ਸੁਖਬੀਰ ਸਿੰਘ ਬਾਦਲ ਨੇ ਆਪ ਸਰਕਾਰ ਵੱਲੋਂ ਤਾਨਾਸ਼ਾਹੀ ਹੁਕਮਾਂ ਨਾਲ ਪ੍ਰੈਸ ਦੀ ਆਜ਼ਾਦੀ ਨੂੰ ਕੁਚਲਣ ਦੇ ਯਤਨਾਂ ਦੀ ਕੀਤੀ ਨਿਖੇਧੀਗੁਰਸ਼ਰਨ ਸਿੰਘ ਸੰਧੂ ਚੰਡੀਗੜ੍ਹ, 22 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋ਼ ਸ਼ਰ੍ਹੇਆਮ ਤਾਨਾਸ਼ਾਹੀ ਤਰੀਕੇ ਨਾਲ ਪ੍ਰੈਸ ਦੀ ਆਜ਼ਾਦੀ ਨੁੰ ਕੁਚਲਣ ਦੇ ਯਤਨ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਉਹਨਾਂ ਮੀਡੀਆ ਘਰਾਣਿਆਂ ਨੂੰ ਵਿਸ਼ੇਸ਼ ਤੌਰ ’ਤੇ ਨਿਸ਼ਾਨਾ ਬਣਾਇਆ ਜਾ ਰਿਹੈ ਜੋ ਹਮੇਸ਼ਾ ਪੰਜਾਬੀ, ਪੰਜਾਬੀ ਤੇ ਪੰਜਾਬੀਅਤ ਤੇ ਪੰਜਾਬੀ ਸਭਿਆਚਾਰ ਵਾਸਤੇ ਡਟਦੇ ਰਹੇ ਹਨ।ਉਹਨਾਂ ਕਿਹਾ ਕਿ ਜਦੋਂ ਬੰਦਾ ਵੇਖਦਾ ਹੈ ਤਾਂ ਹੈਰਾਨ ਰਹਿ ਜਾਂਦਾ ਹੈ ਕਿ ਕਿਵੇਂ ਪੰਜਾਬੀਆਂ ਦੀ ਕੀਮਤੀ ਤੇ ਸਖ਼ਤ ਮਿਹਨਤ ਨਾਲ ਕੀਤੀ ਕਮਾਈ ਪੰਜਾਬ ਤੋਂ ਬਾਹਰ ਖਾਸ ਤੌਰ ’ਤੇ ਗੁਜਰਾਤ ਆਦਿ ਵਿਚ ਜਿਥੇ ਵਿਧਾਨ ਸਭਾ ਚੋਣਾਂ ਸਨ, ਵਿਚ ਗੈਰ ਪੰਜਾਬੀ ਅਖਬਾਰਾਂ ਵਿਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਲੁਟਾਈ ਗਈ। ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਲੰਧਰ ਤੋਂ ਛਪਦੇ ਪ੍ਰਸਿੱਧ ਪੰਜਾਬੀ ਅਖਬਾਰ ਅਜੀਤ ਅਖਬਾਰ ਸਮੂਹ ਦੇ ਇਸ਼ਤਿਹਾਰ ਰੋਕਣ ਦੇ ਮਾਮਲੇ ਦੀ ਗੱਲ ਕਰ ਰਹੇ ਸਨ। ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਲਈ ਮੋਹਰੀ ਹੋ ਕੇ ਲੜਾਈ ਲੜੀ ਹੈ ਅਤੇ ਹਮੇਸ਼ਾ ਲੜਦੀ ਰਹੇਗੀ। ਉਹਨਾਂ ਅਜੀਤ ਨੂੰ ਪੰਜਾਬ ਦੀ ਆਵਾਜ਼ ਤੇ ਅੰਤਰ ਆਤਮਾ ਕਰਾਰ ਦਿੰਦਿਆਂ ਕਿਹਾ ਕਿ ਇਸ ਅਖਬਾਰ ਦਾ ਹਮੇਸ਼ਾ ਪੰਜਾਬ ਵਿਰੋਧੀ ਖਾਸਤੌਰ ’ਤੇ ਸਿੱਖ ਵਿਰੋਧੀ ਸਰਕਾਰਾਂ ਨੇ ਵਿਰੋਧ ਕੀਤਾ ਤੇ ਇਸਨੁੰ ਨਿਸ਼ਾਨਾ ਬਣਾਇਆ ਹੈ।ਸਰਦਾਰ ਬਾਦਲ ਨੇ ਇਥੇ ਜਾਰੀ ਕੀਤੇ ਇਕਬਿਆਨ ਵਿਚ ਕਿਹਾ ਕਿ ਜਿਹੜੇ ਅਖਬਾਰਾਂ, ਚੈਨਲਾਂ ਤੇ ਵੈਬ ਪੋਰਟਲਾਂ ਨੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਪਣੀ ਜ਼ਮੀਰ ਦੀ ਆਵਾਜ਼ ਵੇਚਣ ਅਤੇ ਸਰਕਾਰ ਤੇ ਆਪ ਦੇ ਬੁਲਾਰੇ ਬਣਨ ਤੋਂ ਨਾਂਹ ਕੀਤੀ, ਉਹਨਾਂ ਦੇ ਇਸ਼ਤਿਹਾਰ ਰੋਕ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨਾ ਬੋਲਣ ਦੀ ਆਜ਼ਾਦੀ ਦੇ ਲੋਕਤੰਤਰੀ ਹੱਕ ਨੂੰ ਯਕੀਨੀ ਬਣਾਉਦ ਲਈ ਸੰਵਿਧਾਨਕ ਵਿਚ ਦੱਸੀਆਂ ਵਿਵਸਥਾਵਾਂ ਦੀ ਖਿਲਾਫਤ ਕਰਨਾ ਹੈ। ਉਹਨਾਂ ਕਿਹਾ ਕਿ ਜੋ ਮੀਡੀਆ ਘਰਾਣੇ ਹਮੇਸ਼ਾ ਸੱਚ ’ਤੇ ਪਹਿਰਾ ਦਿੰਦੇ ਹਨ, ਉਹਨਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਅਲੱਗ ਥਲੱਗ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾਕਿ ਇਹ ਸਾਰੇ ਹੁਕਮ ਦਿੱਲੀ ਤੋਂ ਆ ਰਹੇ ਹਨ ਕਿਉਂਕਿ ਸ੍ਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਤਾਂ ਸਿਰਫ ਪ੍ਰੋਕਸੀ ਹੈ ਤੇ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੇ ਸੂਬੇਦਾਰ ਰਾਘਵ ਚੱਢਾ ਦੀ ਰੱਬੜ ਦੀ ਮੋਹਰ ਹੈ।ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਹਮੇਸ਼ਾ ਅਜੀਤ ਅਖਬਾਰ ਸਮੂਹ ਅਤੇ ਉਹਨਾਂ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਡੱਟ ਕੇ ਖੜ੍ਹੀ ਹੁੰਦੀ ਰਹੀ ਹੈ ਤੇ ਹਮੇਸ਼ਾ ਰਹੇਗੀ। ਉਹਨਾਂ ਕਿਹਾ ਕਿ ਜਿਹਨਾਂ ਮੀਡੀਆ ਘਰਾਣਿਆਂ ਨੂੰ ਵੀ ਆਪ ਜਾਂ ਕੋਈ ਵੀਸਰਕਾਰ ਨਿਸ਼ਾਨਾ ਬਣਾਏਗੀ, ਅਸੀਂ ਉਹਨਾਂ ਦਾ ਡੱਟ ਕੇ ਸਾਥ ਦਿਆਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪ੍ਰੈਸ ਦੀ ਆਜ਼ਾਦੀ ਕਾਇਮ ਰੱਖਣ ਲਈ ਮੋਹਰੀ ਰਿਹਾ ਹੈ ਤੇ ਰਹੇਗਾ।