ਦੁੱਧ ਉਤਪਾਦਕ ਕੋਅਪਰੇਟਿਵ ਸੁਸਾਇਟੀ ਬੁਟਾਰੀ ਜਾਦੀਦ ਨੇ ਆਪਣਾ ਸਲਾਨਾ ਬੋਨਸ ਵੰਡ ਸਮਾਗਮ ਕਰਵਾਇਆਗੁਰਸ਼ਰਾਂਸਿੰਘ ਸੰਧੂ ਗੁਰਦਾਸਪੁਰ, 3 ਨਵੰਬਰ ਮਿਲਕਫੈਡ ਪੰਜਾਬ ਦਾ ਪ੍ਰਮੁੱਖ ਸਹਿਕਾਰੀ ਅਦਾਰਾ ਹੈ ਅਤੇ ਵੇਰਕਾ ਬਰਾਂਡ ਉਪਰ ਆਪਣੇ ਉਤਪਾਦ ਮੁਹੱਈਆ ਕਰਵਾ ਰਿਹਾ ਹੈ, ਜੋ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਪ੍ਰਤੀ ਲਗਾਤਾਰ ਕੰਮ ਕਰਦਾ ਆ ਰਿਹਾ ਹੈ। ਪੰਜਾਬ ਦੇ ਦੁੱਧ ਉਤਪਾਦਕਾਂ ਨੂੰ ਦੁੱਧ ਦੇ ਲਾਹੇਵੰਦ ਭਾਅ ਦੇਣ, ਪਸੂ਼ਆਂ ਦੀ ਨਸਲ ਨੂੰ ਸੁਧਾਰਨ ਦੇ ਨਾਲ-ਨਾਲ ਵੇਰਕਾ ਵਲੋਂ ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੰਤਵ ਲਈ ਮਿਲਕਫੈਡ ਪੰਜਾਬ ਵਲੋਂ ਦੋ (2) ਪਸ਼ੂ ਖੁਰਾਕ ਪਲਾਂਟ ਖੰਨਾ ਅਤੇ ਘਣੀਏ ਕੇ ਬਾਂਗਰ ਵਿਖੇ ਸਥਾਪਤ ਕੀਤੇ ਗਏ ਹਨ।ਪੰਜਾਬ ਸਰਕਾਰ ਅਤੇ ਮਾਨਯੋਗ ਮੈਨਜਿੰਗ ਡਾਇਰੈਕਟਰ ਮਿਲਕਫੈਡ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਵੇਰਕਾ ਵਲੋ ਦੁੱਧ ਉਤਪਾਦਨ ਦੇ ਧੰਦੇ ਨੂੰ ਲਾਹੇਵੰਦ ਬਨਾਉਣ ਦੀਆਂ ਕੋਸਿ਼ਸਾਂ ਸੱਦਕਾ ਦੁੱਧ ਉਤਪਾਦਕਾਂ ਨੂੰ ਜਾਗਰੂਕ ਕਰਨ ਹਿੱਤ ਲੋੜੀਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਦੁੱਧ ਉਤਪਾਦਕ ਕੋਅਪਰੇਟਿਵ ਸੁਸਾਇਟੀ ਬੁਟਾਰੀ ਜਾਦੀਦ ਨੇ ਅੱਜ ਆਪਣਾ ਸਲਾਨਾ ਬੋਨਸ ਵੰਡ ਸਮਾਗਮ ਕਰਵਾਇਆ। ਜਿਸ ਵਿਚ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਵਲੋਂ ਵੱਖ ਵੱਖ ਤਿਆਰ ਕੀਤੀਆ ਵੇਰਕਾ ਕੈਟਲ ਫੀਡ ਦੀਆਂ ਕਿਸਮਾਂ ਅਤੇ ਮਿਨਰਲ ਮਿਕਚਰਜ਼ ਦਾ ਸਟਾਲ ਲਾ ਕੇ ਦੁੱਧ ਉਤਪਾਦਕ ਕਿਸਾਨ ਵੀਰਾਂ ਨੂੰ ਵੇਰਕਾ ਕੈਟਲ ਫੀਡ ਦੀਆਂ ਕਿਸਮਾਂ ਅਤੇ ਮਿਨਰਲ ਮਿਕਚਰਜ਼ ਬਾਰੇ ਸਹੀ ਜਾਣਕਾਰੀ ਮੁੱਹਇਆ ਕਰਵਾਉਣ ਦੇ ਨਾਲ-ਨਾਲ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਵੇਰਕਾ ਹਮੇਸ਼ਾਂ ਦੀ ਤਰਾਂ ਵੱਧੀਆ ਗੁਣਵੱਤਾ ਵਾਲੀ ਪਸ਼ੂ ਖੁਰਾਕ ਅਤੇ ਮਿਨਰਲ ਮਿਕਸਚਰ ਮੁਹੱਈਆ ਕਰਵਾਉਣ ਲਈ ਵੱਚਨਬੱਧ ਹੈ ।ਇਸ ਸਲਾਨਾ ਬੋਨਸ ਵੰਡ ਸਮਾਗਮ ਵਿਚ ਕੈਟਲ ਫੀਡ ਪਲਾਂਟ ਘਣੀਆ ਕੇ ਬਾਂਗਰ ਵਲੋ ਲਾਏ ਗਏ ਵੇਰਕਾ ਕੈਟਲ ਫੀਡ ਦੇ ਸਟਾਲ ਵਿਚ ਆ ਕੇ ਸ੍ਰੀ ਅਮਿਤ ਢਾਕਾ, ਮੈਨਜਿੰਗ ਡਾਇਰੇਕਟਰ, ਮਿਲਕਫੈਡ ਪੰਜਾਬ ਨੇ ਆਪਣੀ ਖਾਸ ਰੁੱਚੀ ਪ੍ਰਗਟਾਈ ਅਤੇ ਇਸ ਨੂੰ ਵੇਰਕਾ ਦਾ ਇਕ ਸਲਾਘਾਯੋਗ ਉਪਰਾਲਾ ਦੱਸਿਆ।