ਪਰਿਵਾਰ ਦਾ ਪਤਾ ਲਗਾ ਕੇ ਬਜੁਰਗ ਨੂੰ ਘਰ ਦਿਆਂ ਦੇ ਨਾਲ ਮਿਲਵਾਇਆ- ਮੀਨਾ ਦੇਵੀ
ਗੁਰਸ਼ਰਨ ਸਿੰਘ ਸੰਧੂ
ਅੰਮ੍ਰਿਤਸਰ 12 ਅਪ੍ਰੈਲ– ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਮੈਡਮ ਮੀਨਾ ਦੇਵੀ ਨੇ ਬਜੁਰਗ ਹੈਲਪ ਲਾਈਨ ਪੰਜਾਬ 14567 ਤੇ ਇੱਕ ਰਾਜ ਕੁਮਾਰ ਉਮਰ 87 ਸਾਲ ਦੇ ਬਜ਼ੁਰਗ ਦੀ ਤਲਾਅ ਦਿੱਤੀ ਤੇ ਦਸਿਆ ਕਿ ਇਹ ਬਜੁਰਗ ਪੁਤਲੀ ਘਰ ਗਵਾਲ ਮੰਡੀ ਨੇੜੇ ਲਵਾਰਿਸ ਹਾਲਤ ਚਰਹਿ ਰਿਹਾ ਹੈ। ਜਿਸ ਤੋਂ ਬਾਅਦ ਬਜੁਰਗ ਹੈਲਪਲਾਈਨ 14567 ‘ਵਲੋ ਫੀਲਡ ਰਿਸਪਾਂਸ ਅਫਸਰ ਯੋਗੇਸ ਕਪੂਰ ਨੇ ਇਹ ਮਾਮਲਾ ਆਪਣੇ ਧਿਆਨ ਵਿਚ ਲਿਆ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ ਨਾਲ ਗੱਲ ਕੀਤੀ। ਇਸ ਤੋਂ ਬਾਅਦ ਫੀਲਡ ਰਿਸਪਾਂਸ ਅਫਸਰ ਯੋਗੇਸ ਕਪੂਰ ਪੁਲਸ ਅਧਿਕਾਰੀਆਂ ਦੀ ਟੀਮ ਦੇ ਨਾਲ ਉਸ ਜਗ੍ਹਾ ‘ਤੇ ਪਹੁੰਚੇ ਜਿੱਥੇ ਬਜੁਰਗ ਠਹਿਰੇ ਹੋਏ ਸਨ। ਫਿਰ ਫੀਲਡ ਰਿਸਪਾਂਸ ਅਫਸਰ ਯੋਗੇਸ ਕਪੂਰ ਨੇ ਬਜੁਰਗ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਸੀਸਇੰਦਰ ਸਿੰਘ ਦੇ ਦਿਸਾ-ਨਿਰਦੇਸਾਂ ਅਨੁਸਾਰ ਬਿਰਧ ਵਿਅਕਤੀ ਲਈ ਆਰਜੀ ਤੌਰ ‘ਤੇ ਭਾਈ ਘਨੱਈਆ ਜੀ ਬਿਰਧ ਆਸਰਮ ਅੰਮ੍ਰਿਤਸਰ ਵਿਖੇ ਠਹਿਰਣ ਦਾ ਪ੍ਰਬੰਧ ਕੀਤਾ ਅਤੇ ਬੁੱਧਵਾਰ ਦੇ ਦਿਨ ਬਜੁਰਗ ਦੇ ਪਰਿਵਾਰ ਦਾ ਪਤਾ ਲਗਾ ਕੇ ਬਜੁਰਗ ਨੂੰ ਘਰ ਦਿਆਂ ਦੇ ਨਾਲ ਮਿਲਵਾਂ ਕੇ ਬਜੁਰਗ ਨੂੰ ਵਾਪਸ ਘਰ ਪਹੁੰਚਾਇਆ ਗਿਆ।