ਲੋਕ ਗੁਰਜੀਤ ਔਜਲਾ ਦੀ ਜਿੱਤ ਤੇ ਮੋਹਰ ਲਗਾ ਚੁੱਕੇ ਹਨ, ਸਿਰਫ ਐਲਾਨ ਹੋਣਾ ਬਾਕੀ – ਹਰਪ੍ਰਤਾਪ ਅਜਨਾਲਾ
ਅਮਰੀਕ ਸਿੰਘ
ਅੰਮ੍ਰਿਤਸਰ ਮਈ 28
ਹਲਕਾ ਅਜਨਾਲਾ ਵਿੱਚੋਂ ਸ੍ਰੀ ਗੁਰਜੀਤ ਔਜਲਾ ਵੱਡੇ ਫਰਕ ਨਾਲ ਜਿੱਤਣਗੇ ਲੋਕ ਉਹਨਾਂ ਦੀ ਜਿੱਤ ਤੇ ਪੱਕੀ ਮੋਰ ਲਗਾ ਚੁੱਕੇ ਹਨ ਸਿਰਫ ਐਲਾਨ ਹੋਣਾ ਬਾਕੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ੍ਰੀ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਿੰਡ ਚਮਿਆਰੀ ਵਿਖੇ ਸ੍ਰੀ ਗੁਰਜੀਤ ਔਜਲਾ ਦੇ ਹੱਕ ਵਿੱਚ ਬੀਤੇ ਦਿਨ ਕੀਤੀ ਰੈਲੀ ਸਮੇਂ ਕੀਤਾ । ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਚੋਣਾਂ ਸਮੇਂ ਕੀਤਾ ਗਿਆ ਕੋਈ ਵੀ ਵਾਧਾ ਪੂਰਾ ਨਹੀਂ ਹੋਇਆ, ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ। ਇਸ ਸਮੇਂ ਸ੍ਰੀ ਅਜਨਾਲਾ ਨੇ ਸ੍ਰੀ ਗੁਰਜੀਤ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਦਲਾਅ ਦੇ ਨਾਂ ਤੇ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਸਿਰ ਕਰਜਾ ਇਕ ਲੱਖ ਦੱਸ ਹਜਾਰ ਕਰੋੜ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਪ੍ਰਤੀ ਲੋਕਾਂ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਲਈ ਲੋਕ ਸਬਕ ਸਿਖਾਉਣ ਲਈ ਸ੍ਰੀ ਔਜਲਾ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾ ਰਹੇ ਹਨ, ਅਤੇ ਲੱਗਦਾ ਹੈ ਉਹ ਜਿੱਤ ਚੁੱਕੇ ਹਨ ਜਿਸਦਾ ਐਲਾਨ ਹੋਣਾ ਬਾਕੀ ਹੈ। ਸ੍ਰੀ ਗੁਰਜੀਤ ਸਿੰਘ ਔਜਲਾ ਨੇ ਇਸ ਸਮੇਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਆਂ ਦੀਆਂ ਚਾਲਾਂ ਵਿੱਚ ਨਾ ਆਉਣ ਅਤੇ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਇਸ ਵਾਰੀ ਕਾਂਗਰਸ ਨੂੰ ਵੋਟਾਂ ਪਾ ਕੇ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਕੰਮ ਕਰਵਾਏ ਹਨ ਅਤੇ ਹੁਣ ਕੇਂਦਰ ਵਿੱਚ ਵੀ ਕਾਂਗਰਸ ਦੀ ਸਰਕਾਰ ਹੋਵੇਗੀ, ਇਸ ਲਈ ਜੇਕਰ ਲੋਕ ਉਨ੍ਹਾਂ ਦਾ ਸਾਥ ਦੇਣ ਤਾਂ ਸ. ਉਹ ਸ਼ਹਿਰ ਦੀ ਦੇਖ-ਭਾਲ ਕਰੇਗਾ।
ਬਲਤੇਜ ਸਿੰਘ ਦਿਆਲਪੁਰਾ ਦੇ ਗ੍ਰਹਿ ਵਿਖੇ ਹੋਈ ਰੈਲੀ ਸਮੇਂ ਹੋਰਨਾਂ ਤੋਂ ਇਲਾਵਾ ਕੰਵਰ ਪ੍ਰਤਾਪ ਸਿੰਘ ਅਜਨਾਲਾ, ਜੁਗਰਾਜ ਸਿੰਘ ਅਜਨਾਲਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ, ਸਰਪੰਚ ਰਾਜਬੀਰ ਸਿੰਘ ਮੱਧੂ ਸ਼ਾਂਗਾ, ਹਰਪਾਲ ਸਿੰਘ ਖਾਨੋਵਾਲ, ਨਿਸ਼ਾਨ ਸਿੰਘ ਰੰਧਾਵਾ ਸੁਧਾਰ, ਸਰਪੰਚ ਤਜਿੰਦਰ ਸਿੰਘ ਕੁਰਾਲੀਆਂ, ਗੁਰਪਿੰਦਰ ਸਿੰਘ ਮਾਹਲ, ਪਰਮਿੰਦਰ ਸਿੰਘ ਸੰਗੋਆਣਾ, ਪ੍ਰਤਾਪ ਸਿੰਘ ਤਲਵੰਡੀ ਨਾਹਰ, , ਸਰਪੰਚ ਪ੍ਰਗਟ ਸਿੰਘ ਗੌਰੇ ਨੰਗਲ, ਸਰਪੰਚ ਨਿਰਮਲ ਸਿੰਘ ਕੋਟਲਾ, ਸਰਪੰਚ ਸਰਵਨ ਸਿੰਘ ਨਿਜਾਮਪੁਰਾ, ਸਰਪੰਚ ਬਲਵਿੰਦਰ ਸਿੰਘ ਪੁਤਲੀ, ਬੰਟੀ ਸਰਪੰਚ ਕਲੋ ਮਾਹਲ, ਅਰਵਿੰਦਰ ਪਾਲ ਸਿੰਘ ਬੰਟੀ ਅੱਬੂ ਸੈਦ, ਬਲਾਕ ਪ੍ਰਧਾਨ ਗੁਰਪਾਲ ਸਿੰਧੀ, ਸਰਪੰਚ ਰਾਮ ਸਿੰਘ ਥੋਬਾ, ਪ੍ਰਧਾਨ ਪਤਰਸ ਮਸੀਹ, ਸੋਹਣ ਲਾਲ ਅਜਨਾਲਾ, ਕਵਲਜੀਤ ਦਿਆਲਪੁਰਾ, ਸਾਬਕਾ ਸਰਪੰਚ ਰਾਜੂ ਜੀ, ਸਰਪੰਚ ਸੁਖਦੇਵ ਸਿੰਘ ਰਮੀ, ਚਰਨਜੀਤ ਸਿੰਘ ਮਿੰਟਾ, ਪ੍ਰਿੰਸ ਅੱਬੂ ਸੈਦ , ਸਰਪੰਚ ਗੁਰਿੰਦਰ ਬੀਰ ਸਿੰਘ ਭੋਮਾ, ਸਰਪੰਚ ਧਰਮਿੰਦਰ ਸਿੰਘ ਬਾਠ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਹਾਜ਼ਰ ਸਨ।