Breaking News

ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਕੇਂਦਰ ਸਰਕਾਰ ਹਜ਼ੂਰ ਸਾਹਿਬ ਪੁਜਣ ਵਾਲੀਆਂ ਹਵਾਈ ਉਡਾਨਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ 96 ਕਰੋੜੀ

ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕੀਤੀ ਮੰਗ

ਕੇਂਦਰ ਸਰਕਾਰ ਹਜ਼ੂਰ ਸਾਹਿਬ ਪੁਜਣ ਵਾਲੀਆਂ ਹਵਾਈ ਉਡਾਨਾਂ ਤੁਰੰਤ ਚਾਲੂ ਕਰੇ: ਬਾਬਾ ਬਲਬੀਰ ਸਿੰਘ 96 ਕਰੋੜੀ

ਅਮਰੀਕ ਸਿੰਘ 

ਅੰਮ੍ਰਿਤਸਰ: 27 ਜੁਲਾਈ 

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪ੍ਰਧਾਨ ਮੰਤਰੀ ਅਤੇ ਸਿਵਲ ਐਵੀਏਸ਼ਨ ਦੇ ਕੇਂਦਰੀ ਮੰਤਰੀ ਜਨਰਲ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ, ਚੰਡੀਗੜ, ਦਿੱਲੀ, ਮੁੰਬਈ, ਆਦਿ ਸ਼ਹਿਰਾਂ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਉਡਾਨਾਂ ਚਾਲੂ ਕਰਨ ਦੀ ਮੰਗ ਕੀਤੀ ਹੈ।ਹਵਾਈ ਉਡਾਨਾਂ ਨਾ ਹੋਣ ਕਾਰਨ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੂਆਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੁੱਢਾ ਦਲ ਦੇ ਸਕੱਤਰ ਸ: ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇੱਕ ਪ੍ਰੈਸਨੋਟ ਵਿਚ ਬਾਬਾ ਬਲਬੀਰ ਸਿੰੰਘ 96 ਕਰੋੜੀ ਨੇ ਕਿਹਾ ਕੋਵਿਡ ਵੇਲੇ ਇਤਆਦ ਵਜੋਂ ਇਹ ਉਡਾਨਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਸਰਕਾਰ ਵਲੋਂ ਕੋਵਿਡ ਤੇ ਕਾਬੂ ਪਾ ਲੈਣ ਉਪਰੰਤ ਇਹ ਬਹਾਲ ਨਹੀਂ ਕੀਤੀਆਂ ਗਈਆਂ। ਪਰ ਸਾਰੇ ਦੇਸ਼ ਦੇ ਬਾਕੀ ਕਾਰ ਵਿਹਾਰਾਂ ਵਾਲੇ ਅਦਾਰਿਆਂ ਤੋਂ ਪਾਬੰਦੀ ਵਾਪਸ ਲੈ ਲਈ ਗਈ ਸੀ। ਹੁਣ ਸਾਰੇ ਦੇਸ਼ ਵਾਸੀ ਸਰਗਰਮੀ ਨਾਲ ਆਪੋ ਆਪਣੇ ਕੰਮਾਂ ਕਾਰਾਂ ਲਈ ਭੱਜ ਦੋੜ ਕਰ ਰਹੇ ਹਨ। ਹਰ ਕਿਸਮ ਦੇ ਇਕੱਠ, ਸੰਮੇਲਨ ਆਦਿ ਹੋ ਰਹੇ ਹਨ, ਪਰ ਇਹ ਹਵਾਈ ਉਡਾਨਾਂ ਮੁੜ ਚਾਲੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਪੱਤਰ ਵਿਚ ਕਿਹਾ ਕਿ ਹਜ਼ੂਰ ਸਾਹਿਬ ਜਾਣ ਵਾਲੇ ਸ਼ਰਧਾਲੂ ਯਾਤਰੂਆਂ ਨੂੰ ਭਾਰੀ ਵੱਡੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਹਜ਼ੂਰ ਸਾਹਿਬ ਵਿਸ਼ਾਲ ਪੱਧਰ ਤੇ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨਾਂਦੇੜ ਸਾਹਿਬ ਪੁਜਦੀਆਂ ਹਨ। ਪਰ ਉਡਾਨਾਂ ਚਾਲੂ ਨਾ ਹੋਣ ਕਾਰਨ ਸੰਗਤਾਂ ਵਿੱਚ ਭਾਰੀ ਰੋਸ,ਰੋਹ ਤੇ ਨਿਰਾਸ਼ਤਾ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਅਬਿਚਲ ਨਗਰ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਕੇਂਦਰੀ ਅਸਥਾਨ ਹਨ ਤੇ ਇਨ੍ਹਾਂ ਦਾ ਆਪਸ ਵਿੱਚ ਗੂੜੇ ਇਤਿਹਾਸਕ ਸਬੰਧ ਹਨ। ਭਾਰਤ ਦੇ ਵੱਖ-ਵੱਖ ਹਿਸਿਆਂ ਤੋਂ ਲੱਖਾਂ ਲੋਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁਜਦੇ ਹਨ, ਇਹ ਸ਼ਹਿਰ ਵਿਉਪਾਰ ਦਾ ਕੇਂਦਰ ਵੀ ਹੈ।ਇਸ ਸ਼ਹਿਰ ਦੀ ਇਤਿਹਾਸਕ ਭੁਗੋਲਿਕ ਅਤੇ ਧਾਰਮਕਿ ਮਹਾਨਤਾ ਨਵੇਕਲੀ ਤੇ ਫ਼ਖਰਯੋਗ ਹੈ। ਏਵੇ ਹੀ ਹਰ ਸਿੱਖ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਰੱਖਦਾ ਹੈ, ਵਿਉਪਾਰੀ ਬੱਸਾਂ, ਟਰੇਨਾਂ, ਕਾਰਾਂ ਰਾਹੀਂ ਲਗਦੇ ਲੰਮੇ ਸਮੇਂ ਤੋਂ ਪਰੇਸ਼ਾਨ ਹਨ। ਇਸ ਲਈ ਬੰਦ ਫਲਾਇਟਾਂ ਦੁਸਹਿਰੇ ਤੋਂ ਪਹਿਲਾਂ ਪਹਿਲਾਂ ਮੁੜ ਚਾਲੂ ਕੀਤੀਆਂ ਜਾਣ ਤਾਂ ਜੋ ਹਰ ਸਿੱਖ ਆਪਣੇ ਗੁਰਅਸਥਾਨਾਂ ਦੇ ਦਰਸ਼ਨ ਕਰ ਸਕਣ। ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਵੀ ਇਕ ਪੱਤਰ ਲਿਖ ਕੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਕੇਂਦਰ ਸਰਕਾਰ ਪਾਸ ਜੋਰਦਾਰ ਤਰੀਕੇ ਨਾਲ ਉਠਾਉਣ ਲਈ ਕਿਹਾ ਹੈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …