Breaking News

ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ ਖ਼ਾਲਸਾ ਕਾਲਜ, ਅੰਮ੍ਰਿਤਸਰ ਨੇਡਿਵੀਜ਼ਨ ਅਤੇ ਐਸ.ਡੀ.ਐਸ.ਪੀ.ਐਮ. ਕਾਲਜ ਫਾਰ ਵਿਮਨ, ਰਈਆ ਅਤੇ ਸ਼ਹਿਜ਼ਾਦਾ ਨੰਦ ਕਾਲਜ, ਮਕਬੂਲ ਰੋਡ, ਅੰਮ੍ਰਿਤਸਰ (ਦੋਵਾਂ ਨੇ ਸਾਂਝੇ ਤੌਰਤੇ) ਨੇੇੇ ਬੀ ਡਿਵੀਜ਼ਨ `ਚ ਮਾਰੀ ਬਾਜੀ

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਮ੍ਰਿਤਸਰ ਜ਼ਿਲੇ ਦੇ ਕਾਲਜਾਂ ਦਾ ਯੁਵਕ ਮੇਲਾ ਸੰਪੰਨ
ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ `ਏ` ਡਿਵੀਜ਼ਨ ਅਤੇ ਐਸ.ਡੀ.ਐਸ.ਪੀ.ਐਮ. ਕਾਲਜ ਫਾਰ ਵਿਮਨ, ਰਈਆ ਅਤੇ ਸ਼ਹਿਜ਼ਾਦਾ ਨੰਦ ਕਾਲਜ, ਮਕਬੂਲ ਰੋਡ, ਅੰਮ੍ਰਿਤਸਰ (ਦੋਵਾਂ ਨੇ ਸਾਂਝੇ ਤੌਰ `ਤੇ) ਨੇੇੇ `ਬੀ` ਡਿਵੀਜ਼ਨ `ਚ ਮਾਰੀ ਬਾਜੀ

ਗੁਰਸ਼ਰਨ ਸੰਧੂ 
ਅੰਮ੍ਰਿਤਸਰ, 02 ਨਵੰਬਰ,
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ `ਏ` ਜ਼ੋਨ ਜ਼ੋਨਲ ਯੁਵਕ ਮੇਲਾ 14 ਨਵੰਬਰ ਨੂੰ ਹੋਣ ਜਾ ਰਹੇ `ਬੀ` ਜ਼ੋਨ ਜਲੰਧਰ ਜ਼ਿਲੇ ਦੇ ਕਾਲਜਾਂ ਦੇ ਯੁਵਕ ਮੇਲੇ ਦੀ ਉਡੀਕ ਵਿਚ ਅੱਜ ਪੂਰੇ ਜੋਸ਼-ਓ-ਖਰੋਸ਼ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋ ਗਿਆ। ਇਸ `ਏ` ਜ਼ੋਨ ਦੇ `ਏ` ਡਿਵੀਜ਼ਨ ਦੀ ਚੈਂਪੀਅਨਸ਼ਿਪ ਦਾ ਤਾਜ ਵੱਖ ਵੱਖ ਆਈਟਮਾਂ ਵਿਚ ਜਿੱਤਾਂ ਪ੍ਰਾਪਤ ਕਰਦਿਆਂ ਆਪਣੀ ਕਾਬਲੀਅਤ ਦੇ ਨਾਲ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ `ਬੀ` ਡਿਵੀਜ਼ਨ ਵਿਚ ਓਵਰਆਲ ਚੈਂਪੀਅਨਸ਼ਿਪ `ਤੇ ਐਸ.ਡੀ.ਐਸ.ਪੀ.ਐਮ. ਕਾਲਜ ਫਾਰ ਵਿਮਨ, ਰਈਆ ਅਤੇ ਸ਼ਹਿਜ਼ਾਦਾ ਨੰਦ ਕਾਲਜ, ਮਕਬੂਲ ਰੋਡ, ਅੰਮ੍ਰਿਤਸਰ (ਦੋਵਾਂ ਨੇ ਸਾਂਝੇ ਤੌਰ `ਤੇ) ਨੇ ਕਬਜਾ ਜਮਾ ਲਿਆ।
ਇਸ ਤੋਂ ਪਹਿਲ਼ਾਂ ਦਸਮੇਸ਼ ਆਡੀਟੋਰੀਅਮ ਦੇ ਵਿਦਿਆਰਥੀਆਂ ਦੇ ਨਾਲ ਖਚਾਖਚ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਉਨ੍ਹਾਂ ਸਾਰੇ ਵਿਦਿਆਰਥੀ ਕਲਾਕਾਰਾਂ ਨੂੰ ਮੁਬਾਰਕਾਂ ਦਿੱਤੀਆਂ ਜਿਨ੍ਹਾਂ ਨੇ ਆਪਣੇ ਕਾਲਜਾਂ ਤੋਂ ਚੱਲ ਕੇ ਆਡੀਟੋਰੀਅਮ ਦੀ ਸਟੇਜ ਤਕ ਆਪਣੀ ਕਲਾ ਵਿਖਾਈ ਹੈ। ਉਨ੍ਹਾਂ ਕਿਹਾ ਕਿ ਉਹ ਹਰ ਵਿਦਿਆਰਥੀ ਕਲਾਕਾਰ ਜੇਤੂ ਹੈ ਜਿਸ ਨੇ ਸੱਚੀ ਸੁੁੱਚੀ ਭਾਵਨਾ ਦੇ ਨਾਲ ਇਸ ਮੁਕਾਬਲੇ ਵਿਚ ਹਿੱਸਾ ਲਿਆ ਹੈ ਅਤੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ। ਉਨ੍ਹਾਂ ਕਿਹਾ ਇਨ੍ਹਾਂ ਮੁਕਾਬਲ਼ਿਆਂ ਦੇ ਦੌਰਾਨ ਇਹ ਗੱਲ ਕੋਈ ਮਾਈਨੇ ਨਹੀਂ ਰੱਖਦੀ ਹੈ ਕਿ ਕੌਣ ਜਿਤਿਆ ਹੈ ਅਤੇ ਕੌਣ ਹਾਰਿਆ ਹੈ ਗੱਲ ਇਹ ਮਾਈਨੇ ਰੱਖਦੀ ਹੈ ਕਿ ਉਨ੍ਹਾਂ ਦੇ ਹੌਂਸਲੇ ਕਿੰਨੇ ਬੁਲੰਦ ਹਨ। ਉਨ੍ਹਾਂ ਨੇ ਇਸ ਸਮੇਂ ਅਗਲੇ ਸ਼ੁਰੂ ਹੋਣ ਵਾਲੇ ਯੁਵਕ ਮੇਲੇ ਦੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਆਉਣ ਵਾਲੇ ਵਿਦਿਆਰਥੀ ਵੀ ਜੇਤੂ ਭਾਵਨਾ ਦੇ ਨਾਲ ਮੁਕਾਬਲਿਆਂ ਦੇ ਵਿਚ ਹਿੱਸਾ ਲੈਣਗੇ।
ਇਸ ਦੇ `ਏ` ਡਿਵੀਜ਼ਨ ਵਿਚ ਦੂਜਾ ਅਤੇ ਤੀਜਾ ਸਥਾਨ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵਿਮਨ ਅੰਮ੍ਰਿਤਸਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਨੇ ਕ੍ਰਮਵਾਰ ਪ੍ਰਾਪਤ ਕੀਤਾ ਜਦੋਂਕਿ `ਬੀ` ਡਿਵੀਜ਼ਨ ਵਿਚ ਐਸ.ਐਸ.ਐਸ.ਐਸ.ਕਾਲਜ ਆਫ ਕਾਮਰਸ ਫਾਰ ਵਿਮਨ, ਅੰਮ੍ਰਿਤਸਰ ਅਤੇ ਤ੍ਰੈ ਸ਼ਤਾਬਦੀ ਜੀ.ਜੀ.ਐਸ. ਖ਼ਾਲਸਾ ਕਾਲਜ, ਅੰਮ੍ਰਿਤਸਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਇਸ ਸਾਲ ਦੇ ਜੇਤੂਆਂ ਵਿਚ ਦਰਜ ਕਰਵਾਇਆ।
ਚੈਂਪੀਅਨਸ਼ਿਪ ਟਰਾਫੀਆਂ ਪ੍ਰਦਾਨ ਕਰਨ ਸਮੇਂ ਜੇਤੂ ਟੀਮਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕ ਸਾਹਿਬਾਨ ਵੀ ਭਾਰੀ ਗਿਣਤੀ ਵਿਚ ਹਾਜ਼ਰ ਸਨ ਜਿਨ੍ਹਾਂ ਨੂੰ ਅੱਜ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਡਾ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਟਰਾਫੀਆਂ ਪ੍ਰਦਾਨ ਕੀਤੀਆਂ। ਇਸ ਸਮੇਂ ਉਨ੍ਹਾਂ ਦੇ ਨਾਲ ਪ੍ਰੋ. ਸ਼ਾਲਿਨੀ ਬਹਿਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ ਤੋਂ ਇਲਾਵਾ ਹੋਰ ਵੀ ਸਟਾਫ ਦੇ ਮੈਂਬਰ ਹਾਜ਼ਰ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …