_ਜੇ ਤੁਹਾਨੂੰ ਵੀ ਆਉਂਦਾ ਹੈ ਕੋਈ ਫਰੀ ਪਾਰਸਲ ਤਾਂ ਛੁਡਾਉਣ ਤੋਂ ਪਹਿਲੇ ਹੋ ਜਾਓ ਸਾਵਧਾਨ।
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ_ਡਿਜਿਟਲ ਜ਼ਮਾਨੇ ਵਿਚ ਕਈ ਤਰ੍ਹਾਂ ਦੀਆਂ ਡਿਜੀਟਲ ਠੱਗੀਆਂ ਹੋਣ ਦੇ ਕਿੱਸੇ ਸਾਹਮਣੇ ਆ ਰਹੇ ਹਨ ਪਰ ਹੁਣ ਸ਼ਹਿਰ ਦੇ ਇਕ ਦੁਕਾਨਦਾਰ ਨੂੰ ਇੱਕ ਫਰੀ ਪਾਰਸਲ ਨੇ ਭੱਜ ਨੱਠ ਵਿਚ ਪਾ ਦਿੱਤਾ ਹੈ। ਇਸ ਦੁਕਾਨਦਾਰ ਪਾਸੋਂ ਝੂਠੇ ਕੇਸ ਵਿਚ ਫਸਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਧਮਕੀਆਂ ਦੇਣ ਵਾਲੇ ਸਿਰਫ whatsapp call ਅਤੇ ਵਟਸਐਪ ਮੈਸੇਜ ਦਾ ਹੀ ਪ੍ਰਯੋਗ ਕਰਦੇ ਹਨ ਤਾਂ ਜੋ ਉਹਨਾਂ ਨੂੰ ਟਰੇਸ ਨਾ ਕੀਤਾ ਜਾ ਸਕੇ।ਕਈ ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਦੁਕਾਨਦਾਰ ਨੇ ਹੁਣ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।
ਵੀਉ_ਜਾਣਕਾਰੀ ਦਿੰਦਿਆਂ ਮੁਹੱਲਾ ਇਸਲਾਮਾਬਾਦ ਵਿਚ ਮਨਿਆਰੀ ਦੀ ਦੁਕਾਨ ਕਰਨ ਵਾਲੇ ਰਕੇਸ਼ ਕੁਮਾਰ ਨੇ ਦੱਸਿਆ ਕਿ 10 – 12 ਦਿਨ ਪਹਿਲਾ ਉਸ ਨੂੰ ਇੱਕ whatsapp call ਆਈ ਕਿ ਗੂਗਲ ਤੋਂ ਉਸ ਦਾ ਐੱਡਰੈੱਸ ਵੇਖ ਕੇ ਕੰਪਨੀ ਦੀ ਪਰਮੋਸ਼ਨ ਸਕੀਮ ਅਧੀਨ ਉਸ ਨੂੰ ਇੱਕ ਬਲੈਡ ਆਇਲ ਦੇ 3 ਪੀਸ ਦਾ ਫਰੀ ਪਾਰਸਲ ਭੇਜਿਆ ਜਾ ਰਿਹਾ ਹੈ ਅਤੇ ਕੁਝ ਮਿੰਟਾਂ ਬਾਅਦ ਹੀ ਉਸ ਦੀ ਦੁਕਾਨ ਦੇ ਪੱਤੇ ਤੇ ਇੱਕ ਪਾਰਸਲ ਆ ਗਿਆ।ਪਾਰਸਲ ਤੇ ਵਡੋਦਰਾ ਸ਼ਹਿਰ ਦੀ ਇਕ ਕੰਪਨੀ ਦਾ ਪਤਾ ਭੇਜਣ ਵਾਲੇ ਦੇ ਤੌਰ ਤੇ ਲਿਖਿਆ ਸੀ।ਉਸ ਨੇ ਫਰੀ ਸਮਝ ਕੇ ਇਹ ਪਾਰਸਲ ਲੈ ਲਿਆ ਪਰ ਅੱਧੇ ਘੰਟੇ ਬਾਅਦ ਉਸਨੂੰ ਵਾਟਸਐਪ ਤੇ ਹੀ ਫੇਰ ਇੱਕ ਕਾਲ ਆ ਗਈ ਕਿ ਪਾਰਸਲ ਦੇ ਡਿਲੀਵਰੀ ਚਾਰਜ ਦੇ ਤੌਰ ਤੇ ਉਸ ਨੂੰ 490 ਰੁਪਏ ਦੇਣੇ ਪੈਣਗੇ ਜਿਸ ਤੇ ਉਸ ਨੇ ਮਨ੍ਹਾ ਕਰ ਦਿੱਤਾ ਤੇ ਪਾਰਸਲ ਵਾਪਸ ਭੇਜਣ ਦੀ ਗੱਲ ਕਹੀ ਪਰ ਦੂਜੇ ਪਾਸਿਓਂ ਗੱਲ ਕਰਨ ਵਾਲੇ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਜੇ ਉਹ ਪੈਸੇ ਨਹੀਂ ਦਿੰਦਾ ਤਾਂ ਉਸ ਨੂੰ ਸੌ ਰੁਪਏ ਹਰ ਦਿਲ ਦੇ ਹਿਸਾਬ ਨਾਲ ਜੁਰਮਾਨਾ ਪਾਇਆ ਜਾਵੇਗਾ। ਅਗਲੇ ਦਿਨ ਫੇਰ ਉਸ ਨੂੰ ਵਟਸੱਅਪ ਤੇ ਹੀ ਫੋਨ ਆਇਆ ਕਿ ਉਸ ਨੇ ਕੰਪਨੀ ਦੇ ਮਹਿਲਾ ਸਟਾਫ਼ ਨਾਲ ਫੋਨ ਤੇ ਬਦਤਮਿਜੀ ਕੀਤੀ ਹੈ ਜਿਸ ਦੀ ਸ਼ਿਕਾਇਤ ਵਡੋਡਰਾ ਸ਼ਹਿਰ ਦੀ ਪੁਲਿਸ ਨੂੰ ਕਰ ਦਿੱਤੀ ਗਈ ਹੈ। ਜੇ ਉਹ ਚਾਹੁੰਦਾ ਹੈ ਕਿ ਇਸ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਹੋਵੇ ਤਾਂ 20 ਹਜ਼ਾਰ ਰੁਪਏ ਕੰਪਨੀ ਨੂੰ ਦੇਵੇ। ਰਕੇਸ਼ ਕੁਮਾਰ ਅਨੁਸਾਰ ਉਸ ਨੂੰ ਵਟਸ ਐਪ ਤੇ ਹੀ ਇਸ ਸ਼ਿਕਾਇਤ ਦੀ ਨਕਲ ਵੀ ਭੇਜੀ ਗਈ।ਉਸ ਦਿਨ ਤੋਂ ਹੀ ਉਸਨੂੰ ਲਗਾਤਾਰ ਫੋਨ ਕਰਕੇ ਪੈਸੇ ਦੇਣ ਲਈ ਧਮਕਾਇਆ ਜਾ ਰਿਹਾ ਹੈ। ਰਕੇਸ਼ ਕੁਮਾਰ ਨੇ ਦੱਸਿਆ ਕਿ ਕੰਪਨੀ ਵੱਲੋਂ ਭੇਜਿਆ ਗਿਆ ਪਾਰਸਲ ਵੀ ਉਸਨੇ ਨਹੀਂ ਖੋਲ੍ਹਿਆ ਹੈ ਪਰ ਫੋਨ ਕਰਨ ਵਾਲਾ ਕਹਿੰਦਾ ਹੈ ਕਿ ਜੇਕਰ ਇਸ ਨੂੰ ਪਾਰਸਲ ਨੂੰ ਉਹ ਵਾਪਸ ਭੇਜਦਾ ਹੈ ਤਾਂ ਵੀ ਉਸ ਨੂੰ ਪੈਸੇ ਦੇਣੇ ਹੀ ਪੈਣਗੇ। ਤੰਗ ਆ ਕੇ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।
ਬਾਈਟ,_ਰਕੇਸ਼ ਕੁਮਾਰ ਦੁਕਾਨਦਾਰ