Breaking News

ਅੰਮ੍ਰਿਤਸਰ ਦੂਜੀ ਜੀ-20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ

ਅੰਮ੍ਰਿਤਸਰ ਦੂਜੀ ਜੀ-20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾਗੁਰਸ਼ਰਨ ਸਿੰਘ  ਸੰਧੂ ਅੰਮ੍ਰਿਤਸਰ ਮਾਰਚ 14 ਸਿੱਖਿਆ ਮੰਤਰਾਲਾ ਅੰਮ੍ਰਿਤਸਰ, ਪੰਜਾਬ ਵਿੱਚ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ (EdWG) ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।  28 ਜੀ-20 ਮੈਂਬਰ ਦੇਸ਼, ਮਹਿਮਾਨ ਦੇਸ਼ ਅਤੇ ਸੱਦੇ ਗਏ ਸੰਗਠਨ (OECD, UNESCO ਅਤੇ UNICEF) ਸੈਮੀਨਾਰ/ਪ੍ਰਦਰਸ਼ਨੀ ਅਤੇ ਕਾਰਜ ਸਮੂਹ ਦੀਆਂ ਮੀਟਿੰਗਾਂ ਵਾਲੇ 3 ਦਿਨਾਂ ਸਮਾਗਮ ਵਿੱਚ ਹਿੱਸਾ ਲੈਣਗੇ।  IIT ਰੋਪੜ ਦੁਆਰਾ IISc ਬੇਂਗਲੁਰੂ, IIM ਅੰਮ੍ਰਿਤਸਰ ਅਤੇ TISS ਮੁੰਬਈ …

Read More »

ਟੈੱਟ ਪ੍ਰੀਖਿਆ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ: ਪ੍ਰੋ: ਸਰਚਾਂਦ ਸਿੰਘ ਖਿਆਲਾ।

ਗੁ Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਟੈੱਟ ਪ੍ਰੀਖਿਆ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਈ ਜਾਵੇ: ਪ੍ਰੋ: ਸਰਚਾਂਦ ਸਿੰਘ ਖਿਆਲਾ।ਗੁਰਸ਼ਰਨ  ਸਿੰਘ   ਸੰਧੂ ਅੰਮ੍ਰਿਤਸਰ 14 ਮਾਰਚ ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ …

Read More »

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ ਖ਼ਾਲਸਈ ਜਾਹੋ ਜਲਾਲ ਨਾਲ ਸੰਪੰਨ
ਵਰਤਮਾਨ ਸਮੇਂ ਹਰ ਸਿੱਖ ਨੂੰ ਬਿਬੇਕੀ ਹੋਣ ਦੀ ਵੱਡੀ ਜ਼ਰੂਰਤ- ਗਿਆਨੀ ਹਰਪ੍ਰੀਤ ਸਿੰਘ

ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਦਾ ਮੁੱਖ ਸਮਾਗਮ ਖ਼ਾਲਸਈ ਜਾਹੋ ਜਲਾਲ ਨਾਲ ਸੰਪੰਨਵਰਤਮਾਨ ਸਮੇਂ ਹਰ ਸਿੱਖ ਨੂੰ ਬਿਬੇਕੀ ਹੋਣ ਦੀ ਵੱਡੀ ਜ਼ਰੂਰਤ- ਗਿਆਨੀ ਹਰਪ੍ਰੀਤ ਸਿੰਘਸਿੱਖ ਕੌਮ ਇਕਜੁਟਤਾ ਨਾਲ ਦੇਵੇ ਪੰਥ ਵਿਰੋਧੀਆਂ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ-ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ, 14 ਮਾਰਚ-ਸਿੱਖ ਕੌਮ ਦੇ ਮਹਾਨ …

Read More »

ਸ਼ਤਾਬਦੀ ਨੂੰ ਸਮਰਪਿਤ ਲਾਈਟ, ਸਾਈਟ ਐਂਡ ਸਾਉਂਡ ਪ੍ਰੋਗਰਾਮ “ਗਾਥਾ ਅਕਾਲੀ ਬਾਬਾ ਫੂਲਾ ਸਿੰਘ” ਦੀ ਸਫਲ ਪੇਸ਼ਕਾਰੀ

ਸ਼ਤਾਬਦੀ ਨੂੰ ਸਮਰਪਿਤ ਲਾਈਟ, ਸਾਈਟ ਐਂਡ ਸਾਉਂਡ ਪ੍ਰੋਗਰਾਮ “ਗਾਥਾ ਅਕਾਲੀ ਬਾਬਾ ਫੂਲਾ ਸਿੰਘ” ਦੀ ਸਫਲ ਪੇਸ਼ਕਾਰੀ ਗੁਰਸ਼ਰਨ  ਸਿੰਘ  ਸੰਧੂ ਅੰਮ੍ਰਿਤਸਰ 14 ਮਾਰਚ  ਮਹਾਨ ਸੂਰਬੀਰ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਛੇਵੇਂ ਮੁਖੀ ਬੁੱਢਾ ਦਲ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਹਿਲੀ ਵਾਰ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਯੂਨੀਵਰਸਲ …

Read More »

ਸਰੂਪ ਰਾਣੀ ਕਾਲਜ ਵਿਖੇ ਮਨਾਇਆ ਗਿਆ ‘ਮਹਿਲਾ ਦਿਵਸ’

ਸਰੂਪ ਰਾਣੀ ਕਾਲਜ ਵਿਖੇ ਮਨਾਇਆ ਗਿਆ ‘ਮਹਿਲਾ ਦਿਵਸ’ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 13 ਮਾਰਚ 2023–ਸਰੂਪ ਰਾਣੀ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਦੇ ਮਹਿਲਾ ਸਸ਼ਕਤੀਕਰਨ ਸੈੱਲ ਵੱਲੋਂ ਮਹਿਲਾ ਦਿਵਸ ਸਬੰਧੀ ਇੱਕ ਪ੍ਰੋਗਰਾਮ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ: ਡਾ: ਦਲਜੀਤ ਕੌਰ ਦੇ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਅੰਮ੍ਰਿਤਸਰ ਪੂਰਬੀ ਦੇ ਵਿਧਾਇਕ ਸ਼੍ਰੀਮਤੀ ਜੀਵਨ ਜੋਤ ਕੌਰ ਵਿਦਿਆਰਥਣਾਂ …

Read More »

ਸ਼ਹੀਦੀ ਸ਼ਤਾਬਦੀ ਸਮੇਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਮਹਾਨ ਗੁਰਮਤਿ ਸਮਾਗਮ ਹੋਏ

ਯਾਦਗਾਰੀ ਸਿੱਕੇ ਤੇ ਕਿਤਾਬਾਂ ਜਾਰੀ ਕੀਤੀਆਂ Amritsar Crime Latest News National Politics Punjab Uncategorized World Amritsar Crime Latest News National Politics Punjab Uncategorized World ਸਮੂਹ ਜਥੇਬੰਦੀਆਂ ਦਾ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਦਲ ਵੱਲੋਂ ਸਨਮਾਨ  ਗੁਰਸ਼ਰਨ ਸਿੰਘ ਸੰਧੂ   ਅੰਮ੍ਰਿਤਸਰ:- 13 ਮਾਰਚ   ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ …

Read More »

ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਆਦਮਕੱਦ ਬੁੱਤ ਦੋ ਚੌਕਾਂ ‘ਚ ਸਥਾਪਤ

ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਆਦਮਕੱਦ ਬੁੱਤ ਦੋ ਚੌਕਾਂ ‘ਚ ਸਥਾਪਤ ਗੁਰਸ਼ਰਨ ਸਿੰਘ  ਸੰਧੂ ਅੰਮ੍ਰਿਤਸਰ 12 ਮਾਰਚ  ਘਿਓਮੰਡੀ ਚੌਂਕ ਅਤੇ ਚੌਂਕ ਸ਼ੇਰਾਂ ਵਿਚ ਕਰਮਵਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਅਕਾਲੀ ਬਾਬਾ ਫੂਲਾ ਸਿੰਘ …

Read More »

ਮੌਜੂਦਾ ਹਾਲਾਤ ਵਿਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਹੀ ਹੱਲ : ਇਕਬਾਲ ਸਿੰਘ ਲਾਲਪੁਰਾ ।

ਮੌਜੂਦਾ ਹਾਲਾਤ ਵਿਚ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਹੀ ਹੱਲ : ਇਕਬਾਲ ਸਿੰਘ ਲਾਲਪੁਰਾ । ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 12 ਮਾਰਚ  ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰ ’ਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੇ ਦੋਸ਼ਾਂ ਨੂੰ ਮੂਲੋਂ ਰੱਦ ਕਰਦਿਆਂ ਕਿਹਾ ਕਿ ਮੌਜੂਦਾ …

Read More »

 ਯੁਵਾ ਸੰਗਮ ਪ੍ਰੋਗਰਾਮ – ਮਣੀਪੁਰ ਦੇ ਵਿਦਿਆਰਥੀ ਨੁਮਾਇੰਦਿਆਂ ਦਾ ਸੱਤ ਰੋਜ਼ਾ ਪੰਜਾਬ ਦੌਰਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਸਮਾਪਤ ਹੋਇਆ
•           ਮਣੀਪੁਰ ਦੇ ਵਿਦਿਆਰਥੀਆਂ ਨੇ ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਚੰਡੀਗੜ੍ਹ, ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਸਥਾਨਾਂ ਦੇ ਦੌਰੇ ਦੌਰਾਨ ਪੰਜਾਬ ਦੇ ਸਭਿਆਚਾਰ ਬਾਰੇ ਜਾਣਿਆ

 ਯੁਵਾ ਸੰਗਮ ਪ੍ਰੋਗਰਾਮ – ਮਣੀਪੁਰ ਦੇ ਵਿਦਿਆਰਥੀ ਨੁਮਾਇੰਦਿਆਂ ਦਾ ਸੱਤ ਰੋਜ਼ਾ ਪੰਜਾਬ ਦੌਰਾ ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਸਮਾਪਤ ਹੋਇਆ•           ਮਣੀਪੁਰ ਦੇ ਵਿਦਿਆਰਥੀਆਂ ਨੇ ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਚੰਡੀਗੜ੍ਹ, ਸ੍ਰੀ ਅਨੰਦਪੁਰ ਸਾਹਿਬ ਅਤੇ ਅੰਮ੍ਰਿਤਸਰ ਦੇ ਪ੍ਰਸਿੱਧ ਸਥਾਨਾਂ ਦੇ ਦੌਰੇ ਦੌਰਾਨ ਪੰਜਾਬ ਦੇ ਸਭਿਆਚਾਰ ਬਾਰੇ ਜਾਣਿਆਗੁਰਸ਼ਰਨ ਸਿੰਘ ਸੰਧੂ 12 ਮਾਰਚ, ਅੰਮ੍ਰਿਤਸਰ : ਭਾਰਤ ਸਰਕਾਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ‘ਯੁਵਾ ਸੰਗਮ’ …

Read More »

ਸਿਖਰ ਸੰਮੇਲਨ ‘ਚ ਨੌਜਵਾਨ ਪੈਨਲਿਸਟ  ਰੱਖਣਗੇ ਖੁਲ੍ਹ ਕੇ ਵਿਚਾਰ
ਜੀ-20 ਦੇਸ਼ਾਂ ਦੇ 200 ਤੋਂ ਵੱਧ ਡੈਲੀਗੇਟ ਹੋਣਗੇ ਸ਼ਾਮਿਲ

ਸਿਖਰ ਸੰਮੇਲਨ ‘ਚ ਨੌਜਵਾਨ ਪੈਨਲਿਸਟ  ਰੱਖਣਗੇ ਖੁਲ੍ਹ ਕੇ ਵਿਚਾਰਜੀ-20 ਦੇਸ਼ਾਂ ਦੇ 200 ਤੋਂ ਵੱਧ ਡੈਲੀਗੇਟ ਹੋਣਗੇ ਸ਼ਾਮਿਲ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ , 12 ਮਾਰਚ g20 (ਵਾਈ-20) ਸੰਮੇਲਨ ਦੇ ਨੋਡਲ ਅਫਸਰ ਡਾ ਹਰਦੀਪ ਸਿੰਘ ਨੇ ਦੱਸਿਆ ਹੈ ਕਿ 14 ਤੋੰ 16 ਮਾਰਚ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੰਨਵੈੰਸ਼ਨ ਸੈਂਟਰ ਵਿੱਚ ਚਾਰ ਵੱਖ -ਵੱਖ ਸ਼ੈਸਨਾ  ਚ ਦੋ ਦਰਜਨ ਤੋਂ ਵੱਧ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੌਜਵਾਨ ਪੈਨਲਿਸਟ  ਹਿੱਸਾ ਲੈਣਗੇ ਜਦੋਂ ਕਿ 200 ਤੋਂ ਵੱਖ ਵੱਖ ਦੇਸ਼ਾਂ ਤੋਂ ਇਸ ਵਿੱਚ ਡੇਲੀਗੇਟਾਂ ਦੀ ਸ਼ਮੂਲੀਅਤ ਕਰਨ ਦੀ ਸੰਭਾਵਨਾ ਹੈ ਜੋ ਵਾਈ-20 ਦੇ ਮੁੱਖ  ਥੀਮ: ਕੰਮ ਦਾ ਭਵਿੱਖ: ਉਦਯੋਗ 4.0, ਨਵੀਨਤਾ ਅਤੇ 21ਵੀ ਸਦੀ ਦੇ ਹੁਨਰ ਅਤੇ ਹੋਰ ਵੱਖ -ਵੱਖ   ਉਪ-ਥੀਮਾਂ ਤੇ ਆਪਣੇ ਵਿਚਾਰ ਕੌਮਾਂਤਰੀ ਮੰਚ ਤੇ ਖੁਲ੍ਹ ਕੇ ਰੱਖਣਗੇ ।  ਉਹ ਅੱਜ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਉੱਚ ਪੱਧਰੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ । ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਕੇ ਐਸ ਕਾਹਲੋਂ ਤੋਂ ਇਲਾਵਾ ਪੰਜਾਬ ਪੁਲਿਸ , ਜਿਲ੍ਹਾ ਪ੍ਰਸ਼ਾਸਨ   ,ਕੇੰਦਰੀ ਮੰਤਰਾਲੇ ਦੇ ਅਧਿਕਾਰੀ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ। ਉਨ੍ਹਾਂ ਕਿਹਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ ਜਸਪਾਲ ਸਿੰਘ ਦੀ ਦਿਸ਼ਾ ਨਿਰਦੇਸ਼ਨਾ ਹੇਠ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ । ਉਨ੍ਹਾਂ  ਨੇ ਦੱਸਿਆ ਕਿ 15 ਮਾਰਚ ਨੂੰ ਵਿਧੀਵੱਧ ਢੰਗ ਨਾਲ ਉਦਘਾਟਨ ਤੋਂ ਬਾਅਦ ਪਹਿਲੇ ਪੈਨਲ ਡਿਸਕਸ਼ਨ ਵਿੱਚ ਪ੍ਰਾਇਮਰੀ ਸੈਕਟਰ ਨੂੰ ਅਨੁਕੂਲਿਤ ਅਤੇ ਸੰਗਠਿਤ ਕਰਨ  ਵਿੱਚ ਐਗਰੀਟੇਕ ਅਤੇ ਖੁਰਾਕ ਸੁਰੱਖਿਆ ਕਿਉਂ ਜ਼ਰੂਰੀ ਹੈ ‘ਤੇ  ਸ਼੍ਰੀ ਸੰਜੇ ਕੁਮਾਰ ਸਿੰਘ ਸਾਇੰਟਿਸਟ ਯੂਨੀਵਰਸਿਟੀ ਆਫ ਕੈਂਟਕੀ, ਤੰਬਾਕੂ ਖੋਜ ਅਤੇ ਵਿਕਾਸ ਕੇਂਦਰ  ਲੈਕਸਿੰਗਟਨ ਦੇ ਨਾਲ ਸ਼ੁਰੂਆਤ ਹੋਵੇਗੀ ।  ਉਹ  ਫਸਲ ਸੁਧਾਰ ਦੇ ਖੇਤਰ ,  ਜੀਨੋਮਿਕਸ ਅਤੇ ਪ੍ਰੋਟੀਓਮਿਕਸ ਟੂਲਸ ਦੀ ਵਰਤੋਂ ਭਵਿੱਖ ਦੀਆਂ ਫਸਲਾਂ ਦੇ ਡਿਜ਼ਾਈਨਿੰਗ ਵਿੱਚ ਕਿਵੇਂ ਸਹਾਈ ਹੋ ਸਕਦੀ ਦੇ ਸੁਝਾਅ ਕੌਮਾਂਤਰੀ ਮੰਚ  ਤੋਂ ਦੇਣਗੇ । ਉਨ੍ਹਾਂ ਕਿਹਾ  ਇਸ ਤੋਂ ਪਹਿਲਾਂ ਵਿਦੇਸ਼ੀ ਮਹਿਮਾਨਾਂ ਨੂੰ ਪੰਜਾਬ ਦੇ ਸਭਿਆਚਾਰ ਤੋਂ ਜਾਣੂ ਕਰਵਾਉਣ ਲਈ ਵੀ ਕੁੱਝ ਪ੍ਰੋਗਰਾਮ ਰੱਖੇ ਹਨ । ਉਨ੍ਹਾਂ ਕਿਹਾ ਕਿ ਵਾਈ-20 ਪ੍ਰੋਗਰਾਮਾਂ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਕੀਤੀ ਜਾਣੀ ਹੈ ।  ਪੈਨਲਿਸਟਾਂ ਤੋਂ ਜਾਣੂ ਕਰਵਾਉਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ  ਡਾ: ਮੌਮਿਤਾ ਸ਼੍ਰੀਵਾਸਤਵ ਪੋਸਟ-ਡਾਕਟੋਰਲ ਸਾਇੰਟਿਸਟ ਰੋਥਮਸਟੇਡ ਰਿਸਰਚ, ਹਰਟਸ, ਯੂ.ਕੇ ਹੋਣਗੇ ਜੋ ਜੀਵ ਵਿਗਿਆਨ ਦੇ ਖੇਤਰ ਨੂੰ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਲਈ ਵਾਤਾਵਰਣ ਲਈ ਲਚਕੀਲੇ ਪੌਦਿਆਂ ਨੂੰ ਵਿਕਸਤ ਕਰਨ ਲਈ ਨਵੀਂ ਰਣਨੀਤੀਆਂ ‘ਤੇ ਕਿਵੇਂ ਕੰਮ ਕੀਤਾ ਜਾ ਸਕਦਾ ਦੇ ਨਜ਼ਰੀਏ ਤੋਂ ਵਾਈ-20 ਅੱਗੇ ਆਪਣੇ ਸੁਝਾਅ ਦੇਣਗੇ ਅਤੇ ਵਿਚਾਰ ਚਰਚਾ ਨੂੰ ਅੱਗੇ ਵਧਾਉਣਗੇ ।  ਡਾ: ਅੱਲਾ ਸਿੰਘ  ਜੋ ਭਾਰਤੀ ਮੱਕੀ ਖੋਜ ਸੰਸਥਾ ਲੁਧਿਆਣਾ ਤੋਂ ਇੱਕ ਸੀਨੀਅਰ ਵਿਗਿਆਨੀ ਹਨ ਅਤੇ ਬਾਇਓਐਨਰਜੀ ਦੇ ਖੇਤਰ ਵਿੱਚ ਕੰਮ ਕਰਦੇ ਹਨ।ਮੱਕੀ ਦੇ ਉਤਪਾਦਾਂ ਨੂੰ ਮਾਰਕੀਟ ਨਾਲ ਜੋੜਨ ਲਈ ਤਕਨਾਲੋਜੀਆਂ ਨੂੰ ਸਮਰੱਥ ਬਣਾਉਣਾ ਅਤੇ ਐਰੀਬਾਇਓ-ਆਰਥਿਕਤਾ ਨੂੰ ਹੁਲਾਰਾ ਦੇਣਾ ਤੇ ਬਹੁਤ ਕੀਮਤੀ ਵਿਚਾਰ ਦੇਣਗੇ।ਇਸੇ ਤਰ੍ਹਾ ਸ਼੍ਰੀਮਤੀ ਬਿਪਾਸ਼ਾ ਭੱਟਾਚਾਰਜੀ (ਵਿਦਵਾਨ ਬਾਇਓਟੈਕਨਾਲੋਜੀ ਡਿਵੀਜ਼ਨ) ਅਤੇ  ਡਾ: ਨਿਖਿਲ ਅੰਬੀਸ਼ ਮਹਿਤਾ  ਵਾਇਰਸ-ਰੋਧਕ ਪੌਦੇ ਕਿਵੇਂ ਖੇਤੀਬਾੜੀ ਉਤਪਾਦਕਤਾ ਨੂੰ  ਵਧਾ ਸਕਦੇ ਅਤੇ  ਕਿਸਾਨਾਂ  ਦੀ ਆਮਦਨ ਵਧਾਉਣ ਲਈ ਆਧੁਨਿਕ ਖੇਤੀ-ਤਕਨਾਲੋਜੀ ਕਿਵੇਂ ਸਹਾਈ ਹੋ ਸਕਦੀ ਤੇ ਚਾਨਣਾ ਪਾਉਣਗੇ । ਇਸ ਪੈਨਲ ਡਿਸਕਸ਼ਨ ਦੇ ਕੋਆਰਡੀਨੇਟਰ: ਡਾ. ਪ੍ਰਤਾਪ ਕੁਮਾਰ ਪਤੀ, ਪ੍ਰੋਫੈਸਰ ਅਤੇ ਮੁਖੀ, ਐਗਰੀਕਲਚਰ ਐਂਡ ਬਾਇਓਟੈਕਨਾਲੋਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਣਗੇ ਜਦੋਂ ਕਿ ਪੈਨਲਿਸਟਾਂ ਦਾ ਸਨਮਾਨ : ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਦਿਆਰਥੀ ਭਲਾਈ, ਜੀ.ਐਨ.ਡੀ.ਯੂ. ਕਰਨਗੇ । ਉਨ੍ਹਾਂ ਦੱਸਿਆ ਕਿ ਪ੍ਰਸ਼ਨ ਉਤਰ ਸ਼ੈਸਨ ਤੋਂ ਬਾਅਦ  ਅਗਲੇ ਸ਼ੈਸਨ ਦਾ ਉਪ-ਥੀਮ: ਗਲੋਬਲ ਅਨਿਸ਼ਚਿਤਤਾ ਅਤੇ ਨੌਕਰੀ ਦੇ ਬਾਜ਼ਾਰ ‘ਤੇ ਇਸ ਦੇ ਪ੍ਰਭਾਵ ਅੰਤਰਰਾਸ਼ਟਰੀ ਸਬੰਧਾਂ ਨਾਲ ਉੱਭਰ ਰਹੇ ਗਲੋਬਲ ਨੌਕਰੀ ਦੇ ਮੌਕਿਆਂ ‘ਤੇ  ਡਾ ਹੁੰਦਲ   ਸਕੂਲ ਆਫ਼ ਬਿਜ਼ਨਸ ਐਂਡ ਇਕਨਾਮਿਕਸ ਵਿੱਤੀ ਪ੍ਰਬੰਧਨ, ਜੈਵਸਕਿਲ ਯੂਨੀਵਰਸਿਟੀ, ਫਿਨਲੈਂਡ,  ਡਾ  ਸ਼ਿਖਾ ਐਸੋਸੀਏਟ ਪ੍ਰੋਫੈਸਰ, ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ, ਨਵੀਂ ਦਿੱਲੀ, ਭਵਨੀਤ ਸਿੰਘ ਭੱਲਾ ਵਾਈਟਨਾਈਟ ਕੰਸਲਟਿੰਗ ਅਤੇ  ਐਡਵੋਕੇਟ  ਅਭਿਸ਼ੇਕ ਬਾਂਸਲ ਅਤੇ  ਸ਼੍ਰੀਮਤੀ ਥਾਬੀਸੋ ਸਿੰਦਿਸਵਾ ਮਚਨੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਿਦਿਅਰਥਣ  ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ । ਇਸ ਪੈਨਲਿਸਟ ਡਿਸਕਸ਼ਨ ਦੇ ਕੋਆਰਡੀਨੇਟਰ: ਡਾ. ਅਸ਼ਵਨੀ ਲੂਥਰਾ ਹੋਣਗੇ ਜਦੋਂ ਕਿ ਸੰਚਾਲਕ   ਡਾ. ਸ਼ਿਖਾ, ਐਸੋਸੀਏਟ ਪ੍ਰੋਫੈਸਰ, ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ, ਨਵੀਂ ਦਿੱਲੀ ਹੋਣਗੇ  ਅਤੇ  ਪੈਨਲਿਸਟਾਂ ਦਾ ਸਨਮਾਨ  ਪ੍ਰੋ.(ਡਾ.) ਕੇ.ਐਸ. ਕਾਹਲੋਂ, ਰਜਿਸਟਰਾਰ, ਜੀ.ਐਨ.ਡੀ.ਯੂ., ਅੰਮ੍ਰਿਤਸਰ ਕਰਨਗੇ ।ਅਗਲੇ ਸ਼ੈਸਨ ਦੇ  ਉਦਯੋਗ 4.0  , ਨੈਨੋਟੈਕਨਾਲੋਜੀ ਵਿੱਚ ਖੋਜ , ਉਦਯੋਗ 4.0 ‘ਤੇ ਪਦਾਰਥ ਵਿਗਿਆਨ ਮੁੱਖ ਵਿਸ਼ੇ ਹੋਣਗੇ ਅਤੇ ਇਸ ਦੇ ਵਿੱਚ  ਡਾ ਅਮਨਪ੍ਰੀਤ ਕੌਰ  ਆਕਸਫੋਰਡ ਬਰੁਕਸ ਆਕਸਫੋਰਡ, ਯੂ.ਕੇ,  ਡਾ ਤਨਬੀਰ ਕੌਰ ,ਡਾ ਕਵੀ ਆਰੀਆ, ਡਾ: ਮਨੀ ਮਧੁਕਰ, ਬਸ਼ੀਰ ਬੈਲਜੀਅਮ  ਤੋਂ ਭਵਿੱਖ ਦੇ ਕਰਮਚਾਰੀਆਂ ਲਈ ਰਾਸ਼ਟਰੀ ਪੱਧਰ ਦੇ ਹੁਨਰ ਨਿਰਮਾਣ, ਵਿਦਿਅਕ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਡਿਜ਼ਾਈਨ ਕਰਨ, ਲਾਗੂ ਕਰਨ ਅਤੇ ਸਕੇਲ ਕਰਨ ,ਅਕਾਦਮਿਕ- ਉਦਯੋਗ ਲਿੰਕੇਜ ਪ੍ਰੋਗਰਾਮਾਂ ਅਤੇ ਸਟਾਰਟ-ਅੱਪਸ ,ਗ੍ਰਾਫੀਨ ਅਤੇ ਨੈਨੋਮੈਟਰੀਅਲ ਦੀ ਵਰਤੋਂ ਲਈ ਅਲਟਰਾਸੈਂਸੀਟਿਵ ਸੈਂਸਰ ਜੋ ਕਿ ਨਿਰਮਾਣ ਅਤੇ ਆਟੋਮੋਟਿਵ ਉਦਯੋਗਾਂ ਵਿੱਚ ਵਰਤੇ ਜਾਂਦੇ ਹਨ ਦੇ ਮੁੱਦੇ ਤੇ ਗੱਲ ਕਰਨਗੇ ।ਕੋਆਰਡੀਨੇਟਰ ਡਾ. ਅਤੁਲ ਖੰਨਾ, ਸੰਚਾਲਕ: ਡਾ. ਤਨਬੀਰ ਕੌਰ, ਪੈਨਲਿਸਟਾਂ ਦਾ ਸਨਮਾਨ  ਪ੍ਰੋ. (ਡਾ.) ਹਰਦੀਪ ਸਿੰਘ ਕਰਨਗੇ ।ਉਨ੍ਹਾਂ ਦੱਸਿਆ ਕਿ ਚੌਥੇ  ਅਤੇ ਵਾਈ-20 ਦੇ  ਆਖਰੀ ਸ਼ੈਸਨ ਵਿੱਚ ਵੱਖ-ਵੱਖ ਖੇਤਰਾਂ ਵਿੱਚ ਹੁਨਰਾਂ ਦਾ ਮਾਨਵੀਕਰਨ ਜੋ ਰੀਅਲ ਅਸਟੇਟ ਮਾਰਕੀਟ ਵਿੱਚ ਸਸਟੇਨੇਬਲ ਬਿਲਟ ਇਨਵਾਇਰਮੈਂਟ ਲਈ ਹੁਨਰਮੰਦ ਕਰਮਚਾਰੀਆਂ ਦੀ ਸਿਰਜਣਾ ‘ਤੇ ਫੋਕਸ ਰਹੇਗਾ ।ਡਾ  ਬਿਕਰਮਜੀਤ ਸਿੰਘ ਸੇਖੋਂ ਆਸਟ੍ਰੇਲੀਆ,ਡਾ  ਅਨੁਪਮ ਖਜੂਰੀਆ  ਜਾਪਾਨ, ਸ਼੍ਰੀ ਰਜਨੀਸ਼ ਸਰੀਨ ਪ੍ਰੋਗਰਾਮ ਡਾਇਰੈਕਟਰ, ਸਸਟੇਨੇਬਲ ਹੈਬੀਟੇਟ ਪ੍ਰੋਗਰਾਮ, ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ, ਨਵੀਂ ਦਿੱਲੀ, ਡਾ: ਕਿਰਨਦੀਪ ਸੰਧੂ ਐਸੋਸੀਏਟ ਪ੍ਰੋਫੈਸਰ, ਜੀਆਰਡੀ ਸਕੂਲ ਆਫ਼ ਪਲੈਨਿੰਗ ਜੀਐਨਡੀਯੂ,ਸ਼੍ਰੀ ਹਰਕਰਨ ਬੋਪਾਰਾਏ ਪੈਨਲਿਸਟਾਂ ਵਿੱਚ ਹੋਣਗੇ ਅਤੇ ਉਹ ਅਕਾਦਮਿਕ, ਖੋਜ ਅਤੇ ਸਮਰੱਥਾ ਨਿਰਮਾਣ ਦੁਆਰਾ ਨਿਰਮਿਤ ਵਾਤਾਵਰਣ ਦੇ ਖੇਤਰ ਵਿੱਚ ਨੌਜਵਾਨਾਂ ਨੂੰ ਪੇਸ਼ੇਵਰਾਨਾ ਸਿਖਲਾਈ, ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ਲਈ ਨੀਤੀਆਂ ਅਤੇ ਰਣਨੀਤੀਆਂ , ਟਿਕਾਊ ਅਤੇ ਲਚਕਦਾਰ. ਅਕਾਦਮਿਕ ਅਤੇ ਪੇਸ਼ੇਵਰ ਸੰਸਥਾਵਾਂ ਵਿੱਚ ਰਹਿੰਦ-ਖੂੰਹਦ ਨੂੰ ਕੁਸ਼ਲਤਾ ਨਾਲ ਸੰਭਾਲਣ ਲਈ ਮਾਰਗਦਰਸ਼ਨ ਕਰਨਗੇ । ਕੋਆਰਡੀਨੇਟਰ: ਡਾ: ਅਸ਼ਵਨੀ ਲੂਥਰਾ, ਪ੍ਰੋਫੈਸਰ ਅਤੇ ਮੁਖੀ, ਜੀਆਰਡੀ ਸਕੂਲ ਆਫ਼ ਪਲੈਨਿੰਗ, ਜੀਐਨਡੀਯੂ, ਅੰਮ੍ਰਿਤਸਰ ਸੰਚਾਲਕ: ਡਾ: ਕਿਰਨਦੀਪ ਸੰਧੂ, ਪੈਨਲਿਸਟਾਂ ਦਾ ਸਨਮਾਨ ਪ੍ਰੋ: (ਡਾ) ਸਰਬਜੋਤ ਸਿੰਘ  , ਡੀਨ ਅਕਾਦਮਿਕ ਮਾਮਲੇ, ਜੀ.ਐਨ.ਡੀ.ਯੂ., ਅੰਮ੍ਰਿਤਸਰ ਕਰਨਗੇ ।   Amritsar Crime Latest News National Politics Punjab Uncategorized World Amritsar Crime Latest News National Politics Punjab Uncategorized World

Read More »