ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਵੱਲੋਂ ‘ਅਨੰਦ’ ਬਾਣੀ (ਖੋਜ-ਕਾਰਜ) ਸੰਗਤ-ਅਰਪਣ
ਅਮਰੀਕ ਸਿੰਘ
ਅੰਮ੍ਰਿਤਸਰ ਨਵੰਬਰ 9
) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸਹਿਯੋਗ ਨਾਲ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਸਿੱਖ ਰਿਸਰਚ ਇੰਸਟੀਚਿਊਟ ਯੂ.ਐੱਸ.ਏ ਦੇ ਗੁਰੂ ਗ੍ਰੰਥ ਸਾਹਿਬ ਪ੍ਰੋਜੈਕਟ ਵੱਲੋਂ ‘ਅਨੰਦ’ ਬਾਣੀ (ਖੋਜ-ਕਾਰਜ) ਸੰਗਤ-ਅਰਪਣ ਗੁਰੂ ਨਾਨਕ ਭਵਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰੋ. ਸਰਬਜੋਤ ਸਿੰਘ ਬਹਿਲ (ਮੁਖੀ, ਅਰਕੀਟੈਕਚਰ ਵਿਭਾਗ) ਸਨ ਜਦੋਂਕਿ ਡਾ. ਸੋਹਨ ਸਿੰਘ (ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਗੁਰੂਸਰ ਸੁਧਾਰ) ਡਾ. ਜਸਵੰਤ ਸਿੰਘ (ਡਾਇਰੈਕਟਰ, ਗੁਰਬਾਣੀ ਰਿਸਰਚ,ਸਿੱਖ ਰਿਸਰਚ ਇੰਸਟੀਚਿਊਟ,ਯੂ.ਐੱਸ.ਏ) ਅਤੇ ਪ੍ਰੋ. ਅਵਤਾਰ ਸਿੰਘ (ਸਾਬਕਾ ਮੁਖੀ, ਪੰਜਾਬੀ ਵਿਭਾਗ, ਰਾਮਗੜ੍ਹੀਆ ਕਾਲਜ,ਫਗਵਾੜਾ) ਇਸ ਸਮਾਗਮ ਵਿੱਚ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ। ਪ੍ਰੋਗਰਾਮ ਦਾ ਆਰੰਭ ਅਨੰਦ ਸਾਹਿਬ ਦੇ ਮਧੁਰ ਕੀਰਤਨ ਨਾਲ ਹੋਇਆ। ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪੌਦੇ ਭੇਂਟ ਕਰ ਕੇ ਰਸਮੀ ਸਵਾਗਤ ਕੀਤਾ ਅਤੇ ਸੰਬੰਧਿਤ ਖੋਜ-ਕਾਰਜ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਗੁਰਬਾਣੀ ਪੰਜਾਬੀ ਭਾਸ਼ਾ ਦਾ ਪ੍ਰਮਾਣਿਕ ਪ੍ਰਤੀਨਿਧਤਵ ਕਰਦੀ ਹੈ,ਜਿਸਦੀ ਡੂੰਘੀ ਦਾਰਸ਼ਨਿਕ ਵਿਅਖਿਆ ਲੰਬੇ ਕਾਲਖੰਡ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ‘ਅਨੰਦ ਸਾਹਿਬ’ ਦੇ ਅਰਥ ਬ੍ਰਹਿਮੰਡੀ ਵਿਸਮਾਦ ਨਾਲ ਜੁੜੇ ਹੋਏ ਹਨ ਅਤੇ ਇਹ ਨਿਰੰਤਰ ਫੈਲਦੇ ਰਹਿੰਦੇ ਹਨ। ਇਸ ਸੰਦਰਭ ਵਿੱਚ ਅਨੰਦ ਅਤੇ ਗਿਆਨ ਇਕ ਦੂਸਰੇ ਦੇ ਪੂਰਕ ਬਣ ਜਾਂਦੇ ਹਨ। ਇਸ ਉਪਰੰਤ ਡਾ. ਜਸਵੰਤ ਸਿੰਘ ਨੇ ਸੰਸਥਾ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਦੱਸਿਆ ਕਿ ਇਸਦਾ ਅਕਾਦਮਿਕ ਪ੍ਰਯੋਜਨ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸਭਿਆਚਾਰ ਦੇ ਵਿਿਦਅਕ ਸਰੋਤਾਂ ਨਾਲ ਜੋੜਨ ਦੀ ਕੋਸ਼ਿਸ਼ ਕਰਨਾ ਹੈ। ਇਸ ਕਾਰਜ ਦੀ ਪੂਰਤੀ ਵਾਸਤੇ ਲਈ ਵਿਿਭੰਨ ਵਿਦਵਾਨਾਂ ਦੀਆਂ ਅੰਤਰ-ਦ੍ਰਿਸ਼ਟੀਆਂ ਦੇ ਬਹੁ-ਅਨੁਸ਼ਾਸਨੀ ਏਕੀਕਰਨ ਦੀ ਜ਼ਰੂਰਤ ਹੈ। ਉਹਨਾਂ ਦੱਸਿਆ ਕਿ ਸੰਸਥਾ ਦੀ ਵੈੱਬਸਾਈਟ ਾਾਾ.ਸਿਕਹਰਿ.ੋਰਗ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ਾਲ, ਖੋਜਮੂਲਕ ਅਤੇ ਆਨਲਾਈਨ ਬਹੁ ਆਯਾਮੀ ਸਰਚ ਇੰਜਨ ਵੀ ਉਸਾਰਿਆ ਗਿਆ ਹੈ ਜੋ ਕਿ ਸਿੱਖੀ ਅਤੇ ਗੁਰਮਤਿ ਵਿਚਾਰਧਾਰਾ ਦੇ ਪੂਰੀ ਦੁਨੀਆ ਵਿੱਚ ਫੈਲਾਉ ਦੀ ਸਕਾਰਾਤਮਕ ਸੰਭਾਵਨਾ ਪੈਦਾ ਕਰਦਾ ਹੈ। ਉਹਨਾਂ ਅਨੰਦ ਸਾਹਿਬ ਦੇ ਦਾਰਸ਼ਨਿਕ, ਇਤਿਹਾਸਿਕ ਅਤੇ ਸੰਗੀਤਕ ਪਾਸਾਰਾਂ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਵਾਸਤਵ ਵਿੱਚ ਅਨੰਦ ਖ਼ੁਸ਼ੀ ਅਤੇ ਗਮੀ ਤੋਂ ਪਾਰ ਫੈਲਣ ਦੀ ਅਵਸਥਾ ਹੈ। ਇਸ ਲਈ ਹੀ ਹਰ ਖ਼ੁਸ਼ੀ ਜਾਂ ਗਮੀ ਦੇ ਮੌਕੇ ਉੱਤੇ ਸਮਾਪਤੀ ਉਪਰੰਤ ਅਨੰਦ ਸਾਹਿਬ ਜੀ ਦਾ ਪਾਠ ਲਾਜ਼ਮੀ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪ੍ਰੋ. ਅਵਤਾਰ ਸਿੰਘ ਨੇ ਸਰੋਤਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਗੁਰਬਾਣੀ ਤਾਂ ਪ੍ਰਮਾਣਿਕ ਹੈ ਪ੍ਰੰਤੂ ਇਸਦਾ ਟੀਕਾ ਪ੍ਰਮਾਣਿਕ ਨਹੀਂ ਹੈ। ਇਸਦੀ ਵਿਅਖਿਆ ਨਿਰੰਤਰ ਗਤੀਸ਼ੀਲ ਹੈ। ਗੁਰਬਾਣੀ ਦੀ ਵਿਆਖਿਆ ਨੂੰ ਆਨਲਾਈਨ ਪਲੇਟਫਾਰਮ ਪ੍ਰਦਾਨ ਕਰਨਾ ਇਸਨੂੰ ਸੰਪਾਦਿਤ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ਉਹਨਾਂ ਕਿਹਾ ਕਿ ਦੁਨੀਆ ਵਿੱਚ ਲਗਾਤਾਰ ਵੱਧ ਰਹੇ ਤਨਾਉ ਨੂੰ ਸੁਲਝਾਉਣ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਸਮਰੱਥ ਹਨ। ਸਮਾਗਮ ਦੇ ਮੁੱਖ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ ਨੇ ਮੁਖ਼ਾਤਿਬ ਕਰਦੇ ਹੋਏ ਕਿਹਾ ਕਿ ਗੁਰਬਾਣੀ ਆਪਣੇ ਚਰਿਤਰ ਵਿੱਚ ਬੁਨਿਆਦੀ ਤੌਰ ਉੱਤੇ ਸੰਵਾਦਾਤਮਕ ਪ੍ਰਕ੍ਰਿਤੀ ਦੀ ਧਾਰਨੀ ਹੋਣ ਕਾਰਨ ਮਰਿਆਦਾ ਅਤੇ ਵਿਸ਼ਲੇਸ਼ਣ ਦੇ ਦਰਮਿਆਨ ਇੱਕ ਖ਼ੂਬਸੂਰਤ ਤਵਾਜ਼ਨ ਸਿਰਜਦੀ ਹੈ।ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਪਵਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਰਿਆੜ ਨੇ ਬਾਖ਼ੂਬੀ ਨਿਭਾਈ।ਇਸ ਸਮਾਗਮ ਵਿਚ ਪੰਜਾਬੀ ਸਾਹਿਤ ਜਗਤ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਅਰਤਿੰਦਰ ਸੰਧੂ, ਨਿਰਮਲ ਅਰਪਣ, ਡਾ. ਅਮਰਜੀਤ ਸਿੰਘ, ਡਾ. ਹਸਨ ਰਿਹਾਨ,ਡਾ. ਜਗਜੀਤ ਕੌਰ ਜੌਲੀ, ਪ੍ਰਵੀਨ ਪੁਰੀ, ਡਾ. ਕੁਲਦੀਪ ਸਿੰਘ ਢਿੱਲੋਂ, ਪ੍ਰੋ. ਸੁਨੈਨਾ, ਹਰਜੀਤ ਸਿੰਘ (ਭਾਸ਼ਾ ਵਿਭਾਗ ਪੰਜਾਬ),ਜਸਵੰਤ ਧਾਪੀ ਆਦਿ ਨੇ ਸ਼ਿਰਕਤ ਕੀਤੀ। ਇਸ ਸਮੇਂ ਡਾ. ਮੇਘਾ ਸਲਵਾਨ, ਡਾ. ਹਰਿੰਦਰ ਸੋਹਲ, ਡਾ. ਚੰਦਨਪ੍ਰੀਤ ਸਿੰਘ, ਡਾ. ਇੰਦਰਪ੍ਰੀਤ ਕੌਰ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਹਰਿੰਦਰ ਸਿੰਘ ਤੁੜ, ਡਾ. ਅੰਜੂ ਬਾਲਾ ਅਤੇ ਵੱਡੀ ਗਿਣਤੀ ਵਿਚ ਖੋਜ-ਵਿਿਦਆਰਥੀ ਅਤੇ ਵਿਿਦਆਰਥੀ ਹਾਜ਼ਰ ਸਨ।