Breaking News

ਟਰੈਫਿਕ ਅੂਜੈਕੇਸ਼ਨ ਸੈਲ ਵੱਲੋਂ ਸ.ਸ.ਸ. ਸਕੂਲ ਛੇਹਰਟਾ ਦੇ ਐਨ.ਸੀ.ਸੀ.  ਕੈਡਿਟਸ ਨਾਲ ਟਰੈਫਿਕ ਸਾਈਕਲ ਰੈਲੀ ਕੱਢੀ ਗਈ
ਗੁਰਸ਼ਾਨ ਸਿੰਘ ਸੰਧੂ 

ਟਰੈਫਿਕ ਅੂਜੈਕੇਸ਼ਨ ਸੈਲ ਵੱਲੋਂ ਸ.ਸ.ਸ. ਸਕੂਲ ਛੇਹਰਟਾ ਦੇ ਐਨ.ਸੀ.ਸੀ.  ਕੈਡਿਟਸ ਨਾਲ ਟਰੈਫਿਕ ਸਾਈਕਲ ਰੈਲੀ ਕੱਢੀ ਗਈ
ਗੁਰਸ਼ਾਨ ਸਿੰਘ ਸੰਧੂ 

ਅੰਮ੍ਰਿਤਸਰ 16 ਜਨਵਰੀ 2023–
ਸ਼੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀਮਤੀ ਅਮਨਦੀਪ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ- ਟਰੈਫਿਕ ਅਤੇ ਸ਼੍ਰੀ ਰਾਜੇਸ਼ ਕੱਕੜ, ਪੀ.ਪੀ.ਐਸ, ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਟਰੈਫਿਕ ਅੂਜੈਕੇਸ਼ਨ ਸੈਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਦੇ ਐਨ.ਸੀ.ਸੀ.  ਕੈਡਿਟਸ ਨਾਲ ਟਰੈਫਿਕ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਸਕੂਲ ਦੇ ਪਿ੍ਰੰਸੀਪਲ ਅਤੇ ਲੈਫ: ਸਤਪਾਲ ਸਿੰਘ ਮੌਜੂਦ ਸਨ। ਜੋ ਐਨ.ਸੀ.ਸੀ. ਕੈਡਿਟਸ ਵੱਲੋਂ ਛੇਹਰਟਾ ਚੌਂਕ ਵਿੱਖੇ ਟਰੈਫਿਕ ਸਲੋਗਨ ਵਾਲੀਆਂ ਤਖਤੀਆਂ ਫੜ੍ਹ ਕੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੁਕ ਕੀਤਾ ਗਿਆ।  ਇਸ ਤੋਂ ਇਲਾਵਾ ਅੰਮ੍ਰਿਤਸਰ ਪਬਲਿਕ ਸਕੂਲ਼ ਵਿਖੇ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੁਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੌਰਾਨ ਐਸ.ਆਈ. ਹਰਭਜਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਅਤੇ ਉਹਨਾਂ ਦੇ ਸਹਿਯੋਗੀਆਂ ਨਾਲ ਐਚ.ਸੀ. ਸਲਵੰਤ ਸਿੰਘ, ਸੀ.ਟੀ. ਰਜੇਸ਼ ਕੁਮਾਰ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਨਵੇਂ ਮੋਟਰ ਵਹੀਕਲ ਐਕਟ ਅਧੀਨ ਆਈਆਂ ਤਬਦੀਲੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਨਵੇ ਜੁਰਮਾਨਿਆਂ ਪ੍ਰਤੀ ਵੀ ਜਾਣੂ ਕਰਾਇਆ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਅਤੇ ਸਾਰੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਆਪਣੇ ਵਹੀਕਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਕਦੇ ਵੀ ਓਵਰ ਸਪੀਡ ਅਤੇ ਰੈਸ਼ ਡਰਾਈਵਿੰਗ ਨਾ ਕਰਨ ਅਤੇ ਆਪਣਾ ਵਹੀਕਲ ਚਲਾਉਂਦੇ ਸਮੇਂ ਹੈਲਮੇਟ ਅਤੇ ਸੀਟ ਬੈਲਟ ਦੀ ਵਰਤੋ ਜਰੂਰ ਕਰਨ ਅਤੇ ਕਦੇ ਵੀ ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਾ ਕਰਨ। ਇਸ ਤੋਂ ਇਲਾਵਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਨੈਤਿਕ ਕਦਰਾਂ ਕੀਮਤਾਂ ਨਾਲ ਜੀਵਨ ਬਤੀਤ ਕਰਨ ਲਈ ਪੇ੍ਰਰਿਤ ਕੀਤਾ ਗਿਆ।
ਇਸ ਤੋਂ ਇਲਾਵਾ ਨੈਕਿਸ ਅੰਮ੍ਰਿਤਸਰ ਟੀਮ ਦੇ ਨਾਲ ਅਲਫਾ ਵਨ ਵਿਖੇ ਟਰੈਫਿਕ ਅੁਜੈਕੇਸ਼ਨ ਵੱਲੋਂ ਮੋਟਰ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਆਮ ਪਬਲਿਕ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਘਰ ਤੋਂ ਚੱਲਣ ਲੱਗਿਆਂ ਆਪਣੇ ਵਹੀਕਲ ਨੂੰ ਚੰਗੀ ਤਰਾਂ ਚੈੱਕ ਕਰਨ ਬਾਰੇਵੀ ਪ੍ਰੇਰਿਤ ਕੀਤਾ ਗਿਆ ਅਤੇ ਆਪਣੇ ਵਹੀਕਲ ਦੇ ਮੁਕੰਮਲ ਕਾਗਜ਼ਾਤ ਗੱਡੀ ਵਿੱਚ ਰੱਖਣ, ਲੇਨ ਡਰਾਈਵਿੰਗ, ਸ਼ਰਾਬ ਪੀ ਕੇ ਵਹੀਕਲ ਨਾ ਚਲਾਉਣ ਬਾਰੇ, ਵਹੀਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋ ਨਾ ਕਰਨ  ਆਦਿ ਬਾਰੇ ਜਾਗਰੁਕ ਕੀਤਾ ਗਿਆ।
====–

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …