Breaking News

 ਲੋਕ ਮੰਗ ਕਰ ਰਹੇ ਹਨ ਕਿ ਸਾਡੇ ਪੁਰਾਣੇ ਦਿਨ ਵਾਪਸ ਕਰ ਦਿਓ ਮੋਦੀ ਸਾਹਿਬ

ਅੱਛੇ ਦਿਨ ਨਹੀਂ ਪੁਰਾਣੇ ਦਿਨ ਵਾਪਿਸ ਲਿਆਏਗੀ ਕਾਂਗਰਸ -ਗੁਰਜੀਤ ਔਜਲਾ

 ਲੋਕ ਮੰਗ ਕਰ ਰਹੇ ਹਨ ਕਿ ਸਾਡੇ ਪੁਰਾਣੇ ਦਿਨ ਵਾਪਸ ਕਰ ਦਿਓ ਮੋਦੀ ਸਾਹਿਬ

ਅੱਛੇ ਦਿਨ ਨਹੀਂ ਪੁਰਾਣੇ ਦਿਨ ਵਾਪਿਸ ਲਿਆਏਗੀ ਕਾਂਗਰਸ -ਗੁਰਜੀਤ ਔਜਲਾ

ਅਮਰੀਕ  ਸਿੰਘ 

ਅੰਮ੍ਰਿਤਸਰ ਮਈ 29

  –  2014 ਵਿੱਚ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਕਾਲਾ ਧੰਨ ਵਾਪਸ ਲਿਆਉਣ ਅਤੇ ਅੱਛੇ ਦਿਨ ਆਉਣ ਵਾਲੇ ਹੈ, ਜਿਹੇ ਝੂਠੇ ਵਾਅਦਿਆਂ ਅਤੇ ਹੋਰ ਕਈ ਤਰਾਂ ਦੀਆਂ ਸ਼ੁਰਲੀਆਂ ਨਾਲ ਸਰਕਾਰ ਬਣਾਈ । ਉਦੋਂ ਤੋ ਲੈਕੇ ਹੁਣ ਤੱਕ ਨਾ ਤਾਂ ਕਾਲਾ ਧੰਨ ਵਾਪਸ ਆਇਆ, ਅਤੇ ਨਾ ਹੀ ਲੋਕਾਂ ਦੇ ਅੱਛੇ ਦਿਨ ਆਏ , ਹੁਣ ਲੋਕ ਇਹ ਕਹਿੰਦੇ ਸੁਣੇ ਜਾ ਰਹੇ ਹਨ ਇਸ ਨਾਲੋਂ

ਤਾਂ ਪੁਰਾਣੇ ਦਿਨ ਹੀ ਚੰਗੇ ਸਨ,  ਲੋਕ ਮੰਗ ਕਰ ਰਹੇ ਹਨ ਕਿ ਸਾਡੇ ਪੁਰਾਣੇ ਦਿਨ ਵਾਪਸ ਕਰ ਦਿਓ ਮੋਦੀ ਸਾਹਿਬ। ਇੱਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਚਵਿੰਡਾ ਦੇਵੀ ਬਾਜਾਰ ਵਿਖੇ ਡੋਰ ਟੂ ਡੋਰ ਦੌਰਾਣ ਕਹੇ।

  ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕੀਤਾ ਹੈ ਅਤੇ ਅਗਨੀਵੀਰ ਵਰਗੀਆਂ ਯੋਜਨਾਵਾਂ ਨਾਲ ਫੌਜੀਆਂ ਨੂੰ ਵੀ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਦੇਸ਼ ਵਿੱਚ ਵੱਧ ਰਹੀ ਨਫਰਤ ਦੀ ਰਾਜਨੀਤੀ ਲਾਅ ਐਂਡ ਆਰਡਰ ਦੀ ਸਥਿਤੀ ਅਤੇ ਵੱਧ ਰਿਹਾ ਨਸ਼ਾ ਨੌਜਵਾਨਾ, ਕਿਸਾਨਾਂ ਅਤੇ ਫੌਜੀਆਂ ਨੂੰ ਵੀ ਮਾਰ ਰਿਹਾ ਹੈ। ਕਿਸਾਨ ਆਪਣੇ ਹੱਕਾਂ ਲਈ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਾਰਡਰਾਂ ਤੇ ਲਗਾਤਾਰ ਸੰਘਰਸ਼ ਕਰਦੇ ਰਹੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਵੀ ਉਨ੍ਹਾਂ ਦੀ ਹਾਲਤ ਜਾਣਨਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਸਰਕਾਰ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਆਪਣੇ ਵਾਅਦੇ ਵਿੱਚ ਵੀ ਅਸਫਲ ਰਹੀ ਹੈ। ਕਿਸਾਨਾਂ ਵੱਲੋਂ ਚਲਾਏ ਗਏ ਸੰਘਰਸ਼ ਦਰਮਿਆਨ ਬੀਜੇਪੀ ਨੇ ਕਿਸਾਨਾਂ ਨੂੰ ਆਤੰਕਵਾਦੀ ਅਤੇ ਮਵਾਲੀ ਕਿਹਾ। ਉਹਨਾਂ ਕਿਹਾ ਕਿ 4  ਜੂਨ ਤੋਂ ਬਾਅਦ ਕਾਂਗਰਸ ਸਰਕਾਰ ਆਉਣ ਤੇ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਹਰ ਫ਼ਸਲ ‘ਤੇ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਫਸਲ ਦਾ ਬੀਮਾ ਕੀਤਾ ਜਾਵੇਗਾ, ਕਿਸਾਨ ਨੂੰ ਮੁਆਵਜਾ 30 ਦਿਨਾਂ ਦੇ ਅੰਦਰ ਅੰਦਰ ਦੇ ਦਿੱਤਾ ਜਾਇਆ ਕਰੇਗਾ। ਅਗਨੀਵੀਰ ਯੋਜਨਾ ਬੰਦ ਕਰਕੇ ਫੌਜ ਵਿੱਚ ਰੈਗੂਲਰ ਭਰਤੀ ਕੀਤੀ ਜਾਵੇਗੀ। ਪਰਿਵਾਰ ਦੀ ਇੱਕ ਗਰੀਬ ਔਰਤ ਨੂੰ ਇੱਕ ਲੱਖ ਰੁਪਏ ਸਾਲਾਨਾ ਜੋ 8500 ਮਹੀਨਾ ਹੈ ਦਿੱਤਾ ਜਾਵੇਗਾ। 50% ਨੌਕਰੀਆਂ ਔਰਤਾਂ ਲਈ ਰਾਖਵੀਆਂ ਹੋਣਗੀਆਂ। ਹਸਪਤਾਲ ਵਿੱਚ ਇਲਾਜ਼ ਲਈ 25 ਲੱਖ ਰੁਪਏ ਦਾ ਬੀਮਾ ਹੋਵੇਗਾ। ਨਰੇਗਾ ਦੀ ਦਿਹਾੜੀ 400 ਰੁਪਏ ਕਰ ਦਿੱਤੀ ਜਾਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੌਕਰੀਆਂ ਦੇਣ ਦੀ ਗੱਲ ਕਰਦਿਆਂ ਦੋ ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦੇ ਹਨ, ਜਦਕਿ 30 ਲੱਖ ਨੌਕਰੀਆਂ ਖਾਲੀ ਪਈਆਂ ਹਨ ਜਿਨਾਂ ਨੂੰ ਸਰਕਾਰ ਆਉਣ ਤੇ ਪਹਿਲ ਦੇ ਅਧਾਰ ਤੇ ਭਰਿਆ ਜਾਵੇਗਾ। ਕਾਂਗਰਸ ਦੇ ਰਾਜ ਵਾਲੇ ਰਾਜਾਂ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਗਈ ਹੈ, ਸਰਕਾਰ ਆਉਣ ਤੇ ਪੰਜਾਬ ਵਿੱਚ ਵੀ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਏਗੀ। ਵਾਹਗਾ ਬਾਰਡਰ ਤੋਂ ਵਪਾਰ ਖੋਲਿਆ ਜਾਵੇਗਾ। ਉਹਨਾਂ ਕਿਹਾ ਕਿ ਬੀਜੇਪੀ ਡਾ: ਅੰਬੇਦਕਰ ਦੀ ਸੋਚ ਦੇ ਉਲਟ ਹੈ, ਜੋ ਉਹਨਾਂ ਵਲੋਂ ਬਣਾਏ  ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ, ਜਦੋਂਕਿ ਕਾਂਗਰਸ ਪਾਰਟੀ ਸੰਵਿਧਾਨ ਦੀ ਰਾਖੀ ਕਰਦੀ ਹੈ। ਸਵਿਧਾਨ ਬਚਾਉਣ ਲਈ ਕਾਂਗਰਸ ਨੂੰ ਜਿੱਤ ਦਿਵਾਉਣੀ ਬਹੁਤ ਜ਼ਰੂਰੀ ਹੈ। ਅੰਤ ਤੇ ਸ੍ਰੀ ਔਜਲਾ ਨੇ ਕਿਹਾ ਕਿ ਇਸ ਸਮੇਂ ਦੇਸ਼ ਦਾ ਮਾਹੌਲ ਕਾਂਗਰਸ ਦੇ ਹੱਕ ਵਿੱਚ ਹੈ ਅਤੇ ਦੇਸ਼ ਵਿੱਚ 4 ਜੂਨ ਨੂੰ ਕਾਂਗਰਸ ਦੀ ਸਰਕਾਰ ਬਣਨ ਵਾਲੀ ਹੈ। ਇਸ ਮੌਕੇ ਸ੍ਰ ਭਗਵੰਤ ਪਾਲ ਸਿੰਘ ਸੱਚਰ, ਸ੍ਰ ਪਰਮਜੀਤ ਸਿੰਘ ਪੰਮਾ ਮਜੀਠਾ, ਸ੍ਰ ਜਗਜੀਤ ਸਿੰਘ ਗੋਗਾ ਮਜੀਠਾ, ਬਲਾਕ ਪ੍ਰਧਾਨ ਸ੍ਰ ਨਵਤੇਜ ਪਾਲ ਸਿੰਘ ਅਤੇ ਹੋਰ ਵਰਕਰ ਸਾਥੀ ਮੌਜੂਦ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …