ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚਗੁਰਸ਼ਰਨ ਸਿੰਘ ਸੰਧੂਅੰਮ੍ਰਿਤਸਰ 16 ਫਰਵਰੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦੀ ਫਤਿਹ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ, ਨਿਸ਼ਾਨਚੀਆਂ ਦੀ ਅਗਵਾਈ ਵਿਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪ੍ਰਬੰਧ ਵਿਚ ਦੇਹਲਾਂ ਸੀਹਾਂ ਸੰਗਰੂਰ ਤੋਂ ਚੱਲ ਕੇ ਵੱਖ-ਵੱਖ ਸ਼ਹਿਰਾਂ, ਨਗਰਾਂ ਵਿਚ ਸ਼ਬਦ ਗੁਰੂ ਜੋਤ ਦੀ ਅਲਖ ਜਗਾਉਂਦਾ ਅਤੇ ਅਕਾਲੀ ਫੂਲਾ ਸਿੰਘ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਾ ਹੋਇਆ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਇਆ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜ ਪਿਆਰਿਆਂ ਅਤੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ. ਸਤਨਾਮ ਸਿੰਘ ਮਾਗਾਂਸਰਾਇ, ਸ. ਬਿਕਰਮ ਸਿੰਘ ਝੰਗੀ ਐਡੀਸ਼ਨਲ ਮੈਨੇਜਰ, ਸ. ਨਿਸ਼ਾਨ ਸਿੰਘ, ਸ. ਗੁਰਤਿੰਦਰ ਪਾਲ ਸਿੰਘ ਭਾਟੀਆ ਮੀਤ ਮੈਨੇਜਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦਾ ਫੁੱਲਾਂ ਦੀ ਵਰਖਾ ਨਾਲ ਨਿੱਘਾ ਸੁਆਗਤ ਕੀਤਾ। ਸ਼ਹੀਦੀ ਫਤਿਹ ਮਾਰਚ ਵਿਚ ਹਾਥੀ, ਘੋੜੇ, ਊਠ ਬਹੁਤ ਸੁੰਦਰ ਰੂਪ ਵਿਚ ਸ਼ਿੰਗਾਰੇ ਹੋਏ ਸ਼ਾਮਲ ਸਨ।ਇਹ ਸ਼ਹੀਦੀ ਫਤਹਿ ਮਾਰਚ ਅੱਜ ਸਵੇਰੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਚੱਲ ਕੇ ਢੰਡ, ਸੰਨ ਸਾਹਿਬ ਬਾਸਰਕੇ, ਗੁਰਦੁਆਰਾ ਛੇਹਰਟਾ ਸਾਹਿਬ ਨਤਮਸਤਕ ਹੋਣ ਉਪਰੰਤ ਪ੍ਰਤਾਪ ਬਜ਼ਾਰ, ਚੋਂਕ ਛੇਹਰਟਾ, ਚੌਂਕ ਘੰਨੂਪੁਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਗੁਰਦੁਆਰਾ ਸਾਰਾਗੜੀ, ਜਲ੍ਹਿਆਵਾਲਾ ਬਾਗ, ਰਾਹੀਂ ਹੁੰਦਾ ਹੋਇਆ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੁਜਾ ਜਿਥੇ ਸੰਪੂਰਨਤਾ ਦੀ ਅਰਦਾਸ ਪੰਜ ਪਿਆਰਾ ਭਾਈ ਮੰਗਲ ਸਿੰਘ ਨੇ ਕੀਤੀ। ਇਸ ਤੋਂ ਪਹਿਲਾਂ ਹਾਲਗੇਟ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਲੀ ਜੀਪ ਰਾਹੀਂ ਸ਼ਹੀਦੀ ਫਤਿਹ ਮਾਰਚ ਵਿਚ ਸਮੂਲੀਅਤ ਕੀਤੀ। ਗੁ: ਸੰਨ ਸਾਹਿਬ ਦੇ ਮੈਨੇਜਰ ਸ. ਹਰਜੀਤ ਸਿੰਘ ਮੋਦਾ ਅਤੇ ਇਲਾਕਾ ਨਿਵਾਸੀਆਂ ਨੇ ਸ਼ਹੀਦੀ ਫਤਿਹ ਮਾਰਚ ਦਾ ਸਵਾਗਤ ਕੀਤਾ। ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਮੈਨੇਜਰ ਸ. ਗੁਰਪ੍ਰੀਤ ਸਿੰਘ ਅਤੇ ਇਲਾਕੇ ਦੀਆਂ ਸਭਾ ਸੁਸਾਇਟੀਆਂ ਤੇ ਸੰਗਤਾਂ ਨੇ ਜੀ ਆਇਆ ਕਿਹਾ ਅਤੇ ਸਨਮਾਨਤ ਕੀਤਾ।. ਏਸੇ ਹੀ ਤਰ੍ਹਾਂ ਸੰਗਤਾਂ ਬਜ਼ਾਰਾਂ, ਸੜਕਾਂ ਤੇ ਖੜ੍ਹ ਕੇ ਸ਼ਹੀਦੀ ਫਤਿਹ ਮਾਰਚ ਦੇ ਦਰਸ਼ਨਾਂ ਲਈ ਖੜੀਆਂ ਉਡੀਕਦੀਆਂ ਵੇਖੀਆਂ ਗਈਆਂ। ਥਾਂ ਪੁਰ ਥਾਂ ਸ਼ਹੀਦੀ ਫਤਿਹ ਮਾਰਚ ਦੇ ਸੁਆਗਤ ਲਈ ਸੰਗਤਾਂ ਹੁੰਮਹੁਮਾ ਕੇ ਪੁਜੀਆਂ ਹੋਈਆਂ ਸਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਖਾਲਸਾ ਕਾਲਜ ਦੇ ਪ੍ਰਬੰਧਕਾਂ ਨੇ ਮਾਰਚ ਨੂੰ ਜੀ ਆਇਆ ਕਿਹਾ। ਏਸੇ ਹੀ ਤਰ੍ਹਾਂ ਸੈਂਟਰਲ ਖਾਲਸਾ ਯਤੀਮਖਾਨਾ, ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ, ਧਾਰਮਿਕ ਮੰਚ ਅੰਮ੍ਰਿਤਸਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨੇ ਵੱਧ ਚੜ੍ਹ ਕੇ ਫੁੱਲਾਂ ਦੀ ਵਰਖਾ ਕਰ ਕੇ ਨਗਰ ਕੀਰਤਨ ਦਾ ਸੁਆਗਤ ਕੀਤਾ। ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਤੇ ਬਾਕੀ ਸਿੰਘਾਂ ਨੂੰ ਸਨਮਾਨਤ ਕੀਤਾ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਉਨ੍ਹਾਂ ਦੀਆਂ ਪੰਥਕ ਅਦੁੱਤੀ ਸੇਵਾਵਾਂ ਦੇ ਅਦਬ ਵਜੋਂ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਦੇ ਗੁਰਮਤਿ ਸਮਾਗਮ ਪੰਜ ਤਖਤ ਸਾਹਿਬਾਨਾਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਸਮਾਗਮਾਂ ਦੀ ਲੜੀ ਜਾਰੀ ਹੈ। ਇਸ ਤਰ੍ਹਾਂ ਕਨੇਡਾ, ਅਮਰੀਕਾ, ਅਸਟ੍ਰੇਲੀਆ, ਇੰਗਲੈਂਡ ਅਤੇ ਪਾਕਿਸਤਾਨ ਜਿਥੇ ਇਨ੍ਹਾਂ ਦਾ ਸ਼ਹੀਦੀ ਅਸਥਾਂਨ ਹੈ ਉਥੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਨਾਲ ਸਮਾਗਮ ਹੋਵੇਗਾ। ਉਨ੍ਹਾਂ ਕਿਹਾ ਕਿ 11, 12, 13, 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਤਾਬਦੀ ਸਮਾਗਮ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਣਗੇ। ਉਨ੍ਹਾਂ ਕਿਹਾ ਇਹ ਮਹਾਨ ਸ਼ਹੀਦੀ ਫਤਿਹ ਮਾਰਚ 12 ਮਾਰਚ ਨੂੰ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਨਿਹੰਗ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੁੱਢਾ ਦਲ ਪਾਸ ਪੁਰਾਤਨ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਵਿਚ ਸਵੇਰੇ ਅਰੰਭ ਹੋਵੇਗਾ। ਜੋ ਪੁਰਾਤਨ ਅੰਮ੍ਰਿਤਸਰ ਸ਼ਹਿਰ ਦੇ ਚੁਫੇਰੇ ਪਰਕਰਮਾ ਕਰੇਗਾ। ਜਿਸ ਵਿਚ ਹਾਥੀ, ਊਠ, ਘੋੜੇ, ਬੱਗੀਆਂ ਵਿਸ਼ੇਸ਼ ਸ਼ਾਮਲ ਹੋਣਗੇ।ਇਸ ਮੌਕੇ ਬਾਬਾ ਤਰਲੋਚਨ ਸਿੰਘ ਖਡੂਰ ਸਾਹਿਬ, ਬਾਬਾ ਜੋਗਾ ਸਿੰਘ ਕਰਨਾਲ ਵਾਲੇ, ਬਾਬਾ ਅਵਤਾਰ ਸਿੰਘ ਮੁਖੀ ਤਰਨਾਦਲ ਬਾਬਾ ਬਿਧੀ ਚੰਦ ਸੰਪਰਦਾਇ ਵੱਲੋਂ ਬਾਬਾ ਨਾਹਰ ਸਿੰਘ ਸਾਧ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਮਿਸਲ ਸ਼ਹੀਦ ਤਰਨਾਦਲ ਵੱਲੋਂ ਬਾਬਾ ਨਾਗਰ ਸਿੰਘ, ਬਾਬਾ ਮੇਜਰ ਸਿੰਘ ਦਸਮੇਸ਼ ਤਰਨਾਦਲ, ਬਾਬਾ ਬਲਦੇਵ ਸਿੰਘ ਵੱਲਾ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਰਘੁਬੀਰ ਸਿੰਘ ਖਿਆਲਾ, ਨਿਹੰਗ ਬਾਬਾ ਹਰਜੀਤ ਸਿੰਘ ਬਟਾਲਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਵੱਸਣ ਸਿੰਘ ਤਰਨਾਦਲ ਮੜ੍ਹੀਆ ਵਾਲੇ, ਬਾਬਾ ਜਸਵਿੰਦਰ ਸਿੰਘ ਜੱਸੀ, _______