Breaking News

ਯੂਥ ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਵਿਚ ਲੋਕ ਵਿਰੋਧੀ ਭ੍ਰਿਸ਼ਟ ਆਪ ਸਰਕਾਰ ਨੂੰ ਬੇਨਕਾਬ ਕਰੇਗਾ ਜਿਸਨੇ ਪੰਜਾਬ ਦੇ ਹਿੱਤ ਵੇਚੇ: ਪਰਮਬੰਸ ਸਿੰਘ ਰੋਮਾਣਾ
ਕਿਹਾ ਕਿ ਭ੍ਰਿਸ਼ਟ ਆਪ, ਸਿੱਖ ਵਿਰੋਧੀ ਕਾਂਗਰਸ ਤੇ ਵੰਡ ਪਾਊ ਭਾਜਪਾ ਖਿਲਾਫ ਸਾਂਝੀ ਲੜਾਈ ਵਾਸਤੇ ਬਸਪਾ ਯੂਥ ਵਿੰਗ ਨਾਲ ਤਾਲਮੇਲ ਕੀਤਾ ਸ਼ੁਰੂ

ਯੂਥ ਅਕਾਲੀ ਦਲ ਜਲੰਧਰ ਜ਼ਿਮਨੀ ਚੋਣ ਵਿਚ ਲੋਕ ਵਿਰੋਧੀ ਭ੍ਰਿਸ਼ਟ ਆਪ ਸਰਕਾਰ ਨੂੰ ਬੇਨਕਾਬ ਕਰੇਗਾ ਜਿਸਨੇ ਪੰਜਾਬ ਦੇ ਹਿੱਤ ਵੇਚੇ: ਪਰਮਬੰਸ ਸਿੰਘ ਰੋਮਾਣਾ
ਕਿਹਾ ਕਿ ਭ੍ਰਿਸ਼ਟ ਆਪ, ਸਿੱਖ ਵਿਰੋਧੀ ਕਾਂਗਰਸ ਤੇ ਵੰਡ ਪਾਊ ਭਾਜਪਾ ਖਿਲਾਫ ਸਾਂਝੀ ਲੜਾਈ ਵਾਸਤੇ ਬਸਪਾ ਯੂਥ ਵਿੰਗ ਨਾਲ ਤਾਲਮੇਲ ਕੀਤਾ ਸ਼ੁਰੂ


ਗੁਰਸ਼ਰਨ ਸਿੰਘ ਸੰਧੂ 
ਚੰਡੀਗੜ੍ਹ, 2 ਫਰਵਰੀ : 
ਯੂਥ ਅਕਾਲੀ ਦਲ ਨੇ ਅੱਜ ਪ੍ਰਣ ਲਿਆ ਕਿ ਲੋਕ ਵਿਰੋਧੀ ਭ੍ਰਿਸ਼ਟ ਆਪ ਸਰਕਾਰ ਜਿਸਨੇ ਸੂਬੇ ਦੇ ਹਿੱਤ ਵੇਚੇ ਅਤੇ ਸਮਾਜ ਦੇ ਹਰ ਵਰਗੇ  ਨਾਲ ਧੋਖਾ ਕੀਤਾ ਨੂੰ ਜਲੰਧਰ ਜ਼ਿਮਨੀ ਚੋਣ ਵਿਚ ਬੇਨਕਾਬ ਕੀਤਾ ਜਾਵੇਗਾ।
ਯੂਥ ਅਕਾਲੀ ਦਲ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸਦੇ ਕੋਆਰਡੀਨੇਟਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਆਉਂਦੀ ਜ਼ਿਮਨੀ ਚੋਣ ਵਿਚ ਆਪ ਨੂੰ ਬੇਨਕਾਬ ਕਰਨ ਵਾਸਤੇ ਨੌਜਵਾਨਾਂ ਦੀ ਰਣਨੀਤੀ ਉਲੀਕਣ ਵਾਸਤੇ ਯੂਥ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਵਟਾਂਦਰਾ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਗੂਆਂ ਨੇ ਕਿਹਾ ਕਿ ਸਮਾਜ ਦੇ ਸਾਰੇ ਵਰਗ ਮਹਿਸੂਸ ਕਰ ਰਹੇ ਹਨ ਕਿ ਆਪ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਤੇ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨਾਲ ਵਿਸ਼ੇਸ਼ ਤੌਰ ’ਤੇ ਵਿਤਕਰਾ ਕੀਤਾ ਗਿਆ ਹੈ ਕਿਉਂਕਿ ਖਾਲੀ ਪਈਆਂ ਸਰਕਾਰੀ ਆਸਾਮੀਆਂ ਭਰੀਆਂ ਨਹੀਂ ਜਾ ਰਹੀਆਂ ਤੇ ਆਪ ਸਰਕਾਰ ਵੱਲੋਂ ਕੀਤੀ ਕੁਝ ਭਰਤੀ ਵਿਚ ਭਾਈ ਭਤੀਜਾਵਾਦ, ਭ੍ਰਿਸ਼ਟਾਚਾਰ ਤੇ ਘੁਟਾਲੇ ਭਾਰੂ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨ ਜਿਹਨਾਂ ਨੇ ਆਪ ਨੂੰ ਸੱਤਾ ਵਿਚ ਲਿਆਉਣ ਵਾਸਤੇ ਅਹਿਮ ਰੋਲ ਅਦਾ ਕੀਤਾ, ਤੋਂ ਹੀ ਆਪ ਦਾ ਮੋਹ ਭੰਗ ਹੋ ਗਿਆ ਹੈ ਤੇ ਇਹੀ ਨੌਜਵਾਨ ਸ਼ਕਤੀ ਜਲੰਧਰ ਜ਼ਿਮਨੀ ਚੋਣ ਵਿਚ ਪਾਰਟੀ ਦੀ ਹਾਰ ਯਕੀਨੀ ਬਣਾਉਣ ਦਾ ਵੱਡਾ ਕਾਰਨ ਬਣੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਨੌਜਵਾਨ ਆਪ ਦੇ ਅਹੁਦੇਦਾਰਾਂ ਦਾ ਘਿਰਾਓ ਕਰਨਗੇ ਤੇ ਉਹਨਾਂ ਨੂੰ ਇਹ ਦੱਸਣ ਲਈ ਮਜਬੂਰ ਕਰਨਗੇ ਕਿ ਪੰਜਾਬ ਵਿਚ ਸਰਕਾਰ ਨੂੰ ਦਿੱਲੀ ਹਾਈ ਕਮਾਂਡ ਦੇ ਅਧੀਨ ਕਿਉਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਆਪ ਦੀਪੰਜਾਬ  ਇਕਾਈ ਨੂੰ ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ’ਤੇ ਹਰਿਆਣਾ ਪੱਖੀ ਸਟੈਂਡ ਲੈਣ ਲਈ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਨ ਵਾਸਤੇ ਮਜਬੂਰ ਕਰਾਂਗੇ ਤਾਂ ਹੀ ਉਹ ਜ਼ਿਮਨੀਚੋਣ  ਵਿਚ ਪਾਰਟੀ ਲਈ ਵੋਟਾਂ ਮੰਗ ਸਕਣਗੇ। ਉਹਨਾਂ ਕਿਹਾ ਕਿ ਜਿਸ ਤਰੀਕੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸਿਰਫ ਇਸ ਕਰ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ ਕਿਉਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇਇਕ  ਸਾਲ ਤੋਂ ਉਹਨਾਂ ਦੀ ਰਿਹਾਈ ਦੇ ਹੁਕਮਾਂ ’ਤੇ ਹਸਤਾਖ਼ਰ ਨਹੀਂ ਕੀਤੇ, ਇਹ ਗੱਲ ਨੂੰ ਜ਼ਿਮਨੀ ਚੋਣ ਵਿਚ ਲੋਕਾਂ ਨੂੰ ਦੱਸਿਆ ਜਾਵੇਗਾ।
ਉਹਨਾਂ ਕਿਹਾ ਕਿ ਨੌਜਵਾਨਾਂ ਵਿਚ ਇਸ ਕਰ ਕੇ ਵੀ ਰੋਹ ਹੈ ਕਿ ਜਬਰ ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਸਤਿਸੰਗ ਦੀ ਇਜਾਜ਼ਤ ਤੇ ਸਹੂਲਤ ਦਿੱਤੀ ਅਤੇ ਨੌਜਵਾਨਾਂ ਇਸਨੂੰ ਤੁਰੰਤ ਬੰਦ ਕਰਨ ਦੀ ਮੰਗ ਕਰਨਗੇ।
ਸਰਦਾਰ ਰੋਮਾਣਾ ਨੇ ਕਿਹਾ ਕਿ ਜ਼ਿਮਨੀ ਚੋਣ ਵਾਸਤੇ ਗਤੀਸ਼ੀਲ ਨੌਜਵਾਨਾਂ ਦੀ ਵਧੀਆ ਰਣਨੀਤੀ ਉਲੀਕੀ ਜਾਵੇਗੀ। ਉਹਨਾਂ ਕਿਹਾ ਕਿ ਜ਼ਿਮਨੀ ਚੋਣ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਲਾਭ ਵਾਸਤੇ ਵੱਖਰੀਆਂ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਸਪਾ ਯੂਥ ਵਿੰਗ ਨਾਲ ਤਾਲਮੇਲ ਦੀ ਪ੍ਰਕਿਰਿਆ ਵੀ ਆਰੰਭੀ ਗਈ ਹੈ ਤਾਂ ਜੋ ਗਠਜੋੜ ਭ੍ਰਿਸ਼ਟ ਤੇ ਫੇਲ੍ਹ ਆਪ ਸਰਕਾਰ ਦੇ ਨਾਲ ਨਾਲ ਸਿੱਖ ਵਿਰੋਧੀ ਕਾਂਗਰਸ ਤੇ ਵੰਡ ਪਾਊ ਭਾਜਪਾ ਦਾ ਵੀ ਟਾਕਰਾ ਕਰ ਸਕੇ। 
ਇਸ ਮੌਕੇ ਅਕਾਲੀ ਦਲ ਦੇ ਆਈ ਟੀ ਸੈਲ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਵੀ ਮੀਟਿੰਗ ਵਿਚ ਹਾਜ਼ਰ ਸਨ।
___

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …