Breaking News

ਰੰਗਲਾ ਪੰਜਾਬ ਮੇਲੇ ਦੇ ਚੌਥੇ ਦਿਨ ਕਮਲ ਹੀਰ ਅਤੇ   ਮਨਮੋਹਨ  ਵਾਰਸ ਨੇ ਸਰੋਤੇ ਕੀਲੇ

ਰੰਗਲਾ ਪੰਜਾਬ ਮੇਲੇ ਦੇ ਚੌਥੇ ਦਿਨ ਕਮਲ ਹੀਰ ਅਤੇ   ਮਨਮੋਹਨ  ਵਾਰਸ ਨੇ ਸਰੋਤੇ ਕੀਲੇ

ਅਮਰੀਕ  ਸਿੰਘ 

ਅੰਮ੍ਰਿਤਸਰ 27 ਫਰਵਰੀ 

ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਰੰਗਲਾ ਪੰਜਾਬ ਮੇਲੇ ਦੇ ਚੌਥੇ ਦਿਨ ਪੰਜਾਬੀ ਗਾਇਕ ਮਨਮੋਹਨ ਵਾਰਿਸ ਅਤੇ ਕਮਲ ਹੀਰ ਨੇ ਸਰੋਤਿਆਂ ਨੂੰ ਕਈ ਘੰਟੇ ਆਪਣੇ ਚੋਣਵੇਂ ਗੀਤਾਂ ਨਾਲ ਕੀਲੀ ਰੱਖਿਆ। ਉਹਨਾਂ ਨੇ 90 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਦੇ ਪ੍ਰਸਿੱਧ ਗੀਤ ਦਰਸ਼ਕਾਂ ਦੀ ਝੋਲੀ ਪਾਏ , ਜਿਨਾਂ ਨੂੰ ਦਰਸ਼ਕਾਂ ਨੇ ਰਜਮੀ ਸਰਹਨਾ ਦਿੱਤੀ। ਇਸ ਮੌਕੇ ਦੋਵਾਂ ਗਾਇਕਾਂ ਨੇ ਪੰਜਾਬ ਸਰਕਾਰ ਵੱਲੋਂ ਆਰੰਭੇ ਇਸ ਉਦਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਗੀਤਾਂ ਦੇ ਹਿੱਸਿਆਂ ਵਿੱਚ ਆਇਆ ਪੰਜਾਬ ਜਿਸ ਨੂੰ ਪੰਜਾਬੀ ਗੀਤਕਾਰਾਂ ਨੇ ਆਪਣੇ ਸੁਪਨੇ ਵਿੱਚ ਸਿਰਜਿਆ ਹੈ,  ਉਸ ਨੂੰ ਹਕੀਕੀ ਰੂਪ ਦੇਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਯਤਨਸ਼ੀਲ ਹਨ, ਜੋ ਕਿ ਇਕ ਦਿਨ ਜਰੂਰ ਹਕੀਕਤ ਬਣ ਕੇ ਪੰਜਾਬ ਵਿੱਚ ਦਿੱਸੇਗਾ ਅਤੇ ਰੰਗਲਾ ਪੰਜਾਬ ਦੇ ਹਸਦੇ ਵੱਸਦੇ, ਗਾਉਂਦੇ ਖੁਸ਼ਹਾਲ ਦਿਨ ਫਿਰ ਪਰਤਣਗੇ।

ਇਸ ਮੌਕੇ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਨੇ ਪੰਜਾਬ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੂੰ ਵਿਸ਼ੇਸ਼ ਤੌਰ ਉਤੇ ਮੇਲੇ ਵਿੱਚ ਪਹੁੰਚਣ ਲਈ ਸਨਮਾਨਿਤ ਕੀਤਾ। ਉਹਨਾਂ ਤੋਂ ਇਲਾਵਾ ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਆਪਣੇ ਪਰਿਵਾਰ ਸਮੇਤ ਮੇਲਾ ਵੇਖਣ ਲਈ ਆਏ। ਇਸ ਮੌਕੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ,  ਡਿਪਟੀ ਕਮਿਸ਼ਨਰ ਸ੍ਰੀ  ਘਨਸ਼ਾਮ  ਥੋਰੀ ਅਤੇ ਉਹਨਾਂ ਦੀ ਪਤਨੀ,  ਐਸਡੀਐਮ ਮਨਕੰਵਲ ਸਿੰਘ ਚਾਹਲ,  ਪੁੱਡਾ ਦੇ ਵਧੀਕ ਪ੍ਰਸ਼ਾਸਕ ਸ੍ਰੀ ਰਜਤ ਉਬਰਾਏ , ਸਹਾਇਕ ਕਮਿਸ਼ਨਰ ਗੁਰਸਿਮਰਨ ਕੌਰ,  ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ , ਆਰਟੀਏ ਸ ਅਰਸ਼ਦੀਪ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਵੱਡੀ ਗਿਣਤੀ ਵਿੱਚ ਮੇਲਾ ਵੇਖਣ ਲਈ ਪਹੁੰਚੇ ਹੋਏ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …