Breaking News

 ਇਕਬਾਲ ਸਿੰਘ ਲਾਲਪੁਰਾ ਦੀ ਚੋਣ ਨਾਲ ਗਾਂਧੀ ਪਰਿਵਾਰ ’ਚ ਬੌਖਲਾਹਟ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਝੂਠੇ ਪ੍ਰਾਪੇਗੰਡੇ ਨਾਲ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ ’84 ਦੇ ਸਿੱਖ ਕਤਲੇਆਮ ਦਾ ਦਾਗ਼ ਨੂੰ ਨਹੀਂ ਛੁਪਾ ਸਕੇਗੀ

 ਇਕਬਾਲ ਸਿੰਘ ਲਾਲਪੁਰਾ ਦੀ ਚੋਣ ਨਾਲ ਗਾਂਧੀ ਪਰਿਵਾਰ ’ਚ ਬੌਖਲਾਹਟ : ਪ੍ਰੋ: ਸਰਚਾਂਦ ਸਿੰਘ ਖਿਆਲਾ।
ਝੂਠੇ ਪ੍ਰਾਪੇਗੰਡੇ ਨਾਲ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ ’84 ਦੇ ਸਿੱਖ ਕਤਲੇਆਮ ਦਾ ਦਾਗ਼ ਨੂੰ ਨਹੀਂ ਛੁਪਾ ਸਕੇਗੀ।

AMRIK SINGH AND GURSHARAN SINGH SANDHU
ਅੰਮ੍ਰਿਤਸਰ 18 ਅਗਸਤ
 ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਦੇ
ਸੂਝਵਾਨ, ਬੇਦਾਗ਼ ਸਿੱਖ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਬਾਰੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ  ਸ: ਲਾਲਪੁਰਾ ਦੇ ਰੂਪ ਵਿਚ ਭਾਜਪਾ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ ’ਚ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਮਿਲੀ ਨੁਮਾਇੰਦਗੀ ਸਿੱਖ ਅਤੇ ਪੰਜਾਬ ਵਿਰੋਧੀ ਪਾਰਟੀ ਕਾਂਗਰਸ ਅਤੇ ਇਸ ਦੇ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਹਜ਼ਮ ਕਰਨੀ ਔਖੀ ਹੋ ਰਹੀ ਹੈ। ਉਨ੍ਹਾਂ ਕਾਂਗਰਸ ਆਗੂਆਂ ਵੱਲੋਂ ਸ: ਲਾਲਪੁਰਾ ਦਾ ਸਿਆਸੀ ਅਕਸ ਖ਼ਰਾਬ ਕਰਨ ਲਈ ਉਨ੍ਹਾਂ ’ਤੇ ਖਾਲਿਸਤਾਨੀ ਭਾਵਨਾਵਾਂ ਦੀ ਪੈਰਵੀ ਕਰਨ ਪ੍ਰਤੀ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਕਾਂਗਰਸ ਤੇ ਗਾਂਧੀ ਪਰਿਵਾਰ ਦੀ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ: ਲਾਲਪੁਰਾ ’ਤੇ ਬੇਬੁਨਿਆਦ ਇਲਜ਼ਾਮ ਲਾ ਕੇ ਕਾਂਗਰਸ ਅਤੀਤ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ ’84 ’ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਕਰਨ ਦੇ ਗੁਨਾਹ ਤੋਂ ਦੋਸ਼ ਮੁਕਤ ਨਹੀਂ ਹੋ ਸਕਦਾ।  ਪ੍ਰੋ: ਖਿਆਲਾ ਨੇ ਕਿਹਾ ਕਿ ਗਾਂਧੀ ਪਰਿਵਾਰ ਵੱਲੋਂ ਸ: ਲਾਲਪੁਰਾ ਖ਼ਿਲਾਫ਼ ਪਵਨ ਖੇੜਾ, ਅਲਕਾ ਲਾਂਬਾ ਅਤੇ ਉਦਿਤ ਰਾਜ ਆਦਿ ਕਾਂਗਰਸ ਦੇ ਬੁਲਾਰਿਆਂ ਨੂੰ ਅੱਗੇ ਕਰਨ ਨਾਲ ਇਹ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਵੱਲੋਂ ਇਕ ਸਿੱਖ ਅਤੇ ਪੰਜਾਬ ਉੱਤੇ ਪ੍ਰਗਟਾਏ ਗਏ ਵਿਸ਼ਵਾਸ ਨਾਲ ਪੂਰੇ ਦੇਸ਼ ਵਿਚੋਂ ਖ਼ਾਤਮਾ ਹੋ ਚੁੱਕੇ ਕਾਂਗਰਸ ਦਾ ਹੁਣ ਪੰਜਾਬ ਵਿਚ ਥੋੜ੍ਹਾ ਬਹੁਤ ਰਹਿੰਦ ਖੂੰਹਦ ਅਧਾਰ ਵੀ ਖ਼ਤਮ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ: ਲਾਲਪੁਰਾ ਸਿੱਖਾਂ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਵਿਦਵਾਨ ਤੇ ਸਿੱਖ ਸਾਹਿਤਕਾਰ ਹਨ ਅਤੇ ਪੁਲੀਸ ਸੇਵਾ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਅਤੇ ਯੋਗਤਾ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਹ ਸਿੱਖ ਭਾਈਚਾਰੇ ’ਚ ਹੀ ਨਹੀ ਸਗੋਂ ਦੇਸ਼ ਦੀਆਂ ਘੱਟਗਿਣਤੀ ਭਾਈਚਾਰ‌ਿਆਂ ’ਚ ਵੀ ਸਤਿਕਾਰੇ ਜਾਂਦੇ ਹਨ। ਭਾਜਪਾ ਵੱਲੋਂ ਸ: ਲਾਲਪੁਰਾ ਦੀ ਪਾਰਟੀ ਦੀਆਂ ਦੋਹਾਂ ਅਤਿ ਵਕਾਰੀ ਸੰਸਥਾਵਾਂ ਲਈ ਕੀਤੀ ਗਈ ਚੋਣ ਨਾਲ ਸਿੱਖ ਭਾਈਚਾਰੇ ’ਚ ਭਾਜਪਾ ਅਤੇ ਸ੍ਰੀ ਨਰਿੰਦਰ ਮੋਦੀ ਦੀ ਕਦਰ ਵੱਧ ਗਈ ਹੈ। ਜਿਸ ਨੂੰ ਦੇਖਦਿਆਂ ਗਾਂਧੀ ਪਰਿਵਾਰ ਨੂੰ ਸਿੱਖ ਕੌਮ ਅਤੇ ਪੰਜਾਬ ਵਿੱਚੋਂ ਕਾਂਗਰਸ ਦੀ ਜ਼ਮੀਨ ਖਿਸਕਣ ਦਾ ਡਰ ਸਤਾ ਰਿਹਾ ਹੈ ਅਤੇ ਸੌੜੀ ਸਿਆਸਤ ’ਤੇ ਉਤਰ ਆਇਆ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚੋਂ ਕਾਂਗਰਸ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ। 

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *