ਮੇਰਾ ਪਹਿਲਾ ਕੰਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ: ਡਾ. ਕੁੰਵਰ ਅਮਰੀਕ ਸਿੰਘ ਅੰਮ੍ਰਿਤਸਰ 20 ਸਤੰਬਰ ਅੱਜ ਅੰਮ੍ਰਿਤਸਰ ਉੱਤਰੀ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਮੀਟਿੰਗ ਗਰੀਨਲੈਂਡ ਵਾਰਡ ਨੰਬਰ 19 ਵਿਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਏ ਹੋਏ ਪਤਵੰਤੇ ਸਜਣਾਂ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਜਿਵੇਂ ਕਿ ਆਪ ਨੂੰ ਇਲੈਕਸ਼ਨ ਤੋਂ ਪਹਿਲਾ ਕਿਹਾ ਸੀ ਕਿ ਇਹ ਮੇਰਾ ਇਲੈਕਸ਼ਨ ਹੈ ਪਰ ਲੜਨਾ ਤੁਸੀਂ ਹੈ, ਤੁਸੀਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਇਲੈਕਸ਼ਨ ਬੜੀ ਦਲੇਰੀ ਅਤੇ ਸੂਝਵਾਨ ਹੋ ਕੇ ਲੜਿਆ ਅਤੇ ਸਾਨੂੰ ਜਿੱਤ ਪ੍ਰਾਪਤ ਹੋਈ। ਇਸ ਮੌਕੇ ਤੇ ਗਰੀਨ ਲੈਂਡ ਦੇ ਵਸਨੀਕਾਂ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਡਾ. ਕੁੰਵਰ ਵਰਗਾ ਵਿਧਾਇਕ ਨਹੀਂ ਦੇਖਿਆ ਹੈ ਜੋ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਹੱਲ ਮੌਕੇ ਤੇ ਹੀ ਕਰਦੇ ਹਨ। ਇਸ ਮੌਕੇ ਤੇ ਗਰੀਨਲੈਂਡ ਦੇ ਵਸਨੀਕਾਂ ਨੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਇਕ ਮੈਮੋਰੰਡਰ ਵੀ ਡਾ. ਕੁੰਵਰ ਨੂੰ ਦਿੱਤਾ। ਮੈਮੋਰੰਡਮ ਬਾਰੇ ਬੋਲਦਿਆਂ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਕੰਮ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਹੈ, ਇਸ ਲਈ ਉਹ ਹਰ ਹੀਲੇ ਗਰੀਨਲੈਂਡ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਇਸ ਮੌਕੇ ਤੇ ਵਾਈਸ ਆਫ ਅੰਮ੍ਰਿਤਸਰ ਦੇ ਮੈਂਬਰ ਵੀ ਹਾਜ਼ਰ ਸਨ ਜਿਨ੍ਹਾਂ ਨੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲੋਂ ਪਲਾਸਟਿਕ ਲਿਫਾਫਿਆਂ ਦੇ ਬਦਲ ਵਜੋਂ ਕੱਪੜੇ ਤੋਂ ਬਣਿਆ ਥੇਲਾ ਦਾ ਵੀ ਉਦਘਾਟਨ ਕਰਵਾਇਆ। ਇਹ ਮੀਟਿੰਗ ਜੀਤ ਸਿੰਘ ਦੇ ਘਰ ਹੋਈ ਜਿਸ ਵਿਚ ਗਗਨਦੀਪ, ਸੰਦੀਪ ਸਿੰਘ, ਸੰਜੀਵ, ਦਿਕਸ਼ਾਂਤ ਸਮੇਤ ਵੱਡੀ ਗਿਣਤੀ ਵਿਚ ਗਰੀਨਲੈਂਡ ਦੇ ਵਸਨੀਕ ਹਾਜ਼ਰ ਸਨ।