15 ਨਵੰਬਰ ਤੱਕ ਬਣਾਈਆਂ ਜਾ ਸਕਦੀਆਂ ਹਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ – ਜਿਲਾ ਚੋਣ ਅਧਿਕਾਰੀ
ਅਮਰੀਕ ਸਿੰਘ
ਅੰਮ੍ਰਿਤਸਰ, 23 ਅਕਤੂਬਰ :– ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਬਨਾਉਣ ਦਾ ਪ੍ਰੋਗਰਾਮ ਸ਼ੁਰੂ ਹੈ ਅਤੇ 15 ਨਵੰਬਰ ਤੱਕ ਇਸ ਸਬੰਧੀ ਫਾਰਮ ਜਮਾਂ ਕਰਵਾਏ ਜਾ ਸਕਦੇ ਹਨ ।ਵੋਟਾ ਬਣਾਉਣ ਦੇ ਚਾਹਵਾਨ ਕੇਸਾਧਾਰੀ ਸਿੱਖ ਜਿੰਨ੍ਹਾ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਵੇ ਵੋਟਰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ ਫਾਰਮ ਨੰ: 1 ਪੁਰ ਕਰਕੇ ਮਿਤੀ 15 ਨਵੰਬਰ ਤੱਕ ਪੇਡੂ ਖੇਤਰਾਂ ਵਿੱਚ ਪਟਵਾਰੀਆਂ ਅਤੇ ਸਹਿਰੀ ਖੇਤਰਾਂ ਵਿੱਚ ਨਗਰ ਕੌਸਲ / ਨਗਰ ਪੰਚਾਇਤ ਦੇ ਨਿਯੁਕਤ ਕਰਮਚਾਰੀਆਂ ਨੁੰ ਦਿੱਤੇ ਜਾ ਸਕਦੇ ਹਨ।
ਜਿਲਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਇਹ ਨਿਰਧਾਰਤ ਪ੍ਰੋਫਾਰਮੇ ਵਿਚ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ 05-12-2023 ਨੁੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਜਾਣੀ ਹੈ ਅਤੇ ਮਿਤੀ 26-12-2023 ਤੱਕ ਦਾਅਵੇ ਅਤੇ ਇਤਰਾਜ ਲਏ ਜਾਣੇ ਹਨ। ਦਾਅਵੇ / ਇਤਰਾਜ਼ਾਂ ਦਾ ਨਿਪਟਾਰਾ ਕਰਨ ਉਪਰੰਤ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਮਿਤੀ 16-01-2024 ਨੂੰ ਕੀਤੀ ਜਾਣੀ ਹੈ ।
ਉਨ੍ਹਾਂ ਦੱਸਿਆ ਕਿ ਵੋਟਰ ਬਣਨ ਲਈ ਪ੍ਰੋਫਾਰਮੇ ਜਿਲ੍ਹਾ ਚੋਣ ਦਫ਼ਤਰ ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਉਪ ਮੰਡਲ ਮੈਜਿਸਟਰੇਟ ਦੇੇ ਦਫ਼ਤਰਾਂ, ਸਮੂਹ ਤਹਿਸੀਲਦਾਰ ਰੈਵੀਨਿਊ ਦੇ ਦਫਤਰਾਂ, ਪਟਵਾਰਖਾਨਾ, ਨਗਰ ਕੌਸਲ / ਨਗਰ ਪੰਚਾਇਤਾਂ ਦੇ ਦਫਤਰਾਂ, ਜਿਲ੍ਹੇ ਵਿੱਚ ਪੈਦੇ ਸੈਡੂਲਡ ਗੁਰਦੁਆਰਿਆਂ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਉਕਤ ਫਾਰਮ ਜਿਲ੍ਹਾ ਅੰਮ੍ਰਿਤਸਰ ਦੀ ਵੈਬਸਾਈਟ www.amritsar.nic.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਰ ਸੂਚੀ ਦੀ ਤਿਆਰੀ ਸਬੰਧੀ ਫਾਰਮ ਨੰ: 1 ਬੰਡਲਾਂ ਜਾਂ ਜਿਆਦਾ ਗਿਣਤੀ ਵਿਚ ਪ੍ਰਾਪਤ ਨਹੀ ਕੀਤੇ ਜਾਣਗੇ । ਫਾ