Breaking News

ਹਰਿਆਲੀ ਤੀਜ ਦੇ ਮੌਕੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ

ਹਰਿਆਲੀ ਤੀਜ ਦੇ ਮੌਕੇ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ
ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ

AMRIK SINGH
 
ਫਿਰੋਜ਼ਪੁਰ 08 ਅਗਸਤ                     
)ਹਰਿਆਲੀ ਤੀਜ ਦੇ ਮੌਕੇ ’ਤੇ ਪੰਜਾਬ ਦੀ ਵਿਰਾਸਤ ਦੇ  ਅਨੁਸਾਰ ਸਾਵਣ ਦੇ ਮਹਿਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਦੁਆਰਾ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਉਸੀ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਸਮਾਟ ਸਿਟੀ ਕਲੋਨੀ ਫੇਜ਼-3 (ਮੱਲਵਾਲ ਕਦੀਮ) ਵਿਖੇ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ। ਜਿਸ ਵਿਚ ਪੁਰਾਣੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਚਰਖੇ, ਮਧਾਣੀਆਂ, ਚਾਟੀਆਂ, ਪੱਖੀਆਂ, ਸਰਪੋਸ, ਛੱਜ, ਕੜਾਈ, ਕੁੰਡੇ-ਦੌਰਾ ਆਦਿ ਨਾਲ ਸਟੇਜ ਨੂੰ ਸ਼ਿੰਗਾਰਿਆ ਗਿਆ।
          ਇਸ ਦੌਰਾਨ ਇਸ ਮੌਕੇ ਕ੍ਰਿਸ਼ਨਾ ਦੇਵੀ, ਡਾ.ਬਲਜਿੰਦਰ ਕੋਰ, ਕਿਰਨ ਕੋਰ, ਸਰਬਜੀਤ ਕੋਰ, ਨਵਪ੍ਰੀਤ ਕੋਰ, ਬਲਜੀਤ ਕੋਰ, ਨੀਲਮ ਰਾਣੀ, ਕੁਲਵਿੰਦਰ ਕੋਰ, ਕਰਮਜੀਤ ਕੋਰ, ਮਨਦੀਪ ਕੋਰ, ਰਮਨਦੀਪ ਰਾਣੀ, ਗਗਨਦੀਪ ਕੋਰ, ਹਰਮਨਦੀਪ ਕੋਰ, ਅਮਨਦੀਪ ਸ਼ਰਮਾ, ਸ਼ਿਵਾਨੀ ਸ਼ਰਮਾ ਆਦਿ ਨੇ ਪੰਜਾਬੀ ਸੂਟ ਪਾ ਕੇ ਪੰਜਾਬੀ ਸੱਭਿਆਚਾਰ ਬਾਰੇ ਆਪਣੇ-ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਦੇ ਲਈ ਸਭ ਨੇ ਮਿਲ ਕੇ ਤੀਜ਼ ਦਾ ਤਿਉਹਾਰ ਮਨਾਇਆ ਹੈ, ਇਸ ਦੌਰਾਨ ਜਿਥੇ ਬੋਲੀਆਂ ਤੇ ਗਿੱਧਾ ਪਾਈਆ ਉੱਥੇ ਹੀ ਪੀਂਘ ਝੂਟ ਕੇ ਇਸ ਤਿਉਹਾਰ ਨੂੰ ਮਨਾਇਆ ਗਿਆ। ਉਨ੍ਹਾਂ ਬੱਚਿਆ ਨੂੰ ਪੁਰਾਣੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰਰੇਤ ਕੀਤਾ। ਉਨ੍ਹਾਂ ਕਿਹਾ ਕਿ ਪੁਰਾਣੇ ਰੀਤੀ-ਰਿਵਾਜ ਹੋਲੀ-ਹੋਲੀ ਖਤਮ ਹੋ ਰਹੇ ਹਨ ਤੇ ਅਜਿਹੇ ਪ੍ਰੋਗਰਾਮ ਪੰਜਾਬ ਦੇ ਸ਼ਹਿਰਾਂ,ਪਿੰਡਾਂ ’ਚ ਹਰ ਪੱਧਰ ’ਤੇ ਸਮੇ-ਸਮੇ ਹੁੰਦੇ ਰਹਿਣੇ ਚਾਹੀਦੇ ਹਨ, ਤਾਂ ਜੋ ਨਵੀ ਪੀੜ੍ਹੀ ਨੂੰ ਵਿਰਸੇ ਨਾਲ ਜੋੜੀ ਰੱਖਿਆ ਜਾਵੇ। 

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *