Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਾਹਿਤ ਚਿਕਿਤਸਾ ਵਿਸ਼ੇ `ਤੇ ਡਾ਼ ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ

ਸਾਹਿਤ ਚੌਮੁਖੀਆ ਦੀਵਾ ਜੋ ਮਾਨਵੀ ਜ਼ਹਿਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ : ਜੰਗ ਬਹਾਦੁਰ ਗੋਇਲ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ `ਸਾਹਿਤ ਚਿਕਿਤਸਾ` ਵਿਸ਼ੇ `ਤੇ ਡਾ਼ ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ

ਸਾਹਿਤ ਚੌਮੁਖੀਆ ਦੀਵਾ ਜੋ ਮਾਨਵੀ ਜ਼ਹਿਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ : ਜੰਗ ਬਹਾਦੁਰ ਗੋਇਲ


ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 21 ਫਰਵਰੀ, 2023 (   )
– ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾ਼ ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ `ਸਾਹਿਤ ਚਿਕਿਤਸਾ` ਵਿਸ਼ੇ `ਤੇ ਕਰਵਾਇਆ ਗਿਆ।
ਸ੍ਰੀ ਜੰਗ ਬਹਾਦੁਰ ਗੋਇਲ (ਆਈ.ਏ.ਐੱਸ.) ਨੇ ਮੁੱਖ ਵਕਤਾ, ਸ੍ਰੀ ਕੇਵਲ ਧਾਲੀਵਾਲ (ਸ਼੍ਰੋਮਣੀ ਨਾਟਕਕਾਰ) ਨੇ ਪ੍ਰਧਾਨ ਤੇ ਪ੍ਰੋ. ਸਰਬਜੋਤ ਸਿੰਘ ਬਹਿਲ (ਡੀਨ ਅਕਾਦਮਿਕ ਮਾਮਲੇ,  ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ੍ਰੀ ਜੰਗ ਬਹਾਦੁਰ ਗੋਇਲ ਨੇ ਮਾਂ ਬੋਲੀ ਪ੍ਰਤੀ ਆਪਣੇ ਭਾਵ ਪੇਸ਼ ਕਰਦਿਆਂ ਕਿਹਾ ਕਿ ਬੱਚਾ  ਮਾਂ- ਬੋਲੀ ਨੂੰ ਸਹਿਜ ਰੂਪ ਵਿੱਚ ਗ੍ਰਹਿਣ ਕਰਦਾ ਹੈ ਅਤੇ ਆਪਣੇ ਭਾਵਾਂ ਦੀ ਸਹੀ ਤਰਜ਼ਮਾਨੀ ਮਾਂ-ਬੋਲੀ ਰਾਹੀਂ ਹੀ ਕਰ ਸਕਦਾ ਹੈ। ਉਹਨਾਂ ਅਨੁਸਾਰ ਸਾਹਿਤ ਚੌਮੁਖੀਆ ਦੀਵਾ ਹੈ ਜੋ ਮਾਨਵੀ ਜ਼ਿਹਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ। ਸਾਹਿਤ ਰਾਹੀਂ ਪਾਠਕ ਇਕ ਨਵੇਂ ਸੰਸਾਰ ਵਿੱਚ ਦਾਖਲ ਹੁੰਦਾ ਹੈ ਜਿਸ ਰਾਹੀਂ ਉਸ ਦੀ ਸ਼ਖ਼ਸੀਅਤ ਵਿਚ ਪਰਿਵਰਤਨ ਵਾਪਰਦਾ ਹੈ।
ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਭਾਸ਼ਾਵਾਂ ਦਾ ਆਪਸ ਵਿਚ ਵਿਰੋਧ ਨਹੀਂ ਹੁੰਦਾ ਸਗੋਂ ਇਹ ਅੰਤਰ- ਸਬੰਧਤ ਹੁੰਦੀਆਂ ਹਨ। ਉਨ੍ਹਾਂ ਸ੍ਰੀ ਜੰਗ ਬਹਾਦੁਰ ਗੋਇਲ ਨਾਲ ਜਾਣੂ ਕਰਵਾਉਂਦਿਆਂ ਕਿਹਾ ਕਿ ਇਨ੍ਹਾਂ ਦੇ ਯਤਨਾਂ ਸਦਕਾ ਪੰਜਾਬੀ ਪਾਠਕ ਵਿਸ਼ਵ ਕਲਾਸਿਕੀ ਸਾਹਿਤ ਨੂੰ ਮੁਖ਼ਾਤਿਬ ਹੋਇਆ ਹੈ ਤੇ ਇਸ ਸਹਿਤ ਨੇ ਪੰਜਾਬੀ ਪਾਠਕ ਦੀ ਚੇਤਨਾ ਨੂੰ ਬੁਲੰਦ ਕੀਤਾ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਡਾ. ਸਰਬਜੋਤ ਸਿੰਘ ਬਹਿਲ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਸ਼ਾ ਤੇ ਸਭਿਆਚਾਰ ਅੰਤਰ-ਸਬੰਧਤ ਵਰਤਾਰੇ ਹਨ। ਸਾਹਿਤ ਰਾਹੀਂ ਇਨ੍ਹਾਂ ਦੀ ਸਾਰਥਕ ਪ੍ਰਸਤੁਤੀ ਹੁੰਦੀ ਹੈ। ਸਮਾਗਮ ਦੇ ਪ੍ਰਧਾਨਗੀ ਭਾਸ਼ਨ ਵਿਚ ਸ੍ਰੀ ਕੇਵਲ ਧਾਲੀਵਾਲ ਨੇ ਕਿਹਾ ਕਿ ਮਾਤ- ਭਾਸ਼ਾ ਵਿਅਕਤੀ ਦੇ ਸੰਪੂਰਨ ਜੀਵਨ ਨਾਲ ਸਬੰਧਤ ਹੁੰਦੀ ਹੈ।ਉਨ੍ਹਾਂ ਅਨੁਸਾਰ ਜਿਵੇਂ ਸਹਿਤ ਸ਼ਬਦਾਂ ਰਾਹੀਂ ਭਾਵਾਂ ਦੀ ਅਭੀਵਿਅਕਤੀ ਕਰਦਾ ਹੈ ਉਵੇਂ ਹੀ ਰੰਗਮੰਚ ਅਭਿਨੈ ਦੇ ਰਾਹੀਂ ਸਰੋਤਿਆਂ ਦੇ ਦਿਲਾਂ ਨਾਲ ਸਾਂਝ ਪਾਉਂਦਾ ਹੈ। ਮਾਤ ਭਾਸ਼ਾ ਦਿਵਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਦਿਵਸ ਹਰ ਖੇਤਰ ਦੇ ਲੋਕਾਂ ਨੂੰ ਮਨਾਉਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ ਡਾ. ਮੇਘਾ ਸਲਵਾਨ ਨੇ ਸਮਾਗਮ ਦੇ ਵਿਸ਼ੇ `ਸਾਹਿਤ ਚਿਕਿਤਸਾ` ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਸਾਹਿਤ ਮਨੁੱਖ ਨੂੰ ਵਿਕਾਰਾਂ ਤੋਂ ਮੁਕਤ ਕਰਦਾ ਹੈ। ਹਰ ਇਕ ਮਨੁੱਖ ਨੂੰ ਆਪਣੀ ਮਾਂ- ਬੋਲੀ ਨੂੰ ਪ੍ਰਮੁੱਖਤਾ ਦੇ ਚਾਹੀਦੀ ਹੈ।
ਇਸ ਮੌਕੇ  ਡਾ. ਮੇਘਾ ਸਲਵਾਨ ਨੇ ਮੰਚ ਸੰਚਾਲਨ ਦੀ ਭੂਮਿਕਾ  ਬਾਖ਼ੂਬੀ ਨਿਭਾਈ। ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀਂ ਸਵਾਗਤ ਕਰਦਿਆਂ ਕਿਹਾ ਕਿ ਮਾਂ- ਬੋਲੀ ਦੇ ਵਿਕਾਸ ਵਿੱਚ ਮਾਂ- ਪਿਓ, ਸਕੂਲ, ਸੰਸਥਾਵਾਂ ਦਾ ਯੋਗਦਾਨ ਜ਼ਰੂਰੀ ਹੈ। ਇਸ ਮੌਕੇ ਡਾ. ਦਲਬੀਰ ਸਿੰਘ,ਸ਼ਾਮ ਸੁੰਦਰ ਦੀਪਤੀ, ਅਰਤਿੰੰਦਰ ਸੰਧੂ,ਰਾਜ ਕੁਮਾਰ ਹੰਸ,ਡਾ. ਬਿਕਰਮ ਸਿੰਘ ਘੁੰਮਣ, ਡਾ਼ ਹਰਿੰਦਰ ਕੌਰ,ਡਾ. ਪਵਨ ਕੁਮਾਰ,ਡਾ਼ ਕੰਵਲਦੀਪ ਕੌਰ, ਡਾ਼ ਕੰਵਲਜੀਤ ਕੌਰ,ਡਾ਼ ਇੰਦਰਪ੍ਰੀਤ ਕੌਰ, ਡਾ਼ ਹਰਿੰਦਰ ਸਿੰਘ, ਡਾ਼ ਗੁਰਪ੍ਰੀਤ ਸਿੰਘ, ਡਾ਼ ਚੰਦਨਪ੍ਰੀਤ ਸਿੰਘ, ਵਿਭਾਗ ਦੇ ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।    
   
___

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …