ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਕਨੇਡਾ ਨਿਵਾਸੀ ਭਾਈ ਬਲਬੀਰ ਸਿੰਘ ਚੰਗਿਆੜਾ ਦਾ ਕੀਤਾ ਸਨਮਾਨ
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਹਰ ਸਿੱਖ ਵੋਟਰ ਆਪਣੀ ਵੋਟ ਜ਼ਰੂਰ ਬਨਾਏ: ਭਾਈ ਚੰਗਿਆੜਾ
ਅੰਮ੍ਰਿਤਸਰ:- 19 ਨਵੰਬਰ
ਅਮਰੀਕ ਸਿੰਘ
ਅੰਮ੍ਰਿਤਸਰ ਨਵੰਬਰ 19
ਵਿਸ਼ਵ ਸਿੱਖ ਪ੍ਰਚਾਰਕ ਭਾਈ ਬਲਬੀਰ ਸਿੰਘ ਚੰਗਿਆੜਾ ਕਨੇਡਾ ਨਿਵਾਸੀ ਅੱਜ ਗੁਰਦੁਆਰਾ ਮੱਲ ਅਖਾਵਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਪੁੱਜੇ, ਜਿੱਥੇ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਫੋਟੋ, ਯਾਦਗਾਰੀ ਸਿੱਕਾ ਤੇ ਸਿਰਪਾਓ ਨਾਲ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਭਾਈ ਚੰਗਿਆੜਾ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਸਿੱਖ ਹਲਕਿਆਂ ਵਿੱਚ ਵੋਟਾ ਸਬੰਧੀ ਪਾਏ ਜਾਂਦੇ ਤੋਖਲਿਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਲਈ ਤਾਰੀਖ ਵਧਾਉਣ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਉਨ੍ਹਾਂ ਕਿਹਾ ਹੁਣ ਪੰਜਾਬ ਵਾਸੀਆਂ ਨੂੰ ਛੱਪੇ ਫਾਰਮ ਦੀਆਂ ਸ਼ਰਤਾਂ ਦੇ ਅਧਾਰ ਤੇ ਵੱਧ ਤੋਂ ਵੱਧ ਵੋਟਾਂ ਬਨਾਉਣੀਆਂ ਚਾਹੀਦੀਆਂ ਹਨ। ਵੋਟ ਕਿਸ ਨੂੰ ਪਾਉਣੀ ਹੈ। ਇਹ ਅਗਲਾ ਫੈਸਲਾ ਹੈ ਪਰ ਇਸ ਵੇਲੇ ਲੋੜ ਹੈ ਵੋਟ ਬਨਾਉਣ ਦੀ ਤਾਂ ਕਿ ਅਸੀਂ ਆਪਣੀ ਸਿੱਖ ਗਿਣਤੀ ਦਸ ਸਕੀਏ।
ਉਨ੍ਹਾਂ ਕਿਹਾ ਦੇਸ਼ ਵਿੱਚੋਂ ਸਾਡੀ ਗਿਣਤੀ ਘੱਟ ਰਹੀ ਹੈ ਜੋ ਬੜਾ ਚਿੰਤਾ ਦਾ ਵਿਸ਼ਾ ਹੈ ਵਿਦੇਸ਼ਾ ਵਿਚੋਂ ਵਸਦਾ ਹਰ ਪੰਜਾਬੀ ਇਸ ਬਾਰੇ ਸੋਚਦਾ ਹੈ ਕਨੇਡਾ ਦੀ ਧਰਤੀ ਤੇ ਸਾਡੇ 19-20 ਮੈਂਬਰ ਪਾਰਲੀਮੈਂਟ ਹਨ ਤੇ ਦਸਤਾਰਾਂ ਸਜ਼ਾ ਗੁਰੂ ਦੇ ਭੈ ਵਿੱਚ ਰਹਿੰਦੇ ਸਰਕਾਰਾਂ ਦੀ ਅਗਵਾਈ ਕਰਦੇ ਹਨ। ਇਹ ਸਮਾਂ ਹੈ ਕਿ ਅਸੀ ਆਪਣੀ ਹੋਂਦ ਕਾਇਮ ਰੱਖ ਸਕੀਏ ਤੇ ਵੱਧ ਤੋਂ ਵੱਧ ਸ਼੍ਰੋ:ਗੁ:ਪ੍ਰ: ਕਮੇਟੀ ਦੀਆਂ ਵੋਟਾਂ ਬਨਾਈਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਸਲ ਵਿੱਚ ਸਿੱਖਾਂ ਦੀ ਇਹ ਜਨਗਣਨਾ ਹੈ। ਜੋ ਸਿੱਖ ਵੋਟਰ ਪਛੜ ਗਏ ਤਾਂ ਫਿਰ ਸਿੱਖ ਸੰਸਥਾਵਾਂ ਨੂੰ ਵੀ ਵੱਡਾ ਖੋਰਾ ਲੱਗੇਗਾ।