ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰ ਦੇ ਟੁਰਨਾਮੈਂਟ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ ਗੁਰੂਹਰਸਹਾਏ ਵਿਖੇ ਹੋਏਵੱਖ ਵੱਖ ਪਿੰਡਾਂ ਕਲੱਬਾਂ, ਅਕੈਡਮੀਆਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਖੇਡਾਂ ਵਿਚ ਲਿਆ ਭਾਗ ਅਮਰੀਕ ਸਿੰਘ ਗੁਰਸ਼ਰਨ ਸੰਧੂ ਫਿਰੋਜ਼ਪੁਰ 30 ਅਗਸਤ ਪੰਜਾਬ ਸਰਕਾਰ ,ਖੇਡ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਅੱਜ 30 ਅਗਸਤ ਨੂੰ ਸ਼੍ਰੀ ਗੁਰੂ ਰਾਮਦਾਸ ਖੇਡ ਸਟੇਡੀਅਮ, ਬਲਾਕ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ ਅੰਡਰ-14, 17, 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ, 50 ਸਾਲ ਤੋਂ ਵੱਧ ਓਪਨ ਵਰਗ ਜਿਸ ਵਿਚ ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਮਿਸ ਸਿਮਰਨਜੀਤ ਕੌਰ ਸਰਾਰੀ ਸਮਾਜ ਸੇਵਿਕਾ ਪੁੱਤਰੀ ਸ੍ਰ:ਫ਼ੌਜਾ ਸਿੰਘ ਸਰਾਰੀ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਹੀ ਸਰਵਪੱਖੀ ਵਿਕਾਸ ਕਰਦੀਆਂ ਹਨ ਅਤੇ ਨਸ਼ਿਆਂ ਤੋਂ ਰੱਖਦੀਆਂ ਹਨ ਅਤੇ ਨੋਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ ਹੈ।ਟੂਰਨਾਮੈਂਟ ਵਿਚ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂ ਅਨਿੰਦਰਵੀਰ ਕੌਰ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਅਥਲੈਟਿਕਸ ਇਵੈਂਟ ਅੰਡਰ 21 ਲੜਕੀਆਂ ਨੇ 800 ਮੀਟਰ ਵਿੱਚ ਯਸ਼ੋਧਾ ਨੇ ਪਹਿਲਾ ਸਥਾਨ, ਪੂਜਾ ਰਾਣੀ ਨੇ ਦੂਜਾ ਸਥਾਨ ਅਤੇ ਸਰੋਜ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕਿਆਂ ਵਿੱਚ ਵਿਊਅਮ ਨੇ ਪਹਿਲਾ, ਅਨਮੋਲ ਦੂਜਾ ਅਤੇ ਜਗਸੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਨੇ 400 ਮੀਟਰ ਵਿੱਚ ਕੁਲਵਿੰਦਰ ਸਿੰਘ ਪਹਿਲਾ, ਵਰਿੰਦਰ ਸਿੰਘ ਦੂਜਾ ਅਤੇ ਰਵੀ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕੀਆਂ 100 ਮੀਟਰ ਵਿੱਚ ਖੁਸ਼ਬੂ ਪਹਿਲਾ, ਰਮਨਦੀਪ ਕੌਰ ਦੂਜਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21-40 ਵਿਚ ਲੜਕਿਆਂ ਨੇ 800 ਮੀਟਰ ਵਿਚ ਨਿਰੰਜਨ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ ਅਤੇ ਸੁਰਿੰਦਰ ਪਾਲ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਲੜਕੀਆਂ ਵਿਚ ਅੰਜੂ ਬਾਲਾ ਪਹਿਲਾ, ਤਨੂਜਾ ਪਟਵਾਲ ਦੂਜਾ ਸਥਾਨ ਹਾਸਲ ਕੀਤਾ। ਅੰਡਰ 40-50 ਵਿੱਚ 100 ਮੀਟਰ ਅਤੇ 400 ਮੀਟਰ ਵਿੱਚ ਡਿੰਪਲ ਕੁਮਾਰੀ ਨੇ ਪਹਿਲਾ ਸਥਾਨ ਹਾਸਲ ਕੀਤਾ।ਵਾਲੀਬਾਲ ਖੇਡ ਅੰਡਰ 14 ਲੜਕਿਆਂ ਵਿੱਚ ਲਿਟਲ ਫਲਾਵਰ ਕੌਨਵੈਂਟ ਸਕੂਲ , ਗੁਰੂਹਰਸਹਾਏ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਅੰਡਰ 17 ਲੜਕਿਆਂ ਵਿੱਚ ਜੇ.ਐਨ ਇੰਟਰਨੈਸ਼ਨਲ ਸੈਦੇ ਕੇ ਮੋਹਨ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿਚ ਜੇ.ਐਨ ਇੰਟਰਨੈਸ਼ਨਲ ਸੈਦੇ ਕੇ ਮੋਹਨ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21-40 ਲੜਕਿਆਂ ਵਿਚ ਦਾ ਵੌਰੀਅਰ ਐਸੋਸੀਏਸ਼ਨ ਨੇ ਪਹਿਲਾ ਸਥਾਨ ਅਤੇ ਐਚ. ਕੇ. ਐੱਲ ਕਾਲਜ ਗੁਰੂਹਰਸਹਾਏ ਨੇ ਦੂਜਾ ਸਥਾਨ ਹਾਸਲ ਕੀਤਾ।ਕਬੱਡੀ ਵਿਚ ਅੰਡਰ 14 ਲੜਕਿਆਂ ਵਿੱਚ ਮੇਘਾ ਰਾਏ ਉਤਾੜ ਨੇ ਪਹਿਲਾ, ਚੱਕ ਹਰਾਜ ਦੂਜਾ ਅਤੇ ਜੇ.ਐਸ.ਡਬਲਯੂ ਜੁਆਏ ਸਿੰਘ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ ਵਿਚ ਜੇ.ਐਸ.ਡਬਲਯੂ ਜੁਆਏ ਸਿੰਘ ਵਾਲਾ ਪਹਿਲਾ ਅਤੇ ਗੁੱਦੜ ਪੰਜ ਗਰਾਈ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਅੰਡਰ 17 ਲੜਕੀਆ ਵਿਚ ਸ਼ੇਖ ਫਰੀਦ ਸਕੂਲ ਝਾੜੀਵਾਲਾ ਨੇ ਪਹਿਲਾ, ਪਿੰਡੀ ਦੂਜਾ ਅਤੇ ਮੇਘਾ ਰਾਏ ਨੇ ਤੀਜਾ ਸਥਾਨ ਹਾਸਲ ਕੀਤਾ।ਖੋ-ਖੋ ਅੰਡਰ 14 ਲੜਕਿਆਂ ਅਤੇ ਲੜਕੀਆਂ ਵਿਚ ਸਰਕਾਰੀ ਹਾਈ ਸਕੂਲ , ਜੰਡ ਵਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 17 ਲੜਕਿਆਂ ਵਿਚ ਸਰਕਾਰੀ ਹਾਈ ਸਕੂਲ ਜੰਡ ਵਾਲਾ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਪਿੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੋਹਨਗੜ੍ਹ ਪਹਿਲਾ, ਸਹਸ ਜੰਡ ਵਾਲਾ ਦੂਜਾ ਅਤੇ ਸਹਸ ਚੱਕ ਹਰਾਜ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਖੋ-ਖੋ ਲੜਕੀਆਂ ਵਿਚ ਐਚ.ਕੇ.ਐੱਲ ਗੁਰੂਹਰਸਹਾਏ ਨੇ ਪਹਿਲਾ ਸਥਾਨ ਹਾਸਲ ਕੀਤਾ।ਰੱਸਾ ਕੱਸੀ ਗੇਮ ਵਿਚ ਅੰਡਰ 14 ਲੜਕੀਆਂ ਗੁਰੂ ਗੌਬਿੰਦ ਸਿੰਘ ਮਾਡਲ ਸੀਨੀ. ਸੰਕੈ ਸਕੂਲ ਮਹੰਤਾਂ ਵਾਲਾ ਪਹਿਲਾ ਸਥਾਨ ਅਤੇ ਅੰਡਰ 21 ਲੜਕੀਆਂ ਸਸਸਸ ਮੇਘਾ ਰਾਏ ਉਤਾੜ ਨੇ ਪਹਿਲਾ ਅਤੇ ਸਸਸਸ ਸੋਹਨਗੜ੍ਹ ਦੂਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕੀਆਂ ਗੁਰੂ ਗੌਬਿੰਦ ਸਿੰਘ ਮਾਡਲ ਸੀਨੀ. ਸੰਕੈ ਸਕੂਲ ਮਹੰਤਾਂ ਵਾਲਾ ਪਹਿਲਾ, ਸਹਸ ਪਿੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸ. ਮਨਜੀਤ ਸਿੰਘ ਤਹਿਸੀਲਦਾਰ ਗੁਰੂਹਰਸਹਾਏ, ਸ. ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਗੁਰੂਹਰਸਹਾਏ, , ਸ਼੍ਰੀ ਅਕਸ਼ ਕੁਮਾਰ ਡੀ.ਐਮ ਜ਼ਿਲ੍ਹਾ ਸਿੱਖਿਆ ਦਫਤਰ ਫਿਰੋਜ਼ਪੁਰ, ਸ੍ਰੀ ਕੁਲਵਿੰਦਰ ਸਿੰਘ ਕਾਕਾ ਬਰਾੜ, ਸ. ਬਲਜਿੰਦਰ ਸਿੰਘ ਸਕੱਤਰ ਮਾਰਕਿਟ ਕਮੇਟੀ ਗੁਰੂਹਰਸਹਾਏ, ਸ਼੍ਰੀ ਮਨਵੀਰ ਸਿੰਘ, ਸ਼੍ਰੀ ਸਾਹਿਲ, ਵੱਖ-ਵੱਖ ਸਕੂਲਾਂ ਦੇ ਟੀਚਰ ਅਤੇ ਕੋਚ ਆਦਿ ਹਾਜ਼ਰ ਸਨ।