ਪਿਛਲੀਆਂ ਸਰਕਾਰਾਂ ਵੱਲੋ ਬਟਾਲਾ ਸਹਿਰ ਨੂੰ ਕੀਤਾ ਗਿਆ ਅਣਗੌਲਿਆ
ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋ ਨਮੂਨੇ ਦਾ ਸਹਿਰ ਬਣਾਇਆਂ ਜਾਵੇਗਾ-ਵਿਧਾਇਕ ਸ਼ੈਰੀ ਕਲਸੀ
ਪਿਛਲੀਆਂ ਸਰਕਾਰਾਂ ਵੱਲੋ ਬਟਾਲਾ ਸਹਿਰ ਨੂੰ ਕੀਤਾ ਗਿਆ ਅਣਗੌਲਿਆ
GURSHARAN SANDHU AND AMRIK SINGH
ਬਟਾਲਾ, 22 ਅਗਸਤ
ਸ. ਅਮਨਸੇਰ ਸਿੰਘ ਸੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਨੇ ਕਿਹਾ ਕਿ ਬਟਾਲਾ ਸ਼ਹਿਰ ਦਾ ਸਰਬਪੱਖੀ ਵਿਕਾਸ ਅਤੇ ਸੁੰਦਰੀਕਰਨ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ ਤੇ ਆਪ ਸਰਕਾਰ ਦੇ 5 ਮਹੀਨਿਆ ਦੇ ਕਾਰਜਕਾਲ ਦੌਰਾਨ ਲੋਕ ਹਿੱਤ ਲਈ ਵੱਡੇ ਫੈਸਲੇ ਕੀਤੇ ਗਏ ਹਨ ।
ਬਟਾਲਾ ਸ਼ਹਿਰ ਦੀ ਗੱਲ ਕਰਦਿਆਂ ਵਿਧਾਇਕ ਸੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਨੂੰ ਪਿਛਲੀਆਂ ਸਰਕਾਰਾਂ ਵੱਲੋ ਅਣਗੌਲਿਆਂ ਕੀਤਾ ਗਿਆ ਅਤੇ ਕਾਂਗਰਸ ਸਰਕਾਰ ਵੱਲੋਂ ਜੋ ਬਟਾਲਾ ਸ਼ਹਿਰ ਦੇ ਵਿਕਾਸ ਦੀਆਂ ਗੱਲਾ ਕੀਤੀਆ ਗਈਆ ਸਨ ,ਉਸਦੀ ਪੋਲ ਪਹਿਲੀ ਬਰਸਾਤ ਨੇ ਹੀ ਖੋਲ੍ਹ ਕੇ ਰੱਖ ਦਿੱਤੀ ਹੈ।
ਵਿਧਾਇਕ ਸੈਰੀ ਕਲਸੀ ਨੇ ਅੱਗੇ ਕਿਹਾ ਕਿ ਕਾਂਗਰਸ ਵੱਲੋ ਹੰਸਲੀ ਨਾਲੇ ਦੇ ਦੋਹਾ ਪਾਸਿਆ ਨੂੰ ਸੁੰਦਰੀਕਰਨ ਬਣਾਉਣ ਲਈ ਕੀਤਾ ਗਿਆ ਕੰਮ ਸਾਰਿਆਂ ਨੂੰ ਨਜਰ ਆ ਰਿਹਾ ਹੈ ਅਤੇ ਸਿਰਫ ਖਾਨਾਪੂਰਤੀ ਲਈ ਅਧੂਰੇ ਵਿਕਾਸ ਕੰਮ ਕੀਤੇ ਗਏ ਹਨ।
ਵਿਧਾਇਕ ਸੈਰੀ ਕਲਸੀ ਨੇ ਸਪੱਸਟ ਕਰਦਿਆ ਕਿਹਾ ਕਿ ਹੰਸਲੀ ਨਾਲੇ ਦੇ ਦੋਹਾਂ ਪਾਸਿਆਂ ਨੂੰ ਸੁੰਦਰ ਬਣਾਉਣ ਲਈ ਅਧੂਰੇ ਕੰਮਾ ਨੂੰ ਪੂਰਾ ਕੀਤਾ ਜਾਵੇਗਾ, ਜਿਸ ਸਬੰਧੀ ਸਬੰਧਤ ਵਿਭਾਗ ਨੇ ਟੈਂਡਰ ਲਗਾਏ ਹਨ ਅਤੇ ਵਿਕਾਸ ਕੰਮ ਜਲਦ ਸ਼ੁਰੂ ਕਰਵਾਇਆਂ ਜਾਵੇਗਾਂ।
ਵਿਧਾਇਕ ਸੈਰੀ ਕਲਸੀ ਨੇ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੌਹ ਧਰਤੀ ਬਟਾਲਾ ਸਹਿਰ ਅੰਦਰ ਬਹੁਪੱਖੀ ਵਿਕਾਸ ਕਾਰਜ ਕੀਤੇ ਜਾਣਗੇ ਅਤੇ ਪਿਛਲੀਆਂ ਕਾਂਗਰਸ ਸਰਕਾਰਾਂ ਦੌਰਾਨ ਵਿਕਾਸ ਦੇ ਨਾਅ ਤੇ ਕੀਤੀਆ ਬੇ-ਨਿਯਮੀਆਂ ਦੀ ਪੜਤਾਲ ਕਰਵਾਈ ਜਾਵੇਗੀ,ਕਿਉਕਿ ਸਹਿਰ ਵਾਸੀਆਂ ਨਾਲ ਵਿਕਾਸ ਦੇ ਨਾਅ ਤੇ ਧੋਖਾ ਕੀਤਾ ਗਿਆ ਹੈ।
ਬਾਬੇ ਦੇ ਵਿਆਹ ਦੇ ਸਬੰਧ ਵਿੱਚ ਕੀਤੀਆਂ ਜਾ ਰਹੀਆ ਤਿਆਰੀਆ ਦੀ ਗੱਲ ਕਰਦਿਆ ਵਿਧਾਇਕ ਸੈਰੀ ਕਲਸੀ ਨੇ ਕਿਹਾ ਕਿ ਲੱਖਾਂ ਦੀ ਤਦਾਦ ਵਿੱਚ ਦੇਸ਼ ਵਿਦੇਸ਼ ਤੋ ਪਹੁੰਚਣ ਵਾਲੀ ਸੰਗਤ ਦੀ ਸਹੂਲਤ ਲਈ ਪੁਖਤਾ ਪਬੰਧ ਕੀਤੇ ਜਾ ਰਹੇ ਹਨ ਅਤੇ ਖਾਸ ਕਰ ਕੇ ਨਗਰ ਕੀਰਤਨ ਦੇ ਰੂਟ ਵੱਲ ਵਿਸੇਸ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਬੰਧਤ ਵਿਭਾਗਾ ਦੇ ਅਧਿਕਾਰੀਆਂ ਨੂੰ ਇਸ ਬਾਬਤ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ।
ਵਿਧਾਇਕ ਸੈਰੀ ਕਲਸੀ ਨੇ ਅੱਗੇ ਕਿਹਾ ਕਿ ਜਿਸ ਤਰਾ ਲੋਕਾਂ ਨੇ ਉਹਨਾ ਉਪਰ ਭਰੋਸਾ ਪ੍ਰਗਟਾਇਆ ਹੈ, ਉਹ ਲੋਕਾਂ ਦੇ ਭਰੋਸੇ ਤੇ ਪੂਰਾ ਉਤਰਨਗੇ ਅਤੇ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋ ਨਮੂਨੇ ਦਾ ਸ਼ਹਿਰ ਬਣਾਉਣ ਲਈ ਦਿਨ -ਰਾਤ ਇੱਕ ਕਰਨਗੇ । ਉਹਨਾ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ, ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ ।