Breaking News

ਗੁਰਦੁਆਰਾ ਕੱਥੂਨੰਗਲ ਦੀ ਬੇਅਦਬੀ ਦੀ ਘਟਨਾ ਲਈ ਸ਼੍ਰੋਮਣੀ ਗੁਰਦਵਾਰਾ  ਪ੍ਰਬੰਧਕ ਕਮੇਟੀ  ਕਮੇਟੀ ਦੇ ਨਾਕਸ ਪ੍ਰਬੰਧ ਜ਼ੁਮੇਵਾਰ : ਭੋਮਾ 

ਗੁਰਦੁਆਰਾ ਕੱਥੂਨੰਗਲ ਦੀ ਬੇਅਦਬੀ ਦੀ ਘਟਨਾ ਲਈ ਸ਼੍ਰੋਮਣੀ ਗੁਰਦਵਾਰਾ  ਪ੍ਰਬੰਧਕ ਕਮੇਟੀ  ਕਮੇਟੀ ਦੇ ਨਾਕਸ ਪ੍ਰਬੰਧ ਜ਼ੁਮੇਵਾਰ : ਭੋਮਾ 


ਅਮਰੀਕ ਸਿੰਘ 
ਅਮ੍ਰਿਤਸ ਅਕਤੂਬਰ 12
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੱਲ੍ਹ ਬਾਬਾ ਬੁੱਢਾ ਸਾਹਿਬ ਜੀ ਦੇ ਇਸ ਜਨਮ ਅਸਥਾਨ ਨਾਲ ਸੰਬੰਧਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਕੱਥੂਨੰਗਲ ਵਿਖੇ ਇੱਕ ਔਰਤ ਵਲੋਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਘੋਰ ਬੇਅਦਬੀ ਦੀ ਘਟਨਾ ਦੀ ਮੁਕੰਮਲ ਜਾਣਕਾਰੀ ਲੈਣ ਲਈ ਆਪਣੀ ਟੀਮ ਨਾਲ ਘਟਨਾ ਅਸਥਾਨ ਦਾ ਦੌਰਾ ਕੀਤਾ ਤੇ ਉਥੋਂ ਦੇ ਪ੍ਰਬੰਧਕਾਂ ਤੇ ਆਸ ਪਾਸ ਦੇ ਲੋਕਾਂ ਤੋਂ ਜੋ ਉਸ ਸਮੇਂ ਘਟਨਾ ਅਸਥਾਨ ਤੇ ਮੌਜੂਦ ਸਨ ਤੋਂ ਸਾਰੇ ਬੇਅਦਬੀ ਘਟਨਾ ਕ੍ਰਮ ਦੀ ਜਾਣਕਾਰੀ ਪ੍ਰਾਪਤ ਕੀਤੀ ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਾਣਕਾਰੀ ਲੈਣ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੇਅਦਬੀ ਦੀ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਕਸ   ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ । ਉਹਨਾਂ ਕਿਹਾ ਇਸ ਘਟਨਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਕਸ ਪ੍ਰਬੰਧ  ਸਿੱਧੇ ਤੌਰ ਤੇ ਜੁਮੇਵਾਰ ਹਨ ।ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਤੇ ਪੁੱਤਰਾਂ ਦੇ ਦਾਨੀ ਬਾਬਾ  ਬੁੱਢਾ ਸਾਹਿਬ ਦੇ ਜਨਮ ਅਸਥਾਨ ਨਾਲ਼ ਸੰਬੰਧਤ ਗੁਰਦੁਆਰਾ ਸਾਹਿਬ ਹੋਵੇ ਤੇ ਉਹ ਗੁਰਦੁਆਰਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਅਧੀਨ ਹੋਵੇ ਉਥੇ ਇੱਕ ਔਰਤ ਬੇਖੌਫ਼ ਹੋ ਕੇ ਬੇਅਦਬੀ ਨੂੰ ਅੰਜਾਮ ਦੇ ਜਾਵੇ ਤਾਂ ਇਹ ਬਹੁਤ ਹੈਰਾਨੀਜਨਕ ਤੇ ਸਿੱਖ ਕੌਮ ਨੂੰ ਸਿੱਧਾ ਚੈਲੰਜ ਕਰਨ ਵਾਲੀ ਘਟਨਾ ਹੈ । ਉਹਨਾਂ ਕਿਹਾ ਫ਼ਿਰ ਬੇਅਦਬੀ ਕਰਨ ਵਾਲੀ ਔਰਤ ਨੂੰ ਕੁਟਾਪਾ ਚੜ੍ਹਾਉਣ ਤੇ ਪੁਲਿਸ ਨੂੰ ਫੜਾਉਣ ਦੀ ਬਜਾਏ ਸ਼੍ਰੌਮਣੀ ਕਮੇਟੀ ਮੁਲਾਜ਼ਮ ਤੇ ਸੇਵਾਦਾਰ ਮੋਟਰਸਾਈਕਲ ਤੇ ਦੌੜਾਅ ਦੇਣ ਇਹ ਬਹੁਤ ਵੱਡਾ ਸੁਆਲੀਆਂ ਨਿਸ਼ਾਨ ਹੈ । ਇਸ ਲਈ ਇਸ ਘਟਨਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਬਰੀ ਕੀਤਾ ਜਾ ਸਕਦਾ ਹੈ ਤੇ ਨਾ ਹੀ ਮਾਫ਼ ਕੀਤਾ ਜਾ ਸਕਦਾ ਹੈ। ਉਹਨਾਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਦੋਸ਼ੀਆਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਉਹਨਾਂ ਨਾਲ਼ ਸੁਖਜਿੰਦਰ ਸਿੰਘ ਮਜੀਠਾ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਕੁਲਦੀਪ ਸਿੰਘ ਮਜੀਠਾ , ਪਲਵਿੰਦਰ ਸਿੰਘ ਪੰਨੂ , ਪਰਮਜੀਤ ਸਿੰਘ ਪੰਮਾ ਪ੍ਧਾਨ, ਆਦਿ ਹਾਜ਼ਰ ਸਨ ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …