ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਨਾਲ ਸਾਲ - 2022 ਨੂੰ ਅਲਵਿਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿੱਚ 2022 `ਚ ਸਿਰਜੇ ਇਤਿਹਾਸਯੂਨੀਵਰਸਿਟੀ ਵੱਲੋਂ 2023 ਨੂੰ ਖੁਸ਼ ਆਮਦੀਦਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 26 ਦਸੰਬਰ,-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 53 ਸਾਲਾਂ ਦੇ ਇਤਿਹਾਸ ਦੇ ਵਿਚ 2022 ਅਜਿਹਾ ਸਾਲ ਹੈ ਜਿਸ ਦੇ ਵਿਚ ਯੂਨੀਵਰਸਿਟੀ ਇਕ ਤੋਂ ਬਾਅਦ ਇਕ ਮਾਰੇ ਗਏ ਮਾਅਰਕਿਆਂ ਦੇ ਨਾਲ ਪੂਰਾ ਸਾਲ ਚਰਚਾ ਵਿਚ ਰਹੀ। ਹਾਲ ਵਿਚ ਹੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ 3.85/4 ਵਿਚ ਏ++ ਦਰਜਾ ਪ੍ਰਾਪਤ ਕਰਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਉਚ ਸਿਖਿਆ ਅਦਾਰਿਆਂ ਦਾ ਧਿਆਨ ਆਪਣੇ ਵਿਚ ਖਿੱਚ ਲਿਆ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਦੇ ਕੋਲ ਕਿਹੜੀ ਕਲਾ ਹੈ ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਕੰਮ ਦੇ ਬਲ-ਬੂਤੇ `ਤੇ ਸਾਰਿਆਂ ਨੂੰ ਕੀਲ ਕੇ ਰੱਖ ਦਿੱਤਾ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਕ ਤੋਂ ਬਾਅਦ ਇਕ ਪ੍ਰਾਪਤੀਆਂ ਪ੍ਰਾਪਤ ਕਰਦੀ ਹੋਈ ਸਾਲ ਦੇ ਅਖੀਰਲੇ ਮਹੀਨੇ ਦੇ ਅਖੀਰਲੇ ਹਫਤੇ ਵਿਚ ਪੂਰੇ ਦੇਸ਼ ਭਰ ਵਿਚ ਖਿੱਚ ਦਾ ਕੇਂਦਰ ਬਣ ਗਈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਵਿਚ ਇਕ ਬ੍ਰਾਂਡ ਬਣ ਗਈ ਹੈ ਅਤੇ ਹੁਣ ਇਸ ਦਾ ਨਾਂ ਹੀ ਕਾਫੀ ਹੈ।ਕੇਵਲ ਪਿਛਲੇ ਪੰਜਾਂ ਸਾਲਾਂ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿਹੜਾ ਆਪਣਾ ਖੋਜ ਨਾਲ ਸਬੰਧਤ ਐਚ.ਇੰਡੈਕਸ 64 ਤੋਂ 130 `ਤੇ ਲੈ ਆਂਦਾ ਹੈ, ਨੂੰ ਵੇਖ ਕੇ ਦੂਸਰੇ ਉਚ ਅਦਾਰੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪੈੜਾਂ `ਤੇ ਚੱਲਣ ਲਈ ਮਜਬੂਰ ਹੋ ਰਹੇ ਹਨ।ਯੂਨੀਵਰਸਿਟੀ ਨੇ 24ਵੀਂ ਵਾਰ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਪ੍ਰਾਪਤ ਕਰਕੇ ਵੀ ਖੇਡਾਂ ਦੇ ਖੇਤਰ ਵਿਚ ਜੋ ਝੰਡਾ ਗੱਡਿਆ ਹੈ ਦੇ ਨਾਲ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਂ ਰੌਸ਼ਨ ਹੋਇਆ ਹੈ। 24ਵੀਂ ਵਾਰ ਇਸ ਟਰਾਫੀ `ਤੇ ਕਬਜਾ ਕਰਨ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਬਣ ਗਈ ਹੈ ਜਿਸ ਦਾ ਮੁਕਾਬਲਾ ਕਰਨਾ ਦੂਰ ਦੀ ਕੌਡੀ ਬਰਾਬਰ ਹੋ ਗਿਆ ਹੈ।ਇਸ ਵਰ੍ਹੇ ਯੂਨੀਵਰਸਿਟੀ ਵੱਲੋਂ ਵੱਖ ਵੱਖ ਰੈਂਕਿੰਗ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਉਚ ਰੈਂਕਿੰਗ ਪ੍ਰਾਪਤ ਕੀਤੀ ਗਈ। ਵਰਲਡ ਯੂਨੀਵਰਸਿਟੀ ਵਿੱਦ ਰਿਅਲ ਇੰਮਪੈਕਟ (ਡਬਲਯੂ. ਯੂ. ਆਰ. ਆਈ.) ਨੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਬੇਹਤਰੀਨ ਯੂਨੀਵਰਸਿਟੀਆਂ ਵਿਚ ਰੱਖਦੇ ਹੋਏ, ਪਹਿਲੀਆਂ ਪਹਿਲੀਆਂ 100 ਯੂਨੀਵਰਸਿਟੀਆਂ ਵਿਚ ਰੱਖਿਆ ਹੈ। ਹਾਲ ਵਿਚ ਹੀ ਜਿਹੜੇ ਨਤੀਜੇ ਜਾਰੀ ਕੀਤੇ ਗਏ ਹਨ, ਉਨ੍ਹਾਂ ਵਿਚ ਉੱਚ ਦਰਜੇ ਦੀ ਨੈਤਿਕਤਾ ਵਾਲੀਆਂ ਯੂਨੀਵਰਸਿਟੀਆਂ ਵਿਚ ਸ਼ਾਮਲ ਕਰਦੇ ਹੋਏ ਇਸ ਨੂੰ 51-100ਵੇਂ ਵਰਗ ‘ਚ ਰੱਖਿਆ ਹੈ। ਜਦੋਂ ਕਿ ਓਵਰਆਲ ਮੁਲਾਂਕਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 101-220 ਦੇ ਵਿਚ ਰੱਖਦਿਆਂ ਦੇਸ਼ ਦੀ ਚੋਟੀ ਦੀ ਯੂਨੀਵਰਸਿਟੀ ਹੋਣ ਦਾ ਮਾਣ ਦੇ ਦਿੱਤਾ ਹੈ। ਇੰਡੀਆ ਟੂਡੇ ਐਮ.ਡੀ.ਆਰ.ਏ. (ਮਾਰਕੀਟਿੰਗ ਐਂਡ ਡਿਵੈਲਪਮੈਂਟ ਰੀਸਰਚ ਐਸੋਸੀਏਟਸ) ਬੈਸਟ ਯੂਨੀਵਰਸਿਟੀਜ਼ ਸਰਵੇਅ-2022 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋ 14ਵਾਂ ਸਥਾਨ ਪ੍ਰਾਪਤ ਕੀਤਾ ਹੈ। ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐਨ.ਆਈ.ਆਰ.ਐਫ.) ਰੈਂਕਿੰਗ 2022 ਵਿਚ ਰਾਸ਼ਟਰੀ ਪੱਧਰ `ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਇਲੀਟ ਕਲੱਬ ਵਿੱਚ ਸ਼ਾਮਲ ਹੋਈ ਹੈ। ਇਹ ਉੱਤਰੀ ਖੇਤਰ ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਇੱਕੋ ਇੱਕ ਸਟੇਟ ਫੰਡ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ ਜੋ ਭਾਰਤ ਵਿੱਚ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ 44ਵੇਂ ਸਥਾਨ `ਤੇ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਕੇਵਲ ਯੂਨੀਵਰਸਿਟੀ ਨੂੰ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ `ਤੇ ਲੈ ਕੇ ਜਾਣ ਲਾਣ ਲਈ ਵੀ ਕਈ ਪ੍ਰੋਗਰਾਮ ਉਲੀਕ ਕੇ ਬੈਠੀ ਹੈ ਅਤੇ ਕਈਆਂ ਨੂੰ ਅਮਲੀ ਰੂਪ ਵੀ ਦੇ ਦਿੱਤਾ ਹੈ। ਅੰਮ੍ਰਿਤਸਰ ਨੂੰ ਅੰਤਰਰਾਸ਼ਟਰੀ ਪੱਧਰ `ਤੇ ਲੈ ਕੇ ਜਾਣ ਦੇ ਲਈ ਜੋ ਰੁਕਾਵਟਾਂ ਆ ਰਹੀਆਂ ਹਨ, `ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਸੰਧੂ ਵੱਲੋਂ ਫੋਕਸ ਕਰਦਿਆਂ ਯੂਨੀਵਰਸਿਟੀ ਵਿਖੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਦੀ ਸਥਾਪਨਾ ਕਰ ਦਿੱਤੀ ਹੈ ਜਿਸ ਦੇ ਨਾਲ ਹੁਣ ਤਕ ਅੰਮ੍ਰਿਤਸਰ ਦੇ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਿੰਨ ਕਾਨਫਰੰਸਾਂ ਸੰਭਵ ਹੋਈਆਂ ਹਨ ਜਿਨ੍ਹਾਂ ਦੇ ਵਿਚ 30 ਹਜ਼ਾਰ ਦੇ ਕਰੀਬ ਉਘੀਆਂ ਸਖਸ਼ੀਅਤਾਂ ਨੂੰ ਅੰਮ੍ਰਿਤਸਰ ਨੂੰ ਨੇੜਿਓ ਵੇਖਣ ਦਾ ਮੌਖਾ ਮਿਲਿਆ ਹੈ। ਸੰਭਾਵਤ ਮਾਰਚ 2023 `ਚ ਹੋਣ ਵਾਲੇ ਜੀ 20 ਸੰਮੇਲਨ ਨੂੰ ਲੈ ਕੇ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਕਈ ਪ੍ਰੋਗਰਾਮਾਂ ਦਾ ਹਿੱਸਾ ਬਣਨ ਜਾ ਰਹੀ ਹੈ, ਇਹ ਵੀ ਯੂਨੀਵਰਸਿਟੀ ਦੇ ਉਚ ਪਾਏ ਦੇ ਮੁਢਲੇ ਢਾਂਚੇ ਦੀ ਬਦੌਲਤ ਹੀ ਸੰਭਵ ਹੋ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਉਭਾਰਨ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਵਿਚਰ ਕੇ ਜੋ ਇਸ ਸਾਲ ਵਿਚ ਮੀਲ ਪੱਥਰ ਗੱਡੇ ਹਨ, ਉਹ ਵੀ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਖੇਡਾਂ ਦੇ ਨਾਲ ਨਾਲ ਸਭਿਆਚਾਰਕ ਗਤੀਵਿਧੀਆਂ ਨੂੰ ਇਸ ਸਾਲ ਏਨੇ ਵੱਡੇ ਪੱਧਰ `ਤੇ ਪ੍ਰ੍ਰੋਤਸਾਹਿਤ ਕੀਤਾ ਗਿਆ ਹੈ ਕਿ ਹਾਲ ਵਿਚ ਹੀ ਯੁਵਕ ਮੇਲਿਆਂ ਦੀ ਯੂਨੀਵਰਸਿਟੀ ਵਿਚ ਇਕ ਲੜੀ ਲੱਗੀ ਰਹੀ।ਇਸੇ ਵਰ੍ਹੇ ਯੂਨੀਵਰਸਿਟੀ ਦੇ ਉਘੇ ਵਿਗਿਆਨੀਆਂ ਵੱਲੋਂ ਪੰਜਾਬ ਨੂੰ ਖੇਤੀਬਾੜੀ ਫਸਲੀ ਵਿਭਿੰਨਤਾ ਵੱਲ ਲੈ ਕੇ ਜਾਣ ਲਈ ਜੋ ਸਫਲ ਤਜ਼ਰਬੇ ਕੀਤੇ ਹਨ ਉਨ੍ਹਾਂ ਵਿਚ ਕੇਲਿਆਂ, ਸੇਬਾਂ, ਅਸ਼ਵਗੰਧਾ ਅਤੇ ਹੋਰ ਵੱਖ ਵੱਖ ਫਲਾਂ ਅਤੇ ਦਵਾਈਆਂ ਵਾਲੀਆਂ ਫਸਲਾਂ ਦੇ ਸਫਲਤਾਪੂਰਵਕ ਪ੍ਰਯੋਗ ਸ਼ਾਮਿਲ ਹਨ ਅਤੇ ਇਨ੍ਹਾਂ ਦੀਆਂ ਫਸਲੀ ਪਨੀਰੀਆਂ ਜਲਦ ਹੀ ਪੰਜਾਬ ਦੇ ਕਿਸਾਨਾਂ ਨੂੰ ਉਪਲਬਧ ਵੀ ਕਰਵਾ ਦਿੱਤੀਆਂ ਜਾਣੀਆਂ ਹਨ। ਪੰਜਾਬ ਵਿਚ ਇਸ ਤਰ੍ਹਾਂ ਦੇ ਪ੍ਰਯੋਗ ਇਸ ਗੱਲ ਵੱਲ਼ ਇਸ਼ਾਰਾ ਕਰਦੇ ਹਨ ਕਿ ਇਹ ਯੂਨੀਵਰਸਿਟੀ ਖੋਜ ‘ਚ ਵਿਕਾਸ ਅਤੇ ਨਿਵੇਕਲੇ ਉਦਮਾਂ ਪ੍ਰਤੀ ਗੰਭੀਰ ਹੈ ਅਤੇ ਇਸ ਵਾਤਾਵਰਣ ਵਿਚ ਸੇਬ, ਕੇਲਿਆਂ, ਕੇਸਰ, ਅਸ਼ਵਗੰਧਾਂ ਅਤੇ ਸੰਜੀਵਨੀ ਬੂਟੀ ਆਦਿ ਦੀ ਪੈਦਾਵਾਰ ਖੇਤੀ ਖੇਤਰ ਨੂੰ ਵੱਡਾ ਹੁਲਾਰਾ ਦੇਣ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸਮਰੱਥ ਹੋ ਚੁੱਕੀ ਹੈ।ਯੂਨੀਵਰਸਿਟੀ ਦੇ ਕੈਂਪਸ ਨੂੰ ਖੂਬਸੂਰਤ ਬਣਾਉਣ ਦੇ ਨਾਲ ਨਾਲ ਇਥੋਂ ਦੀ ਹਵਾ ਨੂੰ ਹੋਰ ਸ਼ੁੱਧ ਬਣਾਉਣ ਦੇ ਲਈ ਜੋ ਕਾਰਜ ਅਰੰਭੇ ਸਨ ਇਸ ਸਾਲ ਉਨ੍ਹਾਂ ਦੇ ਨਤੀਜੇ ਵੀ ਸਾਰਥਕ ਰਹੇ।ਅਜੋਕੇ ਸਮੇਂ ਵਿੱਚ, ਸਾਡੇ ਵਿੱਚੋਂ ਬਹੁਤ ਸਾਰੇ ਸਾਡੇ ਆਲੇ-ਦੁਆਲੇ ਵਧ ਰਹੇ ਰੁੱਖਾਂ ਅਤੇ ਹੋਰ ਬੂਟੀਆਂ ਤੇ ਝਾੜੀਆਂ ਬਾਰੇ ਅਣਜਾਣ ਹਨ। ਸਾਡੇ ਵਿੱਚੋਂ ਬਹੁਤ ਸਾਰੇ ਪੌਦਿਆਂ ਦੀਆਂ ਵੱਧ ਤੋਂ ਵੱਧ 5-6 ਕਿਸਮਾਂ ਦੀ ਪਛਾਣ ਕਰ ਸਕਦੇ ਹਨ ਅਤੇ ਵੱਧ ਤੋਂ ਵੱਧ ਕੁਝ 10-12 ਦੀ ਪਛਾਣ ਕਰ ਸਕਦੇ ਹਨ। ਇਸੇ ਉਦੇਸ਼ ਨੂੰ ਮੁੱਖ ਰੱਖਦਿਆਂ ਇਸੇ ਸਾਲ 2022 ਵਿਚ ਵਾਈਸ ਚਾਂਸਲਰ ਪ੍ਰੋ. ਸੰਧੂ ਦੇ ਯਤਨਾ ਸਦਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਸੀ ਹਰੀ ਭਰੀ ਬਨਸਪਤੀ ਬਾਰੇ ਗਿਆਨ ਨੂੰ ਆਮ ਲੋਕਾਈ ਤਕ ਪੁਚਾਉਣ ਦਾ ਉਪਰਾਲਾ ਹੋਇਆ ਹੈ। ਇਸ ਸਬੰਧੀ ਯੂਨੀਵਰਸਿਟੀ ਵਿਖੇ ਲੱਗੇ ਦਰਖਤਾਂ ਬਾਰੇ ਸੂਚਨਾ (ਵਿਗਿਆਨਿਕ ਵੇਰਵਿਆਂ, ਫੁੱਲ ਅਤੇ ਫਲ ਲੱਗਣ ਦੇ ਸਮੇਂ, ਆਰਥਿਕ ਮਹੱਤਤਾ, ਬਾਗਬਾਨੀ ਵਿਸਥਾਰ ਆਦਿ) ਦੇ ਟੈਗ ਜਾਂ ਨੇਮ ਪਲੇਟ ਲੱਗਣੀਆਂ ਇਸੇ ਵਰ੍ਹੇ ਸ਼ੁਰੂ ਹੋਈਆਂ ਹਨ। ਡਿਜੀਟਲਾਈਜ਼ੇਸ਼ਨ ਦੇ ਮੌਜੂਦਾ ਯੁੱਗ ਵਿੱਚ ਇਸ ਨੇਮ ਪਲੇਟ `ਤੇ ਲੱਗੇ ਕਿਊ. ਆਰ. ਕੋਡਾਂ ਨਾਲ ਦਰੱਖਤਾਂ ਅਤੇ ਝਾੜੀਆਂ ਨੂੰ ਟੈਗ ਕਰਨ ਨਾਲ ਕੈਂਪਸ ਵਿੱਚ ਰੁੱਖਾਂ ਅਤੇ ਝਾੜੀਆਂ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਇਨ੍ਹਾਂ ਕੋਡਾਂ ਨੂੰ ਸਮਾਰਟ ਫ਼ੋਨ ਵਾਲਾ ਕੋਈ ਵੀ ਵਿਅਕਤੀ ਸਕੈਨ ਕਰ ਸਕਦਾ ਹੈ ਅਤੇ ਬੂਟੇ/ਦਰਖਤ/ਝਾੜੀ ਆਦਿ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਨੇ ਕਿਊਆਰ ਕੋਡ ਦੀ ਵਰਤੋਂ ਕਰਕੇ ਕੈਂਪਸ ਦੇ ਰੁੱਖਾਂ ਅਤੇ ਬੂਟਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਚੰਗੀ ਪਹਿਲ ਕੀਤੀ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਦੇ ਲਈ ਵੱਖ ਵੱਖ ਅਨੁਸ਼ਾਸਨਾਂ ਨਾਲ ਸਬੰਧਤ ਮਾਹਿਰਾਂ ਦੀ ਨਿਗਰਾਨੀ ਹੇਠ ਸਥਾਪਤ ਕੀਤੇ 12 ਵਿਦਿਆਰਥੀ ਗਤੀਵਿਧੀ ਕਲੱਬਾਂ ਦੀ ਬਦੌਲਤ ਇਸ ਵਰ੍ਹੇ ਯੂਨੀਵਰਸਿਟੀ ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਛਾਏ ਰਹੇ। ਇਸ ਦੇ ਨਾਲ ਹੀ ਯੂਨੀਵਰਸਿਟੀ ਨੂੰ ਪੜ੍ਹਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੁੰਦੀ ਸਗੋਂ ਉਨ੍ਹਾਂ ਦੇ ਭਵਿੱਖ ਨੂੰ ਹੋਰ ਵੀ ਸੁਨਹਿਰਾ ਬਣਾਉਣ ਲਈ ਉਨ੍ਹਾਂ ਦੀਆਂ ਨੌਕਰੀਆਂ ਦਿਵਾਉਣ ਵਿਚ ਇਕ ਵੱਡਾ ਰੋਲ ਅਦਾ ਕਰਦੀ ਹੈ। ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਪੇਟੈਂਟ ਤੇ ਪਲੇਸਮੈਂਟ ਕਰਵਾਉਣ ਦੇ ਖੇਤਰ ਵਿਚ ਇਸ ਯੂਨੀਵਰਸਿਟੀ ਇਸ ਵਰ੍ਹੇ ਮੋਹਰੀ ਰਹੀ ਹੈ ਅਤੇ ਇਸ ਵਰ੍ਹੇ 17.40 ਲੱਖ ਪ੍ਰਤੀ ਸਾਲ ਤਨਖਾਹ ਪੈਕੇਜ ਤਕ ਪਲੇਸਮੈਂਟ ਹੋਈ ਹੈ। ਇਸ ਵਰ੍ਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਨਾਏ ਜਾ ਰਹੇ 53ਵੇਂ ਸਥਾਪਨਾ ਦਿਵਸ ਮੌਕੇ ਵਿਦਿਆਰਥੀਆਂ ਖੋਜਾਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। 48ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਆਈ. ਏ. ਐਸ. ਇਕਬਾਲ ਸਿੰਘ ਚਾਹਲ, ਮਿਊਂਸੀਪਲ ਕਮਿਸ਼ਨਰ ਐਂਡ ਐਡਮਨਿਸਟਰੇਟਰ ਆਫ ਬ੍ਰਿਹਨਮੁੰਬਈ, ਮਿਊਂਸੀਪਲ ਕਾਰਪੋਰੇਸ਼ਨ, ਮਹਾਰਾਸ਼ਟਰ ਅਤੇ ਉੱਘੇ ਵਿਗਆਨੀ ਡਾ. ਗਗਨਦੀਪ ਕੰਗ, ਡਿਪਾਰਟਮੈਂਟ ਆਫ ਗੈਸਟਰੋਇਨਟਸਟਾਈਨਲ ਸਾਇੰਸ, ਕ੍ਰਿਸਚਨ, ਮੈਡੀਕਲ ਕਾਲਜ, ਵਿਲੋਰ, ਤਾਮਿਲਨਾਡੂ ਨੂੰ ਆਪਣੇ ਆਪਣੇ ਖੇਤਰ ਵਿਚ ਪਾਏ ਅਹਿਮ ਯੋਗਦਾਨ ਸਦਕਾ ਆਨ ਕਾਜ਼ਾ ਡਿਗਰੀਆਂ ਦੇ ਕੇ ਸਨਮਾਨਿਤ ਕੀਤਾ। ਕਨਵੋਕੇਸ਼ਨ ਦੌਰਾਨ 136 ਪੀ.ਐਚ.ਡੀ., 02 ਐਮ ਫਿਲ, 95 ਪੋਸਟ ਗਰੈਜੂਏਟ ਅਤੇ 71 ਅੰਡਰ ਗਰੈਜੂਏਟ ਡਿਗਰੀਆਂ ਅਤੇ 177 ਮੈਡਲ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ।ਇਸ ਵਰ੍ਹੇ ਯੂਨੀਵਰਸਿਟੀ ਦੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਗਮ ਮੌਕੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਆਲ ਇੰਡੀਆ ਇੰਟਰ-ਵਰਸਿਟੀ ਪੱਧਰ ’ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ 268 ਖਿਡਾਰੀਆਂ ਅਤੇ ਕਾਲਜਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਵਿਭਾਗਾਂ ਦੇ ਮੁਖੀ, ਖੇਡ ਸ਼ਖਸ਼ੀਅਤਾਂ, ਕੋਚਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਇਸ ਵਰ੍ਹੇ ਦੇਸ਼ ਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਦਰਪੇਸ਼ ਚੁਣੌਤੀਆਂ ਤੇ ਮੁਸ਼ਕਲਾਂ ਅਤੇ ਸਥਾਈ ਵਿਕਾਸ ਲਈ ਖੋਜ, ਸਿਖਲਾਈ ਅਤੇ ਹੋਰ ਉਸਾਰੀ ਗਤੀਵਿਧੀਆਂ ਕਰਨ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਤੇ ਕੰਵਰ ਸੁਰਜੀਤ ਸਿੰਘ ਇੰਸਟੀਚਿਊਟ ਫਾਰ ਸਪੇਸ਼ੀਅਲ ਪਲੈਨਿੰਗ ਐਂਡ ਇਨਵਾਇਰਮੈਂਟ ਰਿਸਰਚ, ਪੰਚਕੂਲਾ, ਹਰਿਆਣਾ ਨਾਲ ਅਹਿਮ ਸਮਝੌਤਾ ਕੀਤਾ ਗਿਆ। ਇਸ ਤੋਂ ਇਲਾਵਾ ਸ. ਗੁਰਨਾਮ ਸਿੰਘ ਤੀਰ ਦੀਆਂ ਸਾਹਿਤਕ ਕਿਰਤਾਂ ਨੂੰ ਸੰਭਾਲਣ ਹਿਤ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ `ਚ ਇਕ ਕੇਂਦਰ ਦੀ ਸਥਾਪਨਾ ਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਸ. ਗੁਰਨਾਮ ਸਿੰਘ ਤੀਰ ਮੈਮੋਰੀਅਲ ਟਰੱਸਟ ਵਿਚਕਾਰ ਇਕ ਅਹਿਮ ਸਮਝੌਤਾ, ਵਿਦਿਆਰਥੀਆਂ `ਚ ਜਰਮਨ ਭਾਸ਼ਾ ਸਿੱਖਣ ਨੂੰ ਉਤਸ਼ਾਹਿਤ ਕਰਨ ਅਤੇ ਅਕਾਦਮਿਕ ਮੌਕੇ ਵਧਾਉਣ ਹਿਤ ਜਰਮਨ ਸੱਭਿਆਚਾਰਕ ਸੰਸਥਾ ਗੋਏਥੇ-ਇੰਸਟੀਟਿਊਟ/ਮੈਕਸ ਮੂਲਰ ਭਵਨ ਨਾਲ ਸਮਝੌਤਾ, ਇੰਡੀਆ-ਕੈਨੇਡਾ ਸੈਂਟਰ ਫਾਰ ਇਨੋਵੇਟਿਵ ਮਲਟੀਡਿਸਿਪਲਨਰੀ ਪਾਰਟਨਰਸ਼ਿਪਸ ਟੂ ਐਕਸਲਰੇਟ ਕਮਿਊਨਿਟੀ ਟਰਾਂਸਫਾਰਮੇਸ਼ਨ ਐਂਡ ਸਸਟੇਨੇਬਿਲਟੀ ਕੈਨੇਡਾ, ਲੌਜਿਸਟਿਕ ਸੈਕਟਰ ਸਕਿੱਲ ਕੌਂਸਲ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਐੱਸ.ਡੀ.ਸੀ.)ਨਾਲ ਸਮਝੌਤੇ ਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਸਮਝੌਤੇ ਸਿਰੇ ਚੜ੍ਹੇ ਹਨ।ਇਸ ਵਰ੍ਹੇ ਯੁਵਕ ਮੇਲਿਆਂ, ਅੰਤਰ ਵਰਸਿਟੀ ਤੇ ਰਾਸ਼ਟਰੀ ਖੇਡ ਮੇਲਿਆਂ, ਦੋ ਪੰਜਾਬ ਪੱਧਰੀ ਫੁੱਲਾਂ ਦੇ ਮੇਲਿਆਂ, ਕਲਾ ਅਤੇ ਪੁਸਤਕ ਪ੍ਰਦਰਸ਼ਨੀਆਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਆਫਲਾਇਨ ਅਤੇ ਆਨਲਾਈਨ ਸੈਮੀਨਾਰਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਦੇ ਪ੍ਰੋਗਰਾਮ ਕਰਵਾਏ ਗਏ।ਸਾਲ 2022 ਦੀਆਂ ਸਭ ਪ੍ਰਾਪਤੀਆਂ ਵਿਚ ਜੇਕਰ ਅਗਵਾਈ ਦੀ ਗੱਲ ਕਰੀਏ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਦਾ ਨਾਂ ਆਉਣਾ ਸੁਭਾਵਿਕ ਹੈ ਅਤੇ ਉਨ੍ਹਾਂ ਦੀ ਮਿਹਨਤ, ਲਗਨ, ਦਿ੍ੜ ਸੰਕਲਪ ਅਤੇ ਦੂਰ -ਅੰਦੇਸ਼ੀ ਸੋਚ ਸਦਕਾ ਪ੍ਰਾਪਤੀਆਂ ਸੰਭਵ ਹੋਈਆਂ ਹਨ।