Breaking News

ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਫੈਸਟੀਵਲ
ਓਵਰਆਲ ਪਹਿਲਾ ਸਥਾਨ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ,ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ
ਆਧੁਨਿਕਤਾ ਦੀ ਦੌੜ `ਚ ਕੁਦਰਤ ਪ੍ਰੇਮ ਦਾ ਸੁਨੇਹੜਾ ਦਿੰਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਲਾਂ ਦਾ ਮੇਲਾ ਸੰਪੰਨ

ਗੁਰਸ਼

ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਫੈਸਟੀਵਲ
ਓਵਰਆਲ ਪਹਿਲਾ ਸਥਾਨ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ,ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ
ਆਧੁਨਿਕਤਾ ਦੀ ਦੌੜ `ਚ ਕੁਦਰਤ ਪ੍ਰੇਮ ਦਾ ਸੁਨੇਹੜਾ ਦਿੰਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਲਾਂ ਦਾ ਮੇਲਾ ਸੰਪੰਨ

ਗੁਰਸ਼ਰਨ ਸਿੰਘ ਸੰਧੂ 
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਤਾਵਰਣ ਪ੍ਰਤੀ ਸੰਜੀਦਾ ਅਤੇ ਪ੍ਰਤੀਬੱਧ: ਵਾਈਸ ਚਾਂਸਲਰ ਪ੍ਰੋ. ਸੰਧੂ
ਅੰਮ੍ਰਿਤਸਰ 16 ਦਸੰਬਰ, 2022 (                   ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਫੁੱਲਾਂ ਅਤੇ ਪੌਦਿਆਂ ਦਾ ਮੇਲਾਂ ਅੱਜ ਇਥੇ ਕੁਦਰਤ ਦੇ ਨੇੜੇ ਰਹਿਣ ਅਤੇ ਉਸ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਾ ਹੋਇਆ ਸੰਪੰਨ ਹੋ ਗਿਆ। ਫੁੱਲਾਂ, ਪੌਦਿਆਂ ਅਤੇ ਰੰਗੋਲੀ ਦੇ ਹੋਏ  ਮੁਕਾਬਲਿਆਂ ਵਿਚ ਓਵਰਆਲ ਪਹਿਲਾ ਸਥਾਨ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਜਦੋਂਕਿ ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਖਾਲਸਾ ਕਾਲਜ ਫਾਰ ਵਿਮਨ ਤੀਜੇ ਸਥਾਨ `ਤੇ ਰਿਹਾ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਮੇਲੇ ਵਿਚ ਪ੍ਰਦਰਸ਼ਿਤ ਗੁਲਦਾਉਦੀ ਅਤੇ ਹੋਰ ਫੁੱਲਾਂ ਨੂੰ ਨੇੜੇ ਤੋਂ ਤੱਕਿਆ। ਉਨ੍ਹਾਂ ਮੇਲੇ ਵਿਚ ਲੱਗੇ ਹੋਏ ਸਟਾਲਾਂ ਦਾ ਦੌਰਾ ਕੀਤਾ ਅਤੇ ਵੱਖ -ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਰੰਗੋਲੀਆਂ ਦੀ ਵੀ ਪ੍ਰਸੰਸਾਂ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਕੁਦਰਤ ਅਤੇ ਮਨੁੱਖ ਹਮੇਸ਼ਾ ਇਕ ਦੂਜੇ ਦੇ ਨੇੜੇ ਰਹਿਣੇ ਚਾਹੀਦੇ ਹਨ । ਇਨ੍ਹਾਂ ਦਾ ਆਪਸੀ ਰਿਸ਼ਤਾ ਟੁੱਟੇ ਨਾ ਇਸ ਲਈ ਅਜਿਹੇ ਫੁੱਲਾਂ ਦੇ ਮੇਲੇ ਸਮਾਜ ਵਿਚ ਜਾਗਰਤੀ ਲਿਆ  ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਾਤਾਵਰਣ ਪ੍ਰਤੀ ਸੰਜੀਦਾ ਅਤੇ ਪ੍ਰਤੀਬੱਧ ਹੈ ।ਉਨ੍ਹਾਂ ਕਿਹਾ ਕਿ ਧਰਤੀ ਉਪਰ ਫੁੱਲ ਦਾ ਖਿੜਨਾ ਅਤੇ ਇਸ ਦਾ ਮਨੁੱਖੀ ਅਹਿਸਾਸਾਂ ਉਪਰ ਪ੍ਰਭਾਵ ਇਹ ਦੱਸਦਾ ਹੈ ਕਿ ਖੇੜਾ ਹੀ ਜ਼ਿੰਦਗੀ ਹੈ ਅਤੇ  ਅਸਲ ਜ਼ਿੰਦਗੀ ਤਾਂ ਕੁਦਰਤੀ ਮੁਹਾਂਦਰੇ ਵਿਚ ਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਚੌਗਿਰਦੇ ਨੂੰ ਖੂਬਸੂਰਤ ਬਣਾਉਣ ਦੇ ਲਈ ਪੌਦਿਆਂ ਅਤੇ ਫੁੱਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦਿਨੋ ਦਿਨ ਕੁਦਰਤ ਨਾਲੋਂ ਦੂਰ ਹੁੰਦਾ ਜਾ ਰਿਹਾ ਹੈ । ਜੇ ਏਹ ਸਿਲਸਿਲਾ ਇੰਝ ਹੀ ਜਾਰੀ ਰਿਹਾ ਤਾਂ ਮਨੁੱਖ ਇਕ ਮਸ਼ੀਨ ਬਣ ਕੇ ਰਹਿ ਜਾਵੇਗਾ।
ਡਾ. ਜਸਵਿੰਦਰ ਸਿੰਘ ਬਿਲਗਾ, ਸਲਾਹਕਾਰ ਬਾਗਬਾਨੀ ਨੇ ਦੱਸਿਆ ਕਿ ਇਸ ਮੇਲੇ ਵਿਚ ਇਸ ਵਰ੍ਹੇ ਬੀਤੇ ਵਰ੍ਹਿਆਂ ਮੁਕਾਬਲੇ ਨੌੌਜੁਆਂਨਾਂ ਵਿਚ ਵਧੇਰੇ ਉਤਸ਼ਾਹ ਅਤੇ ਉਮਾਹ ਵੇਖਣ ਨੂੰ ਮਿਲਿਆ। ਵਿਦਿਆਰਥੀਆਂ ਅਤੇ ਹੋਰ ਲੋਕਾਂ ਨੇ ਫੁੱਲਾਂ ਅਤੇ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਦੇ ਦਿਦਾਰ ਕੀਤੇ ਉਥੇ ਬਾਗਬਾਨੀ ਕਰਨ ਦੇ ਆਧੁਨਿਕ ਢੰਗ ਤਰੀਕੇ ਵੀ ਸਿੱਖੇ। ਇਸ ਤੋਂ ਇਲਾਵਾ ਫੁੱਲਾਂ ਅਤੇ ਸਬਜ਼ੀਆਂ ਦੀਆਂ ਪਨੀਰੀਆਂ, ਬੀਜ, ਖਾਦਾਂ, ਖੇਤੀ ਸੰਦਾਂ, ਖੂਬਸੂਰਤ ਗਮਲਿਆਂ ਅਤੇ ਆਰਗੈਨਿਕ ਖਾਣ ਵਾਲੀਆਂ ਵਸਤਾਂ ਦੇ ਲੱਗੇ ਸਟਾਲ ਵੀ ਖਿੱਚ ਦਾ ਕੇਂਦਰ ਬਣੇ ਰਹੇ।
ਭਾਈ ਵੀਰ ਸਿੰਘ ਫੁੱਲਾਂ ਤੇ ਪੌਦਿਆਂ ਦੇ ਮੇਲੇ ਦੇ ਇੰਚਾਰਜ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ, ਡਾ. ਸੁਨੈਨਾ, ਸਹਾਇਕ ਪ੍ਰੋਫੈਸਰ, ਖੇਤੀਬਾੜੀ ਵਿਭਾਗ ਨੇ ਸਾਂਝੇ ਤੌਰ `ਤੇ ਦੱਸਿਆ ਕਿ  ਯੂਨੀਵਰਸਿਟੀ ਨੂੰ ਹੋਰ ਹਰਾ ਭਰਾ ਅਤੇ ਫੁੱਲਾਂ ਨਾਲ ਭਰਨ ਲਈ ਵਾਈਸ ਚਾਂਸਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਧ ਤੋਂ ਵੱਧ ਫੁੱਲ ਲਗਾਏ ਗਏ ਹਨ। ਇਸ ਸਬੰਧੀ ਭਵਿੱਖ ਵਿਚ ਹੋਰ ਵੀ ਕਾਰਜ ਕੀਤੇ ਜਾਣਗੇ। ਡਾ. ਸੁਨੈਨਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਰਚ ਵਿਚ ਲੱਗਣ ਵਾਲੇ ਫੁੱਲਾਂ ਦੇ ਮੇਲੇ ਦੀਆਂ ਤਿਆਰੀਆਂ ਵੀ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਰੱਖਿਆ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ, ਐਗਰੀਕਲਚਰ ਵਿਭਾਗ ਅਤੇ ਬੋਟਾਨੀਕਲ ਵਿਭਾਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਤੋਂ ਇਲਾਵਾ ਲੈਂਡਸਕੇਪ ਵਿਭਾਗ ਦੇ ਮਾਲੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।    
  

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …