Breaking News

ਖੇਡਾਂ ਵਤਨ ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ (ਬਲਾਕ ਪੱਧਰ) ਦੇ ਟੂਰਨਾਮੈਂਟ ਦਾ ਤੀਜਾ ਦਿਨ

ਖੇਡਾਂ ਵਤਨ ਪੰਜਾਬ ਦੀਆਂ ਮਿਉਂਸੀਪਲ ਕਾਰਪੋਰੇਸ਼ਨ (ਬਲਾਕ ਪੱਧਰ) ਦੇ ਟੂਰਨਾਮੈਂਟ ਦਾ ਤੀਜਾ ਦਿਨ 
ਅਮਰੀਕ ਸਿੰਘ  ਅਤੇ  ਗੁਰਸ਼ਰਨ ਸੰਧੂ 
ਅੰਮ੍ਰਿਤਸਰ 7 ਸਤੰਬਰ 2022–
ਖੇਡ ਵਿਭਾਗ, ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਪੰਜਾਬ ਦੇ ਹਰੇਕ ਵਸਨੀਕ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ।  ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਰਹਿਨੁਮਾਈ ਹੇਠ ਵੱਖ ਵੱਖ ਵੈਨਿਯੂ ਉਤੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ (ਬਲਾਕ ਪੱਧਰ) 21 ਸਾਲ ਤੋ ਘੱਟ ਉਮਰ ਵਰਗ ਵਿੱਚ ਕਰਵਾਏ ਗਏ।  ਇਹ ਜਾਣਕਾਰੀ ਦਿੰਦਿਆ ਹੋਇਆ ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋਂ ਦਸਿੱਆ ਗਿਆ ਕਿ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ (ਬਲਾਕ ਪੱਧਰ)  ਵਿੱਚ  ਗੇਮਾਂ  ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਫੁਟਬਾਲ, ਕਬੱਡੀ ਨੈਸ਼ਨਲ ਸਟਾਈਲ, ਖੋਹ-ਖੋਹ ਕਰਵਾਈਆ ਜਾ ਰਹੀਆਂ ਹਨ।  ਗੇਮ ਐਥਲੈਟਿਕਸ, ਵਾਲੀਬਾਲ, ਟੱਗ ਆਫ ਵਾਰ ਅਤੇ ਫੁਟਬਾਲ ਦੇ ਟੂਰਨਾਂਮੈਂਟ ਖਾਲਸਾ ਕਾਲਜੀਏਟ ਸੀ:ਸੈ: ਸਕੂਲ ਵਿਖੇ ਕਰਵਾਏ ਗਏ।  ਗੇਮ ਐਥਲੈਟਿਕਸ :- ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ 55 ਲੜਕਿਆਂ ਅਤੇ 55 ਲੜਕੀਆਂ ਨੇ ਭਾਗ ਲਿਆ।  ਗੇਮ ਵਾਲੀਬਾਲ :- ਦੇ ਟੂਰਨਾਂਮੈਂਟ ਵਿੱਚ 120 ਲੜਕਿਆ ਅਤੇ 24  ਲੜਕੀਆਂ ਨੇ ਭਾਗ ਲਿਆ।  ਵਾਲੀਬਾਲ ਲੜਕਿਆਂ ਦੇ ਮੈਚ ਵਿੱਚ  ਕੋਚਿੰਗ ਸੈਟਰ ਖਾਲਸਾ ਕਾਲਜ ਲੜਕੇ ਸੀ:ਸੈ:ਸਕੂਲ ਨੇ ਪਹਿਲਾ ਅਤੇ ਖਾਲਸਾ ਕਾਲਜ ਲੜਕੇ ਸੀ:ਸੇ:ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਲੜਕੀਆਂ ਦੇ ਮੈਚ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖਾਲਸਾ ਕਾਲਜ ਗਰਲਜ ਸੀ:ਸੈ:ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
 ਗੇਮ ਫੁੱਟਬਾਲ :- ਦੇ ਟੂਰਨਾਂਮੈਂਟ ਵਿੱਚ 33 ਲੜਕਿਆਂ ਅਤੇ 11 ਲੜਕੀਆਂ ਨੇ ਭਾਗ ਲਿਆ।   ਫੁੱਟਬਾਲ ਲੜਕਿਆਂ ਦੇ ਮੈਚ ਪਹਿਲਾ ਸਥਾਨ ਖਾਲਸਾ ਫੁੱਟਬਾਲ ਕਲੱਬ ਅੰਮ੍ਰਿਤਸਰ ਨੇ ਪਹਿਲਾ, ਥ;ਜਵਕ -ਫ ਅੰਮ੍ਰਿਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  
ਗੇਮ ਖੋਹ ਖੋਹ :-  ਗੇਮ ਖੋਹ ਖੋਹ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਟੂਰਨਾਂਮੈਂਟ ਵਿੱਚ  15 ਲੜਕਿਆਂ ਨੇ ਭਾਗ ਲਿਆ।  ਗੇਮ ਖੋਹ ਖੋਹ ਵਿੱਚ ਇੱਕ ਹੀ ਟੀਮ ਸ:ਸੀ:ਸੈ:ਸਕੂਲ ਟੱਪਈ ਨੇ ਭਾਗ ਲਿਆ।
ਗੇਮ ਕਬੱਡੀ ਨੈਸ਼ਨਲ ਸਟਾਈਲ  ਵਿੱਚ ਕਬੱਡੀ ਨੈਸ਼ਨਲ ਸਟਾਈਲ ਵਿੱਚ 60 ਲੜਕਿਆਂ ਅਤੇ ਸਰਕਲ ਸਟਾਈਲ 14 ਲੜਕਿਆਂ ਨੇ ਭਾਗ ਲਿਆ।  ਕਬੱਡੀ ਨੈਸ਼ਨਲ ਸਟਾਈਲ ਲੜਕਿਆਂ ਦੇ ਮੈਚ ਵਿੱਚ ਸ:ਸ:ਸ: ਖਾਲਸਾ ਸਕੂਲ ਨੇ ਪਹਿਲਾ ਅਤੇ ਸ:ਸ:ਸ:ਟਾਉਨ ਹਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਕਬੱਡੀ ਸਰਕਲ ਸਟਾਈਲ ਲੜਕਿਆਂ ਦੇ ਮੈਚ ਵਿੱਚ ਵੇਰਕਾ ਵੈਲਫੇਅਰ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *