Breaking News

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਹਿਯੋਗ ਮੰਗਿਆ

ਖੇਤੀ ਮੰਤਰੀ ਨੇ ਵਾਤਾਵਰਣ ਦੀ ਸੰਭਾਲ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਹਿਯੋਗ ਮੰਗਿਆ

ਅਮਰੀਕ ਸਿੰਘ 
ਅੰਮਿ੍ਤਸਰ, 10 ਅਕਤੂਬਰ
ਖੇਤੀ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਸਹਿਯੋਗ ਦੀ ਮੰਗ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਇਸ ਵਿਸ਼ੇ ਉਤੇ ਮੰਗ ਪੱਤਰ ਲੈ ਕੇ ਪੁੱਜੇ ਸ ਧਾਲੀਵਾਲ ਨੇ ਜਥੇਦਾਰ ਸਾਹਿਬ ਨੂੰ ਪੌਣ, ਪਾਣੀ ਅਤੇ ਧਰਤੀ ਜਿਸਨੂੰ ਗੁਰੂ ਸਾਹਿਬ ਨੇ ਵੀ ਗੁਰਬਾਣੀ ਵਿਚ ਗੁਰੂ, ਪਿਤਾ ਅਤੇ ਮਾਤਾ ਦੇ ਬਰਾਬਰ ਸਤਿਕਾਰ ਦਿੱਤਾ ਹੈ, ਦੇ ਉਪਦੇਸ਼ ਉਤੇ ਕੌਮ ਨੂੰ ਤੋਰਨ ਲਈ ਸਾਥ ਮੰਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਹੇਠ ਅਸੀਂ ਵਾਤਵਰਨ, ਪਾਣੀ ਤੇ ਧਰਤੀ ਮਾਂ ਨੂੰ ਪ੍ਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਤੋਂ ਵੀ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਜਾਰੀ ਹੈ ਅਤੇ ਇਹ ਦਿਨ ਪਰਾਲੀ ਨੂੰ ਸਾਂਭਣ ਵਾਲੇ ਹਨ, ਜਿਸ ਲਈ ਸਰਕਾਰ ਨੇ ਤਕਨੀਕੀ ਸਹਾਇਤਾ ਦੇ ਨਾਲ ਨਾਲ ਖੇਤੀ ਮਸ਼ੀਨਰੀ ਵੀ ਮੁਹੱਇਆ ਕਰਵਾ ਦਿੱਤੀ ਹੈ, ਪਰ ਸਾਨੂੰ ਅਜੇ ਵੀ ਪਰਾਲੀ ਸਾੜਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਸ ਧਾਲੀਵਾਲ ਨੇ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਲਈ ਸਿਰਮੌਰ ਹੈ ਅਤੇ ਸਾਰੀ ਸਿੱਖ ਕੌਮ ਇਥੋਂ ਜਾਰੀ ਹੋਏ ਹੁਕਮ ਨੂੰ ਖਿੜੇ ਮੱਥੇ ਸਵਿਕਾਰ ਕਰਦੀ ਹੈ। ਇਸ ਲਈ ਅੱਜ ਮੈਂ ਮੁੱਖ ਮੰਤਰੀ ਪੰਜਾਬ ਦੀ ਤਰਫੋਂ ਜਥੇਦਾਰ ਸਾਹਿਬ ਨੂੰ ਮਿਲਕੇ ਇਸ ਗੰਭੀਰ ਮੁੱਦੇ ਉਤੇ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ ਹੈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …