ਫਰੀਦਕੋਟ ਦੇ ਗੁਰਦੁਆਰਾ ਵਿੱਚ ਵਾਪਰੀ ਘਟਨਾਂ ਨੇ ਸੰਸਾਰ ਭਰ ਵਿੱਚ ਸਿੱਖਾਂ ਨੂੰ ਨਮੋਸ਼ੀ ਦਿਵਾਈ ਹੈ: ਬਾਬਾ ਬਲਬੀਰ ਸਿੰਘ 96 ਕਰੋੜੀਸਿੱਖ ਸਰਧਾਲੂਆਂ ਦੀ ਬੱਸ ਨਦੀ ਚ ਡਿਗਣ ਤੇ ਅਫਸੋਸ ਪ੍ਰਗਟਾਇਆ। ਅਮਰੀਕ ਸਿੰਘ ਅੰਮ੍ਰਿਤਸਰ 18 ਸਤੰਬਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਫਰੀਦਕੋਟ ਦੇ ਇਕ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਲੜਾਈ ਝਗੜੇ ਦੀ ਵਾਪਰੀ ਘਟਨਾ ਤੇ ਦੁਖ ਪ੍ਰਗਟ ਕੀਤਾ ਹੈ ਬਲਬੀਰ ਸਿੰਘ 96 ਕਰੋੜੀ ਨੇ ਗੁਰਦੁਆਰਾ ਸਿੰਘ ਸਭਾ ਟੋਹਾਣਾ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਮਹੌਲ ਸਿਰਜ ਕੇ ਸਿੱਖ ਮਰਯਾਦਾ ਦਾ ਉਲੰਘਣ ਕਰ ਰਹੇ ਹਨ। ਮੀਡੀਆ ਵਿੱਚ ਵਾਇਰਲ ਹੋਈ ਵੀਡੀਓ ਨਾਲ ਪੰਥਕ ਸਫਾਂ ਵਿਚ ਰੋਸ ਤੇ ਗਮ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਤੇ ਹਰ ਸਿੱਖ ਨੂੰ ਦੁਖ ਪਹੁੰਚਇਆ ਹੈ। ਨਿੱਜ ਸਵਾਰਥ ਦੀ ਭਾਵਨਾ ਨਾਲ ਅਜਿਹੇ ਧਾਰਮਿਕ ਅਸਥਾਨਾਂ ਤੇ ਵੀ ਸਿੱਖ ਮਰਯਾਦਾ ਨੂੰ ਤਹਿਸ ਨਹਿਸ ਕਰਨ ਤੋਂ ਗੁਰੇਜ ਨਹੀਂ ਕਰਦੇ। ਇਸ ਘਟਨਾ ਨਾਲ ਸਮੁੱਚੇ ਸੰਸਾਰ ਵਿੱਚ ਸਿੱਖਾਂ ਦੀ ਬਦਨਾਮੀ ਹੋਈ ਹੈ। ਅਜਿਹੀਆਂ ਦੁਖਦ ਘਟਨਾਵਾਂ ਬਿਲਕੁਲ ਨਹੀਂ ਵਾਪਰਨੀਆਂ ਚਾਹੀਦੀਆਂ। ਉਨ੍ਹਾਂ ਕਿਹਾ ਸਿੱਖ ਜਗਤ ਤੇ ਪਹਿਲਾਂ ਹੀ ਸਾਰੇ ਪਾਸਿਆਂ ਤੋਂ ਅਣਸੁਖਾਵੇ ਤੇ ਗੁਝੇ ਵਾਰ ਹੋ ਰਹੇ ਹਨ ਜੇਕਰ ਸਿੱਖ ਆਪਸ ਵਿੱਚ ਹੀ ਲੜਦੇ ਭਿੜਦੇ ਰਹੇ ਤਾਂ ਦੁਖਦ ਘਟਨਾਵਾਂ ਵਾਪਰਨ ਤੋਂ ਕੋਈ ਨਹੀਂ ਰੋਕ ਸਕਦਾ। ਅਮਾਨਵੀ ਕਾਰਵਾਈਆਂ ਗੁਰੂ ਦੇ ਸਿੱਖਾਂ ਨੂੰ ਹਰਗਿਜ ਸੋਭਦੀਆਂ ਨਹੀਂ।ਉਨ੍ਹਾਂ ਝਾਰਖੰਡ ਵਿੱਚ ਸਿੱਖ ਸਰਧਾਲੂਆਂ ਦੀ ਬਸ ਨਦੀ ‘ਚ ਡਿਗਣ ਨਾਲ 7 ਸਿੱਖ ਸਰਧਾਲੂਆਂ ਦੀ ਮੌਤ ਹੋ ਜਾਣ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਜਖ਼ਮੀਆਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੀ ਜਲਦ ਸੇਹਤਯਾਬੀ ਲਈ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕੀਤੀ ਹੈ। ਯਾਦ ਰਹੇ ਕਿ ਝਾੜਖੰਡ ਦੇ ਜ਼ਿਲ੍ਹਾ ਹਜ਼ਾਰੀ ਬਾਗ ’ਚ ਸਿੱਖ ਯਾਤਰੂਆਂ ਦੀ ਬਸ ਰਾਂਚੀ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾ ਰਹੀ ਸੀ ਜੋ ਡਰਾਇਵਰ ਕੋਲੋ ਜਾਬਤੇ ਤੋਂ ਬਾਹਰ ਹੋ ਜਾਣ ਸ਼ਿਵਾਨੀ ਨਦੀ ਚ ਢਿੱਗ ਗਈ ਜਿਸ ਵਿੱਚ ਸੱਤ ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ ਤੇ ਬਾਕੀ ਵੱਡੀ ਗਿਣਤੀ ਵਿਚ ਜਖ਼ਮੀ ਹਨ।________eom