Breaking News

ਸਵਰਗੀ ਸ੍ਰੀਮਤੀ ਨੀਲਮ ਅਗਰਵਾਲ ਜੀ ਦੀ 11ਵੀਂ ਬਰਸੀ ਉੱਤੇ 10ਵਾਂ ਮੁਫ਼ਤ ਦਿਵਯਾਂਗ ਸਹਾਇਤਾ ਕੈਂਪ ਲਗਾਇਆ ਗਿਆ

ਸਵਰਗੀ ਸ੍ਰੀਮਤੀ ਨੀਲਮ ਅਗਰਵਾਲ ਜੀ ਦੀ 11ਵੀਂ ਬਰਸੀ ਉੱਤੇ 10ਵਾਂ ਮੁਫ਼ਤ ਦਿਵਯਾਂਗ ਸਹਾਇਤਾ ਕੈਂਪ ਲਗਾਇਆ ਗਿਆ

 ਅਮਰੀਕ ਸਿੰਘ 
ਗੁਰਦਾਸਪੁਰ, 3 ਅਕਤੂਬਰ
 ਚੇਅਰਮੈਨ ਹੀਰਾਮਨੀ ਅਗਰਵਾਲ ਦੀ ਅਗਵਾਈ ਹੇਠ ਐੱਚ. ਆਰ. ਏ. ਇੰਟਰਨੈਸ਼ਨਲ ਸਕੂਲ ਗੁਰਦਾਸਪੁਰ ਵਿਖੇ ਸਵਰਗੀ ਸ੍ਰੀਮਤੀ ਨੀਲਮ ਅਗਰਵਾਲ ਦੀ 11ਵੀਂ ਬਰਸੀ ਮੌਕੇ 10ਵਾਂ ਮੁਫਤ ਦਿਵਯਾਂਗ ਸਹਾਇਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਇਸ ਮੌਕੇ ਚੇਅਰਮੈਨ ਸ੍ਰੀਮਾਨ ਹੀਰਾਮਨੀ ਅਗਰਵਾਲ, ਡਾਕਟਰ ਹਰਭਜਨ ਰਾਮ ਮਾਂਡੀ( ਐਸ.ਐਮ.ਓ. ਗੁਰਦਾਸਪੁਰ), ਡਾਇਰੈਕਟਰ ਸ਼੍ਰੀ ਸੱਤਿਆ ਸੇਨ ਅਗਰਵਾਲ , ਸ੍ਰੀਮਤੀ ਆਂਚਲ ਅਗਰਵਾਲ, ਪਰਾਚੀ ਅਗਰਵਾਲ, ਮਾਸਟਰ ਸ਼ਾਕਾਸ ਅਗਰਵਾਲ, ਪ੍ਰਿੰਸੀਪਲ ਸੁਮਨ ਸ਼ੁਕਲਾ,, ਮੈਡਮ ਨੀਲੋਫਰ, ,ਸ੍ਰੀਮਾਨ ਬਲਦੇਵ ਠਾਕੁਰ ਅਤੇ ਸਕੂਲ ਦੇ ਸਟਾਫ ਮੈਂਬਰ ਆਦਿ ਸ਼ਾਮਲ ਹੋਏ।
ਮੁੱਖ ਮਹਿਮਾਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਸਕੂਲ ਮੈਨੇਜਮੈਂਟ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਬਨਾਉਟੀ ਅੰਗ ਲੱਗਾ ਕੇ ਬਹੁਤ ਪਰਉਪਕਾਰੀ ਕੰਮ ਕੀਤਾ ਗਿਆ ਹੈ। ਇਸ ਨਾਲ ਦਿਵਿਆਂਗ ਵਿਅਕਤੀਆਂ ਦਾ ਜੀਵਨ ਅਸਾਨ ਹੋ ਸਕੇਗਾ। ਇਸ ਮੌਕੇ ਓਨ੍ਹਾਂ ਸਵਰਗੀ ਨੀਲਮ ਅਗਰਵਾਲ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਉੱਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਅਤੇ ਭਜਨ ਕੀਰਤਨ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿਚ ਚੇਅਰਮੈਨ ਸ਼੍ਰੀਮਾਨ  ਹੀਰਾਮਨੀ  ਅਗਰਵਾਲ  ਅਤੇ ਪ੍ਰਿੰਸੀਪਲ ਸੁਮਨ ਸ਼ੁਕਲਾ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਕੈਂਪ ਵਿੱਚ ਦਿਵਯਾਂਗ ਵਿਅਕਤੀਆਂ ਨੂੰ ਟਰਾਈਸਾਈਕਲ, ਵੀਲ੍ਹ ਚੇਅਰ ਅਤੇ ਕੰਨਾਂ ਦੀਆਂ ਮਸ਼ੀਨਾਂ  ਮੁਫ਼ਤ ਦਿੱਤੀਆਂ ਗਈਆਂ। ਇਨ੍ਹਾਂ ਦਿਵਯਾਂਗ ਵਿਅਕਤੀਆਂ ਨੂੰ ਬਨਾਵਟੀ ਅੰਗ ਲੁਧਿਆਣੇ ਤੋਂ ਆਈ ਟੀਮ ਡਾਕਟਰ ਪੂਰਨ ਚੰਦ ਮਹਿਤਾ, ਡਾਕਟਰ ਕੁਲਦੀਪ ਕੁਮਾਰ ਅਤੇ ਡਾਕਟਰ ਸਰਦਾਰ ਕਰਨੈਲ ਸਿੰਘ ਆਦਿ ਨੇ ਲਗਾਏ ਤੇ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਆਏ ਡਾਕਟਰ ਦਿਨੇਸ਼ ਕੁਮਾਰ ਅਤੇ ਡਾਕਟਰ ਰਮਨਦੀਪ ਸਿੰਘ ਨੇ ਕੰਨਾਂ ਦੀਆਂ ਮਸ਼ੀਨਾਂ ਲਗਾਈਆਂ। ਇਸ ਮੌਕੇ ਉੱਤੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ,ਸ੍ਰੀ ਪ੍ਰੇਮ ਪ੍ਰਕਾਸ਼ ਖੋਸਲਾ, ਸ੍ਰੀ ਇੰਦਰ ਦੱਤ, ਸ੍ਰੀ ਵਿਪਨ ਗੁਪਤਾ, ਇੰਦਰਜੀਤ ਸਿੰਘ ਬਾਜਵਾ, ਸ੍ਰੀ ਸੁਨੀਲ ਮਹਾਜਨ, ਅਨਿਲ ਮਹਾਜਨ, ਸ੍ਰੀ ਦਿਨੇਸ਼ ਮਹਾਜਨ ਅਤੇ ਸਕੂਲ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।  ਇਸ ਪ੍ਰੋਗਰਾਮ ਵਿੱਚ ਮੰਚ ਦਾ ਸੰਚਾਲਨ ਮੈਡਮ ਜੋਤੀ ਸੁਬਰੀਆ ਅਤੇ ਸੁਨੀਤਾ ਮੈਡਮ ਨੇ ਕੀਤਾ।




About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …