Breaking News

ਵਾਈਟ ਐਵੀਨਿਊ ਵਿਖੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਨਵੇਂ ਟਿਊਬਵੈਲ ਦਾ ਕੀਤਾ ਉਦਘਾਟਨਹੁਣ ਆਮ ਆਦਮੀ ਦੀ ਸਰਕਾਰ ਬਣ ਗਈ ਹੈ, ਰਹਿੰਦੀਆਂ ਸਮੱਸਿਆਵਾਂ ਦਾ ਹੱਲ ਵੀ ਜਲਦ ਹੋਵੇਗਾ: ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ

ਵਾਈਟ ਐਵੀਨਿਊ ਵਿਖੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਨਵੇਂ ਟਿਊਬਵੈਲ ਦਾ ਕੀਤਾ ਉਦਘਾਟਨ
ਹੁਣ ਆਮ ਆਦਮੀ ਦੀ ਸਰਕਾਰ ਬਣ ਗਈ ਹੈ, ਰਹਿੰਦੀਆਂ ਸਮੱਸਿਆਵਾਂ ਦਾ ਹੱਲ ਵੀ ਜਲਦ ਹੋਵੇਗਾ: ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ

AMRIK SINGH
ਅੰਮ੍ਰਿਤਸਰ 24 ਸਤੰਬਰ 
ਜਲ ਜੀਵਨ ਹੈ ਦੇ ਮਹੱਤਵ ਨੂੰ ਸਮਝਦੇ ਹੋਏ ਹਲਕਾ ਉੱਤਰੀ ਦੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਦੀ ਵਾਈਟ ਐਵੀਨਿਊ ਦੇ ਵਸਨੀਕਾਂ ਦੀ ਪਾਣੀ ਦੀ ਸਮੱਸਿਆ ਦਾ ਹੱਲ ਕਰਦੇ ਹੋਏ ਕਲੋਨੀ ਲਈ ਟਿਊਬਵੈਲ ਦਾ ਉਦਘਾਟਨ ਕੀਤਾ। ਪਿਛਲੇ ਲੰਬੇ ਸਮੇਂ ਤੋਂ ਵਾਈਟ ਐਵੀਨਿਊ ਦੇ ਵਸਨੀਕ ਪਿਛਲੀਆਂ ਸਰਕਾਰਾਂ ਤੋਂ ਨਵੇਂ ਟਿਊਬਵੈਲ ਦੀ ਮੰੰਗ ਕਰ ਰਹੇ ਸਨ ਪ੍ਰੰਤੂ ਹਮੇਸ਼ਾਂ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ। ਇਸ ਮੌਕੇ ਤੇ ਵਾਈਟ ਐਵੀਨਿਊ ਦੇ ਵਸਨੀਕਾਂ ਨੇ ਕਲੋਨੀ ਲਈ ਟਿਊਬਵੈਲ ਲਗਵਾਉਣ ਲਈ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਧਿਆਨ ਕਲੋਨੀ ਵਿਚ ਆਉਂਦੀਆਂ ਹੋਰ ਸਮੱਸਿਆਵਾਂ ਦਾ ਹੱਲ ਜਿਵੇਂ ਕਿ ਲਾਅ ਐਂਡ ਆਰਡਰ ਦੀ ਵਿਵਸਥਾ, ਬਿਜਲੀ ਦੀਆਂ ਤਾਰਾਂ ਦਾ ਜੰਜਾਲ ਆਦਿ ਵੱਲ ਵੀ ਦਿਵਾਇਆ ਅਤੇ ਵਿਸ਼ਵਾਸ਼ ਪ੍ਰਗਟਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੇਵਲ ਜਨਤਾ ਵਿਚ ਵਿਚਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਾਲਾ ਜਨਤਾ ਦਾ ਵਿਧਾਇਕ ਹੀ ਕਰ ਸਕਦਾ ਹੈ।
ਇਸ ਮੌਕੇ ਤੇ ਬੋਲਦਿਆਂ ਵਿਧਾਇਕ ਡਾ. ਕੁੰਵਰ ਵਿਜੈ ਪ੍ਰਾਪਤ ਸਿੰਘ ਨੇ ਕਿਹਾ ਕਿ ਹੁਣ ਵਾਈਟ ਐਵੀਨਿਊ ਦੇ ਵਸਨੀਕਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਪੂਰਨ ਰੂਪ ਵਿਚ ਹੱਲ ਹੋ ਜਾਵੇਗਾ, ਉਨ੍ਹਾਂ ਨੂੰ ਗੰਦੇ ਪਾਣੀ ਦੀ ਸਮੱਸਿਆਂ ਤੋ ਨਿਜਾਤ ਮਿਲੇਗੀ। ਉਨ੍ਹਾਂ ਦੀਆਂ ਰਹਿੰਦੀਆਂ ਸਮੱਸਿਆਵਾਂ ਦਾ ਹੱਲ ਵੀ ਜਲਦ ਕਰਵਾ ਦਿੱਤਾ ਜਾਵੇਗਾ। ਡਾ. ਕੁੰਵਰ ਨੇ ਕਿਹਾ ਕਿ ਉਹ ਕਲੋਨੀ ਵਸਨੀਕਾਂ ਦਾ ਉਨ੍ਹਾਂ ਨੂੰੰ ਜਿਤਾ ਕੇ ਵਿਧਾਨ ਸਭਾ ਵਿਚ ਭੇਜਣ ਲਈ ਧੰਨਵਾਦ ਕਰਦੇ ਹਨ, ਉਨ੍ਹਾਂ ਦੀ ਜਿੱਤ ਆਮ ਲੋਕਾਂ ਦੀ ਜਿੱਤ ਹੈ। ਪਹਿਲੀਆਂ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦੀਆਂ ਸਨ ਪਰ ਹੁਣ ਆਮ ਆਦਮੀ ਦੀ ਸਰਕਾਰ ਬਣ ਗਈ ਹੈ, ਅਤੇ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਹਮੇਸ਼ਾਂ ਲੋਕਾਂ ਵਿਚ ਵਿਚਰਦੇ ਹੋਏ ਉਨ੍ਹਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਰਹਿਣਗੇ।
ਇਸ ਮੌਕੇ ਸ੍ਰੀ ਰਮੇਸ਼ ਅਰੋੜਾ, ਸ੍ਰੀ ਅਸ਼ਵਨੀ ਮਹਾਜਨ, ਸ੍ਰੀ ਰਵੀ ਅਰੋੜਾ, ਸ਼ਾਮ ਅਗਰਵਾਲ, ਜਤਿਨ ਅਰੋੜਾ, ਅਨਿਲ ਸੈਣੀ, ਸ: ਜਤਿੰਦਰ ਸਿੰਘ, ਸ੍ਰੀ ਯੋਗੇਸ਼ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾਵਾਸੀ ਹਾਜ਼ਰ ਸਨ।

===—

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …