਫਿਰੋਜ਼ਪੁਰ ਛਾਉਣੀ 16, ਮੱਲਾਂ ਵਾਲਾ 01, ਮਮਦੋਟ 03 ਸ਼ਾਮਲ ਹਨ। ਜ਼ੀਰਾ, ਤਲਵੰਡੀ ਭਾਈ, ਮੱਖੂ ਅਤੇ ਗੁਰੂਹਰਸਹਾਏ ਤੋਂ ਦਰਖਾਸਤ ਪ੍ਰਾਪਤ ਨਾ ਹੋਣ ਤੇ ਲਾਇਸੰਸ ਜਾਰੀ ਨਹੀ ਹੋਏ । ਉਨ੍ਹਾਂ ਕਿਹਾ ਕਿ ਲਾਇਸੰਸ ਧਾਰਕ ਦਾ ਪਟਾਕੇ ਵੇਚਣ ਦਾ ਸਮਾਂ ਸਵੇਰੇ 10:00 ਵਜੇ ਤੋਂ ਸ਼ਾਮ 7:30 ਵਜੇ ਤੱਕ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।—- Amritsar Crime Latest News National Politics Punjab Uncategorized World Amritsar Crime Latest News National Politics Punjab Uncategorized World
Read More »
ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜਪੱਧਰੀ ਗੱਤਕਾ ਮੁਕਾਬਲੇ ਸ਼ੁਰੂ
ਸਿੱਖ ਮਾ“ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜਪੱਧਰੀ ਗੱਤਕਾ ਮੁਕਾਬਲੇ ਸ਼ੁਰੂ
ਸਿੱਖ ਮਾਰਸ਼ਲ ਆਰਟ ਗਤਕਾ ਖੇਡ ਹੀ ਇੱਕ ਅਜਿਹੀ ਖੇਡ ਹੈ ਜ਼ੋ ਖੇਡ ਖੇਤਰ ਦੇ ਨਾਲ ਨਾਲ ਆਪਣੇ ਸਿੱਖੀ ਸਰੂਪ ਤੇ ਸਿੱਖ ਧਰਮ ਦੇ ਨਾਲ ਜੁੜਣ ਦਾ ਸੁਨੇਹਾ ਦਿੰਦੀ : ਬਾਬਾ ਨੌਨਿਹਾਲ ਸਿੰਘ
ਅੰਮ੍ਰਿਤਸਰ, ਮਲੇਰਕੋਟਲਾ ਤੇ ਮੋਹਾਲੀ ਦੇ ਖਿਡਾਰੀਆਂ ਨੇ ਜਿੱਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਮੁਕਾਬਲੇ
ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜਪੱਧਰੀ ਗੱਤਕਾ ਮੁਕਾਬਲੇ ਸ਼ੁਰੂਸਿੱਖ ਮਾ“ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜਪੱਧਰੀ ਗੱਤਕਾ ਮੁਕਾਬਲੇ ਸ਼ੁਰੂਸਿੱਖ ਮਾਰਸ਼ਲ ਆਰਟ ਗਤਕਾ ਖੇਡ ਹੀ ਇੱਕ ਅਜਿਹੀ ਖੇਡ ਹੈ ਜ਼ੋ ਖੇਡ ਖੇਤਰ ਦੇ ਨਾਲ ਨਾਲ ਆਪਣੇ ਸਿੱਖੀ ਸਰੂਪ ਤੇ ਸਿੱਖ ਧਰਮ ਦੇ ਨਾਲ ਜੁੜਣ ਦਾ ਸੁਨੇਹਾ ਦਿੰਦੀ : ਬਾਬਾ ਨੌਨਿਹਾਲ ਸਿੰਘਅੰਮ੍ਰਿਤਸਰ, ਮਲੇਰਕੋਟਲਾ ਤੇ ਮੋਹਾਲੀ ਦੇ ਖਿਡਾਰੀਆਂ ਨੇ ਜਿੱਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਮੁਕਾਬਲੇਅਮਰੀਕ ਸਿੰਘ ਅੰਮ੍ਰਿਤਸਰ 15 ਅਕਤੂਬਰ ਗੁਰੂ ਨਗਰੀ ਸਥਿਤ ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਸਰਕਾਰ ਦੇ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ “ਖੇਡਾਂ ਵਤਨ ਪੰਜਾਬ ਦੀਆਂ 2022” ਦੇ ਰਾਜ ਪੱਧਰੀ ਮੁਕਾਬਲਿਆਂ ਦੇ ਸਿਲਸਿਲੇ ਤਹਿਤ ਅੰਡਰ-14, 17 ਸਾਲ ਉਮਰ ਵਰਗ ਦੇ ਲੜਕੇ ਲੜਕੀਆਂ ਦੇ ਸੂਬਾ ਪੱਧਰੀ ਗੱਤਕਾ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ। ਸਿੱਖੀ ਸਰੂਪ ਵਿੱਚ ਸੱਜੇ ਸਮੁੱਚੇ ਖਿਡਾਰੀ ਜਿੱਥੇ ਗਤਕੇ ਦੇ ਪ੍ਰਦਰਸ਼ਨੀ ਰਾਹੀਂ ਆਪਣੇ ਬੇਮਿਸਾਲ ਖੇਡ ਫੰਨ ਦਾ ਮੁਜ਼ਾਹਰਾ ਕਰ ਰਹੇ ਹਨ ਉੱਥੇ ਨਸ਼ਿਆਂ ਦੀ ਦਲਦਲ ਵਿੱਚ ਫੱਸ ਕੇ ਕੁਰਾਹੇ ਪਈ ਨੌਜ਼ਵਾਨ ਪੀੜ੍ਹੀ ਨੂੰ ਆਪਣੀਆਂ ਧਾਰਮਿਕ ਰਹੁ ਰੀਤਾਂ, ਰਵਾਇਤਾ, ਪਰੰਪਰਾਵਾਂ ਤੇ ਵਿਰਾਸਤੀ ਖੇਡਾਂ ਦੇ ਨਾਲ ਜੁੜਣ ਦਾ ਸੁਨੇਹਾ ਵੀ ਦੇ ਰਹੇ ਹਨ। ਜ਼ਿਲ੍ਹਾ ਡੀਐਸਓੁ ਜਸਮੀਤ ਕੌਰ ਦੇ ਬੇਮਿਸਾਲ ਪ੍ਰਬੰਧਾਂ ਕਨਵੀਨਰ ਮਨਵਿੰਦਰ ਸਿੰਘ ਦੀ ਦੇਖਰੇਖ ਹੇਠ ਆਯੋਜਿਤ ਫਰੀ ਸੋਟੀ ਟੀਮ, ਸਿੰਗਲ ਸੋਟੀ ਟੀਮ ਤੇ ਸ਼ਸ਼ਤਰ ਪ੍ਰਦਰਸ਼ਨ ਟੀਮ ਗਤਕਾ ਮੁਕਾਬਲਿਆਂ ਦਾ ਸ਼ੁੱਭਾਰੰਭ ਉੱਘੇ ਗੁਰਬਾਣੀ ਪ੍ਰਚਾਰਕ ਤੇ ਕਾਰ ਸੇਵਕ ਅਤੇ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਨੌਧ ਸਿੰਘ ਜੀ ਚੀਚਾ ਦੇ ਮੁੱਖ ਸੇਵਾਦਾਰ ਬਾਬਾ ਨੌਨਿਹਾਲ ਸਿੰਘ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ ਤੇ ਕਿਹਾ ਕਿ ਅਜੌਕੇ ਦੌਰ ਦੀ ਨੌਜਵਾਨ ਪੀੜ੍ਹੀ ਨੂੰ ਸਿੱਖੀ ਸਰੂਪ ਤੇ ਸਿੱਖ ਜੀਵਨਸ਼ੈਲੀ ਦੀ ਮਿਸਾਲ ਇੰਨ੍ਹਾ ਖਿਡਾਰੀਆਂ ਦੇ ਕੋਲੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿੱਦਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੰਨ੍ਹਾ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਰਾਹੀਂ “ਇੱਕ ਪੰਥ ਦੋ ਕਾਜ” ਵਾਲੀ ਕਹਾਵਤ ਨੂੰ ਹਕੀਕੀ ਰੂਪ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵੱਲੋਂ ਖੇਡ ਖੇਤਰ ਨੂੰ ਪ੍ਰਫੁੱਲਤ ਤੇ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਭਵਿੱਖ ਵਿੱਚ ਸਾਰਥਿਕ ਸਿੱਧ ਹੋਵੇਗਾ। ਸਮੁੱਚੇ ਵਰਗਾ ਨੂੰ ਇਸ ਦਾ ਸੰਜੀਦਗੀ ਤੇ ਸੁਹਿਰਦਤਾ ਦੇ ਨਾਲ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਮਾਰਸ਼ਲ ਆਰਟ ਗਤਕਾ ਖੇਡ ਹੀ ਇੱਕ ਅਜਿਹੀ ਖੇਡ ਹੈ ਜ਼ੋ ਖੇਡ ਖੇਤਰ ਦੇ ਨਾਲ ਨਾਲ ਆਪਣੇ ਸਿੱਖੀ ਸਰੂਪ ਤੇ ਸਿੱਖ ਧਰਮ ਦੇ ਨਾਲ ਜੁੜਣ ਦਾ ਸੁਨੇਹਾ ਦਿੰਦੀ ਹੈ। ਵਿਸ਼ਵ ਪੱਧਰ ਤੇ ਇਸ ਦੀ ਵਿਲੱਖਣ ਪਹਿਚਾਣ ਕਾਇਮ ਕਰਨਾ ਵੀ ਸਿੱਖ ਕੌਮ ਤੇ ਸਿੱਖ ਪੰਥ ਦੀ ਇੱਕ ਵੱਡੀ ਪ੍ਰਾਪਤੀ ਹੈ। ਇਸ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਲਈ ਕੋਸ਼ਿਸ਼ਾ ਜਾਰੀ ਰਹਿਣੀਆਂ ਚਾਹੀਦੀਆਂ ਹਨ।ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਜਸਮੀਤ ਕੌਰ ਨੇ ਦੱਸਿਆ ਕਿ ਇੰਨ੍ਹਾ ਸੂਬਾ ਵਿਆਪਕ ਖੇਡ ਮੁਕਾਬਿਲਆਂ ਦੇ ਆਯੋਜਨ ਨੂੰ ਲੈ ਕੇ ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ , ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ, ਵਧੀਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਦੀ ਅਹਿਮ ਭੂਮਿਕਾ ਹੈ। ਇਸ ਮੌਕੇ ਖਿਡਾਰੀਆਂ ਨੇ ਪ੍ਰਦਰਸ਼ਨੀ ਮੈਚਾਂ ਰਾਹੀਂ ਵੀ ਆਪਣੀ ਖੇਡਸ਼ੈਲੀ ਦਾ ਸ਼ਾਨਦਾਰ ਤੇ ਬੇਹਰਤ ਪ੍ਰਦਰਸ਼ਨ ਕਰਦਿਆਂ ਵਾਹ ਵਾਹ ਲੁੱਟੀ। ਅੰਡਰ-14 ਸਾਲ ਲੜਕਿਆਂ ਦੇ ਸ਼ਸ਼ਤਰ ਪ੍ਰਦਰਸ਼ਨ ਟੀਮ ਮੁਕਾਬਲੇ ਦੌਰਾਨ ਐਸਏਐਸ ਨਗਰ ਮੋਹਾਲੀ ਪਹਿਲੇ, ਅੰਮ੍ਰਿਤਸਰ ਦੂਜੇ, ਮਲੇਰਕੋਟਲਾ ਤੀਜੇ ਸਥਾਨ, ਲੜਕੀਆਂ ਦੇ ਵਰਗ ਵਿੱਚ ਮਲੇਰਕੋਟਲਾ ਪਹਿਲੇ, ਹੁਸ਼ਿਆਰਪੁਰ ਦੂਜੇ ਤੇ ਲੁਧਿਆਣਾ ਤੀਜੇ ਸਥਾਨ ਰਹੇ। ਲੜਕੀਆਂ ਦੇ ਵਿਅਕਤੀਗਤ ਸ਼ਸ਼ਤਰ ਪ੍ਰਦਰਸ਼ਨ ਦੇ ਵਿੱਚ ਮਲੇਰਕੋਟਲਾ ਪਹਿਲੇ, ਲੁਧਿਆਣਾ ਦੂਜ਼ੇ ਤੇ ਜਲੰਧਰ ਤੀਜੇ ਸਥਾਨ ਤੇ ਰਹੇ। ਇਸ ਮੌਕੇ ਕੋ-ਕਨਵੀਨਰ ਹਰਮਨ ਸਿੰਘ, ਕੋਚ ਸਿਮਰਨਜੀਤ ਸਿੰਘ, ਜਗਦੀਸ਼ ਸਿੰਘ ਕੁਰਾਲੀ, ਗੁਰਲਾਲ ਸਿੰਘ, ਕੁਲਵਿੰਦਰ ਸਿੰਘ, ਅਮਨਦੀਪ ਸਿੰਘ, ਨਵਜੋਤ ਕੌਰ, ਹਰਪ੍ਰੀਤ ਕੌਰ, ਦਵਿੰਦਰ ਸਿੰਘ ਮਰਦਾਨਾ, ਸਰਬਜੀਤ ਸਿੰਘ ਦੇਵ, ਡਾ. ਨੁਕੁਲ ਕਾਂਕੜੀਆ, ਫਾਰਮੈਸੀ ਅਫਸਰ ਰਜਵੰਤ ਕੌਰ, ਬਾਬਾ ਰਾਮ ਸਿੰਘ, ਸਰਜੀਤ ਸਿੰਘ ਦੇਵ ਆਦਿ ਹਾਜ਼ਰ ਸਨ। ???????????????????????????????????? Amritsar Crime Latest News National Politics Punjab Uncategorized World Amritsar Crime Latest News National Politics Punjab Uncategorized World
Read More »ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਂਪੀ ਆਧੁਨਿਕ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ70 ਮੀਟਰ ਦੀ ਉਚਾਈ ਤੱਕ ਅੱਗ ਨੂੰ ਕਾਬੂ ਅਤੇ 52 ਮੀਟਰ ਦੀ ਉਚਾਈ ਤੱਕ ਕੀਤਾ ਜਾ ਸਕੇਗਾ ਰੇਸਕੀਓ
ਨਿੱਝਰ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੌਂਪੀ ਆਧੁਨਿਕ ਏਰੀਅਲ ਲੈਡਰ ਹਾਈਡਰੌਲਿਕ ਪਲੇਟਫਾਰਮ ਮਸ਼ੀਨ70 ਮੀਟਰ ਦੀ ਉਚਾਈ ਤੱਕ ਅੱਗ ਨੂੰ ਕਾਬੂ ਅਤੇ 52 ਮੀਟਰ ਦੀ ਉਚਾਈ ਤੱਕ ਕੀਤਾ ਜਾ ਸਕੇਗਾ ਰੇਸਕੀਓਅਮਰੀਕ ਸਿੰਘ ਅੰਮ੍ਰਿਤਸਰ, 15 ਅਕਤੂਬਰ ਸ਼ਹਿਰ ਦੇ ਹੁੰਦੇ ਵਿਕਾਸ ਅਤੇ ਇਮਾਰਤਾਂ ਦੀ ਵੱਧ ਰਹੀ ਉਚਾਈ ਨੂੰ ਧਿਆਨ ਵਿੱਚ ਰੱਖਦਿਆਂ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਨੂੰ ਅਪਗ੍ਰੇਡ ਕਰਨ ਲਈ …
Read More »