Breaking News

ਬਜ਼ੁਰਗਾਂ ਦੀ ਸਹਾਇਤਾ ਲਈ ਐਲਡਰ ਹੈਲਪ ਲਾਈਨ ਨੰਬਰ 14567 ਕੀਤਾ ਜਾਰੀ
ਬਜ਼ੁਰਗ ਸਾਡਾ ਮਾਣ ਅਤੇ ਇਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਇਖਲਾਕੀ ਫ਼ਰਜ਼ – ਡਿਪਟੀ ਕਮਿਸ਼ਨਰ

ਬਜ਼ੁਰਗਾਂ ਦੀ ਸਹਾਇਤਾ ਲਈ ਐਲਡਰ ਹੈਲਪ ਲਾਈਨ ਨੰਬਰ 14567 ਕੀਤਾ ਜਾਰੀ
ਬਜ਼ੁਰਗ ਸਾਡਾ ਮਾਣ ਅਤੇ ਇਨ੍ਹਾਂ ਦੀ ਦੇਖਭਾਲ ਕਰਨਾ ਸਾਡਾ ਇਖਲਾਕੀ ਫ਼ਰਜ਼ – ਡਿਪਟੀ ਕਮਿਸ਼ਨਰ

ਗੁਰਸ਼ਰਨ ਸਿੰਘ ਸੰਧੂ 
ਗੁਰਦਾਸਪੁਰ, 22 ਦਸੰਬਰ 
 ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਸ਼ਾਮ ਬਿਰਧ ਆਸ਼ਰਮ ਗੁਰਦਾਸਪੁਰ ਵਿਖੇ ਰਹਿ ਰਹੇ ਬਜ਼ੁਰਗਾਂ ਅਤੇ ਚਿਲਡਰਨ ਹੋਮ ਦੇ ਬੱਚਿਆਂ ਨਾਲ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸ ਸਬੰਧੀ ਬਿਰਧ ਆਸ਼ਰਮ ਵਿਖੇ ਹੈਲਪ ਏਜ਼ ਇੰਡੀਆ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਤੋਹਫ਼ੇ ਦਿੱਤੇ। ਇਸ ਮੌਕੇ ਉਨ੍ਹਾਂ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਐਲਡਰ ਹੈਲਪ ਲਾਈਨ ਨੰਬਰ 14567 ਵੀ ਜਾਰੀ ਕੀਤਾ।
ਕ੍ਰਿਸਮਿਸ ਤੇ ਨਵੇਂ ਸਾਲ ਦੀ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਤੇ ਬੱਚਿਆਂ ਦੀ ਨਿਰੋਈ ਸਿਹਤ ਬੇਹਤਰ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਮਾਣ ਹਨ ਅਤੇ ਇਨ੍ਹਾਂ ਦੀ ਦੇਖਭਾਲ ਕਰਨੀ ਸਾਡਾ ਇਖਲਾਕੀ ਫ਼ਰਜ਼ ਹੈ। ਉਨ੍ਹਾਂ ਦੱਸਿਆ ਕਿ ਬਿਰਧ ਆਸ਼ਰਮ ਗੁਰਦਾਸਪੁਰ ਵਿੱਚ 25 ਬਜ਼ੁਰਗ ਰਹਿ ਰਹੇ ਹਨ ਅਤੇ ਉਨ੍ਹਾਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਜ਼ਿਲ੍ਹਾ ਵਾਸੀ ਨੂੰ ਆਪਣੇ ਘਰਾਂ ਵਿੱਚ ਵੀ ਬਜ਼ੁਰਗਾਂ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਜ਼ੁਰਗਾਂ ਦੀ ਸਹੂਲਤ ਲਈ ਹਰ ਵੇਲੇ ਤਤਪਰ ਹੈ ਅਤੇ ਬਜ਼ੁਰਗਾਂ ਦੀ ਸੇਵਾ ਤੇ ਸਹੂਲਤ ਲਈ ਉਹ ਹਰ ਸਮੇਂ ਹਾਜ਼ਰ ਹਨ।
ਬਜ਼ੁਰਗਾਂ ਦੀ ਸਹਾਇਤਾ ਲਈ ਐਲਡਰ ਹੈਲਪ ਲਾਈਨ ਨੰਬਰ 14567 ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨੰਬਰ ’ਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ, ਬਿਰਧ ਘਰ, ਗਤੀਵਿਧ ਕੇਂਦਰ ਅਤੇ ਹੋਰ ਜਾਣਕਾਰੀ ਲਈ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸੇ ਵੀ ਤਰਾਂ ਦੀ ਕਾਨੂੰਨੀ ਸਹਾਇਤਾ ਅਤੇ ਪੈਨਸ਼ਨ ਸਬੰਧੀ ਮਸਲਿਆਂ ਲਈ ਸੁਝਾਅ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬਜ਼ੁਰਗ ਕਿਸੇ ਵੀ ਹਾਲ ਵਿੱਚ ਆਪਣੇ ਆਪ ਨੂੰ ਇਕੱਲਾ ਨਾ ਸਮਝਣ ਅਸੀਂ ਉਨ੍ਹਾਂ ਦੇ ਨਾਲ ਅਤੇ ਹਮੇਸ਼ਾਂ ਉਨ੍ਹਾਂ ਦੀ ਗੱਲ ਸੁਣਾਂਗੇ।
ਇਸ ਮੌਕੇ ਬਿਰਧ ਆਸ਼ਰਮ ਵਿਖੇ ਕਰਵਾਏ ਸਮਾਗਮ ਵਿੱਚ ਬਜ਼ੁਰਗਾਂ ਅਤੇ ਬੱਚਿਆਂ ਨੇ ਖੂਬ ਖੁਸ਼ੀਆਂ ਮਨਾਈਆਂ ਅਤੇ ਭੰਗੜੇ ਪਾਏ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਸਹਾਇਕ ਕਮਿਸ਼ਨਰ ਡਾ. ਵਰੁਣ ਕੁਮਾਰ ਵੀ ਇਨ੍ਹਾਂ ਖੁਸ਼ੀਆਂ ਵਿੱਚ ਸ਼ਾਮਲ ਹੁੰਦਿਆਂ ਬਜ਼ੁਰਗਾਂ ਤੇ ਬੱਚਿਆਂ ਨਾਲ ਭੰਗੜਾ ਪਾਇਆ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਵੱਲੋਂ ਬਜ਼ੁਰਗਾਂ ਤੇ ਬੱਚਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ। ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਕ੍ਰਿਕਟ ਦਾ ਸਮਾਨ ਵੀ ਦਿੱਤਾ।  
ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਵਰੁਣ ਕੁਮਾਰ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਸਕੱਤਰ ਸ੍ਰੀ ਰਾਜੀਵ ਸਿੰਘ, ਹੈਲਪ ਏਜ਼ ਇੰਡੀਆ ਦੇ ਡਿਪਟੀ ਡਾਇਰੈਕਟਰ ਸ੍ਰੀ ਕਮਲ ਸ਼ਰਮਾਂ, ਮੈਨੇਜਰ ਬਿਰਧ ਆਸ਼ਰਮ ਸ੍ਰੀਮਤੀ ਅਰਪਨਾ ਸ਼ਰਮਾਂ, ਸਵਤੰਤਰ ਕੁਮਾਰ ਸੀਨੀਅਰ ਕੇਅਰ ਗਿਵਰ, ਚਿਲਡਰਨ ਹੋਮ ਦੇ ਮੈਨੇਜਰ ਸੰਦੀਪ ਕੌਰ ਵਿਰਦੀ, ਮਨਦੀਪ ਸਿੰਘ, ਐੱਫ਼.ਆਰ.ਓ. ਜਤਿੰਦਰ ਕੁਮਾਰ, ਨੀਰਜ ਮਹਾਜਨ ਚੇਅਰਮੈਨ ਨਵਾਂ ਯੁੱਗ ਨਵੀਂ ਸੋਚ ਸੁਸਾਇਟੀ ਵੀ ਹਾਜ਼ਰ ਸਨ।

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …