Breaking News

ਯੂ.ਡੀ.ਆਈ.ਡੀ ਕੈਂਪ ਰਿਹਾ ਸਫਲ – ਐਸ.ਡੀ.ਐਮ ਹਰਨੂਰ ਕੌਰ
150 ਤੋਂ ਉਪਰ ਲੋਕਾਂ ਨੇ ਲਿਆ ਸੁਵਿਧਾ ਦਾ ਲਾਭ

ਗੁਰਸ਼ਰ

ਯੂ.ਡੀ.ਆਈ.ਡੀ ਕੈਂਪ ਰਿਹਾ ਸਫਲ – ਐਸ.ਡੀ.ਐਮ ਹਰਨੂਰ ਕੌਰ
150 ਤੋਂ ਉਪਰ ਲੋਕਾਂ ਨੇ ਲਿਆ ਸੁਵਿਧਾ ਦਾ ਲਾਭ


ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 6 ਜਨਵਰੀ 2023:
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀਆਂ ਹਦਾਇਤਾਂ ਦੇ ਅਨੁਸਾਰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਯੂ.ਡੀ.ਆਈ.ਡੀ (ਅੰਗਹੀਣ ਸਰਟੀਫਿਕੇਟ) ਬਣਾਉਣ ਦਾ ਬਲਾਕ ਪੱਧਰੀ ਮੈਗਾ ਕੈਂਪ ਅੱਜ ਸ਼ਹੀਦ ਕੈਪਟਨ ਅਮਰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ, ਸੋਹੀਆਂ ਰੋਡ, ਮਜੀਠਾ ਵਿਖੇ ਸਫਲਤਾਪੂਰਵਕ ਸੰਪੰਨ ਹੋਇਆ। ਇਸ ਕੈਂਪ ਵਿੱਚ ਨੱਕ-ਕੰਨ-ਗਲਾ ਰੋਗਾਂ, ਅੱਖਾਂ ਰੋਗ, ਹੱਡੀਆਂ ਰੋਗ  ਤੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਲਗਭਗ 150 ਤੋਂ ਉਪਰ ਮਰੀਜ਼ਾਂ ਦੀ ਅਸੈਸਮੈਂਟ ਕੀਤੀ ਅਤੇ ਉਨ੍ਹਾਂ ਦੇ ਯੂ.ਡੀ.ਆਈ.ਡੀ ਸਰਟੀਫਿਕੇਟ ਬਣਾਉਣ ਲਈ ਰੈਫਰ ਕੀਤਾ। ਕੈਂਪ ਦੌਰਾਨ ਐਸ.ਡੀ.ਐਮ ਮਜੀਠਾ ਡਾ. ਹਰਨੂਰ ਕੌਰ, ਆਮ ਆਦਮੀ ਪਾਰਟੀ ਦੇ ਨੇਤਾ ਸਤਿੰਦਰ ਕੌਰ ਤੇ ਤਹਿਸੀਲਦਾਰ ਰਤਨਜੀਤ ਖੁੱਲਰ ਵੱਲੋਂ ਕੈਂਪ ਦਾ ਜਾਇਜ਼ਾ ਲਿਆ ਗਿਆ। ਐਸ.ਡੀ.ਐਮ. ਮਜੀਠਾ ਨੇ ਦੱਸਿਆ ਕਿ ਯੂ.ਡੀ.ਆਈ.ਡੀ. ਕੈਂਪ ਸਫ਼ਲ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕੀ ਇਥੇ ਪਹੁੰਚੇ ਹਨ।
ਜਾਣਕਾਰੀ ਦਿੰਦਿਆਂ ਹੋਏ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹਰਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਬਲਾਕ ਪੱਧਰੀ ਕੈਂਪ ਵਿੱਚ ਆਉਣ ਵਾਲੇ ਹਰ ਲਾਭਪਾਤਰੀਆਂ ਨੂੰ ਕੈਂਪ ਦਾ ਲਾਭ ਹੋਇਆ ਹੈ। ਆਉਣ ਵਾਲੇ ਲਾਭਪਾਤਰੀਆਂ ਦੀ ਅਸੈਸਮੈਂਟ ਅੱਜ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤੀ ਗਈ ਹੈ ਅਤੇ ਇਨ੍ਹਾਂ ਦੇ ਨਾਲ ਹੀ ਸੁਵਿਧਾ ਸੈਂਟਰ ਦੀ ਟੀਮ ਵੱਲੋਂ ਆਨਲਾਈਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਦੀ ਸੁਵਿਧਾ ਵਾਸਤੇ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਤੇ ਬਲੋਕ ਐਕਸਟੈਨਸ਼ਨ ਐਜੂਕੇਟਰ ਰਣਜੀਤ ਕੁਮਾਰ, ਡਾ. ਭੁਪਿੰਦਰ ਸਿੰਘ, ਐਸ.ਆਈ ਅਮਨਪਾਲ ਸਿੰਘ, ਰਾਧੇ ਸ਼ਾਮ, ਬਿਕਰਮਜੀਤ ਸਿੰਘ, ਪਰਮਿੰਦਰ ਜੀਤ ਕੋਰ, ਹਰਜੀਤ ਕੌਰ ਅਤੇ ਹੋਰ ਪੈਰਾ-ਮੈਡੀਕਲ ਸਟਾਫ ਮੌਜੂਦ ਸੀ।

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …