Breaking News

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਦਿਲਜੀਤ ਸਿੰਘ ਬੇਦੀ ਦੀ ਕਿਤਾਬ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਲੋਕ ਅਰਪਣ

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਦਿਲਜੀਤ ਸਿੰਘ ਬੇਦੀ ਦੀ ਕਿਤਾਬ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਲੋਕ ਅਰਪਣ


ਸੌ ਤੋਂ ਵੱਧ ਗੌਰਵਸ਼ਾਲੀ ਇਸਤਰੀਆਂ ਦਾ ਜੀਵਨ ਵੇਰਵਾ ਦਰਜ਼

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ: 7 ਨਵੰਬਰ
 ਉਘੇ ਸਿੱਖ ਚਿੰਤਕ ਸ. ਦਿਲਜੀਤ ਸਿੰਘ ਬੇਦੀ ਦੀ ਪੁਸਤਕ “ਸਿੱਖ ਧਰਮ ਦੀਆਂ ਮਹਾਨ ਇਸਤਰੀਆਂ” ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਇਕ ਸਾਦੇ ਤੇ ਮਹੱਤਵਪੂਰਨ ਸਮਾਗਮ ਦੌਰਾਨ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀਂ, ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਸੰਗਤ ਅਰਪਣ ਕੀਤੀ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ. ਦਿਲਜੀਤ ਸਿੰਘ ਬੇਦੀ ਸਿੱਖ ਪੰਥ ਦੇ ਵਿਦਵਾਨ ਲੇਖਕ ਹਨ, ਉਹ ਦਲ ਪੰਥ ਸਬੰਧੀ ਖੋਜ ਭਰਪੂਰ ਇਤਿਹਾਸ ਦੀ ਰਚਨਾ ਕਰ ਰਹੇ ਹਨ। ਬਾਬਾ ਬਿਨੋਦ ਸਿੰਘ, ਸਿੰਘ ਸਾਹਿਬ ਨਵਾਬ ਕਪੂਰ ਸਿੰਘ, ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਕਿਤਾਬਾਂ ਛਾਪ ਚੁਕੀਆਂ ਹਨ। ਹੁਣ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ “ਸਿਮਰਤੀ ਗ੍ਰੰਥ” ਦੀ ਤਿਆਰੀ ਵਿੱਚ ਲਿਵਲੀਨ ਹਨ। ਉਨ੍ਹਾਂ ਕਿਹਾ ਕਿ ਸਿੱਖ ਜਗਤ ਅੰਦਰ ਇਸਤਰੀ ਦਾ ਸਨਮਾਨਜਨਕ ਸਥਾਨ ਹੈ। ਗੁਰੂ ਨਾਨਕ ਸਾਹਿਬ ਨੇ ਇਤਿਹਾਸ ਦੀ ਧਾਰਾ ਮੋੜਦਿਆਂ ਸਿੱਖ ਧਰਮ ਵਿੱਚ ਇਸਤਰੀ ਨੂੰ ਵਿਸ਼ੇਸ਼ ਸਤਿਕਾਰ ਦਿਤਾ। ਸਿੱਖ ਧਰਮ ਦੀਆਂ ਬੀਬੀਆਂ ਨੇ ਗੁਰੂ ਘਰ ਅਤੇ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸਨਮਾਨ ਜਨਕ ਕਾਰਜ ਕੀਤੇ ਹਨ। ਸ. ਬੇਦੀ ਵਲੋਂ ਉਨ੍ਹਾਂ ਨੂੰ ਕਲਮ ਬੰਦ ਕਰਨ ਦਾ ਉਪਰਾਲਾ ਪ੍ਰਸ਼ੰਸਾ ਜਨਕ ਹੈ।
ਬਾਬਾ ਬੁੱਧ ਸਿੰਘ ਨਿੱਕੇ ਘੰੁਮਣ ਵਾਲਿਆਂ ਨੇ ਕਿਹਾ ਕਿ ਇਹ ਪੁਸਤਕ ਬਹੁਤ ਖੋਜ ਭਰਪੂਰ ਹੈ ਇਸ ਵਿੱਚ ਸੰਸਾਰ ਭਰਦੀਆਂ 100 ਇਸਤਰੀਆਂ ਦਾ ਵਿਸ਼ੇਸ਼ ਜ਼ਿਕਰ ਹੈ। ਇਸ ਮੌਕੇ ਅਮਰੀਕਾ ਤੋਂ ਪੁਜੇ ਸ. ਜਸਵਿੰਦਰ ਸਿੰਘ ਜੱਸੀ ਨੇ ਵੀ ਸ. ਬੇਦੀ ਨੂੰ ਵਧਾਈ ਦਿੱਤੀ ਅਤੇ ਅਜਿਹੀਆਂ ਪੁਸਤਕਾਂ ਜੋ ਸਮਾਜ ਨੂੰ ਸੇਧ ਦੇਦੀਆਂ ਹਨ ਦੀ ਰਚਨਾ ਕਰਨ ਸਬੰਧੀ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਇਸ ਵੱਡ ਅਕਾਰੀ ਕਿਤਾਬ ਨੂੰ ਪਾਠਕਾਂ ਤੀਕ ਪਹੁੰਚਾਉਣ ਵਿੱਚ ਮੇਰਾ ਇਕ ਦਹਾਕਾ ਗੁਜਰ ਗਿਆ ਹੈ। ਨਾਮਵਰ ਇਸਤਰੀ ਲੇਖਕਾਂ ਨੇ ਇਸ ਪੁਸਤਕ ਨੂੰ ਛਪਾਉਣ ਵਿੱਚ ਮੇਰੀ ਸਹਾਇਤਾ ਕੀਤੀ ਹੈ। ਗੁਰੂ ਕਾਲ ਤੋਂ ਲੈ ਕੇ ਹੁਣ ਤੀਕ ਮਹੱਤਵਪੂਰਨ ਸਿੱਖ ਇਸਤਰੀਆਂ ਦਾ ਜੀਵਨ ਤੇ ਉਪਲੱਬਧੀਆਂ ਇਸ ਕਿਤਾਬ ਦਾ ਵਿਸ਼ੇਸ਼ ਹਾਸਲ ਹੈ। ਕਿਤਾਬ ਅਰਪਣ ਕਰਨ ਸਮੇਂ ਬਾਬਾ ਹਰਜੀਤ ਸਿੰਘ ਬਟਾਲੇ ਵਾਲੇ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਜੱਸਾ ਸਿੰਘ ਪੱਤਰਕਾਰ ਭਾਈ ਮਾਨ ਸਿੰਘ ਬਠਿੰਡਾ, ਬਾਬਾ ਗੁਰਮੁੱਖ ਸਿੰਘ, ਆਦਿ ਹਾਜ਼ਰ ਸਨ।


 

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …