Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਸਪਤਾਹ ਸਮਾਗਮ ਸੰਪੰਨਕਵਿਤਾ ਸੁਹਜਾਤਮਕ ਅਤੇ ਬੋਧਾਤਮਕ ਧਰਾਤਲਾਂ `ਤੇ ਸਿਰਜਣਾਤਮਕ ਅਭੀਵਿਅਕਤੀ ਵਾਲਾ ਕਲਾ ਰੂਪ – ਪ੍ਰੋ. ਅਨੀਸ਼ ਦੂਆ
ਕਵੀ ਸਮਾਜ ਅਤੇ ਸਭਿਆਚਾਰ ਨੂੰ ਨਾ ਕੇਵਲ ਚਿਤਰਨ ਬਲਕਿ ਬਦਲਣ ਦੇ ਵੀ ਸਮਰੱਥ: ਡਾ. ਮਨਜਿੰਦਰ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਸਪਤਾਹ ਸਮਾਗਮ ਸੰਪੰਨਕਵਿਤਾ ਸੁਹਜਾਤਮਕ ਅਤੇ ਬੋਧਾਤਮਕ ਧਰਾਤਲਾਂ `ਤੇ ਸਿਰਜਣਾਤਮਕ ਅਭੀਵਿਅਕਤੀ ਵਾਲਾ ਕਲਾ ਰੂਪ – ਪ੍ਰੋ. ਅਨੀਸ਼ ਦੂਆ
ਕਵੀ ਸਮਾਜ ਅਤੇ ਸਭਿਆਚਾਰ ਨੂੰ ਨਾ ਕੇਵਲ ਚਿਤਰਨ ਬਲਕਿ ਬਦਲਣ ਦੇ ਵੀ ਸਮਰੱਥ: ਡਾ. ਮਨਜਿੰਦਰ ਸਿੰਘ


ਗੁਰਸ਼ਰਨ  ਸਿੰਘ ਸੰਧੂ 
ਅੰਮ੍ਰਿਤਸਰ, 03 ਨਵੰਬਰ, 2022 (               )-
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਯੂਨੀਵਰਸਿਟੀ ਵਿਖੇ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਆਖ਼ਰੀ ਦਿਨ ਕਰਵਾਏ ਗਏ ਕਵੀ ਦਰਬਾਰ ਦੌਰਾਨ ਕਿਹਾ ਕਿ ਜ਼ਿੰਦਗੀ ਦੇ ਤਜਰਬੇ ਸ਼ਬਦਾਂ ਵਿੱਚ ਢਲ ਕੇ ਕਵਿਤਾ ਰਾਹੀਂ ਪੇਸ਼ ਹੁੰਦੇ ਹਨ ਅਤੇ ਕਵਿਤਾ ਮਨੁੱਖ ਦੇ ਅਸਤਿੱਤਵੀ ਸਰੋਕਾਰਾਂ ਨੂੰ ਸੁਹਜਾਤਮਕ ਅਤੇ ਬੋਧਾਤਮਕ ਦੋਹਾਂ ਧਰਾਤਲਾਂ `ਤੇ ਸਿਰਜਣਾਤਮਕ ਅਭੀਵਿਅਕਤੀ ਪ੍ਦਾਨ ਕਰਨ ਵਾਲਾ ਕਲਾ ਰੂਪ ਹੈ। ਇਸ ਲਈ ਮਨੁੱਖ ਦੀ ਜ਼ਿੰਦਗੀ ਕਵਿਤਾ ਬਿਨਾਂ ਅਧੂਰੀ ਰਹਿੰਦੀ ਹੈ। ਇਸ ਮੌਕੇ ਪੋ੍. ਦੂਆ ਨੇ ਆਪਣੀਆਂ ਕੁਝ ਕਾਵਿ- ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਪੰਜਾਬ ਸਰਕਾਰ ਅਤੇ ਵਾਈਸ-ਚਾਂਸਲਰ ਪੋ੍. ਜਸਪਾਲ ਸਿੰਘ ਸੰਧੂ  ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਜਾ ਰਹੇ ਪੰਜਾਬੀ ਸਪਤਾਹ ਦੇ ਆਖਰੀ ਸਮਾਗਮ ਕਵੀ ਦਰਬਾਰ ਦੀ ਪ੍ਰਧਾਨਗੀ ਨਾਮਵਰ ਕਵਿਤਰੀ ਸੀ੍ਮਤੀ ਅਰਤਿੰੰਦਰ ਸੰਧੂ ਨੇ ਕੀਤੀ। ਇਸ ਸਮਾਗਮ ਵਿੱਚ ਪੋ੍. ਅਨੀਸ਼ ਕੁਮਾਰ ਦੂਆ ਨੇ ਮੁੱਖ ਮਹਿਮਾਨ ਅਤੇ ਪ੍ਸਿੱਧ ਕਵੀ ਸ. ਬਖ਼ਤਾਵਰ ਸਿੰਘ, ਆਈ. ਏ. ਐੱਸ.ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਤੇ ਕਿਹਾ ਕਿ ਯੂਨੀਵਰਸਿਟੀ ਵਿੱਚ ਜਿਥੇ ਆਲੋਚਨਾਤਮਕ ਭਾਸ਼ਣ ਕਰਵਾਏ ਜਾਂਦੇ ਹਨ ਉਥੇ ਵਿਦਿਆਰਥੀਆਂ ਦਾ ਸਿਰਜਣਾਤਮਕ ਸਾਹਿਤਕਾਰਾਂ ਨਾਲ ਸਿੱਧਾ ਸੰਪਰਕ ਅਤੇ ਸੰਵਾਦ ਵੀ ਅਹਿਮ ਪੱਖ ਹੈ।  ਸਿਰਜਣਾ ਅਤੇ ਆਲੋਚਨਾ ਇਕ- ਦੂਜੇ ਦੇ ਪੂਰਕ ਹਨ ਅਤੇ ਕਵਿਤਾ ਨਿਰੋਲ ਕਲਪਨਾਸ਼ੀਲ ਕਾਰਜ ਨਹੀਂ ਹੈ ਸਗੋਂ ਇਸ ਵਿੱਚ ਬੌਧਿਕਤਾ ਦੇ ਅੰਸ਼ ਵੀ ਸ਼ਾਮਲ ਹੁੰਦੇ ਹਨ।ਕਵੀ ਸਮਾਜ ਅਤੇ ਸਭਿਆਚਾਰ ਨੂੰ ਨਾ ਕੇਵਲ ਚਿਤਰਨ ਬਲਕਿ ਬਦਲਣ ਦੇ ਵੀ ਸਮਰੱਥ ਹੁੰਦਾ ਹੈ।
ਸ. ਬਖ਼ਤਾਵਰ ਸਿੰਘ ਨੇ ਇਸ ਮੌਕੇ ਸੂਫ਼ੀਆਨਾ ਰੰਗਣ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਸੀ੍ਮਤੀ ਅਰਤਿੰੰਦਰ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਭਾਗ ਨੂੰ ਅਜਿਹੇ ਸਮਾਗਮ ਉਲੀਕਣ ਲਈ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮੁਸ਼ਾਇਰੇ ਵਿੱਚ ਪੇਸ਼ ਸਾਰੀਆਂ ਕਵਿਤਾਵਾਂ ਜੀਵਨ ਦੇ ਵਿਭਿੰਨ ਪਹਿਲੂਆਂ ਨਾਲ ਸਬੰਧਤ ਹਨ। ਇਸ ਮੁਸ਼ਾਇਰੇ ਵਿੱਚ ਨਾਮਵਰ ਸ਼ਾਇਰ ਡਾ. ਮੋਹਨ ਲਾਲ, ਜਗਤਾਰ ਗਿੱਲ, ਸੁਰਿੰਦਰ ਮਕਸੂਦਪੁਰੀ, ਜਸਵੰਤ ਧਾਪ,ਬਲਜਿੰਦਰ ਮਾਂਗਟ, ਹਰਮੀਤ ਆਰਟਿਸਟ, ਕਮਲਪ੍ਰੀਤ, ਮਨੀਸ਼, ਅਕਾਸ਼ਬੀਰ ਅਤੇ ਉਮਰਬੀਰ ਨੇ ਬੜੇ ਹੀ ਸੰਵੇਦਨਸ਼ੀਲ ਤੇ ਸੰਜੀਦਾ ਵਿਸ਼ਿਆਂ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਪੇਸ਼ ਕੀਤਾ। ਸਮਾਗਮ ਦੇ ਅੰਤ ਵਿੱਚ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਸਮਾਗਮ ਦੇ ਮੰਚ- ਸੰਚਾਲਨ ਦੀ ਭੂਮਿਕਾ ਡਾ.ਹਰਿੰਦਰ ਕੌਰ ਸੋਹਲ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ. ਰਿਹਾਨ ਹਸਨ, ਡਾ.ਮੇਘਾ ਸਲਵਾਨ, ਪਵਨ ਕੁਮਾਰ, ਡਾ. ਕੰਵਲਦੀਪ ਕੌਰ, ਡਾ. ਇੰਦਰਪ੍ਰੀਤ ਕੌਰ, ਡਾ. ਜਸਪਾਲ ਸਿੰਘ,ਡਾ. ਹਰਿੰਦਰ ਸਿੰਘ,ਡਾ. ਗੁਰਪ੍ਰੀਤ ਸਿੰਘ ਬੁੱਟਰ,ਖੋਜ- ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।    
   

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …