18 ਅਗਸਤ ਦੀ ਰਾਤ ਤੋਂ ਲਾਪਤਾ ਅੱਠ ਸਾਲਾ ਬੱਚਾ ਐਤਵਾਰ ਸਵੇਰੇ ਦੋਰਾਹਾ ਨਹਿਰ ਵਿੱਚੋਂ ਬਰਾਮਦ ਕਰ ਲਿਆ ਗਿਆ।
ਅਮਰੀਕ ਸਿੰਘ ਅਤੇ ਗੁਰਸ਼ਰਨ ਸਿੰਘ ਸੰਧੂ
ਲੁਧਿਆਣਾ, 21 ਅਗਸਤ
18 ਅਗਸਤ ਦੀ ਰਾਤ ਤੋਂ ਲਾਪਤਾ ਅੱਠ ਸਾਲਾ ਬੱਚੇ ਦੀ ਲਾਸ਼ ਐਤਵਾਰ ਸਵੇਰੇ ਦੋਰਾਹਾ ਨਹਿਰ ਵਿੱਚੋਂ ਬਰਾਮਦ ਹੋਈ। ਪੀੜਤ ਸਹਿਜਪ੍ਰੀਤ ਸ਼ਹਿਰ ਦੀ ਅਬਦੁਲਾਪੁਰਾ ਬਸਤੀ ਦਾ ਰਹਿਣ ਵਾਲਾ ਸੀ।
ਉਸ ਦੇ ਚਾਚਾ (ਤਾਇਆ) ਸਵਰਨ ਸਿੰਘ ਨੇ ਕਥਿਤ ਤੌਰ ’ਤੇ ਲੜਕੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਦੋਸ਼ੀ ਸ਼ਨੀਵਾਰ ਤੋਂ ਪੁਲਸ ਦੀ ਹਿਰਾਸਤ ‘ਚ ਸੀ ਅਤੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਅੱਜ ਸਵੇਰੇ ਉਸ ਨੇ ਬੱਚੇ ਦਾ ਕਤਲ ਕਰਨ ਦੀ ਗੱਲv ਕਬੂਲ ਕਰ ਲਈ।
ਦੋਸ਼ੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਦੇ ਪਿੱਛੇ ਜਾਇਦਾਦ ਦਾ ਵਿਵਾਦ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੇ ਹੋਰ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ