ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬਣਾਇਆ ਇਕ ਹੋਰ ਰਿਕਾਰਡਨੈਕ ਏ++ ਗ੍ਰੇਡ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਦੇਸ਼ ਦੀ ਆਹਲਾ ਯੂਨੀਵਰਸਿਟੀਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਏ++ ਗਰੇਡ ਨਾਲ 4 ਵਿਚੋਂ ਮਿਲੇ 3.85 ਅੰਕ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ ਦਸੰਬਰ 20 ਦੇਸ਼ ਦੇ ਸਾਰੇ ਵਿਿਦਅਕ ਅਦਾਰਿਆਂ ਦੀ ਰੈਂਕਿੰਗ ਕਰਨ ਵਾਲੀ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੀਟੇਸ਼ਨ ਕੌਂਸਲ (ਨੈਕ) ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 4 ਵਿਚੋਂ 3.85 ਸਕੋਰ ਦੇ ਕੇ ਦੇਸ਼ ਦੀ ਆਹਲਾ ਯੂਨੀਵਰਸਿਟੀ ਕਰਾਰ ਦਿੱਤਾ ਹੈ। ਹਾਲ ਵਿਚ ਹੀ ਨੈਕ ਹਾਈ ਪਾਵਰ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਸੀ ਜਿਸ ਦੇ ਬਾਅਦ ਯੂਨੀਵਰਸਿਟੀ ਦਾ ਮੁੁਕੰਮਲ ਮੁਲਾਂਕਣ ਕਰਨ ਤੋਂ ਬਾਅਦ ਰਿਪੋਰਟ ਦਿੱਤੀ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਸਭ ਤੋਂ ਵੱਧ ਨੰਬਰ ਲੈ ਕੇ ਸਰਵੋਤਮ ਯੂਨੀਵਰਸਿਟੀ ਬਣ ਗਈ ਹੈ।ਨੈਕ ਵੱਲੋਂ ਯੂਨੀਵਰਸਿਟੀ ਨੂੰ ਸਭ ਤੋਂ ਵਧੀਆ ਸਕੋਰ ਦੇਣ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਲਿਆਰੇ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਪੂਰੇ ਯੂਨੀਵਰਸਿਟੀ ਭਾਈਚਾਰੇ ਵੱਲੋਂ ਇਸ ਦੀਆਂ ਵਧਾਈਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੂੰ ਦਿੱਤੀਆਂ ਜਾ ਰਹੀਆਂ ਹਨ। ਯੂਨੀਵਰਸਿਟੀ ਦੇ ਹੁਣ ਤਕ ਦੇ ਇਤਿਹਾਸ ਵਿਚ ਸਭ ਤੋਂ ਵੱਧ ਸਕੋਰ ਲੈ ਕੇ ਰਿਕਾਰਡ ਬਣਾਉਣ ਦਾ ਸਿਹਰਾ ਯੂਨੀਵਰਸਿਟੀ ਦੀ ਫੈਕਲਟੀ ਵੱਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਦੇ ਸਿਰ ਸਜਾਇਆ ਜਾ ਰਿਹਾ ਹੈ। ਇਹ ਸੂਚਨਾ ਨੈਕ ਵੱਲੋਂ ਜਿਉਂ ਹੀ ਸੂਚਨਾ ਯੂਨੀਵਰਸਿਟੀ ਨੂੰ ਭੇਜੀ ਗਈ ਤਾਂ ਯੂਨੀਵਰਸਿਟੀ ਵਿਚ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ।ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਪੂਰੇ ਯੂਨੀਵਰਸਿਟੀ ਭਾਈਚਾਰੇ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੈਕ ਵੱਲੋਂ ਕੀਤੇ ਮੁਲਾਂਕਣ ਅਤੇ ਮਾਨਤਾ ਦੇ ਚੌਥੇ ਚਰਨ ਵਿੱਚ 4 ਵਿਚੋਂ 3.85 ਸੀ.ਜੀ.ਪੀ.ਏ. ਸਕੋਰ ਨਾਲ ਏ++ ਗ੍ਰੇਡ 'ਤੇ ਮਾਨਤਾ ਪ੍ਰਦਾਨ ਕੀਤੀ ਹੈ ਦੇ ਲਈ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ, ਨਾਨ-ਟੀਚਿµਗ ਕਰਮਚਾਰੀਆਂ ਅਤੇ ਵਿਿਦਆਰਥੀਆਂ ਵਧਾਈ ਦੇ ਪਾਤਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਚੇਰੀ ਸਿਿਖਆ ਦੇ ਖੇਤਰ ਵਿਚ ਅਗਲੇ ਸੱਤ ਸਾਲਾਂ ਤਕ ਇਹ ਮਾਨਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਿੱਕਾ ਜਮਾਉਂਦੀ ਰਹੇਗੀ ਅਤੇ ਇਹ ਸਕੋਰ ਪ੍ਰਾਪਤ ਕਰਨ ਵਾਲੀ ਭਾਰਤ ਦੀ ਇਹ ਇਕ ਇਕਲੌਤੀ ਰਾਜ/ਕੇਂਦਰੀ/ਪ੍ਰਾਈਵੇਟ ਯੂਨੀਵਰਸਿਟੀ ਬਣੀ ਹੈ।ਉਨ੍ਹਾਂ ਦੱਸਿਆ ਕਿ ਇਸ ਮੁਲਾਂਕਣ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪਹਿਲਾਂ ਟਾਟਾ ਇµਸਟੀਚਿਊਟ ਆਫ਼ ਸੋਸ਼ਲ ਸਾਇµਸਿਜ਼ ਇਕ ਹੀ ਹੋਰ ਵਿਿਦਅਕ ਸੰਸਥਾ ਹੈ ਜਿਸ ਨੂੰ ਦੇਸ਼ ਵਿੱਚੋਂ 3.89 ਦੇ ਉੱਚ ਗ੍ਰੇਡ ਦੇ ਨਾਲ ਮਾਨਤਾ ਦਿੱਤੀ ਗਈ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 2014 ਵਿਚ 4 ਵਿਚੋਂ 3.51 ਅੰਕਾਂ ਨਾਲ ਨਿਵਾਜਿਆ ਗਿਆ ਸੀ ਅਤੇ ਇਸ ਵਾਰ ਯੂਨੀਵਰਸਿਟੀ ਨੇ ਪਿਛਲੇ ਮਾਨਤਾ ਚਰਣ ਤੋਂ ਆਪਣੇ ਸਕੋਰ ਵਿਚ ਰਿਕਾਰਡ 3.85 ਸਕੋਰ ਦਾ ਵਾਧਾ ਕਰਦੇ ਹੋਏ ਭਾਰਤ ਦਾ ਦੂਜਾ ਵਿਿਦਅਕ ਅਦਾਰਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਨੈਕ ਵੱਲੋਂ ਦਿੱਤੀ ਗਈ ਰਿਪੋਰਟ ਵਿਚ ਦੇਸ਼ ਦੀਆਂ ਸਾਰੀਆਂ ਰਾਜ ਅਤੇ ਕੇਂਦਰੀ ਯੂਨੀਵਰਸਿਟੀਆਂ ਵਿਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਐਲਾਨਦਿਆਂ ਇਹ ਗਰੇਡ ਦਿੱਤੇ ਗਏ ਹਨ। ਨੈਕ ਵੱਲੋਂ ਯੂਨੀਵਰਸਿਟੀ ਦਾ ਮੁਲਾਂਕਣ ਕਰਨ ਸਮੇਂ ਵੱਖ ਵੱਖ ਜੋ ਸਖਤ ਮਾਪਦੰਡ ਅਪਣਾਏ ਜਾਂਦੇ ਹਨ ਉਨ੍ਹਾਂ 'ਤੇ ਖਰੀ ਉਤਰਦਿਆਂ ਇਹ ਮਾਨਤਾ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਮੁਲਾਂਕਣ ਕਰਨ ਸਮੇਂ ਸੱਤ ਮਾਪਦੰਡਾਂ ਨੂੰ ਅਪਣਾਇਆ ਜਾਂਦਾ ਹੈ ਜਿਸ ਵਿਚ ਪਾਠਕ੍ਰਮ ਦੇ ਪਹਿਲੂ, ਅਧਿਆਪਨ-ਸਿਖਲਾਈ ਤੇ ਮੁਲਾਂਕਣ, ਖੋਜ, ਨਵੀਨਤਾਵਾਂ ਅਤੇ ਵਿਸਥਾਰ; ਬੁਨਿਆਦੀ ਢਾਂਚਾ ਅਤੇ ਸਿਖਲਾਈ ਸਰੋਤ; ਵਿਿਦਆਰਥੀ ਸਹਾਇਤਾ ਤੇ ਤਰੱਕੀ; ਗਵਰਨੈਂਸ, ਲੀਡਰਸ਼ਿਪ ਤੇ ਪ੍ਰਬµਧਨ; ਸµਸਥਾਗਤ ਮੁੱਲ ਤੇ ਵਧੀਆ ਅਭਿਆਸ ਸ਼ਾਮਿਲ ਹੁੰਦੇ ਹਨ ਜਿਸ ਵਿਚ ਯੂਨੀਵਰਸਿਟੀ ਨੂੰ ਦੇਸ਼ ਵਿਚੋਂ ਪੂਰੇ ਨੰਬਰ ਮਿਲੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਪਿਛਲੇ 5 ਸਾਲਾਂ ਵਿੱਚ ਜਿਥੇ ਆਪਣੇ ਐਚ-ਇµਡੈਕਸ ਨੂੰ 64 ਤੋਂ 129 ਤੱਕ ਪੁਚਾਇਆ ਉਥੇ ਦੇਸ਼ ਦੀ ਖੇਡਾਂ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ ਟਰਾਫੀ 24ਵੀਂ ਵਾਰ ਜਿਤ ਕੇ ਪੂਰੇ ਦੇਸ਼ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜੋ ਇਕ ਇਤਿਹਾਸ ਬਣਾਇਆ ਹੈ, ਨੇ ਵੀ ਇਨ੍ਹਾਂ ਅੰਕਾਂ ਨੂੰ ਵਧਾਉਣ ਵਿਚ ਵੀ ਅਹਿਮ ਰੋਲ ਅਦਾ ਕੀਤਾ ਹੈ।ਉਨ੍ਹਾਂ ਹੋਰ ਦੱਸਿਆ ਕਿ ਉਚੇਰੀ ਸਿਿਖਆ ਦੇ ਖੇਤਰ ਵਿਚ ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੀਲ ਪੱਥਰ ਗੱਡੇ ਹਨ, ਦੇ ਵਿਚ ਉੱਚ ਪ੍ਰਭਾਵ ਫੈਕਟਰ ਵਾਲੇ ਜਰਨਲਾਂ ਵਿੱਚ ਛਪੇ 19776 ਖੋਜ ਲੇਖ ਵੀ ਇਸ ਦਾ ਹਿੱਸਾ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੇ ਖੋਜ ਕਾਰਜਾਂ, ਅਨੁਵਾਦਾਂ ਅਤੇ ਸµਸਥਾਗਤ ਸਲਾਹ-ਮਸ਼ਵਰੇ ਦੇ ਤੌਰ 'ਤੇ ਵੀ ਪੂਰੇ ਦੇਸ਼ ਵਿਚ ਜਾਣੀ ਜਾਂਦੀ ਹੈ। ਇਸਨੇ ਆਪਣੇ ਬੁਨਿਆਦੀ ਢਾਂਚੇ ਅਤੇ ਖੋਜ ਸਹੂਲਤਾਂ ਨੂੰ ਵਧਾਉਂਦਿਆਂ ਕਈ ਕੇਂਦਰੀ ਅਤੇ ਰਾਜ ਗ੍ਰਾਂਟਾਂ ਨੂੰ ਹਾਸਲ ਕਰਨ ਦੇ ਵਿਚ ਵੀ ਕਾਮਯਾਬੀ ਹਾਸਲ ਕੀਤੀ ਹੈ।ਇਸ ਮੁਲਾਂਕਣ ਵਿਚ ਯੂਨੀਵਰਸਿਟੀ ਨੂੰ ਅਧਿਆਪਨ, ਸਿਿਖਆ ਤੇ ਖੋਜ ਤੋਂ ਇਲਾਵਾ ਹਰੇ ਭਰੇ ਸਵੱਛ ਵਾਤਾਵਰਣ ਵਾਲੇ ਕੈਂਪਸ ਦਾ ਵੀ ਪੂਰੇ ਦੇਸ਼ ਵਿਚ ਵੱਡੇ ਕੈਂਪਸ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਹਾਸਲ ਹੈ ਜੋ ਭਾਰਤ ਸਰਕਾਰ ਵੱਲੋਂ ਦਿੱਤਾ ਗਿਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਨ੍ਹਾਂ ਅੰਕਾਂ ਦੇ ਨਾਲ ਜਿਥੇ ਮਾਣ ਮਹਿਸੂਸ ਕਰ ਰਹੀ ਹੈ ਉਥੇ ਉਨ੍ਹਾਂ ਨੂੰ ਇਸ ਯੂਨੀਵਰਸਿਟੀ ਨੂੰ ਹੋਰ ਵੀ ਅੱਗੇ ਲੈ ਕੇ ਜਾਣ ਲਈ ਜੋ ਬਲ ਮਿਿਲਆ ਹੈ ਉਹ ਬਰਕਰਾਰ ਰਹੇਗਾ ਅਤੇ ਉਹ ਆਸ ਕਰਦੇ ਹਨ ਕਿ ਜਿਵੇਂ ਪਹਿਲਾਂ ਸਮੱੁਚੇ ਯੂਨੀਵਰਸਿਟੀ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਸਹਿਯੋਗ ਮਿਿਲਆ ਹੈ ਉਹ ਜਾਰੀ ਰਹੇਗਾ।