Breaking News

ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ

ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ 

ਅਮਰੀਕ  ਸਿੰਘ 

ਅੰਮ੍ਰਿਤਸਰ 8 ਸਤੰਬਰ 2023–

ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।  ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਅਮਿਤ ਤਲਵਾੜ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦਸਿੱਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 8 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸੂਟਿੰਗ, ਰੱਸਾਕਸੀ) ਕਰਵਾਈਆ ਜਾ ਰਹੀਆਂ ਹਨ। 

ਮਿਊਂਸੀਪਲ ਕਾਰਪੋਰੇਸ਼ਨ ਵਿੱਚ ਬਲਾਕ ਪੱਧਰ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ:ਸਕੂਲ ਵਿਖੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 599 ਖਿਡਾਰੀਆਂ ਨੇ ਭਾਗ ਲਿਆ।  ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਹਲ ਨੇ ਪਹਿਲਾ ਸਥਾਨ ਅਤੇ ਗੁਰੂ ਨਾਨਕ ਸ:ਸ:ਸ:ਘੀ ਮੰਡੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਜਦਕਿ ਲੜਕਿਆਂ ਦੇ ਮੁਕਾਬਲੇ ਵਿੱਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮਾਹਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।  ਗੇਮ ਕਬੱਡੀ ਸਰਕਲ ਸਟਾਈਲ ਵਿੱਚ ਅੰ-17 ਲੜਕੀਆਂ ਵਿੱਚ ਸ:ਹਾਈ ਸਕੂਲ ਫਤਾਹਪੁਰ ਨੇ ਪਹਿਲਾ ਸਥਾਨ ਅਤੇ ਬਾਬਾ ਸੋਭਾ ਸਿੰਘ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆਂ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਫਤਾਹਪੁਰ ਨੇ ਪਹਿਲਾ ਸਥਾਨ ਅਤੇ ਸ: ਹਾਈ ਸਕੂਲ ਤੁੰਗਬਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਗੇਮ ਰੱਸਾ ਕਸੀ ਵਿੱਚ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਖਾਲਸਾ ਸਕੂਲ ਨੇ ਪਹਿਲਾ ਸਥਾਨ, ਪੁਤਲੀਘਰ ਸਕੂਲ ਨੇ ਦੂਜਾ ਸਥਾਨ ਅਤੇ ਟਾਊਨ ਹਾਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ

ਬਲਾਕ ਰੱਈਆ  ਵਿੱਚ ਬਲਾਕ ਪੱਧਰ ਟੂਰਨਾਂਮੈਂਟ ਸ:ਸੀ:ਸੈ:ਸਕੂਲ ਖਲਚੀਆਂ ਵਿਖੇ ਕਰਵਾਏ ਗਏ।  ਇਹਨਾਂ ਖੇਡਾਂ ਵਿੱਚ ਲਗਭਗ 574 ਖਿਡਾਰੀਆਂ ਨੇ ਭਾਗ ਲਿਆ। ਗੇਮ ਖੋਹ ਖੋਹ ਵਿੱਚ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਸ:ਹਾਈ ਸਕੂਲ ਵਡਾਲਾ ਕਲਾ/ਵਡਾਲਾ ਖੁਰਦ ਅਤੇ ਸ: ਕੰਨਿਆ ਹਾਈ ਸਕੂਲ ਸੁਧਾਰ ਰਾਜਪੂਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸ: ਸ:ਸ:ਸ: ਬੁਤਾਲਾ ਨੇ ਪਹਿਲਾ ਸਥਾਨ ਅਤੇ ਐਸ.ਡੀ.ਐਸ.ਪੀ.ਪਬਲਿਕ ਸਕੂਲ ਬੁਤਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 

ਬਲਾਕ ਮਜੀਠਾ ਵਿੱਚ ਸ੍ਰੀ ਦਸ਼ਮੇਸ਼ ਪਬਲਿਕ ਸੀ:ਸੈ:ਸਕੂਲ ਮਜੀਠਾ ਕੋਟਲਾ ਸੁਲਤਾਨ ਸਿੰਘ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ। ਇਹਨਾਂ ਖੇਡਾਂ ਵਿੱਚ ਲਗਭਗ 476 ਖਿਡਾਰੀਆਂ ਨੇ ਭਾਗ ਲਿਆ। ਗੇਮ ਖੋਹ ਖੋਹ ਦੇ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ:ਹ:ਸ: ਪਾਖਰਪੁਰਾ ਨੇ ਪਹਿਲਾ ਸਥਾਨ ਅਤੇ ਸ:ਸ:ਸ:ਕੰਥੂਨੰਗਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਗੇਮ ਕਬੱਡੀ  ਸਰਕਲ ਸਟਾਈਲ  ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ:ਸ: ਸੋਹੀਆ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਸ:ਸ:ਸ:ਸ: ਅਢਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ: ਸੋਹੀਆ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

ਬਲਾਕ ਤਰਸਿੱਕਾ  ਵਿੱਚ ਸ:ਸੀ:ਸ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰ ਟੂਰਨਾਂਮੈਂਟ ਕਰਵਾਇਆ ਗਿਆ।  ਇਹਨਾਂ ਖੇਡਾਂ ਵਿੱਚ ਲਗਭਗ 750 ਖਿਡਾਰੀਆਂ ਨੇ ਭਾਗ ਲਿਆ। ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਭੀਲੋਵਾਲ ਨੇ ਪਹਿਲਾ ਸਥਾਨ ਅਤੇ ਸੋਕੋਲੇਹਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਵਿੱਚ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਡਿਪਸ ਮਹਿਤਾ ਨੇ ਪਹਿਲਾ ਸਥਾਨ ਅਤੇ ਗੌ:ਹਾਈ ਸਕੂਲ ਰਜਧਾਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਰੱਸਾ ਕਸੀ ਵਿੱਚ ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਗੁਰੂ ਕੀ ਬੇਰ ਸਾਹਿਬ ਅਤੇ ਰਸੂਲਪੁਰ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਸ:ਸ:ਸ: ਸਕੂਲ ਧੂਲਕਾ ਨੇ ਪਹਿਲਾ ਸਥਾਨ ਅਤੇ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

               ਬਲਾਕ ਚੌਗਾਵਾਂ ਵਿੱਚ  ਬਲਾਕ ਪੱਧਰ ਟੂਰਨਾਂਮੈਟਂ ਸ਼ਹੀਦ ਮੇਵਾ ਸਿੰਘ ਸਟੇਡੀਅਮ ਲੋਪੋਕੇ ਵਿਖੇ ਕਰਵਾਏ ਗਏ।  ਇਹਨਾਂ ਖੇਡਾਂ ਵਿੱਚ ਲਗਭਗ 340 ਖਿਡਾਰੀਆਂ ਨੇ ਭਾਗ ਲਿਆ।  ਗੇਮ ਫੁੱਟਬਾਲ ਦੇ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਅਤੇ ਬਾਬਾ ਜਾਗੋ ਸ਼ਹੀਦ ਕੋਹਾਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਜਦਕਿ ਲੜਕੀਆਂ ਦੇ ਮੁਕਾਬਲੇ ਵਿੱਚ ਵੀ ਅਕਾਲ ਅਕੈਡਮੀ ਨੇ ਪਹਿਲਾ ਸਥਾਨ ਅਤੇ ਬਾਬਾ ਜਾਗੋ ਸ਼ਹੀਦ ਕੁਹਾਲੀ  ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਰੱਸਾ ਕਸੀ ਵਿੱਚ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਅਕਾਲ ਅਕੈਡਮੀ ਚੌਗਾਵਾ ਨੇ ਪਹਿਲਾ ਸਥਾਨ ਅਤੇ ਸੈਕਰਡ ਹਾਰਟ ਸ:ਸ:ਕੜਿਆਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਗੇਮ ਖੋਹ ਖੋਹ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ  ਸੈਕਰਡ ਹਾਰਟ ਸ: ਚੂਚਕਵਾਲ ਨੇ ਪਹਿਲਾ ਸਥਾਨ ਅਤੇ ਸੱਤਿਆ ਭਾਰਤੀ ਚੌਗਾਵਾਂ ਨੇ ਦੂਜਾ ਸਥਾਨ ਅਤੇ ਸੈਕਰਡ ਹਾਰਟ ਕੜਿਆਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਦੇ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਸ:ਸ:ਸ: ਲੋਪੋਕੇ ਨੇ ਪਹਿਲਾ ਸਥਾਨ , ਸੈਕਰਡ ਹਾਰਟ ਚੂਚਕਵਾਲ ਨੇ ਦੂਜਾ ਸਥਾਨ ਅਤੇ ਸੱਤਿਆ ਭਾਰਤੀ ਚੌਗਾਵਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

===—

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …