ਕਲੈਰੀਕਲ ਕਾਮਿਆਂ ਨੇ ਅਚਾਨਕ ਸਪੀਕਰ ਦੇ ਮੂਹਰੇ ਰੱਖੀਆਂ ਮੰਗਾਂਸਪੀਕਰ ਵੱਲੋ ਮੰਗਾਂ ਦੀ ਪੂਰਤੀ ਦਾ ਭਰੋਸਾਸੰਘਰਸ਼ ਜਾਰੀ ਰਹੇਗਾਅਮਰੀਕ ਸਿੰਘ ਫਿਰੋਜ਼ਪੁਰ 13 ਅਕਤੂਬਰ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਸੂਬਾ ਬਾਡੀ ਵੱਲੋ ਲਏ ਗਏ ਫੈਸਲੇ ਮੁਤਾਬਿਕ ਜਿ਼ਲ੍ਹਾ ਫਿਰੋਜ਼ਪੁਰ ਦਾ ਸਮੂਹ ਕਲੈਰੀਕਲ ਅਮਲਾ ਅੱਜ ਚੌਥੇ ਦਿਨ ਵੀ ਹੜਤਾਲ ਤੇ ਰਿਹਾ । ਅੱਜ ਡੀ.ਸੀ. ਦਫਤਰ ਫਿਰੋਜ਼ਪੁਰ ਵਿਖੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ ਜਿਉ ਹੀ ਮੀਟਿੰਗ ਦੀ ਸਮਾਪਤੀ ਕਰਕੇ ਜਾਣ ਲੱਗੇ ਤਾਂ ਸਥਾਨਕ ਪੀ.ਐਸ.ਐਮ.ਐਸ.ਯੂ. ਜਿ਼ਲ੍ਹਾ ਫਿਰੋਜ਼ਪੁਰ ਇਕਾਈ ਦੇ ਆਹੁੱਦੇਦਾਰਾਂ ਨੇ ਅਚਾਨਕ ਹੀ ਸਪੀਕਰ ਦੇ ਸਾਹਮਣੇ ਆ ਕੇ ਉਨ੍ਹਾਂ ਨੂੰ ਜਥੇਬੰਦੀ ਦੀ ਗੱਲ ਸੁਣਨ ਲਈ ਰੋਕ ਲਿਆ । ਜਥੇਬੰਦੀ ਦੇ ਜਿ਼ਲ੍ਹਾ ਪ੍ਰਧਾਨ ਮਨੋਹਰ ਲਾਲ, ਪਿੱਪਲ ਸਿੰਘ ਸਿੱਧੂ ਜਿ਼ਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਜਗਸੀਰ ਸਿੰਘ ਭਾਂਗਰ ਐਡੀਸ਼ਨਲ ਜਨਰਲ ਸਕੱਤਰ, ਅਸ਼ੋਕ ਕੁਮਾਰ ਸੂਬਾ ਜਨਰਲ ਸਕੱਤਰ ਕਮਿ਼ਸਨਰ ਦਫਤਰ ਕਰਮਚਾਰੀ ਯੂਨੀਅਨ, ਪਰਮਿੰਦਰ ਸਿੰਘ ਭੂਮੀ ਰੱਖਿਆ, ਅਮਨਦੀਪ ਸਿੰਘ ਖਜ਼ਾਨਾ ਵਿਭਾਗ, ਗੋਵਿੰਦ ਮੁਟਨੇਜਾ ਫੂਡ ਸਪਲਾਈ ਵਿਭਾਗ, ਮੈਡਮ ਵੀਰਪਾਲ ਕੌਰ ਨੇ ਮੁਲਾਜ਼ਮਾਂ ਦੇ ਵੱਡੇ ਇਕੱਠ ਸਪੀਕਰ ਪੰਜਾਬ ਨੂੰ ਮੁਲਾਜ਼ਮਾਂ ਦੀ ਚੱਲ ਰਹੀ ਕਲਮ ਛੋੜ ਹੜਤਾਲ ਸਬੰਧੀ ਜਾਣੂ ਕਰਵਾਇਆ ਅਤੇ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ । ਸ: ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਮੁਲਾਜ਼ਮਾਂ ਦੀ ਲਟਕ ਰਹੀਆਂ ਮੰਗਾਂ ਦੀ ਪੂਰਤੀ ਕਰ ਦਿੱਤੀ ਜਾਵੇਗੀ ਅਤੇ ਪੁਰਾਣੀ ਪੈਨਸ਼ਨ ਜਲਦੀ ਬਹਾਲ ਕਰ ਦਿੱਤੀ ਜਾਵੇਗੀ