Breaking News

ਅਮਰੀਕ ਸਿੰਘ ਅਜਨਾਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਪ੍ਰਵਾਸੀ ਵਿਿਦਆਰਥੀਆਂ ਵਲੋ ਕੀਤੀ ਗੁੰਡਾਗਰਦੀ ਦਾ ਸਖਤ ਨੋਟਿਸ 

ਭਾਈ ਅਮਰੀਕ ਸਿੰਘ ਅਜਨਾਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਪ੍ਰਵਾਸੀ ਵਿਿਦਆਰਥੀਆਂ ਵਲੋ ਕੀਤੀ ਗੁੰਡਾਗਰਦੀ ਦਾ ਸਖਤ ਨੋਟਿਸ 


ਗੁਰਸ਼ਰਨ ਸਿੰਘ  ਸੰਧੂ 
ਅੰਮ੍ਰਿਤਸਰ- ਜਨਵਰੀ 6
 ਦਮਦਮੀ ਟਕਸਾਲ ਅਜਨਾਲਾ ਦੇ ਪ੍ਰਬੰਧਕ ਭਾਈ ਅਮਰੀਕ ਸਿੰਘ ਅਜਨਾਲਾ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਰਿੰਗ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਪ੍ਰਵਾਸੀ ਵਿਿਦਆਰਥੀਆਂ ਵਲੋ ਕੀਤੀ ਗੁੰਡਾਗਰਦੀ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਇਨਾਂ ਗੁੰਡਾਂ ਅਨਸਰਾਂ ਨੂੰ ਤੁਰੰਤ ਕਾਲਜ ਵਿਚੋ ਬਾਹਰ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅੱਜ ਭਾਈ ਅਜਨਾਲਾ ਦੇ ਅਤਿ ਨੇੜਲੇ ਸਾਥੀ ਭਾਈ ਸੁਖਦੇਵ ਸਿੰਘ ਨਾਗੋਕੇ ਵਲੋ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਗੁਰੂ ਦੀ ਗੋਲਕ ਨਾਲ ਤਿਆਰ ਕੀਤਾ ਤੇ ਗੋਲਕ ਦੇ ਆਸਰੇ ਚਲਦਾ ਕਾਲਜ ਹੈ। ਇਥੇ ਪੜ੍ਹਣ ਆਏ ਵਿਿਦਆਰਥੀਆਂ ਨੂੰ ਕਾਲਜ ਦੇ ਨਿਯਮਾਂ ਅਤੇ ਸਿੱਖ ਪ੍ਰਪਰਾਵਾਂ ਨੂੰ ਧਿਆਨ ਵਿਚ ਰਖ ਕੇ ਪੜਾਈ ਕਰਨੀ ਚਾਹੀਦੀ ਹੈ। ਅਫਸੋਸ ਦੀ ਗਲ ਹੈ ਕਿ ਸਿੱਖਾਂ ਦੇ ਕਾਲਜ ਵਿਚ ਪੜਣ ਵਾਲੇ ਪ੍ਰਵਾਸੀ ਵਿਿਦਆਰਥੀ ਕਾਲਜ ਦੀ ਗਰਾਉਡ ਵਿਚ ਅਰਧ ਨੰਗੇ ਹੋ ਕੇ ਨਾਚ ਕਰਦੇ ਹਨ ਤੇ ਕਾਲਜ ਵਿਚ ਤਮਾਕੂ ਤੇ ਪਾਨ ਖਾ ਕੇ ਗੰਦ ਪਾਉਦੇ ਰਹੇ ਪਰ ਮਜਾਲ ਹੈ ਕਿ ਕਾਲਜ ਦਾ ਕੋਈ ਪ੍ਰਬੰਧਕ ਜਾਂ ਕਾਲਜ ਚਲਾਉਣ ਵਾਲੀ ਸੰਸਥਾ ਸ਼ੋ੍ਰਮਣੀ ਕਮੇਟੀ ਇਸ ਬਾਰੇ ਬੋਲੀ ਹੋਵੇ। ਭਾਈ ਅਜਨਾਲਾ ਨੇ ਕਿਹਾ ਕਿ ਪ੍ਰਵਾਸੀ ਵਿਿਦਆਰਥੀ ਪੰਜਾਬ ਵਿਚ ਆ ਕੇ ਸਾਡੇ ਹੀ ਕਾਲਜਾਂ ਵਿਚ ਪੜ ਕੇ ਸਾਡੇ ਵਿਿਦਆਰਥੀਆਂ ਦੀ ਮਾਰ ਕੁਟਾਈ ਕਰਦੇ ਹਨ ਤੇ ਸਿੱਖ ਵਿਿਦਆਰਥੀਆਂ ਦੇ ਕੇਸਾਂ ਤੇ ਦਸਤਾਰਾਂ ਦੀ ਬੇਅਦਬੀ ਕਰਦੇ ਹਨ ਤਾਂ ਕਾਲਜ ਦੇ ਪ੍ਰਬੰਧਕਾਂ ਤੇ ਸ਼ੋ੍ਰਮਣੀ ਕਮੇਟੀ ਲਈ ਵੀ ਸ਼ਰਮ ਦੀ ਗਲ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਇਸ ਮਾਮਲੇ ਤੇ ਚੁੱਪੀ ਵੀ ਚੁਬਦੀ ਹੈ।ਉਨਾਂ ਕਿਹਾ ਕਿ ਜ਼ੇਕਰ ਇਹ ਪ੍ਰਵਾਸੀ ਸਾਡੀਆਂ ਹਿੱਕਾਂ ਤੇ ਬੈਠ ਕੇ ਸਾਡੇ ਨਾਲ ਧੱਕਾ ਕਰਨ ਤੋ ਬਾਜ ਨਾ ਆਏ ਤਾਂ ਮਜਬੂਰ ਹੋ ਕੇ ਸਾਨੂੰ ਇਨਾਂ ਦੇ ਖਿਲਾਫ ਕਾਨੂੰਨੀ ਚਾਰਾਜੋਈ ਕਰਨੀ ਪਵੇਗੀ।


 

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …