Breaking News

ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਕਰਵਾਈ ਗਈ ਤੀਜੀ ਪੰਜ-ਰੋਜ਼ਾ ਵਰਕਸ਼ਾਪ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਰਕਸ਼ਾਪਾਂ `ਚ ਤਿਆਰ ਹੋਏ ਪੈਤੀ ਹਜ਼ਾਰ ਤੋਂ ਵੱਧ ਵਿਗਿਆਨਕ ਤੇ ਤਕਨੀਕੀ ਸ਼ਬਦ – ਡਾ. ਮਨਜਿੰਦਰ ਸਿੰਘ

ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਕਰਵਾਈ ਗਈ ਤੀਜੀ ਪੰਜ-ਰੋਜ਼ਾ ਵਰਕਸ਼ਾਪ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਰਕਸ਼ਾਪਾਂ `ਚ ਤਿਆਰ ਹੋਏ ਪੈਤੀ ਹਜ਼ਾਰ ਤੋਂ ਵੱਧ ਵਿਗਿਆਨਕ ਤੇ ਤਕਨੀਕੀ ਸ਼ਬਦ – ਡਾ. ਮਨਜਿੰਦਰ ਸਿੰਘ
ਪਚਵੰਜਾ ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਕੋਸ਼ ਤਿਆਰ ਕਰਨ ਦਾ ਟੀਚਾ ਪੂਰਾ

ਅਮਰੀਕ ਸਿੰਘ 
ਅੰਮ੍ਰਿਤਸਰ 14 ਸਤੰਬਰ,
– ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦਾ ਨਿਰਮਾਣ ਕਰਨ ਹਿਤ ਕਰਵਾਈ ਗਈ ਤੀਜੀ ਪੰਜ-ਰੋਜ਼ਾ ਵਰਕਸ਼ਾਪ ਦੇ ਕੋਆਰਡੀਨੇਟਰ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਹੈ ਕਿ ਵਿਗਿਆਨਕ ਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ ਵੱਲੋਂ ਪਚਵੰਜਾ ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਕੋਸ਼ ਤਿਆਰ ਕਰਨ ਦਾ ਟੀਚਾ ਰੱਖਿਆ ਸੀ ਜੋ ਕਿ ਪੂਰਾ ਹੋਇਆ ਹੈ ਅਤੇ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੈਤੀ ਹਜ਼ਾਰ ਤੋਂ ਵੱਧ ਤਕਨੀਕੀ ਸ਼ਬਦਾਵਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਗਾਈਆਂ ਗਈਆਂ ਵਰਕਸ਼ਾਪਾਂ ਵਿਚ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਵਿਗਿਆਨ ਤੇ ਤਕਨੀਕੀ ਸਿੱਖਿਆ ਨੂੰ ਖੇਤਰੀ ਭਾਸ਼ਾਵਾਂ ਵਿਚ ਗ੍ਰਹਿਣ ਯੋਗ ਬਣਾਉਣ ਲਈ ਖ਼ਾਸ ਤਵੱਜੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਤਿਆਰ ਕੀਤੀ ਇਹ ਸ਼ਬਦਾਵਲੀ ਇੰਜੀਨੀਅਰਿੰਗ ਦੀ ਸਿੱਖਿਆ ਪੰਜਾਬੀ ਵਿਚ ਗ੍ਰਹਿਣ ਕਰਨ ਲਈ ਬੁਨਿਆਦੀ ਭੂਮਿਕਾ ਨਿਭਾਵੇਗੀ।

ਇਸ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸਿੱਖਿਆ ਮੰਤਰਾਲਾ, ਭਾਰਤ ਸਰਕਾਰ ), ਨਵੀਂ ਦਿੱਲੀ ਵੱਲੋਂ ਸਾਂਝੇ ਤੌਰ `ਤੇ ਕਰਵਾਇਆ ਗਿਆ ਸੀ। ਅੱਜ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੀ ਸਰਪ੍ਰਤੀ ਹੇਠ ਸੰਪੰਨ ਹੋਈ ਇਸ ਵਰਕਸ਼ਾਪ ਦੀ ਕਾਰਵਾਈ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਕਮੇਟੀ ਰੂਮ ਹੋਇਆ ਜਿਸ ਵਿਚ ਇੰਜੀਨੀਅਰਿੰਗ ਵਿਸ਼ੇ ਦੀ ਤਕਨੀਕੀ ਸ਼ਬਦਾਵਲੀ ਦੇ ਪੰਜਾਬੀ ਵਿਚ ਨਿਰਮਾਣ ਦਾ ਕਾਰਜ ਨਿਰੰਤਰ ਜਾਰੀ ਰਹੀ ਸੀ।
ਸਮਾਪਤੀ ਸਮਾਗਮ ਵਿਚ ਡਾ. ਅਨੀਸ਼ ਦੂਆ, ਡੀਨ ਵਿਦਿਆਰਥੀ ਭਲਾਈ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਗਿਆਨ ਅਤੇ ਤਕਨੀਕੀ ਸ਼ਬਦਾਵਲੀ ਕਮਿਸ਼ਨ, ਨਵੀਂ ਦਿੱਲੀ ਤੋਂ ਸ੍ਰੀ ਅਸ਼ੋਕ ਸਿਲਵਟਕਰ ਅਸਿਸਟੈਂਟ ਡਾਇਰੈਕਟਰ ਅਤੇ ਸ਼੍ਰੀ ਸ਼ੈਲੇਂਦਰ ਸਿੰਘ ਸਾਈਂਟੀਫ਼ਿਕ ਅਫ਼ਸਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਇਸ ਮੌਕੇ ਡਾ. ਅਨੀਸ਼ ਦੂਆ ਨੇ ਕਿਹਾ ਕਿ ਗਿਆਨ/ਵਿਗਿਆਨ ਦੇ ਵਿਕਾਸ ਵਿੱਚ ਮਾਤ ਭਾਸ਼ਾ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਕਾਸ ਵਿੱਚ ਮਾਤ ਭਾਸ਼ਾ ਅਤੇ ਦੂਜੀਆਂ ਭਾਸ਼ਾਵਾਂ ਪ੍ਰਤੀ ਸੰਤੁਲਿਤ ਦਿ੍ਸ਼ਟੀ ਰੱਖਣਾ ਵਰਤਮਾਨ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵਰਕਸ਼ਾਪ ਵਿੱਚ ਘੜੀ ਗਈ ਸ਼ਬਦਾਵਲੀ ਨੂੰ ਖੋਜ, ਗਿਆਨ ਅਤੇ ਅਕਾਦਮਿਕਤਾ ਦੇ ਨਾਲ-ਨਾਲ ਜਨ ਸਾਧਾਰਨ ਨਾਲ ਜੋੜਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।
ਸ਼੍ਰੀ ਅਸ਼ੋਕ ਸ਼ਿਲਵਟਕਰ ਜੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਵਰਕਸ਼ਾਪ ਦੇ ਸਫ਼ਲਤਾਪੂਰਵਕ ਆਯੋਜਨ ਲਈ ਉਪਕੁਲਪਤੀ ਡਾ ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਗਿਆਨ ਸੰਚਾਰਨ ਵਿੱਚ ਮਾਤ ਭਾਸ਼ਾ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ।
ਡਿਪਟੀ ਕੋਆਰਡੀਨੇਟਰ ਡਾ. ਰਵਿੰਦਰ ਕੁਮਾਰ, ਅਸਿਸਟੈਂਟ ਪ੍ਰੋਫ਼ੈਸਰ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਪਰੋਕਤ ਵਿਸ਼ੇ ਸਬੰਧੀ ਆਯੋਜਿਤ ਕੀਤੀ ਇਹ ਤੀਜੀ ਵਰਕਸ਼ਾਪ ਸੀ। ਪਹਿਲੀ ਵਰਕਸ਼ਾਪ ਵਿਚ ਇੰਜੀਨੀਅਰਿੰਗ ਵਿਸ਼ੇ ਨਾਲ ਸਬੰਧਤ ਪੰਜ ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿਚ ਨਿਰਮਾਣ ਕੀਤਾ ਗਿਆ ਸੀ। ਦੂਜੀ ਵਰਕਸ਼ਾਪ ਵਿੱਚ ਸੱਤ ਹਜ਼ਾਰ ਸ਼ਬਦ ਬਣਾਏ ਗਏ ਸਨ ਅਤੇ ਇਸ ਤੀਜੀ ਵਰਕਸ਼ਾਪ ਵਿਚ ਇੰਜੀਨੀਅਰਿੰਗ ਵਿਸ਼ੇ ਨਾਲ ਸਬੰਧਤ ਦਸ ਹਜ਼ਾਰ ਤਕਨੀਕੀ ਸ਼ਬਦਾਂ ਦੇ ਨਿਰਮਾਣ ਦਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਰਕਸ਼ਾਪ ਨਾਲ ਇੰਜੀਨੀਅਰਿੰਗ ਵਿਸ਼ੇ ਦੇ ਲਗਭਗ ਪਚਵੰਜਾ ਹਜ਼ਾਰ ਤਕਨੀਕੀ ਸ਼ਬਦਾਂ ਦਾ ਪੰਜਾਬੀ ਵਿਚ ਨਿਰਮਾਣ ਕਰਨ ਦਾ ਟੀਚਾ ਮੁਕੰਮਲ ਕਰ ਲਿਆ ਗਿਆ ਹੈ। ਉਪਰੰਤ ਉਹਨਾਂ ਨੇ ਵਰਕਸ਼ਾਪ ਵਿੱਚ ਪਹੁੰਚੀਆਂ ਵੱਖ ਵੱਖ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਵਰਕਸ਼ਾਪ ਦੇ ਸਮਾਪਤੀ  ਦਾ ਮੰਚ ਸੰਚਾਲਨ ਡਾ ਹਰਿੰਦਰ ਕਰ ਸੋਹਲ ਦੁਆਰਾ ਬਾਖ਼ੂਬੀ ਕੀਤਾ ਗਿਆ। ਇਸ  ਮੌਕੇ  ਡਾ ਰਮਿੰਦਰ ਕੌਰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ), ਡਾ ਮੇਘਾ ਸਲਵਾਨ, ਡਾ ਪਵਨ ਕੁਮਾਰ, ਡਾ ਕੰਵਲਦੀਪ ਕੌਰ, ਡਾ ਇੰਦਰਪ੍ਰੀਤ ਕੌਰ, ਡਾ ਜਸਪਾਲ ਸਿੰਘ, ਡਾ ਗੁਰਪ੍ਰੀਤ ਸਿੰਘ ਬੁੱਟਰ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੇ ਇੰਜੀਨੀਅਰਿੰਗ ਸੰਸਥਾਵਾਂ ਵਿਚੋਂ ਪੰਜਾਬੀ ਭਾਸ਼ਾ ਅਤੇ ਇੰਜੀਨੀਅਰਿੰਗ ਦੇ ਮਾਹਿਰ ਵਿਦਵਾਨ ਅਤੇ ਖੋਜੀ ਵਿਦਿਆਰਥੀ ਹਾਜ਼ਰ ਸਨ।    
   

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …